Reliance Group 'ਚ 1 ਲੱਖ ਭਰਤੀਆਂ ਤੋਂ ਬਾਅਦ ਫਿਰ 2 ਲੱਖ ਨਵੀਂਆਂ ਨੌਕਰੀਆਂ ਦੀ ਉਮੀਦ, ਗ੍ਰੀਨ ਐਨਰਜੀ ਪ੍ਰੋਜੈਕਟ ਬਣਿਆ ਰੁਜ਼ਗਾਰ ਇੰਜਣ
ਗੁਜਰਾਤ ਦੇ ਜਾਮਨਗਰ ਵਿੱਚ ਬਣ ਰਿਹਾ ਧੀਰੂਭਾਈ ਅੰਬਾਨੀ ਗ੍ਰੀਨ ਐਨਰਜੀ ਗੀਗਾ ਕੰਪਲੈਕਸ ਰਿਲਾਇੰਸ ਦਾ ਇੱਕ ਖ਼ਾਸ ਪ੍ਰੋਜੈਕਟ ਹੈ। ਇਹ ਇੱਕ ਵੱਡਾ ਗ੍ਰੀਨ ਐਨਰਜੀ ਯਾਨੀ ਸਵੱਛ ਊਰਜਾ ਦਾ ਪ੍ਰੋਜੈਕਟ ਹੈ ਜੋ ਭਾਰਤ ਨੂੰ ਸੋਲਰ ਐਨਰਜੀ, ਗ੍ਰੀਨ ਹਾਈਡ੍ਰੋਜਨ ਅਤੇ ਕਲੀਨ ਐਨਰਜੀ ਉਪਕਰਨਾਂ ਦੀ ਮੈਨੂਫੈਕਚਰਿੰਗ ਵਿੱਚ ਆਤਮਨਿਰਭਰ ਬਣਾਉਣਾ ਹੈ।
Publish Date: Fri, 29 May 2026 11:52 AM (IST)
Updated Date: Fri, 29 May 2026 11:56 AM (IST)
ਨਵੀਂ ਦਿੱਲੀ : ਦੇਸ਼ ਦੇ ਵੱਡੇ ਉਦਯੋਗਿਕ ਘਰਾਣਿਆਂ ਵਿੱਚ ਸ਼ਾਮਲ ਰਿਲਾਇੰਸ ਗਰੁੱਪ ਵੱਲੋਂ ਰੁਜ਼ਗਾਰ ਦੇਣ ਦੀ ਖ਼ਬਰ ਇੱਕ ਵਾਰ ਫਿਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਫਾਈਨੈਂਸ਼ੀਅਲ ਈਅਰ 2025-26 ਵਿੱਚ ਕੰਪਨੀ ਨੇ 1 ਲੱਖ ਤੋਂ ਵੱਧ ਨਵੀਂਆਂ ਭਰਤੀਆਂ ਕੀਤੀਆਂ ਹਨ। ਰਿਪੋਰਟਾਂ ਮੁਤਾਬਕ 31 ਮਾਰਚ 2026 ਤੱਕ ਰਿਲਾਇੰਸ ਦੇ ਕੁੱਲ ਕਰਮਚਾਰੀਆਂ ਦੀ ਸੰਖਿਆ ਵਧ ਕੇ 4,19,911 ਹੋ ਗਈ। ਹੁਣ ਇੱਕ ਵਾਰ ਫਿਰ ਧੀਰੂਭਾਈ ਅੰਬਾਨੀ ਗ੍ਰੀਨ ਐਨਰਜੀ ਗੀਗਾ ਕੰਪਲੈਕਸ ਆਰਥਿਕਤਾ ਵਿੱਚ ਲੋਕਾਂ ਦੇ ਰੁਜ਼ਗਾਰ ਨੂੰ ਲੈ ਕੇ ਚਰਚਾ ਤੇਜ਼ ਹੈ।
2 ਲੱਖ ਲੋਕਾਂ ਨੂੰ ਨਵੀਂ ਨੌਕਰੀ
ਗੁਜਰਾਤ ਦੇ ਜਾਮਨਗਰ ਵਿੱਚ ਬਣ ਰਿਹਾ ਧੀਰੂਭਾਈ ਅੰਬਾਨੀ ਗ੍ਰੀਨ ਐਨਰਜੀ ਗੀਗਾ ਕੰਪਲੈਕਸ ਰਿਲਾਇੰਸ ਦਾ ਇੱਕ ਖ਼ਾਸ ਪ੍ਰੋਜੈਕਟ ਹੈ। ਇਹ ਇੱਕ ਵੱਡਾ ਗ੍ਰੀਨ ਐਨਰਜੀ ਯਾਨੀ ਸਵੱਛ ਊਰਜਾ ਦਾ ਪ੍ਰੋਜੈਕਟ ਹੈ ਜੋ ਭਾਰਤ ਨੂੰ ਸੋਲਰ ਐਨਰਜੀ, ਗ੍ਰੀਨ ਹਾਈਡ੍ਰੋਜਨ ਅਤੇ ਕਲੀਨ ਐਨਰਜੀ ਉਪਕਰਨਾਂ ਦੀ ਮੈਨੂਫੈਕਚਰਿੰਗ ਵਿੱਚ ਆਤਮਨਿਰਭਰ ਬਣਾਉਣਾ ਹੈ।
ਕੰਪਨੀ ਮੁਤਾਬਕ ਕਲੀਨ ਐਨਰਜੀ ਵੱਲ ਇਹ ਬਦਲਾਅ ਗਰੁੱਪ ਦੇ ਲਈ ਰੁਜ਼ਗਾਰ ਦਾ ਅਗਲਾ ਵੱਡਾ ਕੇਂਦਰ ਬਣ ਸਕਦਾ ਹੈ। ਗ੍ਰੀਨ ਐਨਰਜੀ ਗੀਗਾ ਕੰਪਲੈਕਸ ਆਰਥਿਕਤਾ ਵਿੱਚ 2 ਲੱਖ ਤੋਂ ਵੱਧ ਗ੍ਰੀਨ ਜੌਬਸ ਪੈਦਾ ਕਰਨ ਦੀ ਸਮਰੱਥਾ ਰੱਖਦਾ ਹੈ।
ਸਿਰਫ਼ ਨੌਕਰੀ ਨਹੀਂ, ਕਰਮਚਾਰੀਆਂ 'ਤੇ ਨਿਵੇਸ਼ ਵੀ
ਰਿਲਾਇੰਸ ਗਰੁੱਪ ਸਿਰਫ਼ ਨੌਕਰੀਆਂ ਹੀ ਨਹੀਂ ਦਿੰਦਾ, ਬਲਕਿ ਆਪਣੇ ਕਰਮਚਾਰੀਆਂ 'ਤੇ ਵੱਡਾ ਨਿਵੇਸ਼ ਵੀ ਕਰਦਾ ਹੈ। ਰਿਪੋਰਟ ਦੇ ਅਨੁਸਾਰ ਵਿੱਤੀ ਸਾਲ-26 (FY26) ਵਿੱਚ ਰਿਲਾਇੰਸ ਨੇ ਆਪਣੇ ਕਰਮਚਾਰੀਆਂ 'ਤੇ ₹30,318 ਕਰੋੜ ਖ਼ਰਚ ਕੀਤੇ, ਇਹ ਪਿਛਲੇ ਸਾਲ ਦੇ ₹28,559 ਕਰੋੜ ਤੋਂ 6.2 ਫੀਸਦੀ ਵੱਧ ਹੈ। ਕੰਪਨੀ ਵਿੱਚ ਔਰਤਾਂ ਦੀ ਭੂਮਿਕਾ ਵਿੱਚ ਵੀ ਰਿਲਾਇੰਸ ਨੇ ਵਾਧਾ ਦਰਜ ਕੀਤਾ ਹੈ। ਵਿੱਤੀ ਸਾਲ-26 ਵਿੱਚ ਗਰੁੱਪ ਵਿੱਚ ਲੀਡਰਸ਼ਿਪ ਅਹੁਦਿਆਂ 'ਤੇ ਔਰਤਾਂ ਦੀ ਹਿੱਸੇਦਾਰੀ 14.7 ਫੀਸਦੀ ਰਹੀ, ਜਦਕਿ ਕਮਾਈ ਨਾਲ ਸਿੱਧੇ ਜੁੜੇ ਕੰਮਾਂ ਵਿੱਚ ਇਹ ਹਿੱਸੇਦਾਰੀ 30.6 ਫੀਸਦੀ ਰਹੀ।
‘ਗ੍ਰੇਟ ਪਲੇਸ ਟੂ ਵਰਕ’
ਰੁਜ਼ਗਾਰ ਅਤੇ ਨਿਵੇਸ਼ ਦੇ ਨਾਲ ਕੰਪਨੀ ਨੂੰ ਕਈ ਅਚੀਵਮੈਂਟਸ ਵੀ ਹਾਸਲ ਹਨ। ਇਸ ਦੌਰਾਨ ਕੰਪਨੀ ਨੂੰ ਲਗਾਤਾਰ ਛੇਵੀਂ ਵਾਰ ‘ਗ੍ਰੇਟ ਪਲੇਸ ਟੂ ਵਰਕ’ ਦਾ ਖ਼ਿਤਾਬ ਵੀ ਮਿਲਿਆ। ਰਿਪੋਰਟਾਂ ਮੁਤਾਬਕ ਰਿਲਾਇੰਸ ਨੂੰ ਬ੍ਰੈਂਡਨ ਹਾਲ ਗਰੁੱਪ HCM ਐਕਸੀਲੈਂਸ ਅਵਾਰਡਸ 2024 ਅਤੇ ਗ੍ਰੇਟ ਮੈਨੇਜਰ ਇੰਸਟੀਚਿਊਟ ਵੱਲੋਂ ਭਾਰਤ ਦੀਆਂ ਚੋਟੀ ਦੀਆਂ ਲੀਡਰਸ਼ਿਪ ਫੈਕਟਰੀਆਂ ਵਿੱਚ ਵੀ ਜਗ੍ਹਾ ਮਿਲੀ।