Pan Card 'ਚ ਕਿਵੇਂ ਬਦਲੀਏ ਖ਼ਰਾਬ ਜਾਂ ਪੁਰਾਣੀ ਫੋਟੋ, ਕੀ ਹੈ ਤਰੀਕਾ; ਦੇਖੋ ਸਟੈਪ-ਬਾਏ-ਸਟੈਪ ਪ੍ਰੋਸੈੱਸ
ਪੈਨ ਕਾਰਡ ਦੀ ਵਰਤੋਂ ITR ਫਾਈਲ ਕਰਦੇ ਸਮੇਂ, ਕਿਸੇ ਸਕੀਮ ਵਿੱਚ ਅਪਲਾਈ ਕਰਦੇ ਸਮੇਂ, ਬੈਂਕ ਖਾਤਾ ਖੋਲ੍ਹਣ ਵੇਲੇ ਆਦਿ ਕੰਮਾਂ ਲਈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ, ਜੇਕਰ ਤੁਸੀਂ ਕਿਸੇ ਸਰਕਾਰੀ ਸਕੀਮ ਤੋਂ ਵਿੱਤੀ ਲਾਭ ਲੈ ਰਹੇ ਹੋ, ਤਾਂ ਵੀ ਤੁਹਾਨੂੰ ਪੈਨ ਕਾਰਡ ਦੀ ਲੋੜ ਹੁੰਦੀ ਹੈ। ਇੱਥੋਂ ਤੱਕ ਕਿ ਜੇਕਰ ਸਰਕਾਰ ਵੱਲੋਂ ਸਬਸਿਡੀ ਮਿਲ ਰਹੀ ਹੈ, ਤਾਂ ਵੀ ਪੈਨ ਕਾਰਡ ਦੀ ਵਰਤੋਂ ਹੁੰਦੀ ਹੈ।
Publish Date: Tue, 10 Feb 2026 04:15 PM (IST)
Updated Date: Tue, 10 Feb 2026 04:20 PM (IST)
ਨਵੀਂ ਦਿੱਲੀ: ਆਧਾਰ ਕਾਰਡ ਦੀ ਤਰ੍ਹਾਂ ਪੈਨ ਕਾਰਡ (PAN Card) ਵੀ ਅੱਜ ਬਹੁਤ ਜ਼ਰੂਰੀ ਹੈ। ਅੱਜ ਹਰ ਜ਼ਰੂਰੀ ਕੰਮ ਲਈ ਪੈਨ ਕਾਰਡ ਦੀ ਲੋੜ ਪੈ ਹੀ ਜਾਂਦੀ ਹੈ। ਜੇਕਰ ਪੈਨ ਕਾਰਡ ਵਿੱਚ ਗਲਤ ਫੋਟੋ ਲੱਗੀ ਹੋਵੇ, ਤਾਂ ਤੁਸੀਂ ਇਸ ਦੀ ਪੂਰੀ ਤਰ੍ਹਾਂ ਵਰਤੋਂ ਨਹੀਂ ਕਰ ਸਕੋਗੇ। ਇਸ ਲਈ ਪੈਨ ਕਾਰਡ ਵਿੱਚ ਅਪਡੇਟ ਕੀਤੀ ਹੋਈ ਫੋਟੋ ਦਾ ਹੋਣਾ ਬਹੁਤ ਜ਼ਰੂਰੀ ਹੈ।
ਸਟੈਪ 1: ਸਭ ਤੋਂ ਪਹਿਲਾਂ ਤੁਹਾਨੂੰ www.protean-tinpan.com 'ਤੇ ਜਾਣਾ ਹੋਵੇਗਾ।
ਸਟੈਪ 2: ਹੁਣ ਇੱਥੇ 'PAN' ਵਾਲਾ ਆਪਸ਼ਨ ਸਿਲੈਕਟ ਕਰੋ।
ਸਟੈਪ 3: ਇਸ ਤੋਂ ਬਾਅਦ ਤੁਹਾਨੂੰ 'Change/Correction in Pan Data' 'ਤੇ ਕਲਿੱਕ ਕਰਨਾ ਹੋਵੇਗਾ।
ਸਟੈਪ 4: ਹੁਣ ਮੰਗੀ ਗਈ ਜਾਣਕਾਰੀ ਤੇ ਕੈਪਚਾ ਕੋਡ ਦਰਜ ਕਰਕੇ ਚੈੱਕ ਬਾਕਸ 'ਤੇ ਕਲਿੱਕ ਕਰੋ। ਫਿਰ ਸਬਮਿਟ ਕਰਕੇ ਅੱਗੇ ਵਧੋ।
ਸਟੈਪ 5: ਹੁਣ ਹੋ ਸਕਦਾ ਹੈ ਕਿ ਤੁਹਾਡੇ ਤੋਂ ਹੋਰ ਜਾਣਕਾਰੀ ਜਿਵੇਂ ਕਿ ਮੋਬਾਈਲ ਨੰਬਰ ਆਦਿ ਮੰਗੀ ਜਾਵੇ।
ਸਟੈਪ 6: ਇਸ ਤੋਂ ਬਾਅਦ ਤੁਹਾਨੂੰ ਪਾਸਪੋਰਟ ਸਾਈਜ਼ ਨਵੀਂ ਫੋਟੋ ਵੀ ਅਪਲੋਡ ਕਰਨੀ ਹੋਵੇਗੀ। ਸਾਰੀ ਡਿਟੇਲਸ ਭਰਨ ਤੋਂ ਬਾਅਦ ਤੁਹਾਨੂੰ ਸਬਮਿਟ 'ਤੇ ਕਲਿੱਕ ਕਰਨਾ ਹੋਵੇਗਾ।
ਸਟੈਪ 7: ਅੰਤ ਵਿੱਚ ਤੁਹਾਨੂੰ ਨਿਰਧਾਰਿਤ ਫੀਸ ਜਮ੍ਹਾਂ ਕਰਵਾਉਣੀ ਹੋਵੇਗੀ।
ਕਿੰਨੀਆਂ ਕੈਟਾਗਰੀਆਂ ਦੇ ਹੁੰਦੇ ਹਨ Pan Card?
ਪੈਨ ਕਾਰਡ ਕੰਪਨੀ, ਵਿਅਕਤੀ ਅਤੇ ਵਿਦੇਸ਼ੀ ਨਾਗਰਿਕਾਂ ਲਈ ਵੱਖ-ਵੱਖ ਹੁੰਦੇ ਹਨ।
ਜੇਕਰ ਕੋਈ ਭਾਰਤੀ ਨਾਗਰਿਕ ਪੈਨ ਕਾਰਡ ਬਣਵਾਉਣਾ ਚਾਹੁੰਦਾ ਹੈ, ਤਾਂ ਉਸਨੂੰ ਫਾਰਮ ਨੰਬਰ 49A ਭਰਨਾ ਹੋਵੇਗਾ।
ਜੇਕਰ ਕੋਈ ਵਿਦੇਸ਼ੀ ਨਾਗਰਿਕ ਪੈਨ ਕਾਰਡ ਬਣਵਾਉਣਾ ਚਾਹੁੰਦਾ ਹੈ, ਤਾਂ ਉਸਨੂੰ ਫਾਰਮ ਨੰਬਰ 49AA ਭਰਨਾ ਪਵੇਗਾ।
ਪੈਨ ਕਾਰਡ ਦੀ ਵਰਤੋਂ ਕਿੱਥੇ ਹੁੰਦੀ ਹੈ?