ਭਾਰਤ ਦੇ ਸਭ ਤੋਂ ਵੱਡੇ ਬੈਂਕ, ਸਟੇਟ ਬੈਂਕ ਆਫ਼ ਇੰਡੀਆ (SBI) ਨੇ ਹੜਤਾਲ ਦੀ ਚਿਤਾਵਨੀ ਦਿੱਤੀ ਹੈ। SBI ਨੇ ਕਿਹਾ ਹੈ ਕਿ 12 ਫਰਵਰੀ 2026 ਨੂੰ ਦੇਸ਼ ਭਰ ਵਿੱਚ ਬੈਂਕ ਹੜਤਾਲ ਰਹੀਗੀ। ਇਸ ਹੜਤਾਲ ਕਾਰਨ ਦੇਸ਼ ਭਰ ਵਿੱਚ ਬੈਂਕਿੰਗ ਸੇਵਾਵਾਂ ਕੁਝ ਹੱਦ ਤੱਕ ਪ੍ਰਭਾਵਿਤ ਹੋ ਸਕਦੀਆਂ ਹਨ।

ਨਵੀਂ ਦਿੱਲੀ: ਭਾਰਤ ਦੇ ਸਭ ਤੋਂ ਵੱਡੇ ਬੈਂਕ, ਸਟੇਟ ਬੈਂਕ ਆਫ਼ ਇੰਡੀਆ (SBI) ਨੇ ਹੜਤਾਲ ਦੀ ਚਿਤਾਵਨੀ ਦਿੱਤੀ ਹੈ। SBI ਨੇ ਕਿਹਾ ਹੈ ਕਿ 12 ਫਰਵਰੀ 2026 ਨੂੰ ਦੇਸ਼ ਭਰ ਵਿੱਚ ਬੈਂਕ ਹੜਤਾਲ ਰਹੀਗੀ। ਇਸ ਹੜਤਾਲ ਕਾਰਨ ਦੇਸ਼ ਭਰ ਵਿੱਚ ਬੈਂਕਿੰਗ ਸੇਵਾਵਾਂ ਕੁਝ ਹੱਦ ਤੱਕ ਪ੍ਰਭਾਵਿਤ ਹੋ ਸਕਦੀਆਂ ਹਨ।
ਇਸ ਦੇ ਨਾਲ ਹੀ, ਕਈ ਹੋਰ ਬੈਂਕਾਂ ਜਿਵੇਂ ਕਿ IDBI ਅਤੇ ਯੂਨੀਅਨ ਬੈਂਕ ਆਦਿ ਨੇ ਵੀ ਹੜਤਾਲ ਦਾ ਰਸਮੀ (ਫਾਰਮਲ) ਨੋਟਿਸ ਜਾਰੀ ਕੀਤਾ ਹੈ।
ਕਿਸ ਨੇ ਬੁਲਾਈ ਹੈ ਇਹ ਹੜਤਾਲ?
ਮੀਡੀਆ ਰਿਪੋਰਟਾਂ ਅਨੁਸਾਰ, ਦੇਸ਼ ਭਰ ਦੀਆਂ ਵੱਡੀਆਂ ਬੈਂਕ ਯੂਨੀਅਨਾਂ ਨੇ ਹੜਤਾਲ ਦਾ ਸੱਦਾ ਦਿੱਤਾ ਹੈ, ਜਿਸ ਕਾਰਨ 12 ਫਰਵਰੀ ਨੂੰ ਬੈਂਕਿੰਗ ਸੇਵਾਵਾਂ ਵਿੱਚ ਦਿੱਕਤਾਂ ਆ ਸਕਦੀਆਂ ਹਨ। ਇਸ ਨਾਲ ਗਾਹਕਾਂ ਦੀ ਚਿੰਤਾ ਵਧਣਾ ਤੈਅ ਹੈ। ਹਾਲਾਂਕਿ, ਅਜੇ ਤੱਕ ਨਾ ਤਾਂ ਬੈਂਕਾਂ ਨੇ ਅਤੇ ਨਾ ਹੀ ਭਾਰਤੀ ਰਿਜ਼ਰਵ ਬੈਂਕ (RBI) ਨੇ 12 ਫਰਵਰੀ ਨੂੰ ਬੈਂਕ ਛੁੱਟੀ (Bank Holiday) ਐਲਾਨਿਆ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਬ੍ਰਾਂਚਾਂ ਖੁੱਲ੍ਹੇ ਰਹਿਣ ਦੀ ਉਮੀਦ ਹੈ। ਪਰ ਸੇਵਾਵਾਂ ਵਿੱਚ ਵਿਘਨ ਪੈ ਸਕਦਾ ਹੈ।
ਬੈਂਕ ਕਰਮਚਾਰੀਆਂ ਦੀਆਂ ਮੰਗਾਂ ਕੀ ਹਨ?
ਹੜਤਾਲ ਦਾ ਮੁੱਖ ਮਕਸਦ ਨਵੰਬਰ ਵਿੱਚ ਸਰਕਾਰ ਦੁਆਰਾ ਨੋਟੀਫਾਈ ਕੀਤੇ ਗਏ ਚਾਰ ਨਵੇਂ ਲੇਬਰ ਕੋਡਾਂ ਦਾ ਵਿਰੋਧ ਕਰਨਾ ਹੈ, ਜਿਨ੍ਹਾਂ ਨਾਲ ਮੌਜੂਦਾ 29 ਲੇਬਰ ਕਾਨੂੰਨਾਂ ਵਿੱਚ ਬਦਲਾਅ ਹੋਵੇਗਾ। ਬੈਂਕ ਯੂਨੀਅਨਾਂ ਅਨੁਸਾਰ ਪ੍ਰਸਤਾਵਿਤ ਕੋਡ ਕਰਮਚਾਰੀਆਂ ਦੇ ਅਧਿਕਾਰਾਂ ਨੂੰ ਕਮਜ਼ੋਰ ਕਰਨਗੇ। ਟਰੇਡ ਯੂਨੀਅਨਾਂ ਨੂੰ ਰਜਿਸਟਰ ਕਰਨਾ ਮੁਸ਼ਕਲ ਹੋ ਜਾਵੇਗਾ। ਬਿਹਤਰ ਵਰਕ-ਲਾਈਫ ਬੈਲੇਂਸ ਅਤੇ ਪੰਜ-ਦਿਨਾਂ ਵਰਕ ਵੀਕ (5-day work week) ਵਰਗੀਆਂ ਪੁਰਾਣੀਆਂ ਮੰਗਾਂ ਵੀ ਉਨ੍ਹਾਂ ਦੀ ਸੂਚੀ ਵਿੱਚ ਸ਼ਾਮਲ ਹਨ।
ਕੀ-ਕੀ ਹੋਵੇਗਾ ਪ੍ਰਭਾਵਿਤ?
ਸਕੂਲ-ਕਾਲਜ: (ਆਮ ਤੌਰ 'ਤੇ ਹੜਤਾਲ ਦਾ ਸਕੂਲਾਂ 'ਤੇ ਅਸਰ ਨਹੀਂ ਪੈਂਦਾ, ਜਦੋਂ ਤੱਕ ਇਹ ਸਿਰਫ਼ ਬੈਂਕਾਂ ਤੱਕ ਸੀਮਤ ਹੈ)।
ਕੁਝ ਸ਼ਹਿਰਾਂ ਵਿੱਚ ਬੈਂਕ: ਬਹੁਤ ਸਾਰੇ ਸ਼ਹਿਰਾਂ ਵਿੱਚ ਬੈਂਕਿੰਗ ਸੇਵਾਵਾਂ ਸੁਸਤ ਰਹਿ ਸਕਦੀਆਂ ਹਨ ਜਾਂ ਕਾਊਂਟਰ ਦੇ ਕੰਮ ਵਿੱਚ ਦੇਰੀ ਹੋ ਸਕਦੀ ਹੈ।
ਏ.ਟੀ.ਐਮ. (ATM): ਨਕਦੀ ਕਢਵਾਉਣ ਵਿੱਚ ਦਿੱਕਤ ਆ ਸਕਦੀ ਹੈ ਕਿਉਂਕਿ ਮਸ਼ੀਨਾਂ ਵਿੱਚ ਕੈਸ਼ ਰਿਫਿਲ (ਦੁਬਾਰਾ ਭਰਨ) ਦਾ ਕੰਮ ਪ੍ਰਭਾਵਿਤ ਹੋ ਸਕਦਾ ਹੈ।
ਗਾਹਕ ਕੀ ਕਰਨ?
ਜੇਕਰ ਬਹੁਤ ਜ਼ਰੂਰੀ ਨਹੀਂ ਹੈ, ਤਾਂ ਇਸ ਸਮੇਂ ਬੈਂਕ ਜਾਣ ਤੋਂ ਪਰਹੇਜ਼ ਕਰੋ। ਤੁਸੀਂ ਆਪਣੇ ਬੈਂਕ ਨਾਲ ਸਬੰਧਤ ਕੰਮ ਘਰ ਬੈਠੇ ਆਨਲਾਈਨ ਤਰੀਕੇ ਨਾਲ ਵੀ ਕਰ ਸਕਦੇ ਹੋ। ਇਸ ਦੇ ਨਾਲ ਹੀ, ਤੁਸੀਂ ਬੈਂਕ ਦੀ ਵੈੱਬਸਾਈਟ 'ਤੇ ਜਾ ਕੇ ਵੀ ਕਈ ਜ਼ਰੂਰੀ ਕੰਮ ਪੂਰੇ ਕਰ ਸਕਦੇ ਹੋ।