ਕੀ ਤੁਸੀਂ ਜਾਣਦੇ ਹੋ ਕਿ ਬੀਮਾ ਲੈਣ ਲਈ ਕਿਸੇ "ਖ਼ਾਸ ਮੌਕੇ" ਜਾਂ "ਬੁਢਾਪੇ" ਦਾ ਇੰਤਜ਼ਾਰ ਕਰਨਾ ਤੁਹਾਡੀ ਜੇਬ ਅਤੇ ਸਿਹਤ ਦੋਵਾਂ ਲਈ ਕਿੰਨਾ ਖ਼ਤਰਨਾਕ ਹੋ ਸਕਦਾ ਹੈ? ਖ਼ਾਸਕਰ ਨੌਜਵਾਨਾਂ ਲਈ, ਜੋ ਇਹ ਸੋਚਦੇ ਹਨ ਕਿ "ਅਜੇ ਤਾਂ ਮੈਂ ਫਿੱਟ ਹਾਂ, ਮੈਨੂੰ ਕੀ ਲੋੜ," ਉਨ੍ਹਾਂ ਲਈ ਇਹ ਸੋਚ ਇਕ ਬਹੁਤ ਵੱਡੀ ਵਿੱਤੀ ਗਲਤੀ ਸਾਬਤ ਹੋ ਸਕਦੀ ਹੈ।

ਨਵੀਂ ਦਿੱਲੀ: ਭਾਰਤ ਵਿਚ ਅੱਜ ਵੀ ਇਕ ਅਜੀਬ ਜਿਹਾ ਰੁਝਾਨ (Health Insurance India) ਦੇਖਣ ਨੂੰ ਮਿਲਦਾ ਹੈ। ਲੋਕ ਡਾਕਟਰ ਕੋਲ ਉਦੋਂ ਜਾਂਦੇ ਹਨ, ਜਦੋਂ ਦਰਦ ਬਰਦਾਸ਼ਤ ਤੋਂ ਬਾਹਰ ਹੋ ਜਾਂਦਾ ਹੈ ਤੇ ਹੈਲਥ ਇੰਸ਼ੋਰੈਂਸ ਉਦੋਂ ਲੈਂਦੇ ਹਨ - ਜਦੋਂ ਹਸਪਤਾਲ ਦਾ ਬਿੱਲ ਬਜਟ ਤੋਂ ਬਾਹਰ ਹੋਣ ਲੱਗਦਾ ਹੈ। ਅਕਸਰ ਲੋਕ ਬੀਮੇ ਨੂੰ ਆਪਣੀ 'ਟੂ-ਡੂ ਲਿਸਟ' 'ਚ ਸਭ ਤੋਂ ਹੇਠਾਂ ਰੱਖਦੇ ਹਨ। ਵਿਆਹ ਹੋ ਗਿਆ? ਚਲੋ ਹੁਣ ਬੀਮਾ ਲੈ ਲੈਂਦੇ ਹਾਂ। ਬੱਚਾ ਹੋਣ ਵਾਲਾ ਹੈ? ਹੁਣ ਪਾਲਿਸੀ ਦੇਖਣੀ ਚਾਹੀਦੀ ਹੈ। ਮਾਤਾ-ਪਿਤਾ ਦੀ ਸਿਹਤ ਵਿਗੜੀ? ਹੁਣ ਕਵਰ ਦੀ ਯਾਦ ਆਉਂਦੀ ਹੈ।
ਪਰ ਕੀ ਤੁਸੀਂ ਜਾਣਦੇ ਹੋ ਕਿ ਬੀਮਾ ਲੈਣ ਲਈ ਕਿਸੇ "ਖ਼ਾਸ ਮੌਕੇ" ਜਾਂ "ਬੁਢਾਪੇ" ਦਾ ਇੰਤਜ਼ਾਰ ਕਰਨਾ ਤੁਹਾਡੀ ਜੇਬ ਅਤੇ ਸਿਹਤ ਦੋਵਾਂ ਲਈ ਕਿੰਨਾ ਖ਼ਤਰਨਾਕ ਹੋ ਸਕਦਾ ਹੈ? ਖ਼ਾਸਕਰ ਨੌਜਵਾਨਾਂ ਲਈ, ਜੋ ਇਹ ਸੋਚਦੇ ਹਨ ਕਿ "ਅਜੇ ਤਾਂ ਮੈਂ ਫਿੱਟ ਹਾਂ, ਮੈਨੂੰ ਕੀ ਲੋੜ," ਉਨ੍ਹਾਂ ਲਈ ਇਹ ਸੋਚ ਇਕ ਬਹੁਤ ਵੱਡੀ ਵਿੱਤੀ ਗਲਤੀ ਸਾਬਤ ਹੋ ਸਕਦੀ ਹੈ।
ਪਿਛਲੇ 10 ਸਾਲਾਂ ਵਿਚ ਮੈਡੀਕਲ ਸੈਕਟਰ ਦੀ ਦੁਨੀਆ ਪੂਰੀ ਤਰ੍ਹਾਂ ਬਦਲ ਚੁੱਕੀ ਹੈ। ਹੁਣ ਸਿਰਫ਼ ਹਾਰਟ ਸਰਜਰੀ ਜਾਂ ਕੈਂਸਰ ਦਾ ਇਲਾਜ ਹੀ ਮਹਿੰਗਾ ਨਹੀਂ ਹੈ, ਸਗੋਂ ਇਕ ਸਾਧਾਰਨ ਵਾਇਰਲ ਬੁਖਾਰ ਲਈ ਹਸਪਤਾਲ 'ਚ ਭਰਤੀ ਹੋਣਾ, ਐਮਆਰਆਈ (MRI) ਕਰਵਾਉਣਾ ਜਾਂ ਕਿਸੇ ਵੱਡੇ ਮਾਹਰ ਤੋਂ ਸਲਾਹ ਲੈਣੀ ਵੀ ਤੁਹਾਡੇ ਮਹੀਨੇ ਭਰ ਦੇ ਬਜਟ ਨੂੰ ਹਿਲਾ ਸਕਦੀ ਹੈ। ਅੱਜਕੱਲ੍ਹ ਦੀ ਭੱਜ-ਦੌੜ ਭਰੀ ਲਾਈਫਸਟਾਈਲ ਨੇ ਬਿਮਾਰੀਆਂ ਦਾ ਗਣਿਤ ਬਦਲ ਦਿੱਤਾ ਹੈ। ਜੋ ਬਿਮਾਰੀਆਂ ਪਹਿਲਾਂ 50-60 ਦੀ ਉਮਰ 'ਚ ਹੁੰਦੀਆਂ ਸਨ, ਉਹ ਹੁਣ 25-30 ਸਾਲ ਦੇ ਨੌਜਵਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਰਹੀਆਂ ਹਨ।
ਹੈਲਥ ਇੰਸ਼ੋਰੈਂਸ ਦੀ ਦੁਨੀਆ ਦਾ ਇਕ ਸਿੱਧਾ ਜਿਹਾ ਨਿਯਮ ਹੈ: ਜਿੰਨੀ ਘੱਟ ਉਮਰ, ਓਨਾ ਘੱਟ ਪ੍ਰੀਮੀਅਮ। ਜਦੋਂ ਤੁਸੀਂ 20 ਜਾਂ 25 ਦੀ ਉਮਰ 'ਚ ਪਾਲਿਸੀ ਲੈਂਦੇ ਹੋ ਤਾਂ ਇੰਸ਼ੋਰੈਂਸ ਕੰਪਨੀ ਤੁਹਾਨੂੰ 'ਲੋਅ ਰਿਸਕ' ਕੈਟੇਗਰੀ 'ਚ ਰੱਖਦੀ ਹੈ। ਤੁਸੀਂ ਸਿਹਤਮੰਦ ਹੁੰਦੇ ਹੋ, ਬਿਮਾਰ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ, ਇਸ ਲਈ ਤੁਹਾਨੂੰ ਬਹੁਤ ਘੱਟ ਖਰਚੇ ਵਿਚ ਇਕ ਵੱਡਾ ਕਵਰ ਮਿਲ ਜਾਂਦਾ ਹੈ।
ਜ਼ਿਆਦਾਤਰ ਪਾਲਿਸੀਆਂ 'ਚ ਪਹਿਲਾਂ ਤੋਂ ਮੌਜੂਦ ਬਿਮਾਰੀਆਂ (Pre-existing diseases) ਲਈ 2 ਤੋਂ 4 ਸਾਲ ਦਾ ਵੇਟਿੰਗ ਪੀਰੀਅਡ ਹੁੰਦਾ ਹੈ। ਜੇਕਰ ਤੁਸੀਂ ਫਿੱਟ ਰਹਿੰਦੇ ਹੋਏ ਪਾਲਿਸੀ ਲੈਂਦੇ ਹੋ, ਤਾਂ ਤੁਹਾਡਾ ਵੇਟਿੰਗ ਪੀਰੀਅਡ ਤੁਹਾਡੇ ਸਿਹਤਮੰਦ ਦਿਨਾਂ 'ਚ ਹੀ ਕੱਟ ਜਾਂਦਾ ਹੈ। ਜਦੋਂ ਤੁਹਾਨੂੰ ਭਵਿੱਖ ਵਿੱਚ ਵਾਕਈ ਇਲਾਜ ਦੀ ਲੋੜ ਪੈਂਦੀ ਹੈ, ਉਦੋਂ ਤੁਹਾਡੀ ਪਾਲਿਸੀ ਪੂਰੀ ਤਰ੍ਹਾਂ 'ਮੈਚਿਓਰ' ਹੋ ਚੁੱਕੀ ਹੁੰਦੀ ਹੈ। ਜੇਕਰ ਤੁਸੀਂ ਉਦੋਂ ਬੀਮਾ ਲੈਂਦੇ ਹੋ ਜਦੋਂ ਬਿਮਾਰੀ ਦਸਤਕ ਦੇ ਚੁੱਕੀ ਹੋਵੇ, ਤਾਂ ਤੁਹਾਨੂੰ ਕਵਰ ਲਈ 3 ਸਾਲ ਇੰਤਜ਼ਾਰ ਕਰਨਾ ਪੈ ਸਕਦਾ ਹੈ।
ਨੋ-ਕਲੇਮ ਬੋਨਸ (NCB): ਜੇਕਰ ਤੁਸੀਂ ਸਾਲ ਭਰ ਕਲੇਮ ਨਹੀਂ ਲੈਂਦੇ ਤਾਂ ਅਗਲੇ ਸਾਲ ਤੁਹਾਡਾ ਕਵਰ ਬਿਨਾਂ ਕਿਸੇ ਵਾਧੂ ਪ੍ਰੀਮੀਅਮ ਦੇ ਵਧ ਜਾਂਦਾ ਹੈ।
ਫ੍ਰੀ ਹੈਲਥ ਚੈੱਕ-ਅੱਪ: ਕਈ ਕੰਪਨੀਆਂ ਹਰ ਸਾਲ ਮੁਫ਼ਤ ਬੋਡੀ ਚੈੱਕ-ਅੱਪ ਦੀ ਸਹੂਲਤ ਦਿੰਦੀਆਂ ਹਨ।
ਟੈਕਸ ਸੇਵਿੰਗ: ਇਨਕਮ ਟੈਕਸ ਦੀ ਧਾਰਾ 80D ਦੇ ਤਹਿਤ ਤੁਹਾਨੂੰ ਪ੍ਰੀਮੀਅਮ 'ਤੇ ਟੈਕਸ ਦੀ ਛੋਟ ਮਿਲਦੀ ਹੈ।
ਯਾਦ ਰੱਖੋ: ਬੀਮਾ ਉਦੋਂ ਖ਼ਰੀਦਿਆ ਜਾਣਾ ਚਾਹੀਦਾ ਹੈ ਜਦੋਂ ਤੁਹਾਨੂੰ ਉਸਦੀ ਲੋੜ ਨਾ ਹੋਵੇ, ਕਿਉਂਕਿ ਜਦੋਂ ਲੋੜ ਪੈਂਦੀ ਹੈ, ਉਦੋਂ ਸ਼ਾਇਦ ਤੁਹਾਨੂੰ ਉਹ ਮਨਚਾਹੀਆਂ ਸ਼ਰਤਾਂ 'ਤੇ ਨਾ ਮਿਲੇ।
(ਲੇਖਕ- ਆਨੰਦ ਰਾਏ, ਸਟਾਰ ਹੈਲਥ ਇੰਸ਼ੋਰੈਂਸ ਦੇ ਐਮਡੀ ਤੇ ਸੀਈਓ ਹਨ।)