ਵਾਈਸ ਪ੍ਰੈਜ਼ੀਡੈਂਟ ਹਰਸ਼ ਗੋਇਲ ਨੇ ਕਿਹਾ "ਗਾਹਕ ਸਾਡੀ ਡਿਲੀਵਰੀ ਦੀ ਗਤੀ, ਉਚਿਤ ਕੀਮਤਾਂ ਅਤੇ ਵਸਤੂਆਂ ਦੀ ਵਿਸ਼ਾਲ ਚੋਣ- ਖਾਸ ਕਰਕੇ ਸਿੱਧੇ ਕਿਸਾਨਾਂ ਤੋਂ ਪ੍ਰਾਪਤ ਤਾਜ਼ਾ ਉਤਪਾਦਾਂ ਦੀ ਗੁਣਵੱਤਾ ਦੀ ਸ਼ਲਾਘਾ ਕਰਦੇ ਹੋਏ ਲਗਾਤਾਰ 'ਐਮਾਜ਼ੋਨ ਨਾਓ' (Amazon Now) ਦਾ ਆਨੰਦ ਲੈ ਰਹੇ ਹਨ।
ਬੈਂਗਲੁਰੂ : ਐਮਾਜ਼ੋਨ ਨੇ ਅੱਜ ਐਲਾਨ ਕੀਤਾ ਹੈ ਕਿ ਉਹ ਭਾਰਤ ਦੇ 100 ਸ਼ਹਿਰਾਂ ਵਿੱਚ ਗਾਹਕਾਂ ਲਈ ਆਪਣੀ ਅਲਟਰਾ-ਫਾਸਟ ਡਿਲੀਵਰੀ ਸੇਵਾ, 'ਐਮਾਜ਼ੋਨ ਨਾਓ' (Amazon Now) ਦਾ ਵਿਸਤਾਰ ਕਰੇਗਾ। ਇਸ ਵਾਧੇ ਨੂੰ ਸਮਰਥਨ ਦੇਣ ਲਈ ਕੰਪਨੀ ਆਪਣੇ ਵਿਸ਼ੇਸ਼ ਫੁਲਫਿਲਮੈਂਟ ਬੁਨਿਆਦੀ ਢਾਂਚੇ ਨੂੰ ਵਧਾਏਗੀ ਅਤੇ 1,000 ਤੋਂ ਵੱਧ ਮਾਈਕਰੋ-ਫੁਲਫਿਲਮੈਂਟ ਸੈਂਟਰਾਂ (MFC) ਤੱਕ ਵਿਸਤਾਰ ਕਰੇਗੀ।
ਮੌਜੂਦਾ ਸ਼ਹਿਰਾਂ ਮੁੰਬਈ, ਦਿੱਲੀ-NCR ਅਤੇ ਬੈਂਗਲੁਰੂ ਦੇ ਨਾਲ-ਨਾਲ ਹੁਣ ਪੁਣੇ, ਹੈਦਰਾਬਾਦ, ਚੇਨਈ, ਕੋਲਕਾਤਾ, ਜੈਪੁਰ, ਲਖਨਊ, ਕਾਨਪੁਰ, ਚੰਡੀਗੜ੍ਹ, ਅਹਿਮਦਾਬਾਦ, ਮੇਰਠ, ਮੈਸੂਰ, ਪਾਣੀਪਤ, ਕੋਚੀ, ਅੰਮ੍ਰਿਤਸਰ, ਮੰਗਲੌਰ ਅਤੇ ਵਿਜ਼ਾਗ ਸਮੇਤ ਕਈ ਮੈਟਰੋ ਅਤੇ ਗ਼ੈਰ-ਮੈਟਰੋ ਸ਼ਹਿਰਾਂ ਦੇ ਗਾਹਕ 'ਐਮਾਜ਼ੋਨ ਨਾਓ' ਤੋਂ ਖਰੀਦਦਾਰੀ ਕਰ ਸਕਣਗੇ। ਇਹ ਸੇਵਾ ਹਜ਼ਾਰਾਂ ਰੋਜ਼ਾਨਾ ਜ਼ਰੂਰੀ ਵਸਤਾਂ ਜਿਵੇਂ ਕਿ ਕਰਿਆਨਾ (ਫਲ ਅਤੇ ਸਬਜ਼ੀਆਂ, ਫਰੋਜ਼ਨ ਫੂਡ ਸਮੇਤ), ਪਰਸਨਲ ਕੇਅਰ, ਫੈਸ਼ਨ ਅਤੇ ਸੁੰਦਰਤਾ ਉਤਪਾਦ, ਛੋਟੇ ਉਪਕਰਣ, ਬੇਬੀ ਪ੍ਰੋਡਕਟਸ, ਪਾਲਤੂ ਜਾਨਵਰਾਂ ਦੀ ਸਪਲਾਈ, ਸਿਹਤ ਸੰਭਾਲ ਸਪਲੀਮੈਂਟਸ ਅਤੇ ਹੋਰ ਬਹੁਤ ਕੁਝ ਮਿੰਟਾਂ ਵਿੱਚ ਡਿਲੀਵਰ ਕਰਨ ਦੀ ਸਹੂਲਤ ਦਿੰਦੀ ਹੈ।
ਐਮਾਜ਼ੋਨ ਇੰਡੀਆ ਐਵਰੀਡੇਅ ਐਸੈਂਸ਼ੀਅਲਜ਼ ਦੇ ਵਾਈਸ ਪ੍ਰੈਜ਼ੀਡੈਂਟ ਹਰਸ਼ ਗੋਇਲ ਨੇ ਕਿਹਾ "ਗਾਹਕ ਸਾਡੀ ਡਿਲੀਵਰੀ ਦੀ ਗਤੀ, ਉਚਿਤ ਕੀਮਤਾਂ ਅਤੇ ਵਸਤੂਆਂ ਦੀ ਵਿਸ਼ਾਲ ਚੋਣ- ਖਾਸ ਕਰਕੇ ਸਿੱਧੇ ਕਿਸਾਨਾਂ ਤੋਂ ਪ੍ਰਾਪਤ ਤਾਜ਼ਾ ਉਤਪਾਦਾਂ ਦੀ ਗੁਣਵੱਤਾ ਦੀ ਸ਼ਲਾਘਾ ਕਰਦੇ ਹੋਏ ਲਗਾਤਾਰ 'ਐਮਾਜ਼ੋਨ ਨਾਓ' (Amazon Now) ਦਾ ਆਨੰਦ ਲੈ ਰਹੇ ਹਨ। ਇਸ ਸਫਲਤਾ ਤੋਂ ਉਤਸ਼ਾਹਿਤ ਹੋ ਕੇ, ਅਸੀਂ ਆਪਣੀਆਂ ਵਿਸਤਾਰ ਯੋਜਨਾਵਾਂ ਨੂੰ ਹੋਰ ਤੇਜ਼ ਕਰ ਦਿੱਤਾ ਹੈ ਅਤੇ 1,000 ਤੋਂ ਵੱਧ ਮਾਈਕਰੋ-ਫੁਲਫਿਲਮੈਂਟ ਸੈਂਟਰਾਂ ਦੇ ਨੈੱਟਵਰਕ ਰਾਹੀਂ 'ਐਮਾਜ਼ੋਨ ਨਾਓ' ਨੂੰ 100 ਸ਼ਹਿਰਾਂ ਤੱਕ ਪਹੁੰਚਾਵਾਂਗੇ।
ਇਹ ਵਿਸਤਾਰ 16,000 ਤੋਂ ਵੱਧ ਕਿਸਾਨਾਂ ਨੂੰ ਸਾਡੀ ਟੈਕਨਾਲੋਜੀ ਅਤੇ ਸੰਚਾਲਨ ਪ੍ਰਣਾਲੀ ਦਾ ਲਾਭ ਉਠਾਉਣ ਵਿੱਚ ਵੀ ਮਦਦ ਕਰੇਗਾ, ਤਾਂ ਜੋ ਉਹ ਐਮਾਜ਼ੋਨ ਨਾਓ 'ਤੇ ਵਿਕਰੇਤਾਵਾਂ ਰਾਹੀਂ ਆਪਣੇ ਉਤਪਾਦ ਸਿੱਧੇ ਗਾਹਕਾਂ ਤੱਕ ਪਹੁੰਚਾ ਸਕਣ। ਗਾਹਕਾਂ ਨੂੰ ਸਾਡੇ ਵਿਕਰੇਤਾਵਾਂ ਦੁਆਰਾ ਪੇਸ਼ ਕੀਤੀ ਗਈ ਸਭ ਤੋਂ ਵੱਡੀ ਚੋਣ 'ਤੇ ਤੇਜ਼ ਡਿਲੀਵਰੀ ਦੀ ਸਹੂਲਤ ਮਿਲਦੀ ਰਹੇਗੀ, ਜਿਸ ਵਿੱਚ ਹਜ਼ਾਰਾਂ ਰੋਜ਼ਾਨਾ ਜ਼ਰੂਰੀ ਵਸਤਾਂ, ਨਾਸ਼ਵਾਨ ਚੀਜ਼ਾਂ ਸਮੇਤ, ਮਿੰਟਾਂ ਵਿੱਚ, ਮਿਲੀਅਨ ਤੋਂ ਵੱਧ ਵਸਤੂਆਂ ਉਸੇ ਦਿਨ ਅਤੇ ਹੋਰ 4 ਮਿਲੀਅਨ ਵਸਤੂਆਂ ਅਗਲੇ ਦਿਨ Amazon.in 'ਤੇ ਡਿਲੀਵਰ ਕੀਤੀਆਂ ਜਾਣਗੀਆਂ।"
"ਐਮਾਜ਼ੋਨ ਨਾਓ (Amazon Now) ਦਾ ਇਹ ਤੇਜ਼ੀ ਨਾਲ ਕੀਤਾ ਜਾ ਰਿਹਾ ਵਿਸਤਾਰ ਕੰਪਨੀ ਦੇ ₹2,800 ਕਰੋੜ (ਲਗਪਗ 300 ਮਿਲੀਅਨ ਅਮਰੀਕੀ ਡਾਲਰ) ਤੋਂ ਵੱਧ ਦੇ ਉਸ ਨਿਵੇਸ਼ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਭਾਰਤ ਦੇ ਸਭ ਤੋਂ ਸੁਰੱਖਿਅਤ, ਤੇਜ਼ ਅਤੇ ਭਰੋਸੇਮੰਦ ਸੰਚਾਲਨ ਨੈੱਟਵਰਕ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਸਹਿਯੋਗੀਆਂ ਦੀ ਸੁਰੱਖਿਆ, ਸਿਹਤ ਅਤੇ ਵਿੱਤੀ ਭਲਾਈ ਦੇ ਉਪਾਵਾਂ ਨੂੰ ਹੋਰ ਬਿਹਤਰ ਬਣਾਉਣਾ ਹੈ। ਇਹ ਜਾਂਚਣ ਲਈ ਕਿ ਕੀ ਇਹ ਸੇਵਾ ਤੁਹਾਡੇ ਪਿਨ ਕੋਡ ਵਿੱਚ ਉਪਲਬਧ ਹੈ, ਆਪਣੀ Amazon.in ਐਪ ਖੋਲ੍ਹੋ ਅਤੇ ਉੱਪਰਲੇ ਬੈਨਰ 'ਤੇ 'ਲਾਈਟਨਿੰਗ' 'ਨਾਓ' ਆਈਕਨ ਦੀ ਤਲਾਸ਼ ਕਰੋ।"
ਮਿੰਟਾਂ ਵਿੱਚ ਅਲਟਰਾ-ਫਾਸਟ ਡਿਲੀਵਰੀ
• ਕੋਚੀ, ਅੰਮ੍ਰਿਤਸਰ, ਮੰਗਲੌਰ, ਵਿਜ਼ਾਗ ਅਤੇ ਲਖਨਊ ਵਰਗੇ ਸ਼ਹਿਰਾਂ ਵਿੱਚ ਪੜਾਅਵਾਰ ਤਰੀਕੇ ਨਾਲ ਮਿੰਟਾਂ ਵਿੱਚ ਅਲਟਰਾ-ਫਾਸਟ ਡਿਲੀਵਰੀ ਸ਼ੁਰੂ ਕੀਤੀ ਜਾਵੇਗੀ।
• 16,000 ਤੋਂ ਵੱਧ ਕਿਸਾਨ 'ਅਮੈਜ਼ਨ ਨਾਓ' ਰਾਹੀਂ ਕੁਝ ਹੀ ਮਿੰਟਾਂ ਵਿੱਚ ਤਾਜ਼ਾ ਉਤਪਾਦ ਮੁਹੱਈਆ ਕਰਵਾਉਣਗੇ।
• ਗਾਹਕਾਂ ਨੂੰ ਸਭ ਤੋਂ ਤੇਜ਼ ਗਤੀ ਅਤੇ ਵਿਕਰੇਤਾਵਾਂ ਦੁਆਰਾ ਪੇਸ਼ ਕੀਤੀ ਗਈ ਸਭ ਤੋਂ ਵੱਡੀ ਚੋਣ ਦਾ ਲਾਭ ਮਿਲੇਗਾ - ਹਜ਼ਾਰਾਂ ਰੋਜ਼ਾਨਾ ਜ਼ਰੂਰਤਾਂ ਦੀਆਂ ਚੀਜ਼ਾਂ ਮਿੰਟਾਂ ਵਿੱਚ, ਮਿਲੀਅਨ ਤੋਂ ਵੱਧ ਵਸਤੂਆਂ ਉਸੇ ਦਿਨ ਅਤੇ ਹੋਰ 4 ਮਿਲੀਅਨ ਵਸਤੂਆਂ ਅਗਲੇ ਦਿਨ Amazon.in 'ਤੇ ਡਿਲੀਵਰ ਕੀਤੀਆਂ ਜਾਣਗੀਆਂ।
• ਪ੍ਰਾਈਮ ਮੈਂਬਰਾਂ ਨੇ 'ਅਮੈਜ਼ਨ ਨਾਓ' ਦੀ ਵਰਤੋਂ ਸ਼ੁਰੂ ਕਰਨ ਤੋਂ ਬਾਅਦ ਆਪਣੀ ਖਰੀਦਦਾਰੀ ਦੀ ਬਾਰੰਬਾਰਤਾ ਨੂੰ ਤਿੰਨ ਗੁਣਾ ਵਧਾ ਦਿੱਤਾ ਹੈ ਅਤੇ ਉਨ੍ਹਾਂ ਨੂੰ ਮਿੰਟਾਂ ਵਿੱਚ ਅਸੀਮਤ ਮੁਫਤ ਡਿਲੀਵਰੀ ਮਿਲਦੀ ਰਹੇਗੀ।
• ਅਮੈਜ਼ਨ ਆਪਣੇ ਸੰਚਾਲਨ ਨੈੱਟਵਰਕ ਦੇ ਵਿਸਤਾਰ ਦੇ ਨਾਲ-ਨਾਲ ਸਹਿਯੋਗੀਆਂ ਦੀ ਸੁਰੱਖਿਆ, ਸਿਹਤ ਅਤੇ ਵਿੱਤੀ ਭਲਾਈ ਨੂੰ ਮਜ਼ਬੂਤ ਕਰਨ ਲਈ ₹2,800 ਕਰੋੜ ਤੋਂ ਵੱਧ ਦਾ ਨਿਵੇਸ਼ ਕਰ ਰਿਹਾ ਹੈ। ਇਸ ਵਿੱਚ ਮਿੰਟਾਂ, ਘੰਟਿਆਂ ਅਤੇ ਦਿਨਾਂ ਵਿੱਚ ਡਿਲੀਵਰੀ ਲਈ 1,000 ਤੋਂ ਵੱਧ ਮਾਈਕਰੋ-ਫੁਲਫਿਲਮੈਂਟ ਸੈਂਟਰ ਸ਼ਾਮਲ ਹਨ।