ਕਿਸਾਨਾਂ ਲਈ ਵੱਡੀ ਖੁਸ਼ਖਬਰੀ! 40 ਲੱਖ ਕਿਸਾਨਾਂ ਦਾ ਕਰਜ਼ਾ ਹੋਵੇਗਾ ਮੁਆਫ਼, ਸਰਕਾਰ ਵਰਤੇਗੀ 'Agri Stack' ਤਕਨੀਕ
ਇਹ ਇੱਕ ਡਿਜੀਟਲ ਪਬਲਿਕ ਇਨਫਰਾਸਟ੍ਰਕਚਰ ਹੈ, ਜਿਸ ਰਾਹੀਂ ਕਿਸਾਨਾਂ ਦੀ ਜਾਣਕਾਰੀ, ਜ਼ਮੀਨੀ ਰਿਕਾਰਡ ਅਤੇ ਕਰਜ਼ੇ ਨਾਲ ਸਬੰਧਤ ਸਾਰਾ ਡਾਟਾ ਇੱਕੋ ਥਾਂ 'ਤੇ ਉਪਲਬਧ ਹੋਵੇਗਾ। ਇਸ ਨਾਲ ਅਸਲ ਹੱਕਦਾਰ ਕਿਸਾਨਾਂ ਤੱਕ ਫਾਇਦਾ ਜਲਦੀ ਪਹੁੰਚ ਸਕੇਗਾ।
Publish Date: Tue, 28 Apr 2026 11:22 AM (IST)
Updated Date: Tue, 28 Apr 2026 11:25 AM (IST)
ਨਵੀਂ ਦਿੱਲੀ/ਮੁੰਬਈ : ਮਹਾਰਾਸ਼ਟਰ ਸਰਕਾਰ ਨੇ ਰਾਜ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਕਰਜ਼ਾ ਮਾਫੀ ਦਾ ਇਤਿਹਾਸਕ ਫੈਸਲਾ ਲਿਆ ਹੈ। ਇਸ ਫੈਸਲੇ ਨਾਲ ਰਾਜ ਦੇ ਲਗਪਗ 35 ਤੋਂ 40 ਲੱਖ ਕਿਸਾਨਾਂ ਨੂੰ ਸਿੱਧਾ ਫਾਇਦਾ ਮਿਲਣ ਦੀ ਉਮੀਦ ਹੈ। ਇਹ ਜਾਣਕਾਰੀ ਪ੍ਰਵੀਨ ਪਰਦੇਸ਼ੀ ਦੀ ਪ੍ਰਧਾਨਗੀ ਹੇਠ ਬਣੀ ਕਮੇਟੀ ਦੀ ਰਿਪੋਰਟ ਤੋਂ ਸਾਹਮਣੇ ਆਈ ਹੈ, ਜੋ ਪਿਛਲੇ ਹਫ਼ਤੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਸੌਂਪੀ ਗਈ ਸੀ।
ਕੀ ਹੈ ਯੋਜਨਾ ਤੇ ਕਿਸ ਨੂੰ ਮਿਲੇਗਾ ਲਾਭ
ਸਰਕਾਰ ਨੇ ਸਾਲ 2026-27 ਦੇ ਬਜਟ ਵਿੱਚ ਇਸ ਸਕੀਮ ਦਾ ਐਲਾਨ ਕੀਤਾ ਹੈ, ਜਿਸ ਦਾ ਨਾਮ ‘ਪੁੰਨਿਆਸ਼ਲੋਕ ਅਹਿਲਿਆਦੇਵੀ ਹੋਲਕਰ ਕਿਸਾਨ ਕਰਜ਼ਾ ਮੁਆਫ਼ੀ ਯੋਜਨਾ’ ਰੱਖਿਆ ਗਿਆ ਹੈ।
ਯੋਜਨਾ ਦੀਆਂ ਮੁੱਖ ਗੱਲਾਂ
ਕਰਜ਼ਾ ਮਾਫ਼ੀ ਦੀ ਸੀਮਾ: ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾ ਕਰਜ਼ਾ ਮਾਫ਼ ਕੀਤਾ ਜਾਵੇਗਾ।
ਸਮਾਂ ਸੀਮਾ: ਇਸ ਯੋਜਨਾ ਵਿੱਚ 30 ਸਤੰਬਰ 2025 ਤੱਕ ਦੇ ਬਕਾਇਆ ਫ਼ਸਲੀ ਕਰਜ਼ੇ ਹੀ ਸ਼ਾਮਲ ਕੀਤੇ ਜਾਣਗੇ।
ਇਮਾਨਦਾਰ ਕਿਸਾਨਾਂ ਨੂੰ ਤੋਹਫ਼ਾ: ਜੋ ਕਿਸਾਨ ਸਮੇਂ ਸਿਰ ਕਰਜ਼ਾ ਚੁਕਾਉਂਦੇ ਹਨ, ਉਨ੍ਹਾਂ ਨੂੰ 50,000 ਰੁਪਏ ਤੱਕ ਦਾ ਉਤਸ਼ਾਹ (ਇੰਸੈਂਟਿਵ) ਦਿੱਤਾ ਜਾਵੇਗਾ।
ਸਰਕਾਰੀ ਖ਼ਰਚ: ਇਸ ਪੂਰੀ ਯੋਜਨਾ 'ਤੇ ਸਰਕਾਰ ਲਗਪਗ 27,000 ਕਰੋੜ ਰੁਪਏ ਖ਼ਰਚ ਕਰੇਗੀ।
'Agri Stack' ਨਾਲ ਹੋਵੇਗੀ ਡਿਜੀਟਲ ਪਛਾਣ
ਕਰਜ਼ਾ ਮਾਫ਼ੀ ਦੀ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਉਣ ਅਤੇ ਧੋਖਾਧੜੀ ਰੋਕਣ ਲਈ ਸਰਕਾਰ ‘ਐਗਰੀ ਸਟੈਕ’ (Agri Stack) ਤਕਨੀਕ ਦਾ ਇਸਤੇਮਾਲ ਕਰੇਗੀ।
ਕੀ ਹੈ ਐਗਰੀ ਸਟੈਕ?
ਇਹ ਇੱਕ ਡਿਜੀਟਲ ਪਬਲਿਕ ਇਨਫਰਾਸਟ੍ਰਕਚਰ ਹੈ, ਜਿਸ ਰਾਹੀਂ ਕਿਸਾਨਾਂ ਦੀ ਜਾਣਕਾਰੀ, ਜ਼ਮੀਨੀ ਰਿਕਾਰਡ ਅਤੇ ਕਰਜ਼ੇ ਨਾਲ ਸਬੰਧਤ ਸਾਰਾ ਡਾਟਾ ਇੱਕੋ ਥਾਂ 'ਤੇ ਉਪਲਬਧ ਹੋਵੇਗਾ। ਇਸ ਨਾਲ ਅਸਲ ਹੱਕਦਾਰ ਕਿਸਾਨਾਂ ਤੱਕ ਫਾਇਦਾ ਜਲਦੀ ਪਹੁੰਚ ਸਕੇਗਾ।
ਕਿਉਂ ਲਿਆ ਗਿਆ ਇਹ ਫੈਸਲਾ
ਅਕਤੂਬਰ 2025 ਵਿੱਚ ਪ੍ਰਹਾਰ ਜਨਸ਼ਕਤੀ ਪਾਰਟੀ ਦੇ ਨੇਤਾ ਬੱਚੂ ਕੜੂ ਵੱਲੋਂ ਕਰਜ਼ਾ ਮਾਫ਼ੀ ਦੀ ਮੰਗ ਨੂੰ ਲੈ ਕੇ ਕੀਤੇ ਗਏ ਅੰਦੋਲਨ ਤੋਂ ਬਾਅਦ ਸਰਕਾਰ ਨੇ ਇਸ ਕਮੇਟੀ ਦਾ ਗਠਨ ਕੀਤਾ ਸੀ। ਕਮੇਟੀ ਨੇ ਨਾ ਸਿਰਫ਼ ਕਰਜ਼ਾ ਮਾਫ਼ੀ ਦੀ ਸਿਫਾਰਸ਼ ਕੀਤੀ ਹੈ, ਸਗੋਂ ਖੇਤੀਬਾੜੀ ਨੂੰ ਲੰਬੇ ਸਮੇਂ ਲਈ ਮਜ਼ਬੂਤ ਕਰਨ ਦੇ ਸੁਝਾਅ ਵੀ ਦਿੱਤੇ ਹਨ ਤਾਂ ਜੋ ਕਿਸਾਨਾਂ ਨੂੰ ਵਾਰ-ਵਾਰ ਕਰਜ਼ੇ ਦੀ ਲੋੜ ਨਾ ਪਵੇ।