ਮੋਦੀ ਕੈਬਨਿਟ ਦਾ ਵੱਡਾ ਫੈਸਲਾ : ਸਾਉਣੀ ਦੀਆਂ ਫਸਲਾਂ ਲਈ 2.60 ਲੱਖ ਕਰੋੜ ਰੁਪਏ ਦੇ MSP ਨੂੰ ਦਿੱਤੀ ਮਨਜ਼ੂਰੀ
ਕੇਂਦਰੀ ਕੈਬਨਿਟ ਨੇ ਸਾਲ 2026-27 ਦੇ ਸੀਜ਼ਨ ਲਈ ਸਾਉਣੀ (ਖਰੀਫ) ਦੀਆਂ ਫਸਲਾਂ ਦੇ ਨਿਊਨਤਮ ਸਮਰਥਨ ਮੁੱਲ (MSP) ਵਿੱਚ ਵਾਧੇ ਨੂੰ ਹਰੀ ਝੰਡੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ (CCEA) ਦੀ ਮੀਟਿੰਗ ਵਿੱਚ 14 ਫਸਲਾਂ ਦੇ ਭਾਅ ਵਧਾਉਣ ਦਾ ਫੈਸਲਾ ਲਿਆ ਗਿਆ ਹੈ।
Publish Date: Wed, 13 May 2026 04:03 PM (IST)
Updated Date: Wed, 13 May 2026 04:05 PM (IST)
ਨਵੀਂ ਦਿੱਲੀ : ਕੇਂਦਰੀ ਕੈਬਨਿਟ ਨੇ ਸਾਲ 2026-27 ਦੇ ਸੀਜ਼ਨ ਲਈ ਸਾਉਣੀ (ਖਰੀਫ) ਦੀਆਂ ਫਸਲਾਂ ਦੇ ਨਿਊਨਤਮ ਸਮਰਥਨ ਮੁੱਲ (MSP) ਵਿੱਚ ਵਾਧੇ ਨੂੰ ਹਰੀ ਝੰਡੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ (CCEA) ਦੀ ਮੀਟਿੰਗ ਵਿੱਚ 14 ਫਸਲਾਂ ਦੇ ਭਾਅ ਵਧਾਉਣ ਦਾ ਫੈਸਲਾ ਲਿਆ ਗਿਆ ਹੈ।
ਸਰਕਾਰ ਨੇ ਝੋਨੇ ਦੇ ਸਮਰਥਨ ਮੁੱਲ ਵਿੱਚ 72 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਹੈ। ਹੁਣ ਝੋਨੇ ਦਾ ਨਵਾਂ ਰੇਟ ਇਸ ਤਰ੍ਹਾਂ ਹੋਵੇਗਾ:
ਸਧਾਰਨ ਕਿਸਮ: 2,441 ਰੁਪਏ ਪ੍ਰਤੀ ਕੁਇੰਟਲ
'ਏ-ਗ੍ਰੇਡ' ਕਿਸਮ: 2,461 ਰੁਪਏ ਪ੍ਰਤੀ ਕੁਇੰਟਲ
ਕਿਸ ਫਸਲ 'ਤੇ ਕਿੰਨਾ ਵਧਿਆ MSP
ਇਸ ਵਾਰ ਸਭ ਤੋਂ ਵੱਧ ਵਾਧਾ ਸੂਰਜਮੁਖੀ ਦੇ ਬੀਜਾਂ 'ਤੇ ਕੀਤਾ ਗਿਆ ਹੈ। ਮੁੱਖ ਵਾਧੇ ਹੇਠ ਲਿਖੇ ਅਨੁਸਾਰ ਹਨ:
ਸੂਰਜਮੁਖੀ ਦੇ ਬੀਜ: 622 ਰੁਪਏ ਪ੍ਰਤੀ ਕੁਇੰਟਲ
ਕਪਾਹ (ਨਰਮਾ): 557 ਰੁਪਏ ਪ੍ਰਤੀ ਕੁਇੰਟਲ
ਨਾਇਜਰ ਬੀਜ: 515 ਰੁਪਏ ਪ੍ਰਤੀ ਕੁਇੰਟਲ
ਤਿਲ: 500 ਰੁਪਏ ਪ੍ਰਤੀ ਕੁਇੰਟਲ
ਕਿਸਾਨਾਂ ਨੂੰ ਹੋਵੇਗਾ ਵੱਡਾ ਫਾਇਦਾ
ਸਰਕਾਰੀ ਅਨੁਮਾਨਾਂ ਮੁਤਾਬਕ ਇਸ ਫੈਸਲੇ ਨਾਲ ਦੇਸ਼ ਦੇ ਕਿਸਾਨਾਂ ਨੂੰ ਲਗਭਗ 2.60 ਲੱਖ ਕਰੋੜ ਰੁਪਏ ਦੀ ਅਦਾਇਗੀ ਹੋਣ ਦੀ ਉਮੀਦ ਹੈ। ਸਰਕਾਰ ਨੇ ਦਾਅਵਾ ਕੀਤਾ ਹੈ ਕਿ ਇਹ ਨਵਾਂ MSP ਉਤਪਾਦਨ ਲਾਗਤ ਨਾਲੋਂ ਘੱਟੋ-ਘੱਟ 50% ਵੱਧ ਹੈ, ਜੋ ਕਿ 2019 ਵਿੱਚ ਬਣਾਈ ਗਈ ਨੀਤੀ ਦਾ ਹਿੱਸਾ ਹੈ ਤਾਂ ਜੋ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ।