- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਸਨੇ ਆਖਿਆ ਕਿ ਤਕਰੀਬਨ 50 ਹਜਾਰ ਕਨੇਡੀਅਨ ਡਾਲਰ ਦਾ ਖਰਚਾ ਆਵੇਗਾ ਉਹ ਵਿਨੀਤ ਧਵਨ ਅਤੇ ਉਸਦੇ ਪੂਰੇ ਪਰਿਵਾਰ ਨੂੰ ਵਰਕ ਪਰਮਿਟ ਤੇ ਕੈਨੇਡਾ ਭੇਜ ਦੇਵੇਗਾ। ਟਰੈਵਲ ਏਜੰਟ ਨੇ ਇਹ ਵੀ ਝਾਂਸਾ ਦਿੱਤਾ ਕਿ ਉਹਨਾਂ ਨੂੰ ਦੋ ਸਾਲ ਦਾ ਵਰਕ ਪਰਮਿਟ ਮਿਲੇਗਾ ਅਤੇ ਦੋ ਸਾਲ ਵਿੱਚ ਉਹ ਬਹੁਤ ਸਾਰਾ ਪੈਸਾ ਕਮਾ ਲੈਣਗੇ, ਜੇਕਰ ਉਹਨ੍ਹਾਂ ਦਾ ਮਨ ਨਾ ਲੱਗਾ ਤਾਂ ਉਹ ਦੋ ਸਾਲ ਬਾਅਦ ਪੈਸਾ ਕਮਾ ਕੇ ਭਾਰਤ ਵਾਪਸ ਪਰਤ ਸਕਦੇ ਹਨ।
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ । ਜਲੰਧਰ ਦੇ ਟਰੈਵਲ ਏਜੰਟ ਨੇ ਲੁਧਿਆਣਾ ਦੇ ਕਾਰੋਬਾਰੀ ਨੂੰ ਠੱਗੀ ਦਾ ਸ਼ਿਕਾਰ ਹੀ ਨਹੀਂ ਬਣਾਇਆ ਬਲਕਿ ਉਸ ਦੀ ਇਸ ਧੋਖਾਧੜੀ ਦੇ ਚਲਦੇ ਕਾਰੋਬਾਰੀ ਦਾ ਸਾਰਾ ਵਪਾਰ ਖਤਮ ਹੋ ਗਿਆ। ਕਾਰੋਬਾਰੀ ਨੇ ਟਰੈਵਲ ਏਜੈਂਟ ਨੂੰ ਕਈ ਵਾਰ ਪੈਸੇ ਵਾਪਸ ਮੋੜਨ ਲਈ ਆਖਿਆ, ਪਰ ਪੈਸੇ ਵਾਪਸ ਦੇਣ ਦੀ ਬਜਾਏ ਉਸਨੇ ਕਾਰੋਬਾਰੀ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ।
ਬੁਰੀ ਤਰ੍ਹਾਂ ਹਤਾਸ਼ ਹੋਏ ਵਿਅਕਤੀ ਨੇ 3 ਜੂਨ 2025 ਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਇੱਕ ਲਿਖਤ ਸ਼ਿਕਾਇਤ ਦਿੱਤੀ। ਪੜਤਾਲ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੂੰ ਮੁਲਜ਼ਮ ਦੇ ਖਿਲਾਫ ਮੁਕਦਮਾ ਦਰਜ ਕਰਨ ਦੇ ਆਦੇਸ਼ ਦਿੱਤੇ।
ਇਸ ਮਾਮਲੇ ਵਿੱਚ ਲੁਧਿਆਣਾ ਪੁਲਿਸ ਨੇ ਹੈਬੋਵਾਲ ਦੇ ਰਹਿਣ ਵਾਲੇ ਵਿਨੀਤ ਧਵਨ ਦੀ ਸ਼ਿਕਾਇਤ ਤੇ ਜਲੰਧਰ ਦੇ ਟਰੈਵਲ ਏਜੰਟ ਸੰਜੀਵ ਖੋਸਲਾ ਦੇ ਖਿਲਾਫ ਦਸਤਾਵੇਜ਼ਾਂ ਨਾਲ ਛੇੜਛਾੜ, ਅਮਾਨਤ ਵਿੱਚ ਖਿਆਨਤ ਅਤੇ ਧੋਖਾ ਧੜੀ ਦੀਆਂ ਧਰਾਵਾਂ ਤਹਿਤ ਮੁਕਦਮਾ ਦਰਜ ਕਰ ਲਿਆ ਹੈ।
ਜਾਣਕਾਰੀ ਦਿੰਦਿਆਂ ਵਿਨੀਤ ਧਵਨ ਨੇ ਦੱਸਿਆ ਕਿ ਉਹ ਨਿਊ ਸ਼ਿਵਪੁਰੀ ਇਲਾਕੇ ਵਿੱਚ ਹੌਜਰੀ ਫੈਕਟਰੀ ਚਲਾਉਂਦੇ ਸਨ। ਸਾਲ 2021 ਵਿੱਚ ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਇਸ਼ਤਿਹਾਰ ਦੇਖਿਆ ਜਿਸ ਦੇ ਜ਼ਰੀਏ ਉਹਨਾਂ ਨੂੰ ਪਤਾ ਲੱਗਾ ਕਿ ਜਲੰਧਰ ਦਾ ਰਹਿਣ ਵਾਲਾ ਸੰਜੀਵ ਖੌਸਲਾ ਵਰਕ ਪਰਮਿਟ ਤੇ ਕੈਨੇਡਾ ਭੇਜਦਾ ਹੈ।
ਵਿਨੀਤ ਧਵਨ ਨੇ ਇਸ ਸਬੰਧੀ ਸੰਜੀਵ ਖੋਸਲਾ ਨਾਲ ਸੰਪਰਕ ਕੀਤਾ ਅਤੇ ਪਰਿਵਾਰ ਸਮੇਤ ਕੈਨੇਡਾ ਜਾਣ ਦੀ ਇੱਛਾ ਜਾਹਿਰ ਕੀਤੀ। ਸੰਜੀਵ ਨੇ ਆਖਿਆ ਕਿ ਉਹ ਪੂਰੇ ਪਰਿਵਾਰ ਨੂੰ ਬੜੀ ਆਸਾਨੀ ਨਾਲ ਵਰਕ ਪਰਮਿਟ ਤੇ ਕੈਨੇਡਾ ਭੇਜ ਦੇਵੇਗਾ। ਕੁਝ ਦਿਨਾਂ ਬਾਅਦ ਵਿਨਿਤ ਧਵਨ ਨੇ ਸੰਜੀਵ ਖੌਸਲਾ ਨਾਲ ਸੰਪਰਕ ਕੀਤਾ ਅਤੇ ਸੰਜੀਵ ਉਸ ਨੂੰ ਮਿਲਣ ਲਈ ਲੁਧਿਆਣਾ ਦੇ ਮਲਹਾਰ ਰੋਡ ਤੇ ਆ ਗਿਆ।
ਉਸਨੇ ਆਖਿਆ ਕਿ ਤਕਰੀਬਨ 50 ਹਜਾਰ ਕਨੇਡੀਅਨ ਡਾਲਰ ਦਾ ਖਰਚਾ ਆਵੇਗਾ ਉਹ ਵਿਨੀਤ ਧਵਨ ਅਤੇ ਉਸਦੇ ਪੂਰੇ ਪਰਿਵਾਰ ਨੂੰ ਵਰਕ ਪਰਮਿਟ ਤੇ ਕੈਨੇਡਾ ਭੇਜ ਦੇਵੇਗਾ। ਟਰੈਵਲ ਏਜੰਟ ਨੇ ਇਹ ਵੀ ਝਾਂਸਾ ਦਿੱਤਾ ਕਿ ਉਹਨਾਂ ਨੂੰ ਦੋ ਸਾਲ ਦਾ ਵਰਕ ਪਰਮਿਟ ਮਿਲੇਗਾ ਅਤੇ ਦੋ ਸਾਲ ਵਿੱਚ ਉਹ ਬਹੁਤ ਸਾਰਾ ਪੈਸਾ ਕਮਾ ਲੈਣਗੇ, ਜੇਕਰ ਉਹਨ੍ਹਾਂ ਦਾ ਮਨ ਨਾ ਲੱਗਾ ਤਾਂ ਉਹ ਦੋ ਸਾਲ ਬਾਅਦ ਪੈਸਾ ਕਮਾ ਕੇ ਭਾਰਤ ਵਾਪਸ ਪਰਤ ਸਕਦੇ ਹਨ।
ਵਨੀਤ ਧਵਨ ਸੰਜੀਵ ਖੋਸਲਾ ਦੇ ਝਾਂਸੇ ਵਿੱਚ ਆ ਗਿਆ ਅਤੇ ਉਸਨੇ ਆਪਣੀ ਫੈਕਟਰੀ ਦੀ ਮਸ਼ੀਨਰੀ ਸਸਤੇ ਭਾਅ ਤੇ ਵੇਚ ਦਿੱਤੀ ਪੈਸੇ ਦਾ ਪ੍ਰਬੰਧ ਕੀਤਾ। 2021 ਤੋਂ ਲੈ ਕੇ ਸਾਲ 2022 ਤੱਕ ਵਿਨੀਤ ਧਵਨ ਨੇ ਸੰਜੀਵ ਖੋਸਲਾ ਨੂੰ ਭਾਰਤੀ ਕਰੰਸੀ ਦੇ ਅਨੁਸਾਰ 14 ਲੱਖ 50 ਹਜਾਰ ਰੁਪਏ ਭੇਜ ਦਿੱਤੇ ਸਨ। ਖੋਸਲਾ ਨੇ ਇਹ ਲਾਰਾ ਲਗਾਇਆ ਸੀ ਕਿ ਅੱਧੀ ਰਕਮ ਉਹ ਭਾਰਤ ਵਿੱਚ ਲਵੇਗਾ ਅਤੇ ਬਾਕੀ ਰਕਮ ਉਹ ਕੈਨੇਡਾ ਜਾ ਕੇ ਹਾਸਲ ਕਰੇਗਾ।
ਧਵਨ ਨੇ ਦੱਸਿਆ ਕਿ ਉਹ 2022 ਤੱਕ ਸੰਜੀਵ ਨੂੰ ਅੱਧੀ ਰਕਮ ਦੇ ਚੁੱਕਾ ਸੀ। ਪੈਸੇ ਲੈਣ ਤੋਂ ਬਾਅਦ ਉਸਨੇ ਲਗਾਤਾਰ ਲਾਰੇ ਲਗਾਉਣੇ ਸ਼ੁਰੂ ਕਰ ਦਿੱਤੇ। ਵਿਨੀਤ ਨੇ ਕੁਝ ਮਹੀਨਿਆਂ ਬਾਅਦ ਉਸ ਨੂੰ ਰਕਮ ਵਾਪਸ ਮੋੜਨ ਲਈ ਆਖਿਆ ਪਰ ਉਹ ਇਸ ਤੇ ਵੀ ਰਾਜ਼ੀ ਨਾ ਹੋਇਆ। ਮੁਲਜਮ ਨੇ ਵਨੀਤ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ ਅਤੇ 2022 ਦੇ ਆਖਰ ਵਿੱਚ ਉਸਨੇ ਵਨੀਤ ਧਵਨ ਦੇ ਨਾਲ ਸੰਪਰਕ ਤੋੜ ਦਿੱਤਾ। ਇਧਰੋਂ ਫੈਕਟਰੀ ਵੇਚੀ ਬੈਠੇ ਵਨੀਤ ਦੀ ਮਾਲੀ ਹਾਲਤ ਬਹੁਤ ਖਰਾਬ ਹੋ ਚੁੱਕੀ ਸੀ।
ਬਹੁਤ ਕੋਸ਼ਿਸ਼ ਦੇ ਬਾਵਜੂਦ ਵੀ ਜਦ ਕਾਰੋਬਾਰੀ ਨੂੰ ਰਕਮ ਵਾਪਸ ਆਉਂਦੀ ਨਜ਼ਰ ਨਾ ਆਈ ਤਾਂ ਉਸਨੇ 3 ਜੂਨ 2025 ਨੂੰ ਪੁਲਿਸ ਅਧਿਕਾਰੀਆਂ ਨੂੰ ਇੱਕ ਲਿਖਤ ਸ਼ਿਕਾਇਤ ਦਿੱਤੀ। ਸੱਤ ਮਹੀਨਿਆਂ ਦੀ ਪੜਤਾਲ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਮੁਲਜ਼ਮ ਸੰਜੀਵ ਖੌਸਲਾ ਦੇ ਖਿਲਾਫ ਮੁਕਦਮਾ ਦਰਜ ਕਰਨ ਦੇ ਹੁਕਮ ਜਾਰੀ ਕੀਤੇ।
ਇਸ ਕੇਸ ਵਿੱਚ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਵਿਨਿਤ ਧਵਨ ਦੀ ਸ਼ਿਕਾਇਤ ਤੇ ਸੰਜੀਵ ਖੌਸਲਾ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਪੁਰਸ਼ੋਤਮ ਲਾਲ ਨੇ ਦੱਸਿਆ ਕਿ ਪੁਲਿਸ ਮੁਲਜ਼ਮ ਦੀ ਤਲਾਸ਼ ਕਰ ਰਹੀ ਹੈ ਜਲਦੀ ਹੀ ਉਸਨੂੰ ਗ੍ਰਿਫਤਾਰ ਕੀਤਾ ਜਾਵੇਗਾ।