ਵਿਆਹ ਤੋਂ ਬਾਅਦ ਪੈਨ ਤੇ ਆਧਾਰ ਕਾਰਡ 'ਚ ਕਿਵੇਂ ਬਦਲੀਏ ਨਾਮ? ਦੇਖੋ ਸਟੈਪ-ਬਾਏ-ਸਟੈਪ ਪ੍ਰੋਸੈਸ
ਵਿਆਹ ਤੋਂ ਬਾਅਦ ਅਕਸਰ ਕੁੜੀਆਂ ਨੂੰ ਕਈ ਦਸਤਾਵੇਜ਼ਾਂ ਵਿੱਚ ਆਪਣਾ ਨਾਮ ਬਦਲਣਾ ਪੈਂਦਾ ਹੈ। ਜੇਕਰ ਤੁਸੀਂ ਵੀ ਪੈਨ ਅਤੇ ਆਧਾਰ ਵਿੱਚ ਆਪਣਾ ਨਾਮ ਬਦਲਣਾ ਚਾਹੁੰਦੇ ਹੋ, ਤਾਂ ਹੇਠਾਂ ਦਿੱਤੇ ਸਟੈਪਸ ਦੀ ਪਾਲਣਾ ਕਰਕੇ ਇਹ ਕੰਮ ਬੜੀ ਆਸਾਨੀ ਨਾਲ ਕਰ ਸਕਦੇ ਹੋ।
Publish Date: Tue, 07 Apr 2026 08:07 AM (IST)
Updated Date: Tue, 07 Apr 2026 08:08 AM (IST)
Pan Aadhaar Name Change Process: ਵਿਆਹ ਤੋਂ ਬਾਅਦ ਅਕਸਰ ਕੁੜੀਆਂ ਨੂੰ ਕਈ ਦਸਤਾਵੇਜ਼ਾਂ ਵਿੱਚ ਆਪਣਾ ਨਾਮ ਬਦਲਣਾ ਪੈਂਦਾ ਹੈ। ਜੇਕਰ ਤੁਸੀਂ ਵੀ ਪੈਨ ਅਤੇ ਆਧਾਰ ਵਿੱਚ ਆਪਣਾ ਨਾਮ ਬਦਲਣਾ ਚਾਹੁੰਦੇ ਹੋ, ਤਾਂ ਹੇਠਾਂ ਦਿੱਤੇ ਸਟੈਪਸ ਦੀ ਪਾਲਣਾ ਕਰਕੇ ਇਹ ਕੰਮ ਬੜੀ ਆਸਾਨੀ ਨਾਲ ਕਰ ਸਕਦੇ ਹੋ। ਇਸਦੇ ਲਈ ਤੁਹਾਨੂੰ ਸਿਰਫ਼ ਲੈਪਟਾਪ ਜਾਂ ਮੋਬਾਈਲ ਫ਼ੋਨ ਅਤੇ ਇੰਟਰਨੈੱਟ ਦੀ ਲੋੜ ਹੋਵੇਗੀ। ਆਓ ਦੇਖਦੇ ਹਾਂ ਇਸਦੀ ਪੂਰੀ ਪ੍ਰਕਿਰਿਆ:
ਪੈਨ ਕਾਰਡ (Pan Card) ਵਿੱਚ ਨਾਮ ਕਿਵੇਂ ਬਦਲੀਏ?
ਸਭ ਤੋਂ ਪਹਿਲਾਂ NSDL ਜਾਂ UTIITSL ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ।
ਜੇਕਰ ਤੁਸੀਂ ਪਹਿਲੀ ਵਾਰ ਇਸ ਵੈੱਬਸਾਈਟ ਦੀ ਵਰਤੋਂ ਕਰ ਰਹੇ ਹੋ, ਤਾਂ ਰਜਿਸਟਰ ਕਰਕੇ ਲੋਗਇਨ ਕਰੋ।
ਲੋਗਇਨ ਕਰਨ ਤੋਂ ਬਾਅਦ, 'Changes/Correction in PAN' ਵਾਲੇ ਆਪਸ਼ਨ 'ਤੇ ਕਲਿੱਕ ਕਰੋ।
ਹੁਣ ਇੱਥੇ ਤੁਹਾਡੇ ਤੋਂ ਕੁਝ ਬੁਨਿਆਦੀ ਜਾਣਕਾਰੀ ਮੰਗੀ ਜਾਵੇਗੀ ਜਿਵੇਂ ਕਿ ਪੈਨ ਨੰਬਰ, ਨਾਮ, ਜਨਮ ਮਿਤੀ ਅਤੇ ਈਮੇਲ ਆਦਿ, ਇਸਨੂੰ ਦਰਜ ਕਰੋ।
ਇਸ ਤੋਂ ਬਾਅਦ ਤੁਹਾਡੇ ਲਈ 15 ਅੰਕਾਂ ਦਾ ਟੋਕਨ ਨੰਬਰ ਜਨਰੇਟ ਹੋਵੇਗਾ।
ਫਿਰ ਜਿਹੜੀ ਜਾਣਕਾਰੀ ਤੁਸੀਂ ਬਦਲਣੀ ਚਾਹੁੰਦੇ ਹੋ, ਉਸਨੂੰ ਸਿਲੈਕਟ ਕਰਕੇ ਬਦਲ ਦਿਓ।
ਜੇਕਰ ਦਸਤਾਵੇਜ਼ (Documents) ਮੰਗੇ ਜਾਂਦੇ ਹਨ, ਤਾਂ ਉਹਨਾਂ ਨੂੰ ਸਕੈਨ ਕਰਕੇ ਸਬਮਿਟ ਕਰ ਦਿਓ।
ਅੰਤ ਵਿੱਚ, ਨਿਰਧਾਰਤ ਫੀਸ ਭਰ ਕੇ ਫਾਰਮ ਸਬਮਿਟ ਕਰ ਦਿਓ।
ਆਧਾਰ (Aadhaar) ਵਿੱਚ ਨਾਮ ਕਿਵੇਂ ਬਦਲੀਏ?
ਸਟੈਪ 1: ਇਸਦੇ ਲਈ ਤੁਸੀਂ Aadhaar App (mAadhaar) ਦੀ ਵਰਤੋਂ ਕਰ ਸਕਦੇ ਹੋ।
ਸਟੈਪ 2: ਐਪ ਵਿੱਚ ਲੋਗਇਨ ਕਰਨ ਤੋਂ ਬਾਅਦ 'Update Aadhaar Online' ਵਾਲੇ ਵਿਕਲਪ 'ਤੇ ਕਲਿੱਕ ਕਰੋ।
ਸਟੈਪ 3: ਹੁਣ ਫੇਸ ਸਕੈਨ (Face Scan) ਜਾਂ ਓ.ਟੀ.ਪੀ (OTP) ਰਾਹੀਂ ਵੈਰੀਫਿਕੇਸ਼ਨ ਪੂਰੀ ਕਰੋ।
ਸਟੈਪ 4: ਵੈਰੀਫਿਕੇਸ਼ਨ ਹੋਣ ਤੋਂ ਬਾਅਦ, 'Name' ਵਾਲੇ ਆਪਸਨ 'ਤੇ ਜਾ ਕੇ ਆਪਣਾ ਨਾਮ ਬਦਲ ਲਓ।