Aadhaar Update: ਹੁਣ ਘਰ ਬੈਠੇ ਬਦਲੋ ਆਧਾਰ ਕਾਰਡ 'ਚ ਆਪਣਾ ਨਾਮ, ਪਤਾ ਤੇ ਮੋਬਾਈਲ ਨੰਬਰ; ਜਾਣੋ ਪੂਰਾ ਤਰੀਕਾ
ਅੱਜ ਦੇ ਸਮੇਂ ਵਿੱਚ ਆਧਾਰ ਕਾਰਡ ਹਰ ਭਾਰਤੀ ਨਾਗਰਿਕ ਲਈ ਸਭ ਤੋਂ ਮਹੱਤਵਪੂਰਨ ਦਸਤਾਵੇਜ਼ ਬਣ ਗਿਆ ਹੈ। ਸਰਕਾਰੀ ਸਹੂਲਤਾਂ ਤੋਂ ਲੈ ਕੇ ਬੈਂਕਿੰਗ ਕੰਮਾਂ ਤੱਕ, ਹਰ ਜਗ੍ਹਾ ਇਸ ਦੀ ਲੋੜ ਪੈਂਦੀ ਹੈ। ਜੇਕਰ ਤੁਹਾਡੇ ਆਧਾਰ ਕਾਰਡ ਵਿੱਚ ਨਾਮ, ਪਤਾ ਜਾਂ ਮੋਬਾਈਲ ਨੰਬਰ ਪੁਰਾਣਾ ਹੈ
Publish Date: Mon, 27 Apr 2026 10:24 AM (IST)
Updated Date: Mon, 27 Apr 2026 10:32 AM (IST)
ਨਵੀਂ ਦਿੱਲੀ: ਅੱਜ ਦੇ ਸਮੇਂ ਵਿੱਚ ਆਧਾਰ ਕਾਰਡ ਹਰ ਭਾਰਤੀ ਨਾਗਰਿਕ ਲਈ ਸਭ ਤੋਂ ਮਹੱਤਵਪੂਰਨ ਦਸਤਾਵੇਜ਼ ਬਣ ਗਿਆ ਹੈ। ਸਰਕਾਰੀ ਸਹੂਲਤਾਂ ਤੋਂ ਲੈ ਕੇ ਬੈਂਕਿੰਗ ਕੰਮਾਂ ਤੱਕ, ਹਰ ਜਗ੍ਹਾ ਇਸ ਦੀ ਲੋੜ ਪੈਂਦੀ ਹੈ। ਜੇਕਰ ਤੁਹਾਡੇ ਆਧਾਰ ਕਾਰਡ ਵਿੱਚ ਨਾਮ, ਪਤਾ ਜਾਂ ਮੋਬਾਈਲ ਨੰਬਰ ਪੁਰਾਣਾ ਹੈ ਜਾਂ ਗਲਤ ਦਰਜ ਹੈ ਤਾਂ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਹੁਣ ਚਿੰਤਾ ਕਰਨ ਦੀ ਲੋੜ ਨਹੀਂ ਕਿਉਂਕਿ ਤੁਸੀਂ ਘਰ ਬੈਠੇ ਹੀ 'mAadhaar' ਐਪ ਰਾਹੀਂ ਇਹਨਾਂ ਵੇਰਵਿਆਂ ਨੂੰ ਅਪਡੇਟ ਕਰ ਸਕਦੇ ਹੋ।
ਇੱਥੇ ਦੇਖੋ ਸਟੈਪ-ਬਾਏ-ਸਟੈਪ ਪੂਰੀ ਪ੍ਰਕਿਰਿਆ
ਆਧਾਰ ਕਾਰਡ 'ਚ ਬਦਲਾਅ ਕਿਵੇਂ ਕਰੀਏ
ਸਭ ਤੋਂ ਪਹਿਲਾਂ ਆਪਣੇ ਫੋਨ ਵਿੱਚ ਪਲੇਅ ਸਟੋਰ ਤੋਂ mAadhaar ਐਪ ਡਾਊਨਲੋਡ ਕਰੋ ਅਤੇ ਰਜਿਸਟਰ ਕਰਕੇ ਲੋਗਿਨ ਕਰੋ।
1. ਨਾਮ ਬਦਲਣ ਦਾ ਤਰੀਕਾ
ਸਟੈਪ 1: ਲੋਗਿਨ ਕਰਨ ਤੋਂ ਬਾਅਦ 'Update Aadhaar Online' ਵਾਲੇ ਆਪਸ਼ਨ 'ਤੇ ਕਲਿੱਕ ਕਰੋ।
ਸਟੈਪ 2: ਦਿੱਤੇ ਗਏ ਆਪਸ਼ਨਾਂ ਵਿੱਚੋਂ 'ਨਾਮ' (Name) ਦੀ ਚੋਣ ਕਰੋ।
ਸਟੈਪ 3: ਲੋੜੀਂਦੇ ਵੇਰਵੇ ਭਰੋ ਅਤੇ ਸਬੂਤ ਵਜੋਂ ਮੰਗੇ ਗਏ ਦਸਤਾਵੇਜ਼ ਅਪਲੋਡ ਕਰੋ।
ਸਟੈਪ 4: ਅੰਤ ਵਿੱਚ ਨਿਰਧਾਰਿਤ ਫੀਸ ਦਾ ਭੁਗਤਾਨ ਕਰੋ ਤੇ ਫਾਰਮ ਜਮ੍ਹਾਂ ਕਰ ਦਿਓ।
2. ਮੋਬਾਈਲ ਨੰਬਰ ਅਪਡੇਟ ਕਰਨਾ
ਸਟੈਪ 1: ਐਪ ਵਿੱਚ 'Update Aadhaar Online' ਸੈਕਸ਼ਨ ਵਿੱਚ ਜਾਓ।
ਸਟੈਪ 2: ਇੱਥੇ ਤੁਹਾਨੂੰ ਫੇਸ ਸਕੈਨ ਜਾਂ ਓ.ਟੀ.ਪੀ. (OTP) ਰਾਹੀਂ ਵੈਰੀਫਿਕੇਸ਼ਨ ਕਰਨੀ ਪਵੇਗੀ।
ਸਟੈਪ 3: ਵੈਰੀਫਿਕੇਸ਼ਨ ਪੂਰੀ ਹੋਣ ਤੋਂ ਬਾਅਦ ਨਵਾਂ ਮੋਬਾਈਲ ਨੰਬਰ ਦਰਜ ਕਰੋ।
ਸਟੈਪ 4: ਪ੍ਰਕਿਰਿਆ ਪੂਰੀ ਹੋਣ 'ਤੇ ਚਾਰਜ ਪੇਅ ਕਰਕੇ ਫਾਰਮ ਸਬਮਿਟ ਕਰੋ।
3. ਪਤਾ (Address) ਬਦਲਣ ਦੀ ਵਿਧੀ
ਸਟੈਪ 1: ਐਪ 'ਤੇ 'Update Address Online' ਵਾਲੇ ਬਟਨ 'ਤੇ ਕਲਿੱਕ ਕਰੋ।
ਸਟੈਪ 2: ਇੱਥੇ ਤੁਹਾਨੂੰ ਐਡਰੈੱਸ ਬਦਲਣ ਦਾ ਆਪਸ਼ਨ ਮਿਲੇਗਾ।
ਸਟੈਪ 3: ਨਵਾਂ ਪਤਾ ਦਰਜ ਕਰੋ ਅਤੇ ਲੋੜੀਂਦੇ ਪਤੇ ਦੇ ਸਬੂਤ (Document) ਸਬਮਿਟ ਕਰੋ।
ਸਟੈਪ 4: ਫੀਸ ਅਦਾ ਕਰਨ ਤੋਂ ਬਾਅਦ ਤੁਹਾਡੀ ਬੇਨਤੀ ਦਰਜ ਹੋ ਜਾਵੇਗੀ।
ਸਟੇਟਸ ਕਿਵੇਂ ਚੈੱਕ ਕਰੀਏ
ਤੁਸੀਂ mAadhaar ਐਪ ਰਾਹੀਂ ਹੀ ਆਪਣੇ ਵੱਲੋਂ ਕੀਤੀ ਗਈ ਅਪਡੇਟ ਬੇਨਤੀ ਦਾ ਸਟੇਟਸ ਵੀ ਚੈੱਕ ਕਰ ਸਕਦੇ ਹੋ। ਆਮ ਤੌਰ 'ਤੇ ਕੁਝ ਦਿਨਾਂ ਦੇ ਅੰਦਰ ਤੁਹਾਡੀ ਜਾਣਕਾਰੀ ਅਪਡੇਟ ਕਰ ਦਿੱਤੀ ਜਾਂਦੀ ਹੈ।
ਮਹੱਤਵਪੂਰਨ ਨੋਟ: ਯਕੀਨੀ ਬਣਾਓ ਕਿ ਤੁਸੀਂ ਸਾਰੇ ਦਸਤਾਵੇਜ਼ ਅਸਲੀ ਅਤੇ ਸਾਫ਼ ਅਪਲੋਡ ਕਰ ਰਹੇ ਹੋ ਤਾਂ ਜੋ ਤੁਹਾਡੀ ਅਰਜ਼ੀ ਰੱਦ ਨਾ ਹੋਵੇ।