- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੈਗੂਲੇਟਰੀ ਸੂਚਨਾ ਅਨੁਸਾਰ, ਮੀਸ਼ੋ ਤੋਂ ਕੀਤੀ ਗਈ ਟੈਕਸ ਡਿਮਾਂਡ ਕੰਪਨੀ ਵੱਲੋਂ ਐਲਾਨੀ ਆਮਦਨ 'ਚ ਕੁਝ ਵਾਧੇ ਅਤੇ ਐਡਜਸਟਮੈਂਟ (ਸਮਾਯੋਜਨ) ਨੂੰ ਆਧਾਰ ਬਣਾ ਕੇ ਜਾਰੀ ਕੀਤੀ ਗਈ ਹੈ। Meesho ਨੇ ਕਿਹਾ ਕਿ ਉਹ ਇਸ ਅਸੈਸਮੈਂਟ ਆਰਡਰ ਦੀ ਸਮੀਖਿਆ ਕਰ ਰਹੀ ਹੈ ਅਤੇ ਉਸ ਵਿੱਚ ਕੀਤੀਆਂ ਗਈਆਂ ਟਿੱਪਣੀਆਂ ਅਤੇ ਬਦਲਾਵਾਂ ਨਾਲ ਸਹਿਮਤ ਨਹੀਂ ਹੈ।

ਨਵੀਂ ਦਿੱਲੀ : ਈ-ਕਾਮਰਸ ਕੰਪਨੀ ਮੀਸ਼ੋ (Meesho) ਨੂੰ ਆਮਦਨ ਕਰ ਵਿਭਾਗ (Income Tax Department) ਵੱਲੋਂ ਲਗਪਗ 1,500 ਕਰੋੜ ਰੁਪਏ ਦੀ ਟੈਕਸ ਡਿਮਾਂਡ ਦਾ ਨੋਟਿਸ ਮਿਲਿਆ ਹੈ। ਕੰਪਨੀ ਨੇ ਇਸ ਨੋਟਿਸ ਨੂੰ ਚੁਣੌਤੀ ਦੇਣ ਦਾ ਫੈਸਲਾ ਕੀਤਾ ਹੈ। ਮੀਸ਼ੋ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਇਕ ਸੂਚਨਾ 'ਚ ਕਿਹਾ ਕਿ ਉਸਨੂੰ 6 ਮਾਰਚ ਨੂੰ ਅਸੈਸਮੈਂਟ ਸਾਲ 2023-24 ਲਈ ਆਮਦਨ ਕਰ ਵਿਭਾਗ ਤੋਂ ਇਹ ਨੋਟਿਸ ਮਿਲਿਆ ਹੈ। ਇਸ ਵਿਚ ਵਿਭਾਗ ਦੀ ਅਸੈਸਮੈਂਟ ਯੂਨਿਟ ਨੇ ਵਿਆਜ ਸਮੇਤ ਕੁੱਲ 1,499.73 ਕਰੋੜ ਰੁਪਏ ਦੀ ਟੈਕਸ ਡਿਮਾਂਡ ਰੱਖੀ ਹੈ। ਇਸ ਖ਼ਬਰ ਕਾਰਨ ਮੀਸ਼ੋ ਦੇ ਸ਼ੇਅਰ (Meesho Share Price) ਵਿੱਚ 10% ਦਾ ਲੋਅਰ ਸਰਕਟ ਲੱਗ ਗਿਆ ਹੈ।
BSE 'ਤੇ ਮੀਸ਼ੋ ਦਾ ਸ਼ੇਅਰ 159.10 ਰੁਪਏ ਦੇ ਪਿਛਲੇ ਬੰਦ ਪੱਧਰ ਦੇ ਮੁਕਾਬਲੇ ਸਵੇਰੇ 147.60 ਰੁਪਏ 'ਤੇ ਖੁੱਲ੍ਹਿਆ। ਫਿਰ ਸਵਾ 11 ਵਜੇ ਦੇ ਕਰੀਬ ਇਸ ਵਿਚ 10 ਫੀਸਦੀ ਦਾ ਲੋਅਰ ਸਰਕਟ ਲੱਗ ਗਿਆ। ਸਾਢੇ 12 ਵਜੇ ਵੀ ਇਹ 15.90 ਰੁਪਏ ਜਾਂ 9.99 ਫੀਸਦੀ ਦੇ ਲੋਅਰ ਸਰਕਟ ਦੇ ਨਾਲ 143.20 ਰੁਪਏ 'ਤੇ ਹੈ।
ਰੈਗੂਲੇਟਰੀ ਸੂਚਨਾ ਅਨੁਸਾਰ, ਮੀਸ਼ੋ ਤੋਂ ਕੀਤੀ ਗਈ ਟੈਕਸ ਡਿਮਾਂਡ ਕੰਪਨੀ ਵੱਲੋਂ ਐਲਾਨੀ ਆਮਦਨ 'ਚ ਕੁਝ ਵਾਧੇ ਅਤੇ ਐਡਜਸਟਮੈਂਟ (ਸਮਾਯੋਜਨ) ਨੂੰ ਆਧਾਰ ਬਣਾ ਕੇ ਜਾਰੀ ਕੀਤੀ ਗਈ ਹੈ। ਮੀਸ਼ੋ ਨੇ ਕਿਹਾ ਕਿ ਉਹ ਇਸ ਅਸੈਸਮੈਂਟ ਆਰਡਰ ਦੀ ਸਮੀਖਿਆ ਕਰ ਰਹੀ ਹੈ ਅਤੇ ਉਸ ਵਿੱਚ ਕੀਤੀਆਂ ਗਈਆਂ ਟਿੱਪਣੀਆਂ ਅਤੇ ਬਦਲਾਵਾਂ ਨਾਲ ਸਹਿਮਤ ਨਹੀਂ ਹੈ।
ਮੀਸ਼ੋ ਨੇ ਕਿਹਾ, "ਸਾਡਾ ਮੰਨਣਾ ਹੈ ਕਿ ਕੰਪਨੀ ਕੋਲ ਇਸਨੂੰ ਚੁਣੌਤੀ ਦੇਣ ਲਈ ਲੋੜੀਂਦੇ ਕਾਨੂੰਨੀ ਅਤੇ ਤੱਥਾਂ ਦੇ ਆਧਾਰ ਹਨ ਅਤੇ ਅਸੀਂ ਆਪਣੇ ਹਿੱਤਾਂ ਦੀ ਰੱਖਿਆ ਲਈ ਜ਼ਰੂਰੀ ਕਦਮ ਚੁੱਕ ਰਹੇ ਹਾਂ।" ਕੰਪਨੀ ਨੇ ਦੱਸਿਆ ਕਿ ਅਸੈਸਮੈਂਟ ਸਾਲ 2022-23 ਲਈ ਵੀ ਇਸੇ ਤਰ੍ਹਾਂ ਦੀ ਟੈਕਸ ਮੰਗ ਰੱਖੀ ਗਈ ਸੀ।
ਉਸ ਮਾਮਲੇ 'ਚ ਕਰਨਾਟਕ ਹਾਈ ਕੋਰਟ ਨੇ 17 ਅਪ੍ਰੈਲ, 2025 ਨੂੰ ਅੰਤਰਿਮ ਰੋਕ (stay order) ਦੇ ਦਿੱਤੀ ਸੀ ਅਤੇ ਮਾਮਲਾ ਅਜੇ ਵਿਚਾਰ ਅਧੀਨ ਹੈ। ਮੀਸ਼ੋ ਨੇ ਕਿਹਾ ਕਿ ਮੌਜੂਦਾ ਅਸੈਸਮੈਂਟ ਆਰਡਰ ਅਤੇ ਮੰਗ ਨੋਟਿਸ ਦਾ ਕੰਪਨੀ ਦੀ ਵਿੱਤੀ ਸਥਿਤੀ, ਸੰਚਾਲਨ ਜਾਂ ਹੋਰ ਗਤੀਵਿਧੀਆਂ 'ਤੇ ਕੋਈ ਵੱਡਾ ਮਾੜਾ ਪ੍ਰਭਾਵ ਨਹੀਂ ਪਵੇਗਾ।
"ਸ਼ੇਅਰ ਨਾਲ ਜੁੜੇ ਆਪਣੇ ਸਵਾਲ ਤੁਸੀਂ ਸਾਨੂੰ business@jagrannewmedia.com 'ਤੇ ਭੇਜ ਸਕਦੇ ਹੋ।"
(ਡਿਸਕਲੇਮਰ: ਇੱਥੇ ਸ਼ੇਅਰ ਦੀ ਜਾਣਕਾਰੀ ਦਿੱਤੀ ਗਈ ਹੈ ਨਿਵੇਸ਼ ਦੀ ਸਲਾਹ ਨਹੀਂ। ਜਾਗਰਣ ਬਿਜ਼ਨੈੱਸ ਨਿਵੇਸ਼ ਦੀ ਸਲਾਹ ਨਹੀਂ ਦੇ ਰਿਹਾ। ਸਟਾਕ ਮਾਰਕੀਟ 'ਚ ਨਿਵੇਸ਼ ਬਾਜ਼ਾਰ ਦੇ ਜੋਖ਼ਮਾਂ ਅਧੀਨ ਹੈ, ਇਸ ਲਈ ਨਿਵੇਸ਼ ਕਰਨ ਤੋਂ ਪਹਿਲਾਂ ਕਿਸੇ ਪ੍ਰਮਾਣਿਤ ਨਿਵੇਸ਼ ਸਲਾਹਕਾਰ ਨਾਲ ਸਲਾਹ ਜ਼ਰੂਰ ਕਰੋ।)