Silver Price Crash: 2.78 ਲੱਖ ਤੱਕ ਪਹੁੰਚਣ ਤੋਂ ਬਾਅਦ ਮੂਧੇ ਮੂੰਹ ਡਿੱਗੀ ਚਾਂਦੀ, ਜਾਣੋ ਕਿੱਥੇ ਜਾ ਕੇ ਰੁਕਣਗੀਆਂ ਕੀਮਤਾਂ?
ਸਵੇਰੇ 10:21 ਵਜੇ ਦੇ ਕਰੀਬ ਚਾਂਦੀ ਦੀ ਕੀਮਤ ਵਿੱਚ 4014 ਰੁਪਏ ਪ੍ਰਤੀ ਕਿਲੋ ਦੀ ਗਿਰਾਵਟ ਦੇਖੀ ਗਈ। ਫਿਲਹਾਲ ਇੱਕ ਕਿਲੋ ਚਾਂਦੀ ਦਾ ਭਾਅ 2,74,350 ਰੁਪਏ ਚੱਲ ਰਿਹਾ ਹੈ। ਅੱਜ ਚਾਂਦੀ ਨੇ ਹੁਣ ਤੱਕ 2,72,560 ਰੁਪਏ ਦਾ ਹੇਠਲਾ ਪੱਧਰ (Low) ਅਤੇ 2,76,000 ਰੁਪਏ ਪ੍ਰਤੀ ਕਿਲੋ ਦਾ ਉੱਚਾ ਪੱਧਰ (High) ਰਿਕਾਰਡ ਕੀਤਾ ਹੈ। ਦੱਸਣਯੋਗ ਹੈ ਕਿ ਐਮਸੀਐਕਸ (MCX) 'ਤੇ ਕੱਲ੍ਹ 1 ਕਿਲੋ ਚਾਂਦੀ 2,78,364 ਰੁਪਏ 'ਤੇ ਬੰਦ ਹੋਈ ਸੀ।
Publish Date: Thu, 26 Feb 2026 10:58 AM (IST)
Updated Date: Thu, 26 Feb 2026 11:04 AM (IST)
ਬਿਜ਼ਨੈੱਸ ਡੈਸਕ, ਨਵੂਂ ਦਿੱਲੀ: ਅੱਜ ਚਾਂਦੀ ਦੀਆਂ ਕੀਮਤਾਂ ਵਿੱਚ ਜ਼ਬਰਦਸਤ ਗਿਰਾਵਟ (Silver Price Crash) ਦੇਖਣ ਨੂੰ ਮਿਲੀ ਹੈ। ਕੱਲ੍ਹ ਤੱਕ ਚਾਂਦੀ ਦੀ ਕੀਮਤ 2.78 ਲੱਖ ਰੁਪਏ ਦੇ ਪਾਰ ਚਲੀ ਗਈ ਸੀ, ਪਰ ਅੱਜ ਇਸ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਸਵੇਰੇ 10 ਵਜੇ ਦੇ ਕਰੀਬ ਚਾਂਦੀ ਦੀ ਕੀਮਤ ਵਿੱਚ 4000 ਰੁਪਏ ਤੋਂ ਵੱਧ ਦੀ ਕਮੀ ਆਈ ਹੈ।
ਅੱਜ ਚਾਂਦੀ ਦਾ ਕੀ ਹੈ ਭਾਅ? (Silver Price Today):
ਸਵੇਰੇ 10:21 ਵਜੇ ਦੇ ਕਰੀਬ ਚਾਂਦੀ ਦੀ ਕੀਮਤ ਵਿੱਚ 4014 ਰੁਪਏ ਪ੍ਰਤੀ ਕਿਲੋ ਦੀ ਗਿਰਾਵਟ ਦੇਖੀ ਗਈ। ਫਿਲਹਾਲ ਇੱਕ ਕਿਲੋ ਚਾਂਦੀ ਦਾ ਭਾਅ 2,74,350 ਰੁਪਏ ਚੱਲ ਰਿਹਾ ਹੈ। ਅੱਜ ਚਾਂਦੀ ਨੇ ਹੁਣ ਤੱਕ 2,72,560 ਰੁਪਏ ਦਾ ਹੇਠਲਾ ਪੱਧਰ (Low) ਅਤੇ 2,76,000 ਰੁਪਏ ਪ੍ਰਤੀ ਕਿਲੋ ਦਾ ਉੱਚਾ ਪੱਧਰ (High) ਰਿਕਾਰਡ ਕੀਤਾ ਹੈ। ਦੱਸਣਯੋਗ ਹੈ ਕਿ ਐਮਸੀਐਕਸ (MCX) 'ਤੇ ਕੱਲ੍ਹ 1 ਕਿਲੋ ਚਾਂਦੀ 2,78,364 ਰੁਪਏ 'ਤੇ ਬੰਦ ਹੋਈ ਸੀ।
ਖਬਰ ਅਪਡੇਟ ਹੋ ਰਹੀ ਹੈ...