Modi Government ਵੱਲੋਂ ਵਿੱਤੀ ਸਾਲ 2026-27 ਲਈ ਪੇਸ਼ ਕੀਤੇ ਗਏ 53,47,315 ਕਰੋੜ ਰੁਪਏ ਦੇ Budget 'ਚੋਂ ਖੇਤੀਬਾੜੀ ਨੂੰ 1,40,528.78 ਕਰੋੜ ਰੁਪਏ ਮਿਲੇ ਹਨ। ਪਿਛਲੇ ਵਿੱਤੀ ਸਾਲ ਵਿੱਚ ਇਹ ਰਾਸ਼ੀ 1,37,756.55 ਕਰੋੜ ਰੁਪਏ ਸੀ।

ਨਵੀਂ ਦਿੱਲੀ : Union Budget 2026: ਦੇਸ਼ ਦਾ ਆਮ ਬਜਟ ਪੇਸ਼ ਹੋ ਚੁੱਕਾ ਹੈ। ਵਿੱਤ ਮੰਤਰੀ ਨੇ ਆਪਣੇ ਬਜਟ ਭਾਸ਼ਣ ਵਿੱਚ ਕਈ ਵੱਡੇ ਐਲਾਨ ਕੀਤੇ। ਇਸ ਵਾਰ ਦਾ ਬਜਟ 53,47,315 ਕਰੋੜ ਰੁਪਏ ਦਾ ਹੈ। ਇਸ ਬਜਟ ਵਿੱਚ ਖੇਤੀਬਾੜੀ ਸੈਕਟਰ ਨੂੰ ਵੀ ਬਹੁਤ ਕੁਝ ਮਿਲਿਆ ਹੈ। ਆਓ ਜਾਣਦੇ ਹਾਂ ਕਿ ਸਰਕਾਰ ਨੇ ਇਸ ਬਜਟ ਵਿੱਚ ਕਿਸਾਨਾਂ ਨੂੰ ਕੀ ਦਿੱਤਾ ਹੈ ਅਤੇ ਪੀਐਮ ਕਿਸਾਨ ਯੋਜਨਾ ਲਈ ਕਿੰਨਾ ਬਜਟ ਅਲਾਟ ਕੀਤਾ ਗਿਆ ਹੈ।
ਸਰਕਾਰ ਨੇ ਬਜਟ ਦਸਤਾਵੇਜ਼ (Budget 2026) ਵਿੱਚ ਦੱਸਿਆ ਕਿ ਸੋਧੇ ਹੋਏ ਅਨੁਮਾਨ (RE) 2025-26 ਵਿੱਚ, ਕੁੱਲ ਖਰਚ ₹49,64,842 ਕਰੋੜ ਹੋਣ ਦਾ ਅਨੁਮਾਨ ਹੈ। ਇਸ ਦੇ ਮੁਕਾਬਲੇ, ਵਿੱਤੀ ਸਾਲ 2024-25 ਦੇ ਅਸਲ ਅੰਕੜਿਆਂ ਵਿੱਚ ਕੁੱਲ ਖਰਚ ₹46,52,867 ਕਰੋੜ ਸੀ। RE 2025-26 ਵਿੱਚ ਕੁੱਲ ਪੂੰਜੀਗਤ ਖਰਚ (Capital Expenditure) ₹10,95,755 ਕਰੋੜ ਹੋਣ ਦਾ ਅਨੁਮਾਨ ਹੈ।
ਮੋਦੀ ਸਰਕਾਰ ਵੱਲੋਂ ਵਿੱਤੀ ਸਾਲ 2026-27 ਲਈ ਪੇਸ਼ ਕੀਤੇ ਗਏ 53,47,315 ਕਰੋੜ ਰੁਪਏ ਦੇ ਬਜਟ ਵਿੱਚੋਂ ਖੇਤੀਬਾੜੀ ਨੂੰ 1,40,528.78 ਕਰੋੜ ਰੁਪਏ ਮਿਲੇ ਹਨ। ਪਿਛਲੇ ਵਿੱਤੀ ਸਾਲ ਵਿੱਚ ਇਹ ਰਾਸ਼ੀ 1,37,756.55 ਕਰੋੜ ਰੁਪਏ ਸੀ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵਿੱਤੀ ਸਾਲ 2026-27 ਲਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਲਈ 63,500 ਕਰੋੜ ਰੁਪਏ ਅਲਾਟ ਕੀਤੇ ਹਨ। ਪਿਛਲੀ ਵਾਰ ਵੀ ਇਸ ਯੋਜਨਾ ਲਈ ਇੰਨਾ ਹੀ ਫੰਡ ਦਿੱਤਾ ਗਿਆ ਸੀ। ਇਸ ਵਾਰ ਇਸ ਯੋਜਨਾ ਦੇ ਬਜਟ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ।
ਫਸਲੀ ਵਿਭਿੰਨਤਾ: ਵਿੱਤ ਮੰਤਰੀ ਨੇ ਐਲਾਨ ਕੀਤਾ, "ਖੇਤੀ ਦੀ ਪੈਦਾਵਾਰ 'ਚ ਵਿਭਿੰਨਤਾ ਲਿਆਉਣ, ਉਤਪਾਦਕਤਾ ਵਧਾਉਣ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ, ਅਸੀਂ ਤੱਟਵਰਤੀ ਇਲਾਕਿਆਂ ਵਿੱਚ ਨਾਰੀਅਲ, ਕਾਜੂ, ਕੋਕੋ ਵਰਗੀਆਂ ਉੱਚ ਕੀਮਤ ਵਾਲੀਆਂ ਫਸਲਾਂ ਤੇ ਅਖਰੋਟ ਤੇ ਪਾਈਨ ਨਟਸ (ਚਿਲਗੋਜ਼ੇ) ਵਰਗੇ ਮੇਵਿਆਂ ਨੂੰ ਸਹਿਯੋਗ ਦੇਵਾਂਗੇ।"
ਛੋਟੇ ਕਿਸਾਨਾਂ 'ਤੇ ਧਿਆਨ: ਉਤਪਾਦਕਤਾ ਵਧਾਉਣ ਅਤੇ ਉੱਦਮਤਾ (Entrepreneurship) ਰਾਹੀਂ ਕਿਸਾਨਾਂ ਦੀ ਆਮਦਨ ਵਧਾਉਣ 'ਤੇ ਜ਼ੋਰ ਦਿੱਤਾ ਜਾਵੇਗਾ, ਜਿਸ ਵਿੱਚ ਛੋਟੇ ਅਤੇ ਸੀਮਾਂਤ ਕਿਸਾਨਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।
ਮੱਛੀ ਪਾਲਣ: ਸਰਕਾਰ ਤੱਟਵਰਤੀ ਖੇਤਰਾਂ 'ਚ ਮੱਛੀ ਪਾਲਣ ਦੀ 'ਵੈਲਿਊ ਚੇਨ' ਨੂੰ ਮਜ਼ਬੂਤ ਕਰਨ ਲਈ 500 ਜਲ ਭੰਡਾਰਾਂ ਦੇ ਵਿਕਾਸ ਨੂੰ ਏਕੀਕ੍ਰਿਤ ਕਰੇਗੀ। ਇਸ ਵਿਚ ਸਟਾਰਟਅੱਪਸ, ਮਹਿਲਾ ਸਮੂਹਾਂ ਅਤੇ ਮੱਛੀ ਕਿਸਾਨ ਉਤਪਾਦਕ ਸੰਗਠਨਾਂ (FPOs) ਨੂੰ ਬਾਜ਼ਾਰ ਨਾਲ ਜੋੜਿਆ ਜਾਵੇਗਾ।
ਪਸ਼ੂ ਪਾਲਣ: ਪਸ਼ੂਧਨ ਉਦਯੋਗਾਂ ਨੂੰ ਆਧੁਨਿਕ ਬਣਾਉਣ ਅਤੇ ਪੇਂਡੂ ਤੇ ਸ਼ਹਿਰੀ ਖੇਤਰਾਂ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਸਬਸਿਡੀ ਪ੍ਰੋਗਰਾਮਾਂ 'ਤੇ ਧਿਆਨ ਦਿੱਤਾ ਜਾਵੇਗਾ। ਡੇਅਰੀ ਅਤੇ ਪੋਲਟਰੀ ਸੈਕਟਰ ਵਿੱਚ ਨਵੇਂ ਕਿਸਾਨ ਉਤਪਾਦਕ ਸੰਗਠਨਾਂ ਦੇ ਗਠਨ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
ਉੱਚ-ਮੁੱਲ ਵਾਲੀ ਖੇਤੀ: ਨਾਰੀਅਲ ਅਤੇ ਚੰਦਨ ਵਰਗੀਆਂ ਫਸਲਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਤਾਂ ਜੋ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋ ਸਕਣ।