ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (HPCL) ਨੇ ਕਿਹਾ, "ਪੈਟਰੋਲ, ਡੀਜ਼ਲ ਅਤੇ ਘਰੇਲੂ LPG (14.2 ਕਿਲੋ ਵਾਲੇ ਸਿਲੰਡਰ) ਦੀਆਂ ਪ੍ਰਚੂਨ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਘਰੇਲੂ ਖਪਤਕਾਰਾਂ ਨੂੰ ਅੰਤਰਰਾਸ਼ਟਰੀ ਬਾਲਣ ਦੀਆਂ ਵਧੀਆਂ ਕੀਮਤਾਂ ਦੇ ਪ੍ਰਭਾਵ ਤੋਂ ਪੂਰੀ ਤਰ੍ਹਾਂ ਬਚਾਇਆ ਗਿਆ ਹੈ।"

ਨਵੀਂ ਦਿੱਲੀ : ਇਸ ਸਮੇਂ ਵਿਸ਼ਵ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਦੇਖਣ ਨੂੰ ਮਿਲ ਰਿਹਾ ਹੈ ਅਤੇ ਕੀਮਤਾਂ 120 ਡਾਲਰ ਪ੍ਰਤੀ ਬੈਰਲ ਦੇ ਪਾਰ ਜਾ ਚੁੱਕੀਆਂ ਹਨ। ਮਿਡਲ ਈਸਟ ਵਿੱਚ ਚੱਲ ਰਹੇ ਸੰਘਰਸ਼ ਕਾਰਨ ਤੇਲ ਬਾਜ਼ਾਰ ਵਿੱਚ ਇਹ ਤੇਜ਼ੀ ਆਈ ਹੈ। ਇੱਕ ਪਾਸੇ ਜਿੱਥੇ ਈਰਾਨ ਨੇ ਹੋਰਮੁਜ਼ ਸਟ੍ਰੇਟ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਉੱਥੇ ਹੀ ਹੁਣ ਅਮਰੀਕਾ ਨੇ ਉੱਥੇ ਨਾਕਾਬੰਦੀ ਕਰ ਦਿੱਤੀ ਹੈ।
ਇਨ੍ਹਾਂ ਹਾਲਾਤਾਂ ਕਾਰਨ ਈਰਾਨ ਤੇਲ ਨਿਰਯਾਤ ਨਹੀਂ ਕਰ ਪਾ ਰਿਹਾ ਅਤੇ UAE ਵੀ ਲਗਭਗ 60 ਸਾਲਾਂ ਬਾਅਦ OPEC ਤੋਂ ਬਾਹਰ ਹੋ ਗਿਆ ਹੈ। ਇਨ੍ਹਾਂ ਸਭ ਦੇ ਵਿਚਕਾਰ ਭਾਰਤ ਵਿੱਚ 1 ਮਈ ਨੂੰ ਕਮਰਸ਼ੀਅਲ LPG ਸਿਲੰਡਰ ਦੀਆਂ ਕੀਮਤਾਂ ਵਿੱਚ 993 ਰੁਪਏ ਅਤੇ 5 ਕਿਲੋ ਵਾਲੇ ਛੋਟੇ ਸਿਲੰਡਰਾਂ ਵਿੱਚ 261 ਰੁਪਏ ਦਾ ਵਾਧਾ ਕੀਤਾ ਗਿਆ ਸੀ। ਇਸ ਤੋਂ ਬਾਅਦ ਚਰਚਾ ਸੀ ਕਿ ਪੈਟਰੋਲ-ਡੀਜ਼ਲ ਦੇ ਦਾਮ ਵੀ ਵਧ ਸਕਦੇ ਹਨ, ਪਰ ਸਰਕਾਰੀ ਤੇਲ ਕੰਪਨੀ ਹਿੰਦੁਸਤਾਨ ਪੈਟਰੋਲੀਅਮ (HP) ਨੇ ਪ੍ਰੈੱਸ ਰਿਲੀਜ਼ ਜਾਰੀ ਕਰਕੇ ਸਥਿਤੀ ਸਾਫ਼ ਕਰ ਦਿੱਤੀ ਹੈ।
ਪੈਟਰੋਲ-ਡੀਜ਼ਲ ਤੇ LPG ਦੇ ਭਾਅ 'ਤੇ ਕੀ ਬੋਲੀ HP
ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (HPCL) ਨੇ ਕਿਹਾ, "ਪੈਟਰੋਲ, ਡੀਜ਼ਲ ਅਤੇ ਘਰੇਲੂ LPG (14.2 ਕਿਲੋ ਵਾਲੇ ਸਿਲੰਡਰ) ਦੀਆਂ ਪ੍ਰਚੂਨ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਘਰੇਲੂ ਖਪਤਕਾਰਾਂ ਨੂੰ ਅੰਤਰਰਾਸ਼ਟਰੀ ਬਾਲਣ ਦੀਆਂ ਵਧੀਆਂ ਕੀਮਤਾਂ ਦੇ ਪ੍ਰਭਾਵ ਤੋਂ ਪੂਰੀ ਤਰ੍ਹਾਂ ਬਚਾਇਆ ਗਿਆ ਹੈ।"
ਕੰਪਨੀ ਨੇ ਸਪੱਸ਼ਟ ਕੀਤਾ ਕਿ 33 ਕਰੋੜ ਖਪਤਕਾਰਾਂ ਲਈ ਘਰੇਲੂ ਗੈਸ, ਘਰੇਲੂ ਏਅਰਲਾਈਨਾਂ ਲਈ ATF ਅਤੇ PDS ਮਿੱਟੀ ਦੇ ਤੇਲ ਦੀਆਂ ਕੀਮਤਾਂ ਸਥਿਰ ਰਹਿਣਗੀਆਂ। ਕੁੱਲ ਮਿਲਾ ਕੇ ਲਗਭਗ 80% ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ।
ਪ੍ਰਮੁੱਖ ਸ਼ਹਿਰਾਂ 'ਚ Petrol-Diesel ਦੀ ਕੀਮਤ (2 ਮਈ, 2026)
ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪੈਟਰੋਲ ਦੀ ਕੀਮਤ ਲਗਪਗ ₹82 ਤੋਂ ₹109 ਅਤੇ ਡੀਜ਼ਲ ₹78 ਤੋਂ ₹97 ਪ੍ਰਤੀ ਲੀਟਰ ਦੇ ਵਿਚਕਾਰ ਹੈ।
| ਸ਼ਹਿਰ | ਪੈਟਰੋਲ (₹/ਲੀਟਰ) | ਡੀਜ਼ਲ (₹/ਲੀਟਰ) |
| ਨਵੀਂ ਦਿੱਲੀ | ₹94.77 | ₹87.67 |
| ਚੰਡੀਗੜ੍ਹ | ₹94.30 | ₹82.45 |
| ਮੁੰਬਈ | ₹103.54 | ₹90.03 |
| ਕੋਲਕਾਤਾ | ₹105.41 | ₹92.02 |
| ਬੈਂਗਲੁਰੂ | ₹102.92 | ₹90.99 |
| ਚੇਨਈ | ₹100.84 | ₹92.39 |
| ਜੈਪੁਰ | ₹104.72 | ₹90.21 |
| ਪਟਨਾ | ₹105.42 | ₹91.67 |