Budget 2026 'ਚ MSME ਨੂੰ ₹10,000 ਕਰੋੜ ਦਾ ਫੰਡ, ਮਾਈਕਰੋ ਯੂਨਿਟਸ ਨੂੰ ਟਾਪ-ਅੱਪ; ਜਾਣੋ ਕਿਸ ਨੂੰ ਹੋਵੇਗਾ ਸਿੱਧਾ ਫਾਇਦਾ?
ਮੈਨੂਫੈਕਚਰਿੰਗ ਨੂੰ ਉਤਸ਼ਾਹਿਤ ਕਰਨ ਲਈ ਇਲੈਕਟ੍ਰਾਨਿਕ ਇਕੁਇਪਮੈਂਟ (ਬਿਜਲਈ ਉਪਕਰਣ) ਸੈਕਟਰ ਨੂੰ 40,000 ਕਰੋੜ ਰੁਪਏ ਦਾ ਵੱਡਾ ਪ੍ਰਬੰਧ ਮਿਲਿਆ ਹੈ। ਇਸ ਨਾਲ ਇਲੈਕਟ੍ਰਾਨਿਕਸ ਬਣਾਉਣ ਵਾਲੀਆਂ ਕੰਪਨੀਆਂ, ਸਪਲਾਈ ਚੇਨ ਅਤੇ ਨਵੀਆਂ ਫੈਕਟਰੀਆਂ ਨੂੰ ਫਾਇਦਾ ਹੋਵੇਗਾ।
Publish Date: Sun, 01 Feb 2026 12:46 PM (IST)
Updated Date: Sun, 01 Feb 2026 12:55 PM (IST)
FM nirmala sitharaman budget speech: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ 2026 ਵਿੱਚ MSME ਸੈਕਟਰ ਲਈ ਵੱਡਾ ਪੈਕੇਜ ਐਲਾਨ ਕੀਤਾ ਹੈ, ਜਿਸ ਨਾਲ ਛੋਟੇ, ਸੂਖਮ ਅਤੇ ਉੱਭਰਦੇ ਉਦਯੋਗਾਂ ਨੂੰ ਸਿੱਧਾ ਸਹਾਰਾ ਮਿਲੇਗਾ। ਸਭ ਤੋਂ ਵੱਡਾ ਐਲਾਨ 10,000 ਕਰੋੜ ਰੁਪਏ ਦੀ ਇਕੁਇਟੀ ਸਹਾਇਤਾ ਵਾਲੀ ਵਿਕਾਸ ਨਿਧੀ (ਗ੍ਰੋਥ ਫੰਡ) ਹੈ, ਜਿਸ ਦਾ ਮਕਸਦ 'ਚੈਂਪੀਅਨ MSME' ਤਿਆਰ ਕਰਨਾ ਹੈ, ਯਾਨੀ ਅਜਿਹੇ ਛੋਟੇ ਉਦਯੋਗ ਜੋ ਅੱਗੇ ਚੱਲ ਕੇ ਵੱਡੇ ਨਿਰਯਾਤਕ (Exporter) ਅਤੇ ਨੌਕਰੀਆਂ ਪੈਦਾ ਕਰਨ ਵਾਲੇ ਬਣ ਸਕਣ।
ਸੂਖਮ ਉਦਯੋਗਾਂ (ਮਾਈਕਰੋ ਯੂਨਿਟਸ) ਨੂੰ ਖਾਸ ਰਾਹਤ ਦਿੰਦੇ ਹੋਏ 2,000 ਕਰੋੜ ਰੁਪਏ ਦਾ ਟਾਪ-ਅੱਪ ਫੰਡ ਵੀ ਦਿੱਤਾ ਗਿਆ ਹੈ। ਇਸ ਨਾਲ ਬਹੁਤ ਛੋਟੇ ਕਾਰੋਬਾਰੀਆਂ ਨੂੰ ਪੂੰਜੀ ਜੁਟਾਉਣ ਵਿੱਚ ਮਦਦ ਮਿਲੇਗੀ, ਖਾਸ ਕਰਕੇ ਉਨ੍ਹਾਂ ਲੋਕਾਂ ਨੂੰ ਜੋ ਵਿਸਤਾਰ ਕਰਨਾ ਚਾਹੁੰਦੇ ਹਨ ਪਰ ਬੈਂਕ ਲੋਨ ਲੈਣ ਵਿੱਚ ਦਿੱਕਤ ਝੱਲਦੇ ਹਨ। ਨਕਦੀ ਸੰਕਟ ਨਾਲ ਜੂਝ ਰਹੇ ਵਪਾਰ ਅਤੇ ਛੋਟੇ ਕਾਰੋਬਾਰਾਂ ਲਈ ਸਰਕਾਰ ਨੇ ਚਾਰ ਵੱਖ-ਵੱਖ ਉਪਾਵਾਂ ਤਹਿਤ ਕੈਸ਼ ਸਪੋਰਟ (ਨਕਦ ਸਹਾਇਤਾ) ਦੀ ਵੀ ਘੋਸ਼ਣਾ ਕੀਤੀ ਹੈ।
ਇਲੈਕਟ੍ਰਾਨਿਕ ਇਕੁਇਪਮੈਂਟ ਸੈਕਟਰ ਨੂੰ ₹40,000 ਕਰੋੜ
ਮੈਨੂਫੈਕਚਰਿੰਗ ਨੂੰ ਉਤਸ਼ਾਹਿਤ ਕਰਨ ਲਈ ਇਲੈਕਟ੍ਰਾਨਿਕ ਇਕੁਇਪਮੈਂਟ (ਬਿਜਲਈ ਉਪਕਰਣ) ਸੈਕਟਰ ਨੂੰ 40,000 ਕਰੋੜ ਰੁਪਏ ਦਾ ਵੱਡਾ ਪ੍ਰਬੰਧ ਮਿਲਿਆ ਹੈ। ਇਸ ਨਾਲ ਇਲੈਕਟ੍ਰਾਨਿਕਸ ਬਣਾਉਣ ਵਾਲੀਆਂ ਕੰਪਨੀਆਂ, ਸਪਲਾਈ ਚੇਨ ਅਤੇ ਨਵੀਆਂ ਫੈਕਟਰੀਆਂ ਨੂੰ ਫਾਇਦਾ ਹੋਵੇਗਾ। ਹੈਲਥ ਰਿਸਰਚ ਸੈਕਟਰ ਨੂੰ ਮਜ਼ਬੂਤੀ ਦੇਣ ਲਈ 1,000 ਮਾਨਤਾ ਪ੍ਰਾਪਤ ਕਲੀਨਿਕਲ ਰਿਸਰਚ ਸਾਈਟਾਂ ਬਣਾਈਆਂ ਜਾਣਗੀਆਂ।
ਓਡੀਸ਼ਾ, ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਵਿੱਚ ਸਮਰਪਿਤ ਮਿਨਰਲ ਪਾਰਕ
ਸੈਮੀਕੰਡਕਟਰ ਮਿਸ਼ਨ ਤਹਿਤ ਘਰੇਲੂ ਉਤਪਾਦਨ, ਭਾਰਤੀ ਬੌਧਿਕ ਸੰਪਤੀ (IP) ਅਤੇ ਸਪਲਾਈ ਚੇਨ ਵਿਕਸਿਤ ਕਰਨ 'ਤੇ ਜ਼ੋਰ ਰਹੇਗਾ। ਰੇਅਰ ਅਰਥ ਮਟੀਰੀਅਲ (ਦੁਰਲੱਭ ਖਣਿਜਾਂ) ਲਈ ਓਡੀਸ਼ਾ, ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਵਿੱਚ ਸਮਰਪਿਤ (Dedicated) ਮਿਨਰਲ ਪਾਰਕ ਬਣਾਈ ਜਾਣਗੇ। ਇਸ ਨਾਲ ਮਾਈਨਿੰਗ (ਖਣਨ), ਪ੍ਰੋਸੈਸਿੰਗ ਅਤੇ ਹਾਈ-ਟੈਕ ਮੈਨੂਫੈਕਚਰਿੰਗ ਸੈਕਟਰ ਨੂੰ ਲੰਬੇ ਸਮੇਂ ਵਿੱਚ ਵੱਡਾ ਫਾਇਦਾ ਹੋਵੇਗਾ।