- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Budget 'ਚ ਟੈਕਸ ਦਾ ਬੋਝ ਘਟਾਉਣ, ਨਿਯਮਾਂ ਨੂੰ ਸਰਲ ਬਣਾਉਣ ਅਤੇ ਬੱਚਤ ਨੂੰ ਸੁਰੱਖਿਅਤ ਬਣਾਉਣ 'ਤੇ ਜ਼ੋਰ ਦਿੱਤਾ ਗਿਆ ਹੈ। ਕੇਂਦਰ ਸਰਕਾਰ ਨੇ ਇਸ ਨੂੰ "ਪਰਿਵਾਰਾਂ ਦੀ ਖੁਸ਼ਹਾਲੀ ਨਾਲ ਰਾਸ਼ਟਰ ਦੀ ਮਜ਼ਬੂਤੀ" ਦੇ ਟੀਚੇ ਨਾਲ ਜੋੜਿਆ ਹੈ।

ਨਵੀਂ ਦਿੱਲੀ : ਕੇਂਦਰ ਸਰਕਾਰ ਦੇ ਬਜਟ 2026 'ਚ ਆਮ ਆਦਮੀ, ਮੱਧ ਵਰਗ (ਮਿਡਲ ਕਲਾਸ) ਪਰਿਵਾਰਾਂ, ਵਿਦਿਆਰਥੀਆਂ ਤੇ ਬਜ਼ੁਰਗਾਂ ਲਈ ਕਈ ਅਹਿਮ ਰਾਹਤ ਭਰੇ ਕਦਮ ਚੁੱਕੇ ਗਏ ਹਨ। ਬਜਟ 'ਚ ਟੈਕਸ ਦਾ ਬੋਝ ਘਟਾਉਣ, ਨਿਯਮਾਂ ਨੂੰ ਸਰਲ ਬਣਾਉਣ ਅਤੇ ਬੱਚਤ ਨੂੰ ਸੁਰੱਖਿਅਤ ਬਣਾਉਣ 'ਤੇ ਜ਼ੋਰ ਦਿੱਤਾ ਗਿਆ ਹੈ। ਸਰਕਾਰ ਨੇ ਇਸ ਨੂੰ 'ਪਰਿਵਾਰਾਂ ਦੀ ਖੁਸ਼ਹਾਲੀ ਨਾਲ ਰਾਸ਼ਟਰ ਦੀ ਮਜ਼ਬੂਤੀ' ਦੇ ਟੀਚੇ ਨਾਲ ਜੋੜਿਆ ਹੈ।
ਮੱਧ ਵਰਗ ਲਈ ਟੈਕਸ ਅਤੇ ਕਸਟਮ ਪ੍ਰਕਿਰਿਆਵਾਂ ਨੂੰ ਸਰਲ ਬਣਾਇਆ ਗਿਆ ਹੈ। ਹੁਣ ਵਿਦੇਸ਼ ਯਾਤਰਾ ਦੌਰਾਨ ਇਕ ਲੈਪਟਾਪ ਨੂੰ ਨਿੱਜੀ ਸਾਮਾਨ ਵਜੋਂ ਲਿਆਉਣ ਦੇ ਨਿਯਮ ਸਪੱਸ਼ਟ ਕਰ ਦਿੱਤੇ ਗਏ ਹਨ। ਅੰਤਰਰਾਸ਼ਟਰੀ ਯਾਤਰੀਆਂ ਲਈ ਮੋਬਾਈਲ ਐਪ ਰਾਹੀਂ ਕਸਟਮ ਡਿਕਲੇਰੇਸ਼ਨ ਅਤੇ ਡਿਊਟੀ ਪੇਮੈਂਟ ਦੀ ਸਹੂਲਤ ਮਿਲੇਗੀ, ਜਿਸ ਨਾਲ ਏਅਰਪੋਰਟ 'ਤੇ ਸਮਾਂ ਬਚੇਗਾ। ਵਿਦੇਸ਼ ਤੋਂ ਪੱਕੇ ਤੌਰ 'ਤੇ ਵਾਪਸ ਆਉਣ ਵਾਲਿਆਂ ਲਈ ਘਰੇਲੂ ਸਮਾਨ ਲਿਆਉਣ ਦੀ ਡਿਊਟੀ-ਫ੍ਰੀ ਸੀਮਾ ਵਧਾਈ ਗਈ ਹੈ।
ਗੰਭੀਰ ਬਿਮਾਰੀਆਂ ਨਾਲ ਲੜ ਰਹੇ ਪਰਿਵਾਰਾਂ ਲਈ ਵੱਡੀ ਰਾਹਤ ਦਿੰਦੇ ਹੋਏ 17 ਕੈਂਸਰ ਦਵਾਈਆਂ 'ਤੇ ਕਸਟਮ ਡਿਊਟੀ ਪੂਰੀ ਤਰ੍ਹਾਂ ਖ਼ਤਮ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ, 7 ਹੋਰ ਦੁਰਲੱਭ ਬਿਮਾਰੀਆਂ ਦੇ ਇਲਾਜ ਨਾਲ ਜੁੜੀਆਂ ਦਵਾਈਆਂ ਅਤੇ ਵਿਸ਼ੇਸ਼ ਖੁਰਾਕ ਨੂੰ ਵੀ ਡਿਊਟੀ-ਫ੍ਰੀ (ਟੈਕਸ ਮੁਕਤ) ਕਰ ਦਿੱਤਾ ਗਿਆ ਹੈ।
ਵਿਦੇਸ਼ 'ਚ ਪੜ੍ਹਾਈ ਦਾ ਸੁਪਨਾ ਦੇਖਣ ਵਾਲੇ ਵਿਦਿਆਰਥੀਆਂ ਲਈ ਬਜਟ ਖੁਸ਼ਖਬਰੀ ਲੈ ਕੇ ਆਇਆ ਹੈ। ਲਿਬਰਲਾਈਜ਼ਡ ਰੈਮਿਟੈਂਸ ਸਕੀਮ (LRS) ਤਹਿਤ ਸਿੱਖਿਆ ਅਤੇ ਮੈਡੀਕਲ ਖਰਚਿਆਂ ਲਈ ਵਿਦੇਸ਼ ਭੇਜੀ ਜਾਣ ਵਾਲੀ ਰਾਸ਼ੀ 'ਤੇ TCS ਨੂੰ 5% ਤੋਂ ਘਟਾ ਕੇ 2% ਕਰ ਦਿੱਤਾ ਗਿਆ ਹੈ। ਇਸ ਨਾਲ ਸਿੱਖਿਆ ਕਰਜ਼ੇ (Education Loan) 'ਤੇ ਨਿਰਭਰਤਾ ਘਟੇਗੀ ਤੇ ਵਿਦਿਆਰਥੀਆਂ 'ਤੇ ਵਿੱਤੀ ਬੋਝ ਘੱਟ ਹੋਵੇਗਾ।
ਸੀਨੀਅਰ ਸਿਟੀਜ਼ਨਾਂ ਲਈ Form 15G/15H ਜਮ੍ਹਾ ਕਰਨ ਵਾਸਤੇ ਇਕੋ ਵਿੰਡੋ ਦੀ ਸਹੂਲਤ ਦਿੱਤੀ ਗਈ ਹੈ ਤਾਂ ਜੋ ਡਿਵੀਡੈਂਡ ਅਤੇ ਵਿਆਜ 'ਤੇ TDS ਤੋਂ ਰਾਹਤ ਮਿਲ ਸਕੇ। ਘੱਟ ਟੈਕਸ ਦੇਣ ਵਾਲਿਆਂ ਲਈ 'Lower TDS Certificate' ਲੈਣ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਆਟੋਮੈਟਿਕ ਹੋਵੇਗੀ। ਨਾਲ ਹੀ, ਰਿਵਾਈਜ਼ਡ ਰਿਟਰਨ ਭਰਨ ਦੀ ਸਮਾਂ-ਸੀਮਾ 31 ਦਸੰਬਰ ਤੋਂ ਵਧਾ ਕੇ 31 ਮਾਰਚ ਕਰ ਦਿੱਤੀ ਗਈ ਹੈ।
ਵਿਦੇਸ਼ੀ ਯਾਤਰਾ: ਓਵਰਸੀਜ਼ ਟੂਰ ਪੈਕੇਜਾਂ 'ਤੇ TCS ਹੁਣ ਸਿਰਫ਼ 2% ਹੋਵੇਗਾ (ਜੋ ਪਹਿਲਾਂ 5% ਤੋਂ 20% ਤੱਕ ਸੀ)। ਇਸ ਨਾਲ ਵਿਦੇਸ਼ ਘੁੰਮਣ ਦਾ ਖਰਚਾ ਘੱਟ ਜਾਵੇਗਾ।
ਘਰੇਲੂ ਉਪਕਰਣ: ਮਾਈਕ੍ਰੋਵੇਵ ਓਵਨ ਦੇ ਜ਼ਰੂਰੀ ਪੁਰਜ਼ਿਆਂ 'ਤੇ ਕਸਟਮ ਡਿਊਟੀ ਹਟਾਉਣ ਨਾਲ ਇਹ ਉਪਕਰਣ ਸਸਤੇ ਹੋਣ ਦੀ ਉਮੀਦ ਹੈ।