ਮੰਗਲਵਾਰ ਨੂੰ ਗੌਤਮ ਅਡਾਨੀ ਤੇ ਉਨ੍ਹਾਂ ਦੇ ਭਤੀਜੇ ਦੇ ਵਕੀਲਾਂ ਵੱਲੋਂ ਦਾਇਰ ਪਟੀਸ਼ਨ ਦੇ ਜਵਾਬ 'ਚ ਨਿਊਯਾਰਕ ਦੀ ਸੰਘੀ ਅਦਾਲਤ ਨੇ ਕਿਹਾ ਕਿ ਉਸਨੇ ਇਸ ਬੇਨਤੀ ਨੂੰ ਪ੍ਰਵਾਨ ਕਰ ਲਿਆ ਹੈ। ਅਦਾਲਤ ਨੇ ਪੱਖਾਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਉਹ ਆਪਸ 'ਚ ਵਿਚਾਰ-ਵਟਾਂਦਰਾ ਕਰਨ ਅਤੇ 'ਪ੍ਰੀ-ਮੋਸ਼ਨ ਕਾਨਫਰੰਸ' ਦਾ ਸਮਾਂ ਤੈਅ ਕਰਨ ਲਈ ਅਦਾਲਤ ਦੇ ਡਿਪਟੀ ਨਾਲ ਸੰਪਰਕ ਕਰਨ।

ਨਵੀਂ ਦਿੱਲੀ: ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਅੱਜ ਯਾਨੀ 8 ਅਪ੍ਰੈਲ ਨੂੰ ਤੂਫ਼ਾਨੀ ਤੇਜ਼ੀ ਦੇਖਣ ਨੂੰ ਮਿਲੀ। ਵੈਸੇ ਤਾਂ ਈਰਾਨ ਅਤੇ ਇਜ਼ਰਾਈਲ-ਅਮਰੀਕਾ ਵਿਚਾਲੇ ਜੰਗਬੰਦੀ ਕਾਰਨ ਸ਼ੇਅਰ ਬਾਜ਼ਾਰ 'ਚ ਤੇਜ਼ੀ ਰਹੀ, ਪਰ ਅਮਰੀਕਾ ਤੋਂ ਇਕ ਅਜਿਹੀ ਖ਼ਬਰ ਆਈ ਜਿਸ ਕਾਰਨ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੀ ਮੌਜ ਲੱਗ ਗਈ।
ਇਹ ਖ਼ਬਰ ਸੀ US SEC ਕੇਸ ਦੀ। ਅਡਾਨੀ ਤੇ ਉਨ੍ਹਾਂ ਦੇ ਭਤੀਜੇ ਸਾਗਰ ਅਡਾਨੀ ਨੇ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ (SEC) ਦੇ ਉਸ ਸਿਵਲ ਫਰਾਡ ਕੇਸ ਨੂੰ ਖਾਰਜ ਕਰਨ ਦੀ ਮੰਗ ਕੀਤੀ ਹੈ। ਹੁਣ ਇਸ ਮਾਮਲੇ 'ਚ ਸ਼ੁਰੂਆਤੀ ਸੁਣਵਾਈ ਲਈ ਅਮਰੀਕੀ ਅਦਾਲਤ ਨੇ ਮਨਜ਼ੂਰੀ ਦੇ ਦਿੱਤੀ ਹੈ।
ਅਮਰੀਕਾ ਤੋਂ ਖ਼ਬਰ ਆਉਂਦੇ ਹੀ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਭਾਰੀ ਉਛਾਲ ਦੇਖਿਆ ਗਿਆ। Adani Total Gas ਤੋਂ ਲੈ ਕੇ Adani Power ਅਤੇ Adani Green Energy ਸਮੇਤ ACC Cement ਅਤੇ New Delhi Television (NDTV) ਤਕ ਦੇ ਸ਼ੇਅਰਾਂ 'ਚ ਤੇਜ਼ੀ ਦੇਖਣ ਨੂੰ ਮਿਲੀ।
ਮੰਗਲਵਾਰ ਨੂੰ ਗੌਤਮ ਅਡਾਨੀ ਤੇ ਉਨ੍ਹਾਂ ਦੇ ਭਤੀਜੇ ਦੇ ਵਕੀਲਾਂ ਵੱਲੋਂ ਦਾਇਰ ਪਟੀਸ਼ਨ ਦੇ ਜਵਾਬ 'ਚ ਨਿਊਯਾਰਕ ਦੀ ਸੰਘੀ ਅਦਾਲਤ ਨੇ ਕਿਹਾ ਕਿ ਉਸਨੇ ਇਸ ਬੇਨਤੀ ਨੂੰ ਪ੍ਰਵਾਨ ਕਰ ਲਿਆ ਹੈ। ਅਦਾਲਤ ਨੇ ਪੱਖਾਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਉਹ ਆਪਸ 'ਚ ਵਿਚਾਰ-ਵਟਾਂਦਰਾ ਕਰਨ ਅਤੇ 'ਪ੍ਰੀ-ਮੋਸ਼ਨ ਕਾਨਫਰੰਸ' ਦਾ ਸਮਾਂ ਤੈਅ ਕਰਨ ਲਈ ਅਦਾਲਤ ਦੇ ਡਿਪਟੀ ਨਾਲ ਸੰਪਰਕ ਕਰਨ।
8 ਅਪ੍ਰੈਲ ਨੂੰ Adani Green Energy ਦੇ ਸ਼ੇਅਰ 109.65 ਰੁਪਏ ਜਾਂ 11.85% ਉਛਲ ਕੇ 1035 ਰੁਪਏ ਦੇ ਪੱਧਰ 'ਤੇ ਬੰਦ ਹੋਏ। ਅੱਜ ਇਸ ਦੇ ਸ਼ੇਅਰ 1046.60 ਰੁਪਏ ਦੇ ਹਾਈ ਤਕ ਗਏ ਸਨ। ਉੱਥੇ ਹੀ, Adani Power ਦੇ ਸ਼ੇਅਰ 3.66% ਉਛਲ ਕੇ 169.34 ਰੁਪਏ ਦੇ ਪੱਧਰ 'ਤੇ ਬੰਦ ਹੋਏ। 8 ਅਪ੍ਰੈਲ ਨੂੰ ਅਡਾਨੀ ਪਾਵਰ ਦੇ ਸ਼ੇਅਰ 174.35 ਰੁਪਏ ਦੇ ਉੱਚਤਮ ਪੱਧਰ ਤਕ ਗਏ ਸਨ।
ਅਸੀਂ ਟੇਬਲ 'ਚ ਅਡਾਨੀ ਗਰੁੱਪ ਦੇ ਉਨ੍ਹਾਂ 10 ਸ਼ੇਅਰਾਂ ਦੀ ਜਾਣਕਾਰੀ ਦਿੱਤੀ ਹੈ ਜਿਨ੍ਹਾਂ ਦੇ ਸ਼ੇਅਰਾਂ 'ਚ ਅੱਜ ਤੇਜ਼ੀ ਦਿਖੀ ਹੈ।
| ਲੜੀ ਨੰ. | ਕੰਪਨੀ | ਕਿੰਨੇ % ਦੀ ਤੇਜ਼ੀ ਨਾਲ ਬੰਦ ਹੋਏ | ਮਾਰਕੀਟ ਕੈਪ (ਕਰੋੜ ਰੁਪਏ ਵਿੱਚ) | 52 ਹਫ਼ਤੇ ਦਾ ਹਾਈ | 52 ਹਫ਼ਤੇ ਦਾ ਲੋਅ |
| 1 | ACC Cement Share Price | ₹1,410.00 (5.22%) | ₹25,171.00 Cr | ₹2,119.90 | ₹1,251.70 |
| 2 | ਅਡਾਨੀ ਐਨਰਜੀ ਸੋਲਿਊਸ਼ਨਜ਼ | ₹1,071.80 (8.67%) | ₹1,18,524.55 Cr | ₹1,084.85 | ₹744.90 |
| 3 | ਅਡਾਨੀ ਐਂਟਰਪ੍ਰਾਈਜ਼ | ₹2,043.70 (8.59%) | ₹2,42,996.08 Cr | ₹2,612.78 | ₹1,753.00 |
| 4 | ਅਡਾਨੀ ਗ੍ਰੀਨ ਐਨਰਜੀ | ₹1,027.70 (11.06%) | ₹1,52,281.44 Cr | ₹1,177.55 | ₹765.00 |
| 5 | ਅਡਾਨੀ ਪੋਰਟਸ & SEZ | ₹1,453.20 (5.23%) | ₹3,18,142.19 Cr | ₹1,584.00 | ₹1,041.50 |
| 6 | ਅਡਾਨੀ ਪਾਵਰ | ₹169.50 (3.76%) | ₹3,15,111.91 Cr | ₹182.70 | ₹92.40 |
| 7 | ਅਡਾਨੀ ਟੋਟਲ ਗੈਸ | ₹562.00 (8.17%) | ₹57,118.64 Cr | ₹798.00 | ₹462.80 |
| 8 | ਅੰਬੂਜਾ ਸੀਮੈਂਟਸ | ₹446.75 (6.26%) | ₹1,03,878.38 Cr | ₹624.95 | ₹394.00 |
| 9 | NDTV (ਨਿਊ ਦਿੱਲੀ ਟੈਲੀਵਿਜ਼ਨ) | ₹74.60 (7.79%) | ₹783.91 Cr | ₹141.25 | ₹58.75 |
| 10 | ਓਰੀਐਂਟ ਸੀਮੈਂਟ | ₹139.74 (4.95%) | ₹2,734.67 Cr |
ਇਸ ਘਟਨਾਕ੍ਰਮ ਤੇ ਅਮਰੀਕਾ-ਈਰਾਨ ਵਿਚਾਲੇ ਜੰਗਬੰਦੀ ਦੀਆਂ ਖਬਰਾਂ ਕਾਰਨ ਭਾਰਤੀ ਸ਼ੇਅਰ ਬਾਜ਼ਾਰ 'ਚ ਆਈ ਜ਼ੋਰਦਾਰ ਤੇਜ਼ੀ 'ਚ ਅਡਾਨੀ ਸਮੂਹ ਦੇ ਸਾਰੇ ਸ਼ੇਅਰਾਂ 'ਚ ਤੇਜ਼ੀ ਦੇਖਣ ਨੂੰ ਮਿਲੀ।
'ਸ਼ੇਅਰ ਨਾਲ ਜੁੜੇ ਆਪਣਾ ਸਵਾਲ ਤੁਸੀਂ ਸਾਨੂੰ business@jagrannewmedia.com 'ਤੇ ਭੇਜ ਸਕਦੇ ਹੋ।'
(ਡਿਸਕਲੇਮਰ : ਇੱਥੇ ਅਡਾਨੀ ਗਰੁੱਪ ਦੇ ਸ਼ੇਅਰਾਂ ਦੀ ਜਾਣਕਾਰੀ ਦਿੱਤੀ ਗਈ ਹੈ। ਇਹ ਨਿਵੇਸ਼ ਦੀ ਸਲਾਹ ਨਹੀਂ। ਜਾਗਰਣ ਬਿਜ਼ਨੈੱਸ ਨਿਵੇਸ਼ ਦੀ ਸਲਾਹ ਨਹੀਂ ਦੇ ਰਿਹਾ ਹੈ। ਸਟਾਕ ਮਾਰਕੀਟ 'ਚ ਨਿਵੇਸ਼ ਬਾਜ਼ਾਰ ਜੋਖ਼ਮਾਂ ਦੇ ਅਧੀਨ ਹੈ, ਇਸ ਲਈ ਨਿਵੇਸ਼ ਕਰਨ ਤੋਂ ਪਹਿਲਾਂ ਕਿਸੇ ਸਰਟੀਫਾਈਡ ਐਡਵਾਈਜ਼ਰ ਤੋਂ ਸਲਾਹ ਜ਼ਰੂਰ ਲਓ।