ਆਰਬੀਆਈ ਨੇ American Express ਤੇ Diners Club ਦੇ ਨਵੇਂ ਗਾਹਕਾਂ ਨੂੰ ਕਾਰਡ ਜਾਰੀ ਕਰਨ ’ਤੇ ਲਗਾਈ ਰੋਕ
American Express Banking Corp ਤੇ Diners Club International Ltd. ਪੇਮੇਂਟ ਸਿਸਟਮ ਆਪਰੇਟਰਜ਼ ਹਨ। ਇਨ੍ਹਾਂ ਦੋਵਾਂ ਨੂੰ ਦੇਸ਼ ’ਚ ਪੇਮੇਂਟ ਐਂਡ ਸੈਟਲਮੈਂਟ ਸਿਸਟਮ ਐਕਟ, 2007 (ਪੀਸੀਐਸ) ਕਾਨੂੰਨ ਦੇ ਤਹਿਤ ਕਾਰਡ ਨੈਟਵਰਕ ਉਪਰੇਸ਼ਨ ਦਾ ਲਾਇਸੈਂਸ ਮਿਲਿਆ ਹੋਇਆ ਹੈ। ਕੇਂਦਰੀ ਬੈਂਕ ਨੇ ਸ਼ੁੱਕਰਵਾਰ ਨੂੰ American Express Banking Corp ਤੇ Diners Club International Ltd. ’ਤੇ ਪਾਬੰਦੀ ਦਾ ਆਦੇਸ਼ ਜਾਰੀ ਕੀਤਾ।
Publish Date: Sat, 24 Apr 2021 10:44 AM (IST)
Updated Date: Sat, 24 Apr 2021 05:33 PM (IST)
ਨਵੀਂ ਦਿੱਲੀ, ਬਿਜਨਸ ਡੈਸਕ : ਆਰਬੀਆਈ ਨੇ American Express Banking Corp ਤੇ Diners Club International Ltd. ਨੂੰ ਇਕ ਮਈ ਤੋਂ ਨਵੇਂ ਗਾਹਕਾਂ ਨੂੰ ਕਾਰਡ ਜਾਰੀ ਕਰਨ ’ਕੇ ਪਾਬੰਦੀ ਲਗਾ ਦਿੱਤੀ ਹੈ। ਕੇਂਦਰੀ ਬੈਂਕ ਨੇ ਇਹ ਪਾਬੰਦੀ ਭਾਰਤੀ ਗਾਹਕਾਂ ਦੇ ਅੰਕੜੇ ਤੇ ਹੋਰ ਜਾਣਕਾਰੀਆਂ ਭਾਰਤ ’ਚ ਸੁਰੱਖਿਅਤ ਕਰਨ ਲਈ ਨਿਯਮਾਂ ਦੀ ਉਲੰਘਣਾ ਕਰਨ ’ਤੇ ਲਗਾਈ ਹੈ। ਆਰਬੀਆਈ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸ ਆਦੇਸ਼ ਨਾਲ ਮੌਜੂਦਾ ਗਾਹਕਾਂ ’ਤੇ ਕੋਈ ਪ੍ਰਭਾਵ ਨਹੀਂ ਪਵੇਗਾ।
ਜ਼ਿਕਰਯੋਗ ਹੈ ਕਿ American Express Banking Corp ਤੇ Diners Club International Ltd. ਪੇਮੇਂਟ ਸਿਸਟਮ ਆਪਰੇਟਰਜ਼ ਹਨ। ਇਨ੍ਹਾਂ ਦੋਵਾਂ ਨੂੰ ਦੇਸ਼ ’ਚ ਪੇਮੇਂਟ ਐਂਡ ਸੈਟਲਮੈਂਟ ਸਿਸਟਮ ਐਕਟ, 2007 (ਪੀਸੀਐਸ) ਕਾਨੂੰਨ ਦੇ ਤਹਿਤ ਕਾਰਡ ਨੈਟਵਰਕ ਉਪਰੇਸ਼ਨ ਦਾ ਲਾਇਸੈਂਸ ਮਿਲਿਆ ਹੋਇਆ ਹੈ। ਕੇਂਦਰੀ ਬੈਂਕ ਨੇ ਸ਼ੁੱਕਰਵਾਰ ਨੂੰ American Express Banking Corp ਤੇ Diners Club International Ltd. ’ਤੇ ਪਾਬੰਦੀ ਦਾ ਆਦੇਸ਼ ਜਾਰੀ ਕੀਤਾ।
ਜ਼ਿਕਰਯੋਗ ਹੈ ਕਿ ਅਪ੍ਰੈਲ 2018 ’ਚ ਭੁਗਤਾਨ ਪ੍ਰਬੰਧ ਨਾਲ ਜੁੜੇ ਸਾਰੇ ਸਰਵਿਸ ਪ੍ਰੋਵਾਈਡਰ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਸੀ ਕਿ ਉਨ੍ਹਾਂ ਰਾਹੀਂ ਚਲਾਈ ਜਾਣ ਵਾਲੀ ਭੁਗਤਾਨ ਪ੍ਰਣਾਲੀ ਨਾਲ ਸਬੰਧਤ ਅੰਕੜੇ ਤੇ ਦੂਜੀਆਂ ਜਾਣਕਾਰੀਆਂ ਛੇ ਮਹੀਨੇ ਅੰਦਰ ਭਾਰਤ ’ਚ ਨਿਰਧਾਰਤ ਪ੍ਰਬੰਧ ਅਨੁਸਾਰ ਹੀ ਰੱਖਣੀਆਂ ਹਨ। ਉਨ੍ਹਾਂ ਨੂੰ ਇਸਦੀ ਪਾਲਣਾ ਸਬੰਧੀ ਕੇਂਦਰੀ ਬੈਂਕ ਨੂੰ ਜਾਣਕਾਰੀ ਦੇਣੀ ਪੈਂਦੀ ਸੀ।
ਇਸ ਆਦੇਸ਼ ਤੋਂ ਬਾਅਦ American Express Banking Corp. ਨੇ ਕਿਹਾ, ‘ਆਰਬੀਆਈ ਦੇ ਇਸ ਕਦਮ ਤੋਂ ਇਸੀਂ ਦੁਖੀ ਹਾਂ। ਅਸੀਂ ਜਲਦੀ ਹੀ ਉਨ੍ਹਾਂ ਦੀਆਂ ਪਰੇਸ਼ਾਨੀਆਂ ਦੂਰ ਕਰਨ ਲਈ ਉਨ੍ਹਾਂ ਨਾਲ ਕੰਮ ਕਰ ਰਹੇ ਹਾਂ। ਇਸ ਨਾਲ ਭਾਰਤ ’ਚ ਸਾਡੇ ਮੌਜੂਦਾ ਗਾਹਕਾਂ ’ਤੇ ਕੋਈ ਪ੍ਰਭਾਵ ਨਹੀਂ ਪਵੇਗਾ ਤੇ ਸਾਡੇ ਗਾਹਕ ਸਾਡੇ ਕਾਰਡ ਦੀ ਪਹਿਲਾਂ ਵਾਂਗ ਵਰਤੋਂ ਕਰ ਸਕਣਗੇ ਹਨ।’