ਟੈਂਪਲ ਕੰਪਨੀ ਦਾ ਟੀਚਾ ਇੱਕ ਅਜਿਹਾ ਹੈੱਡ-ਵੋਰਨ (ਸਿਰ 'ਤੇ ਪਹਿਨਣ ਵਾਲਾ) ਡਿਵਾਈਸ ਬਣਾਉਣਾ ਹੈ ਜੋ 'ਨੀਅਰ-ਇੰਫਰਾਰੈੱਡ ਸਪੈਕਟ੍ਰੋਸਕੋਪੀ' ਦੀ ਵਰਤੋਂ ਕਰਕੇ ਦਿਮਾਗ ਦੀ ਸਿਹਤ ਨੂੰ ਟਰੈਕ ਕਰੇ। ਗੋਇਲ ਨੇ ਇਸ ਨੂੰ 'ਦੁਨੀਆ ਦਾ ਸਭ ਤੋਂ ਮਹੱਤਵਪੂਰਨ ਵੀਅਰੇਬਲ' ਦੱਸਿਆ ਹੈ। ਕੰਪਨੀ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਖ਼ੁਦ ਉਹ ਡਿਵਾਈਸ ਪਹਿਨਣਾ ਪਵੇਗਾ ਜੋ ਉਹ ਬਣਾਉਂਦੇ ਹਨ।

ਨਵੀਂ ਦਿੱਲੀ: ਜ਼ੋਮੈਟੋ (Zomato) ਦੇ ਫਾਊਂਡਰ ਅਤੇ CEO ਦੀਪਿੰਦਰ ਗੋਇਲ ਨੇ ਆਪਣੀ ਨਵੀਂ ਨਿਊਰੋਸਾਇੰਸ ਸਟਾਰਟਅੱਪ ਕੰਪਨੀ 'ਟੈਂਪਲ' (Temple) ਵਿੱਚ 12 ਖ਼ਾਸ ਅਹੁਦਿਆਂ ਲਈ ਨੌਕਰੀਆਂ ਕੱਢੀਆਂ ਹਨ। ਇਹ ਕੰਪਨੀ ਐਲੀਟ ਪਰਫਾਰਮੈਂਸ ਐਥਲੀਟਾਂ ਲਈ ਇੱਕ ਅਨੋਖਾ 'ਵੀਅਰੇਬਲ ਡਿਵਾਈਸ' (ਪਹਿਨਣਯੋਗ ਯੰਤਰ) ਬਣਾ ਰਹੀ ਹੈ, ਜੋ ਦਿਮਾਗ ਦੀਆਂ ਗਤੀਵਿਧੀਆਂ ਅਤੇ ਖ਼ੂਨ ਦੇ ਪ੍ਰਵਾਹ (Blood Flow) ਨੂੰ ਮਾਨੀਟਰ ਕਰਦਾ ਹੈ। ਗੋਇਲ ਨੇ ਸੋਸ਼ਲ ਮੀਡੀਆ 'ਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ, ਜਿੱਥੇ ਉਨ੍ਹਾਂ ਨੇ ਅਜਿਹੇ ਇੰਜੀਨੀਅਰਾਂ ਦੀ ਭਾਲ ਦੀ ਗੱਲ ਕਹੀ ਹੈ ਜੋ ਖ਼ੁਦ ਐਥਲੀਟ ਹੋਣ ਅਤੇ ਆਪਣੀ ਫਿਟਨੈੱਸ ਨੂੰ ਗੰਭੀਰਤਾ ਨਾਲ ਲੈਂਦੇ ਹੋਣ।
ਟੈਂਪਲ ਕੰਪਨੀ ਦਾ ਟੀਚਾ ਇੱਕ ਅਜਿਹਾ ਹੈੱਡ-ਵੋਰਨ (ਸਿਰ 'ਤੇ ਪਹਿਨਣ ਵਾਲਾ) ਡਿਵਾਈਸ ਬਣਾਉਣਾ ਹੈ ਜੋ 'ਨੀਅਰ-ਇੰਫਰਾਰੈੱਡ ਸਪੈਕਟ੍ਰੋਸਕੋਪੀ' ਦੀ ਵਰਤੋਂ ਕਰਕੇ ਦਿਮਾਗ ਦੀ ਸਿਹਤ ਨੂੰ ਟਰੈਕ ਕਰੇ। ਗੋਇਲ ਨੇ ਇਸ ਨੂੰ 'ਦੁਨੀਆ ਦਾ ਸਭ ਤੋਂ ਮਹੱਤਵਪੂਰਨ ਵੀਅਰੇਬਲ' ਦੱਸਿਆ ਹੈ। ਕੰਪਨੀ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਖ਼ੁਦ ਉਹ ਡਿਵਾਈਸ ਪਹਿਨਣਾ ਪਵੇਗਾ ਜੋ ਉਹ ਬਣਾਉਂਦੇ ਹਨ।
ਇਹ ਹਨ ਉਹ 12 ਅਹੁਦੇ ਜਿਨ੍ਹਾਂ 'ਤੇ ਹੋ ਰਹੀ ਹੈ ਭਰਤੀ:
ਟੈਂਪਲ ਵਿੱਚ ਇੰਜੀਨੀਅਰਿੰਗ ਅਤੇ ਨਿਊਰੋਸਾਇੰਸ ਨਾਲ ਜੁੜੇ ਇਹਨਾਂ ਵਿਸ਼ੇਸ਼ ਅਹੁਦਿਆਂ 'ਤੇ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ:
ਐਨਾਲਾਗ ਸਿਸਟਮ ਇੰਜੀਨੀਅਰ ਅਤੇ ਇਲੈਕਟ੍ਰਾਨਿਕਸ ਡਿਜ਼ਾਈਨ ਇੰਜੀਨੀਅਰ
ਐਮਬੈਡਡ ਸਿਸਟਮ ਇੰਜੀਨੀਅਰ (ਲੋ-ਲੈਵਲ ਹਾਰਡਵੇਅਰ, ਸਿਗਨਲ ਅਤੇ ਇਮੇਜ ਪ੍ਰੋਸੈਸਿੰਗ)
ਡਿਜ਼ਾਈਨ ਅਤੇ ਵੈਲੀਡੇਸ਼ਨ ਇੰਜੀਨੀਅਰ (ਸੈਂਸਰ, ਬੈਟਰੀ, ਐਂਟੀਨਾ, ਆਪਟਿਕਸ)
CMF ਇੰਜੀਨੀਅਰ ਅਤੇ ਅਡੈਸਿਵ ਮਟੀਰੀਅਲ ਇੰਜੀਨੀਅਰ
ਸੈਂਸਰ ਐਲਗੋਰਿਦਮ ਇੰਜੀਨੀਅਰ
ਡੀਪ ਲਰਨਿੰਗ ਇੰਜੀਨੀਅਰ (ਫਿਜ਼ੀਓਲੌਜੀਕਲ ਮੈਟ੍ਰਿਕਸ ਲਈ ML ਮਾਡਲ)
ਕੰਪਿਊਟੇਸ਼ਨਲ ਨਿਊਰੋਸਾਇੰਟਿਸਟ
BCI ਇੰਜੀਨੀਅਰ (ਰੀਅਲ-ਟਾਈਮ EEG/EMG ਐਕਵਿਜੀਸ਼ਨ)
ਨਿਊਰਲ ਡੀਕੋਡਿੰਗ ਰਿਸਰਚਰ
ਕੰਪਿਊਟਰ ਵਿਜ਼ਨ ਇੰਜੀਨੀਅਰ
ਨਿਊਰੋਇਮੇਜਿੰਗ ML ਇੰਜੀਨੀਅਰ
ਪ੍ਰੋਡਕਟ ਮੈਨੇਜਰ (ਜੋ ਫਿਗਮਾ ਰਾਹੀਂ ਖ਼ੁਦ ਕੰਮ ਕਰ ਸਕਣ)
ਯੋਗਤਾ ਅਤੇ ਅਨੋਖੀਆਂ ਸ਼ਰਤਾਂ
ਉਮੀਦਵਾਰਾਂ ਨੂੰ ਇੰਜੀਨੀਅਰਿੰਗ ਅਤੇ ਨਿਊਰੋਸਾਇੰਸ ਦੇ ਖੇਤਰ ਵਿੱਚ ਡੂੰਘੀ ਜਾਣਕਾਰੀ ਹੋਣੀ ਚਾਹੀਦੀ ਹੈ। ਸਭ ਤੋਂ ਚਰਚਿਤ ਸ਼ਰਤ ਫਿਟਨੈੱਸ ਨੂੰ ਲੈ ਕੇ ਹੈ:
ਬਾਡੀ ਫੈਟ (Body Fat): ਮਰਦਾਂ ਲਈ 16% ਤੋਂ ਘੱਟ ਅਤੇ ਔਰਤਾਂ ਲਈ 26% ਤੋਂ ਘੱਟ ਹੋਣਾ ਚਾਹੀਦਾ ਹੈ।
ਜੇਕਰ ਤੁਸੀਂ ਅਜੇ ਇਸ ਪੱਧਰ 'ਤੇ ਨਹੀਂ ਹੋ, ਪਰ 3 ਮਹੀਨਿਆਂ ਵਿੱਚ ਉੱਥੇ ਪਹੁੰਚਣ ਦਾ ਵਾਅਦਾ ਕਰਦੇ ਹੋ, ਤਾਂ ਵੀ ਅਪਲਾਈ ਕਰ ਸਕਦੇ ਹੋ। ਪਰ ਪ੍ਰੋਬੇਸ਼ਨ ਪੀਰੀਅਡ ਖ਼ਤਮ ਹੋਣ ਤੱਕ ਇਹ ਟੀਚਾ ਪੂਰਾ ਕਰਨਾ ਲਾਜ਼ਮੀ ਹੋਵੇਗਾ।
ਇਹ ਸ਼ਰਤ ਸੋਸ਼ਲ ਮੀਡੀਆ 'ਤੇ ਕਾਫੀ ਵਿਵਾਦਾਂ ਵਿੱਚ ਹੈ, ਕਿਉਂਕਿ ਕਈਆਂ ਦਾ ਮੰਨਣਾ ਹੈ ਕਿ ਇਸ ਨਾਲ ਕਾਬਲ ਉਮੀਦਵਾਰ ਰਹਿ ਸਕਦੇ ਹਨ। ਹਾਲਾਂਕਿ, ਗੋਇਲ ਦਾ ਕਹਿਣਾ ਹੈ ਕਿ ਇਹ ਕੰਪਨੀ ਦੇ ਮਿਸ਼ਨ ਦਾ ਹਿੱਸਾ ਹੈ।