ਖੁਸ਼ਖ਼ਬਰੀ! ਸਫ਼ਰ ਦੌਰਾਨ ਹੁਣ ਨਹੀਂ ਮਿਲੇਗਾ ਬੇਸੁਆਦਾ ਖਾਣਾ, IRCTC ਤੇ Swiggy ਨੇ ਯਾਤਰੀਆਂ ਨੂੰ ਦਿੱਤਾ ਹੋਲੀ ਦਾ ਵੱਡਾ ਤੋਹਫ਼ਾ
ਕੰਪਨੀ ਨੇ 28 ਫਰਵਰੀ ਤੋਂ 8 ਮਾਰਚ ਤੱਕ ਯਾਤਰੀਆਂ ਲਈ ਹੋਲੀ ਨਾਲ ਸਬੰਧਤ ਵਿਸ਼ੇਸ਼ ਭੋਜਨ ਉਪਲਬਧ ਕਰਵਾਉਣ ਦਾ ਵੀ ਐਲਾਨ ਕੀਤਾ ਹੈ। ਨਾਲ ਹੀ ‘ਟ੍ਰੇਨ ਦੇ ਅਨੁਕੂਲ’ ਪਕਵਾਨਾਂ ਦੇ ਮੀਨੂ ਦਾ ਵਿਸਤਾਰ ਕੀਤਾ ਗਿਆ ਹੈ, ਜਿਸ ਨੂੰ ਤੇਜ਼ ਰਫ਼ਤਾਰ ਤੇ ਸਹੂਲਤ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ।
Publish Date: Thu, 26 Feb 2026 03:42 PM (IST)
Updated Date: Thu, 26 Feb 2026 03:44 PM (IST)
ਜਾਸ, ਨਵੀਂ ਦਿੱਲੀ: ਆਨਲਾਈਨ ਆਰਡਰ 'ਤੇ ਖਾਣ-ਪੀਣ ਵਾਲੀਆਂ ਵਸਤੂਆਂ ਦੀ ਸਪਲਾਈ ਕਰਨ ਵਾਲੀ ਕਵਿੱਕ ਕਾਮਰਸ ਕੰਪਨੀ ਸਵਿਗੀ (Swiggy) ਨੇ ਭਾਰਤੀ ਰੇਲਵੇ ਖਾਣ-ਪੀਣ ਅਤੇ ਸੈਰ-ਸਪਾਟਾ ਨਿਗਮ (IRCTC) ਨਾਲ ਮਿਲ ਕੇ ਆਪਣੀ ‘ਫੂਡ ਆਨ ਟ੍ਰੇਨ’ (Food on Train) ਸੇਵਾ ਦਾ ਵਿਸਤਾਰ ਦੇਸ਼ ਭਰ ਦੇ 152 ਸਟੇਸ਼ਨਾਂ ਤੱਕ ਕਰ ਲਿਆ ਹੈ। ਕੰਪਨੀ ਨੇ ਇਹ ਉਪਲਬਧੀ ਇੱਕ ਸਾਲ ਵਿੱਚ ਹਾਸਲ ਕੀਤੀ ਹੈ। ਇਹ ਸੇਵਾ ਇੱਕ ਸਾਲ ਪਹਿਲਾਂ ਸਿਰਫ਼ 70 ਸਟੇਸ਼ਨਾਂ 'ਤੇ ਉਪਲਬਧ ਸੀ।
ਕਿਉਂ ਕੀਤਾ ਗਿਆ ਇਸ ਸੇਵਾ ਦਾ ਵਿਸਤਾਰ?
ਸਵਿਗੀ ਨੇ ਵੀਰਵਾਰ ਨੂੰ ਦੱਸਿਆ ਕਿ ਇਹ ਵਿਸਤਾਰ ਦੇਸ਼ ਭਰ ਵਿੱਚ ਵੱਖ-ਵੱਖ ਪਕਵਾਨਾਂ ਦੀ ਵਧਦੀ ਮੰਗ ਤੋਂ ਪ੍ਰੇਰਿਤ ਹੈ। ਬਿਆਨ ਅਨੁਸਾਰ, ਕੰਪਨੀ ਦੀ ਯੋਜਨਾ ਭਾਰਤ ਦੇ ਪ੍ਰਮੁੱਖ ਜੰਕਸ਼ਨਾਂ ਦੇ ਨਾਲ-ਨਾਲ ਖੇਤਰੀ ਸਟੇਸ਼ਨਾਂ ਜਿਵੇਂ ਕਿ ਇਟਾਰਸੀ (ਮੱਧ ਪ੍ਰਦੇਸ਼), ਤਿਰੂਨੇਲਵੇਲੀ (ਤਾਮਿਲਨਾਡੂ) ਅਤੇ ਖੜਗਪੁਰ (ਪੱਛਮੀ ਬੰਗਾਲ) 'ਤੇ ਵਧੇਰੇ ਧਿਆਨ ਦੇ ਕੇ ਵਿਭਿੰਨਤਾ ਲਿਆਉਣ ਦੀ ਵੀ ਹੈ।
117 ਫ਼ੀਸਦੀ ਦਾ ਵਾਧਾ
ਸਵਿਗੀ ਨੇ ਦੱਸਿਆ ਕਿ ਉਸ ਦੀ ‘ਫੂਡ ਆਨ ਟ੍ਰੇਨ’ ਸੇਵਾ ਦੇ ਨੈੱਟਵਰਕ ਵਿੱਚ 117 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਹ ਸੇਵਾ ਫਰਵਰੀ 2025 ਵਿੱਚ 70 ਸਟੇਸ਼ਨਾਂ 'ਤੇ ਉਪਲਬਧ ਸੀ, ਜਿਸ ਦਾ ਫਰਵਰੀ 2026 ਤੱਕ 152 ਸਟੇਸ਼ਨਾਂ 'ਤੇ ਵਿਸਤਾਰ ਕੀਤਾ ਗਿਆ ਹੈ।
ਹੋਲੀ ਲਈ ਖ਼ਾਸ ਤਿਆਰੀ
ਕੰਪਨੀ ਨੇ 28 ਫਰਵਰੀ ਤੋਂ 8 ਮਾਰਚ ਤੱਕ ਯਾਤਰੀਆਂ ਲਈ ਹੋਲੀ ਨਾਲ ਸਬੰਧਤ ਵਿਸ਼ੇਸ਼ ਭੋਜਨ ਉਪਲਬਧ ਕਰਵਾਉਣ ਦਾ ਵੀ ਐਲਾਨ ਕੀਤਾ ਹੈ। ਨਾਲ ਹੀ ‘ਟ੍ਰੇਨ ਦੇ ਅਨੁਕੂਲ’ ਪਕਵਾਨਾਂ ਦੇ ਮੀਨੂ ਦਾ ਵਿਸਤਾਰ ਕੀਤਾ ਗਿਆ ਹੈ, ਜਿਸ ਨੂੰ ਤੇਜ਼ ਰਫ਼ਤਾਰ ਤੇ ਸਹੂਲਤ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ।
ਸਵਿਗੀ ਦੇ ਉਪ-ਪ੍ਰਧਾਨ (ਫੂਡ ਸਟ੍ਰੈਟਜੀ ਅਤੇ ਕਸਟਮਰ ਐਕਸਪੀਰੀਅੰਸ) ਦੀਪਕ ਮਾਲੂ ਨੇ ਕਿਹਾ, ‘‘ਇਹ ਦੇਸ਼ ਵਿਆਪੀ ਵਿਸਤਾਰ ਹੋਲੀ ਦੇ ਤਿਉਹਾਰ ਦੇ ਮੱਦੇਨਜ਼ਰ ਬਿਲਕੁਲ ਸਹੀ ਸਮੇਂ 'ਤੇ ਹੋਇਆ ਹੈ। ਅਸੀਂ ਵੱਡੇ ਜੰਕਸ਼ਨਾਂ ਤੋਂ ਲੈ ਕੇ ਇਟਾਰਸੀ, ਤਿਰੂਨੇਲਵੇਲੀ ਅਤੇ ਖੜਗਪੁਰ ਵਰਗੇ ਖੇਤਰੀ ਸਟੇਸ਼ਨਾਂ ਤੱਕ ‘ਟ੍ਰਾਂਜ਼ਿਟ ਹੱਬ’ 'ਤੇ ਜ਼ੋਰ ਦੇ ਕੇ ਵਿਭਿੰਨਤਾ 'ਤੇ ਧਿਆਨ ਕੇਂਦਰਿਤ ਕਰਾਂਗੇ।’’