ਇਸ ਸ਼ਖ਼ਸ ਦਾ ਮਿਜ਼ਾਜ ਹੈ ਹਟ ਕੇ, ਛੱਡ ਦਿੱਤਾ ਆਪਣਾ ਹੀ ₹600 ਕਰੋੜ ਦਾ ਸਟਾਰਟਅੱਪ; ਕਈ ਵਾਰ ਜ਼ੀਰੋ ਤੋਂ ਸ਼ੁਰੂ ਕੀਤਾ ਸਫ਼ਰ, ਪੜ੍ਹੋ ਦਿਲਚਸਪ ਕਹਾਣੀ
Ankur Warikoo ਨੂੰ ਇਕ ਵੱਡੀ ਕੰਸਲਟਿੰਗ ਫਰਮ 'ਚ ਨੌਕਰੀ ਮਿਲੀ, ਜਿੱਥੇ ਉਨ੍ਹਾਂ ਦਾ ਸਾਲਾਨਾ ਪੈਕੇਜ 33 ਲੱਖ ਰੁਪਏ ਦਾ ਸੀ। ਪਰ ਉਹ ਸਟਾਰਟਅੱਪ ਦੀ ਦੁਨੀਆ 'ਚ ਕਦਮ ਰੱਖਣਾ ਚਾਹੁੰਦੇ ਸਨ, ਇਸ ਲਈ ਸੁਰੱਖਿਅਤ ਤੇ ਚੰਗੀ ਤਨਖਾਹ ਵਾਲੀ ਨੌਕਰੀ ਛੱਡ ਦਿੱਤੀ। ਫਿਰ ਆਪਣਾ ਸਟਾਰਟਅੱਪ ਸ਼ੁਰੂ ਕੀਤਾ, ਜਿਸਦੀ ਵੈਲਿਊ 600 ਕਰੋੜ ਰੁਪਏ ਤਕ ਪਹੁੰਚਾਈ।
Publish Date: Tue, 14 Apr 2026 12:39 PM (IST)
Updated Date: Tue, 14 Apr 2026 12:50 PM (IST)

ਨਵੀਂ ਦਿੱਲੀ : ਸਫ਼ਲਤਾ ਕੋਈ ਅਜਿਹੀ ਚੀਜ਼ ਨਹੀਂ, ਜੋ ਤੁਸੀਂ ਚਾਹੀ ਤੇ ਮਿਲ ਗਈ। ਇਸਦੇ ਲਈ ਬਹੁਤ ਯਤਨ ਕਰਨੇ ਪੈਂਦੇ ਹਨ। ਸਫ਼ਲਤਾ ਦੇ ਵੀ ਕਈ ਪਹਿਲੂ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਅਹਿਮ ਮੰਨਿਆ ਜਾਂਦਾ ਹੈ ਆਤਮ-ਸੰਤੁਸ਼ਟੀ। ਜਦੋਂ ਤੁਸੀਂ ਸੰਤੁਸ਼ਟ ਹੋ ਜਾਓ ਤਾਂ ਸਮਝ ਲਓ ਕਿ ਤੁਸੀਂ ਸਫ਼ਲ ਹੋ। ਪੈਸਿਆਂ ਦੇ ਮਾਮਲੇ 'ਚ ਵੀ ਸਫ਼ਲਤਾ ਅਜਿਹੀ ਹੀ ਹੈ। ਕਈ ਲੋਕ ਵੱਡੀਆਂ-ਵੱਡੀਆਂ ਨੌਕਰੀਆਂ ਤੋਂ ਨਹੀਂ, ਸਗੋਂ ਆਪਣੇ ਛੋਟੇ ਜਿਹੇ ਬਿਜ਼ਨੈੱਸ ਤੋਂ ਸੰਤੁਸ਼ਟ ਹੁੰਦੇ ਹਨ। ਕੁਝ ਲੋਕ ਅਜਿਹੇ ਵੀ ਹੁੰਦੇ ਹਨ, ਜੋ ਕਈ ਵਾਰ ਕਾਰੋਬਾਰ ਬਦਲਦੇ ਹਨ। ਕੁਝ ਅਜਿਹੀ ਹੀ ਦਿਲਚਸਪ ਕਹਾਣੀ ਹੈ ਮਸ਼ਹੂਰ ਕਾਰੋਬਾਰੀ ਤੇ ਕੰਟੈਂਟ ਕ੍ਰਿਏਟਰ ਅੰਕੁਰ ਵਾਰੀਕੂ (Ankur Warikoo Success Story) ਦੀ। ਆਓ ਜਾਣਦੇ ਹਾਂ ਕਿਹੋ ਜਿਹਾ ਰਿਹਾ ਉਨ੍ਹਾਂ ਦਾ ਸਫ਼ਰ।
ਤੁਸੀਂ ਅੰਕੁਰ ਵਾਰੀਕੂ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਜ਼ਰੂਰ ਦੇਖੇ ਹੋਣਗੇ। ਉਨ੍ਹਾਂ ਆਪਣਾ ਕਰੀਅਰ ਸਿਰਫ਼ 14,746 ਰੁਪਏ ਦੀ ਮਹੀਨਾਵਾਰ ਤਨਖਾਹ ਨਾਲ ਸ਼ੁਰੂ ਕੀਤਾ ਸੀ। ਉਨ੍ਹਾਂ ਆਪਣੇ ਜੀਵਨ 'ਚ ਕਈ ਵੱਡੇ ਫੈਸਲੇ ਲਏ, ਜਿਨ੍ਹਾਂ ਵਿੱਚੋਂ ਇਕ ਸੀ ਮਿਸ਼ੀਗਨ ਸਟੇਟ ਯੂਨੀਵਰਸਿਟੀ, ਅਮਰੀਕਾ 'ਚ 'ਫੁਲੀ ਫੰਡਿਡ' ਪੀਐਚਡੀ ਪ੍ਰੋਗਰਾਮ ਛੱਡਣਾ।
ਇਸ ਤੋਂ ਬਾਅਦ ਅੰਕੁਰ ਨੇ 14.5 ਲੱਖ ਰੁਪਏ ਫੀਸ ਭਰ ਕੇ ਇੰਡੀਅਨ ਸਕੂਲ ਆਫ ਬਿਜ਼ਨੈੱਸ (ISB) ਤੋਂ ਇਕ ਸਾਲ ਦਾ MBA ਕੀਤਾ। ਇਹ ਫੈਸਲਾ ਕੰਮ ਆਇਆ ਤੇ ਉਨ੍ਹਾਂ ਲਈ ਕਾਰਪੋਰੇਟ ਦੇ ਦਰਵਾਜ਼ੇ ਖੁੱਲ੍ਹ ਗਏ।
ਕੰਸਲਟਿੰਗ ਫਰਮ 'ਚ ਤਕੜੀ ਨੌਕਰੀ
ਅੰਕੁਰ ਨੂੰ ਇਕ ਵੱਡੀ ਕੰਸਲਟਿੰਗ ਫਰਮ 'ਚ ਨੌਕਰੀ ਮਿਲੀ, ਜਿੱਥੇ ਉਨ੍ਹਾਂ ਦਾ ਸਾਲਾਨਾ ਪੈਕੇਜ 33 ਲੱਖ ਰੁਪਏ ਦਾ ਸੀ। ਪਰ ਉਹ ਸਟਾਰਟਅੱਪ ਦੀ ਦੁਨੀਆ 'ਚ ਕਦਮ ਰੱਖਣਾ ਚਾਹੁੰਦੇ ਸਨ, ਇਸ ਲਈ ਸੁਰੱਖਿਅਤ ਤੇ ਚੰਗੀ ਤਨਖਾਹ ਵਾਲੀ ਨੌਕਰੀ ਛੱਡ ਦਿੱਤੀ। ਫਿਰ ਆਪਣਾ ਸਟਾਰਟਅੱਪ ਸ਼ੁਰੂ ਕੀਤਾ ਜਿਸਦੀ ਵੈਲਿਊ 600 ਕਰੋੜ ਰੁਪਏ ਤਕ ਪਹੁੰਚਾਈ। ਮਗਰ 40 ਸਾਲ ਦੀ ਉਮਰ 'ਚ ਖੁਦ ਦੇ ਹੀ ਸਟਾਰਟਅੱਪ ਤੋਂ ਦੂਰੀ ਬਣਾ ਲਈ ਅਤੇ ਜ਼ੀਰੋ ਤੋਂ ਨਵੀਂ ਸ਼ੁਰੂਆਤ ਕਰਨ ਦੇ ਸਫ਼ਰ 'ਤੇ ਚੱਲ ਪਏ।
ਇਹ ਹਨ ਅੰਕੁਰ ਦੇ ਸਫ਼ਰ ਦੇ ਪੜਾਅ
- ISB ਤੋਂ ਐਮਬੀਏ ਦੌਰਾਨ ਕੁਝ ਲੋਕਾਂ ਨਾਲ ਮਿਲ ਕੇ secondshaadi.com ਸ਼ੁਰੂ ਕੀਤਾ।
- ਫਿਰ ਨੌਕਰੀ ਛੱਡਣ ਤੋਂ ਬਾਅਦ ਕਾਫੀ ਸਮੇਂ ਤਕ ਆਟੋਮੋਬਾਈਲ, ਐਜੂਕੇਸ਼ਨ ਤੇ ਫਾਇਨਾਂਸ ਸਮੇਤ ਕਈ ਸੈਕਟਰਾਂ 'ਚ ਕੁਝ ਵੈੱਬਸਾਈਟਾਂ ਦੀ ਡਿਜ਼ਾਈਨਿੰਗ ਕੀਤੀ।
- ਅੰਕੁਰ ਦੀਆਂ ਵੱਡੀਆਂ ਤੇ ਸ਼ੁਰੂਆਤੀ ਸਫ਼ਲਤਾਵਾਂ 'ਚੋਂ ਇਕ Gaadi.com ਰਹੀ, ਜਿਸਨੂੰ goibibo.com ਨੇ ਖਰੀਦ ਲਿਆ।
- ਦੋ ਸਟਾਰਟਅੱਪਸ ਤੋਂ ਬਾਅਦ ਅਮਰੀਕੀ ਈ-ਕਾਮਰਸ ਮਾਰਕੀਟਪਲੇਸ ਗਰੁੱਪਨ (Groupon) ਨੇ ਅੰਕੁਰ ਨੂੰ ਭਾਰਤ 'ਚ CEO ਵਜੋਂ ਸਾਈਨ ਕੀਤਾ।
- 11 ਸਾਲ ਪਹਿਲਾਂ ਸਾਲ 2015 'ਚ ਅੰਕੁਰ ਨੇ Sequoia Capital ਦੇ ਨਾਲ Groupon ਤੋਂ ਇਸਦੇ ਭਾਰਤ ਦੇ ਕਾਰੋਬਾਰ ਦੀ ਵੱਡੀ ਹਿੱਸੇਦਾਰੀ ਖਰੀਦੀ।
- ਉਸ ਡੀਲ ਤੋਂ ਬਾਅਦ ਗਰੁੱਪਨ ਨੂੰ ਨਵੇਂ ਸਟਾਰਟਅੱਪ 'ਨੀਅਰਬਾਏ' (nearbuy) ਵਜੋਂ ਲਾਂਚ ਕੀਤਾ ਗਿਆ।
- ਨੀਅਰਬਾਏ ਨੇ ਰੈਸਟੋਰੈਂਟ, ਸਪਾ, ਬੈਵਰੇਜਿਜ਼ ਅਤੇ ਹੋਰ ਸਥਾਨਕ ਕਾਰੋਬਾਰਾਂ ਦੇ ਨਾਲ ਗਾਹਕਾਂ ਨੂੰ ਦਿਲਚਸਪ ਡੀਲਜ਼ ਦੇਣੀਆਂ ਸ਼ੁਰੂ ਕੀਤੀਆਂ।
- ਇਸ ਤੋਂ ਬਾਅਦ ਵੀ ਅੰਕੁਰ ਨਹੀਂ ਰੁਕੇ। ਉਨ੍ਹਾਂ ਬਤੌਰ ਕੰਟੈਂਟ ਕ੍ਰਿਏਟਰ ਕਰੀਅਰ ਬਣਾਉਣ ਦਾ ਸੋਚਿਆ ਤੇ 2019 'ਚ ਨੀਅਰਬਾਏ ਦੇ CEO ਦਾ ਅਹੁਦਾ ਛੱਡ ਦਿੱਤਾ। ਅੱਜ ਦੋ ਹੋਰ ਕੋ-ਫਾਊਂਡਰ ਨੀਅਰਬਾਏ ਨੂੰ ਆਪਰੇਟ ਕਰਦੇ ਹਨ।
ਹੁਣ ਕਿੰਨਾ ਕਮਾਉਂਦੇ ਹਨ ਅੰਕੁਰ?
ਮੀਡੀਆ ਰਿਪੋਰਟਾਂ ਅਨੁਸਾਰ ਅੰਕੁਰ ਹੁਣ ਇਕ ਸੈਲਫ-ਇੰਪਲਾਈਡ ਹਨ ਜਿਸ ਵਿਚ ਉਹ ਐਂਟਰਪ੍ਰੈਨਿਓਰ, ਕੰਟੈਂਟ ਕ੍ਰਿਏਟਰ ਤੇ ਮੋਟੀਵੇਸ਼ਨਲ ਸਪੀਕਰ ਵਜੋਂ ਸੇਵਾਵਾਂ ਦਿੰਦੇ ਹਨ ਤੇ ਕਮਾਈ ਕਰਦੇ ਹਨ। ਅੰਕੁਰ ਦੀ ਸਲਾਹ ਨਿਵੇਸ਼ ਤੇ ਸਟਾਰਟਅੱਪ 'ਤੇ ਵੀ ਰਹਿੰਦੀ ਹੈ। ਇਕ ਵਾਰ ਉਨ੍ਹਾਂ ਕ੍ਰੈਡਿਟ ਕਾਰਡ 'ਤੇ ਸਲਾਹ ਦਿੰਦੇ ਹੋਏ ਪੋਸਟ 'ਚ ਦੱਸਿਆ ਸੀ ਕਿ ਉਨ੍ਹਾਂ ਦਾ ਸਾਲਾਨਾ ਖਰਚ 20-25 ਲੱਖ ਰੁਪਏ ਹੈ। ਉਹ ਖੁਦ ਇੱਕ ਸੈਲਫ-ਇੰਪਲਾਇਡ ਹਨ ਅਤੇ ਸਾਲਾਨਾ 50 ਲੱਖ ਰੁਪਏ ਉਨ੍ਹਾਂ ਦੀ ਸੈਲਰੀ ਹੈ।