ਸਟ੍ਰੇਟ ਆਫ ਹੋਰਮੁਜ਼ 'ਤੇ ਸਭ ਤੋਂ ਵੱਡੀ ਖ਼ਬਰ; ਭਾਰਤ ਸਮੇਤ ਕਈ ਦੇਸ਼ਾਂ ਲਈ ਰਾਹਤ, ਈਰਾਨ ਸੁਰੱਖਿਆ ਕਮਿਸ਼ਨ ਦਾ ਅਹਿਮ ਐਲਾਨ
ਈਰਾਨ ਦੇ ਨੈਸ਼ਨਲ ਸਿਕਿਓਰਿਟੀ ਕਮਿਸ਼ਨ ਦਾ ਇਹ ਬਿਆਨ ਭਾਰਤ ਸਮੇਤ ਦੁਨੀਆ ਦੇ ਕਈ ਹੋਰ ਦੇਸ਼ਾਂ ਲਈ ਬਹੁਤ ਮਾਇਨੇ ਰੱਖਦਾ ਹੈ। ਕਿਉਂਕਿ, ਹੋਰਮੂਜ਼ ਜਲਡਮਰੂਮੱਧ ਦੇ ਰਸਤੇ ਵੱਡੀ ਮਾਤਰਾ 'ਚ ਕੱਚੇ ਤੇਲ ਸਮੇਤ ਹੋਰ ਸਾਮਾਨ ਦੀ ਦਰਾਮਦ ਅਤੇ ਬਰਾਮਦ (Import-Export) ਹੁੰਦੀ ਹੈ।
Publish Date: Wed, 01 Apr 2026 04:20 PM (IST)
Updated Date: Wed, 01 Apr 2026 04:23 PM (IST)
ਨਵੀਂ ਦਿੱਲੀ: ਈਰਾਨ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਜੰਗ ਕਾਰਨ 'ਸਟ੍ਰੇਟ ਆਫ ਹੋਰਮੂਜ਼' ਦੇ ਬੰਦ ਹੋਣ ਨਾਲ ਦੁਨੀਆ ਭਰ ਵਿਚ ਕੱਚੇ ਤੇਲ ਦੀ ਸਪਲਾਈ ਪ੍ਰਭਾਵਿਤ ਹੋਈ ਹੈ ਅਤੇ ਇਸ ਕਾਰਨ ਕੱਚੇ ਤੇਲ (Crude Oil) ਦੀਆਂ ਕੀਮਤਾਂ 'ਚ ਜ਼ਬਰਦਸਤ ਉਛਾਲ ਆਇਆ ਹੈ। ਪਰ ਹੁਣ ਈਰਾਨ ਨੇ ਇਕ ਵੱਡਾ ਐਲਾਨ ਕੀਤਾ ਹੈ। ਨਿਊਜ਼ ਏਜੰਸੀ ਏਐਨਆਈ ਅਨੁਸਾਰ, ਈਰਾਨ ਦੇ ਰਾਸ਼ਟਰੀ ਸੁਰੱਖਿਆ ਕਮਿਸ਼ਨ ਦੇ ਮੁਖੀ ਨੇ ਟਰੰਪ ਨੂੰ ਕਿਹਾ, "ਹੋਰਮੂਜ਼ ਜਲਡਮਰੂਮੱਧ ਖੋਲ੍ਹਿਆ ਜਾਵੇਗਾ, ਪਰ ਤੁਹਾਡੇ ਲਈ ਨਹੀਂ।"
ਈਰਾਨ ਦੇ ਨੈਸ਼ਨਲ ਸਿਕਿਓਰਿਟੀ ਕਮਿਸ਼ਨ ਦਾ ਇਹ ਬਿਆਨ ਭਾਰਤ ਸਮੇਤ ਦੁਨੀਆ ਦੇ ਕਈ ਹੋਰ ਦੇਸ਼ਾਂ ਲਈ ਬਹੁਤ ਮਾਅਨੇ ਰੱਖਦਾ ਹੈ। ਕਿਉਂਕਿ, ਹੋਰਮੂਜ਼ ਜਲਡਮਰੂਮੱਧ ਦੇ ਰਸਤੇ ਵੱਡੀ ਮਾਤਰਾ 'ਚ ਕੱਚੇ ਤੇਲ ਸਮੇਤ ਹੋਰ ਸਾਮਾਨ ਦੀ ਦਰਾਮਦ ਅਤੇ ਬਰਾਮਦ (Import-Export) ਹੁੰਦੀ ਹੈ।
ਇਹ ਪੂਰੀ ਦੁਨੀਆ ਲਈ ਅਹਿਮ ਸਮੁੰਦਰੀ ਰਸਤਾ ਹੈ। ਜੰਗ ਦੌਰਾਨ ਈਰਾਨ ਨੇ ਇਸ ਨੂੰ ਬੰਦ ਕਰ ਦਿੱਤਾ ਹੈ ਜਿਸ ਕਾਰਨ ਸਪਲਾਈ ਚੇਨ (ਸਪਲਾਈ ਦੀ ਲੜੀ) ਪ੍ਰਭਾਵਿਤ ਹੋਈ ਹੈ। ਹਾਲਾਂਕਿ, ਕੁਝ ਦੇਸ਼ਾਂ ਦੇ ਜਹਾਜ਼ਾਂ ਨੂੰ ਇਰਾਨ ਨੇ ਹੋਰਮੂਜ਼ ਦੇ ਰਸਤੇ ਰਾਹੀਂ ਜਾਣ ਦੀ ਇਜਾਜ਼ਤ ਦਿੱਤੀ ਹੈ।