ਅੰਤਰਰਾਸ਼ਟਰੀ ਬਾਜ਼ਾਰ ’ਚ ਸਸਤਾ ਹੋਇਆ ਕੱਚਾ ਤੇਲ, ਭਾਰਤ ’ਚ ਵੀ ਘੱਟ ਸਕਦੀਆਂ ਹਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
ਸ਼ੁੱਕਰਵਾਰ ਨੂੰ ਦਿੱਲੀ ਦੇ ਬਾਜ਼ਾਰ ’ਚ ਪੈਟਰੋਲ ਦੀਆਂ ਕੀਮਤਾਂ 90.40 ਰੁਪਏ ਪ੍ਰਤੀ ਲੀਟਰ ਰਹੀ। ਪਿਛਲੇ ਹਫ਼ਤੇ ਵੀਰਵਾਰ ਨੂੰ ਜਦੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਬਦਲਾਅ ਹੋਇਆ ਸੀ ਤਾਂ ਪੈਟਰੋਲ 16 ਪੈਸੇ ਤੇ ਡੀਜ਼ਲ 14 ਪੈਸੇ ਸਸਤਾ ਹੋਇਆ ਸੀ।
Publish Date: Fri, 23 Apr 2021 03:54 PM (IST)
Updated Date: Fri, 23 Apr 2021 05:35 PM (IST)
ਨਈ ਦੁਨੀਆ : ਕੋਰੋਨਾ ਮਹਾਮਾਰੀ ਦੇ ਨਾਲ ਮਹਿੰਗਾਈ ਦੀ ਮਾਰ ਵੀ ਸਹਿ ਰਹੇ ਲੋਕਾਂ ਨੂੰ ਰਾਹਤ ਮਿਲਣ ਦੇ ਆਸਾਰ ਨਜ਼ਰ ਆ ਰਹੇ ਹਨ। ਅੰਤਰਰਾਸ਼ਟਰੀ ਬਾਜ਼ਾਰ ’ਚ ਕੱਚੇ ਤੇਲ ਦੀ ਕੀਮਤਾਂ ’ਚ ਨਰਮੀ ਦਿਖਾਈ ਦੇ ਰਹੀ ਹੈ। ਇਸ ਤੋਂ ਬਾਅਦ ਭਾਰਤ ’ਚ ਵੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਰਾਹਤ ਮਿਲ ਸਕਦੀ ਹੈ। ਹਾਲਾਂਕਿ ਭਾਰਤ ’ਚ ਲਗਾਤਾਰ 8ਵੇਂ ਦਿਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਕੋਈ ਬਦਲਾਅ ਨਹੀਂ ਹੋਇਆ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਪੈਟਰੋਲ ਤੇ ਡੀਜ਼ਲ ਦੀ ਕੀਮਤਾਂ ਘੱਟ ਹੋਈਆਂ ਸੀ।
ਸ਼ੁੱਕਰਵਾਰ ਨੂੰ ਦਿੱਲੀ ਦੇ ਬਾਜ਼ਾਰ ’ਚ ਪੈਟਰੋਲ ਦੀਆਂ ਕੀਮਤਾਂ 90.40 ਰੁਪਏ ਪ੍ਰਤੀ ਲੀਟਰ ਰਹੀ। ਪਿਛਲੇ ਹਫ਼ਤੇ ਵੀਰਵਾਰ ਨੂੰ ਜਦੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਬਦਲਾਅ ਹੋਇਆ ਸੀ ਤਾਂ ਪੈਟਰੋਲ 16 ਪੈਸੇ ਤੇ ਡੀਜ਼ਲ 14 ਪੈਸੇ ਸਸਤਾ ਹੋਇਆ ਸੀ।
27 ਫਰਵਰੀ ਨੂੰ ਨਹੀਂ ਵਧੀਆਂ ਹਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
ਇਸ ਤੋਂ ਪਹਿਲਾਂ ਲਗਾਤਾਰ 15 ਦਿਨਾਂ ਤਕ ਪੈਟਰੋਲ-ਡੀਜ਼ਲ ਦੇ ਭਾਅ ’ਚ ਕੋਈ ਬਦਲਾਅ ਨਹੀਂ ਹੋਇਆ ਸੀ। ਪਿਛਲੀ ਵਾਰ 30 ਮਾਰਚ ਨੂੰ ਤੇਲ ਦੀਆਂ ਕੀਮਤਾਂ ’ਚ ਕਟੌਤੀ ਹੋਈ ਸੀ। ਪੈਟਰੋਲ ਡੀਜ਼ਲ ਦੀਆਂ ਕੀਮਤਾਂ ’ਚ 27 ਫਰਵਰੀ ਤੋਂ ਬਾਅਦ ਕੋਈ ਵਾਧਾ ਨਹੀਂ ਹੋਇਆ ਹੈ। ਅੱਜ ਐਲਾਨ ਕੀਤੀ ਗਈ ਕੀਮਤ ਅਨੁਸਾਰ ਮੁੰਬਈ ’ਚ ਪੈਟਰੋਲ 96.62 ਰੁਪਏ ਤੇ ਡੀਜ਼ਲ 87.81 ਰੁਪਏ ਲੀਟਰ, ਕੋਲਕਾਤਾ ’ਚ ਪੈਟਰੋਲ 90.62 ਰੁਪਏ ਤੇ ਡੀਜ਼ਲ 83.61 ਰੁਪਏ ਲੀਟਰ ਤੇ ਚੇਨਈ ’ਚ ਪੈਟਰੋਲ 92.43 ਰੁਪਏ ਤੇ ਡੀਜ਼ਲ 85.73 ਰੁਪਏ ਲੀਟਰ ਹੋ ਗਿਆ ਹੈ।
ਸਸਤਾ ਹੋਇਆ ਕੱਚਾ ਤੇਲ
ਅਮਰੀਕਾ ਬਾਜ਼ਾਰ ’ਚ ਕੱਲ੍ਹ ਕਾਰੋਬਾਰ ਦੀ ਸਮਾਪਤੀ ਸਮੇਂ Brent Crude 0.82 ਡਾਲਰ ਦੀ ਗਿਰਾਵਟ ਨਾਲ 65.40 ਡਾਲਰ ਪ੍ਰਤੀ ਬੈਰਲ ’ਤੇ ਬੰਦ ਹੋਇਆ। US West Texas Intermediate ਜਾਂ ਡਬਲਯੂਟੀਆਈ ਕਰੂਡ ਵੀ 1.01 ਡਾਲਰ ਦੀ ਕਮੀ ਨਾਲ 61.43 ਡਾਲਰ ਪ੍ਰਤੀ ਬੈਰਲ ’ਤੇ ਬੰਦ ਹੋਇਆ ਸੀ।