- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਭਾਰਤ ਅਸਲ ਵਿਚ ਅਮਰੀਕਾ ਤੋਂ ਕਿਹੜੀਆਂ ਪ੍ਰਮੁੱਖ ਚੀਜ਼ਾਂ ਦੀ ਦਰਾਮਦ (Import) ਕਰਦਾ ਹੈ ਤੇ 50 ਫੀਸਦੀ ਤੋਂ ਬਾਅਦ 500 ਫੀਸਦੀ ਟੈਰਿਫ ਦੇ ਇਸ ਨਵੇਂ ਘਟਨਾਕ੍ਰਮ ਦੇ ਕੀ ਮਾਇਨੇ ਹਨ।

ਨਵੀਂ ਦਿੱਲੀ : ਭਾਰਤ ਅਤੇ ਅਮਰੀਕਾ ਵਿਚਾਲੇ ਵਪਾਰਕ ਸਬੰਧਾਂ 'ਚ ਹਾਲੀਆ ਤਣਾਅ ਅਤੇ ਡੋਨਾਲਡ ਟਰੰਪ ਵੱਲੋਂ ਤਜਵੀਜ਼ਸ਼ੁਦਾ ਭਾਰੀ 500 ਪ੍ਰਤੀਸ਼ਤ ਟੈਰਿਫ ਨੂੰ ਲੈ ਕੇ ਕਾਫੀ ਚਰਚਾ ਹੈ। ਅਜਿਹੇ ਵਿਚ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਭਾਰਤ ਅਸਲ ਵਿਚ ਅਮਰੀਕਾ ਤੋਂ ਕਿਹੜੀਆਂ ਪ੍ਰਮੁੱਖ ਚੀਜ਼ਾਂ ਦੀ ਦਰਾਮਦ (Import) ਕਰਦਾ ਹੈ ਤੇ 50 ਫੀਸਦੀ ਤੋਂ ਬਾਅਦ 500 ਫੀਸਦੀ ਟੈਰਿਫ ਦੇ ਇਸ ਨਵੇਂ ਘਟਨਾਕ੍ਰਮ ਦੇ ਕੀ ਮਾਇਨੇ ਹਨ।
'ਟ੍ਰੇਡ ਇਕੋਨਾਮਿਕਸ' ਦੇ ਅੰਕੜਿਆਂ ਅਨੁਸਾਰ, 2024 ਵਿਚ ਭਾਰਤ ਨੇ ਅਮਰੀਕਾ ਤੋਂ ਲਗਪਗ 39 ਅਰਬ ਡਾਲਰ ਦਾ ਸਾਮਾਨ ਮੰਗਵਾਇਆ। ਜਿਨ੍ਹਾਂ ਵਿਚੋਂ ਰੋਜ਼ਾਨਾ ਵਰਤੋਂ ਵਾਲੀਆਂ ਕੁਝ ਚੀਜ਼ਾਂ ਹੇਠ ਲਿਖੇ ਅਨੁਸਾਰ ਹਨ:
ਮੇਵੇ ਅਤੇ ਫਲ : ਭਾਰਤ ਕੈਲੀਫੋਰਨੀਆ ਦੇ ਬਾਦਾਮਾਂ ਦਾ ਬਹੁਤ ਵੱਡਾ ਬਾਜ਼ਾਰ ਹੈ। ਇਸ ਤੋਂ ਇਲਾਵਾ ਅਖਰੋਟ, ਪਿਸਤਾ ਤੇ ਅਮਰੀਕੀ ਸੇਬ ਵੀ ਵੱਡੀ ਮਾਤਰਾ 'ਚ ਭਾਰਤ ਆਉਂਦੇ ਹਨ। ਇਸ ਸੈਕਟਰ ਦੀ ਦਰਾਮਦ ਕਰੀਬ 9,700 ਕਰੋੜ ਰੁਪਏ ਦੀ ਹੈ
ਸ਼ਰਾਬ ਅਤੇ ਪੀਣ ਵਾਲੇ ਪਦਾਰਥ : ਭਾਰਤੀ ਮਹਾਨਗਰਾਂ 'ਚ ਪ੍ਰੀਮੀਅਮ ਅਮਰੀਕੀ ਵਿਸਕੀ (ਜਿਵੇਂ Jim Beam) ਅਤੇ ਵਾਈਨ ਦੀ ਮੰਗ ਕਾਫ਼ੀ ਹੈ। ਲਗਪਗ 3,920 ਕਰੋੜ ਰੁਪਏ ਦੀ ਸ਼ਰਾਬ ਅਮਰੀਕਾ ਤੋਂ ਮੰਗਵਾਈ ਜਾਂਦੀ ਹੈ।
ਪ੍ਰੋਸੈਸਡ ਆਲੂ ਅਤੇ ਵਿਦੇਸ਼ੀ ਸਬਜ਼ੀਆਂ : ਪ੍ਰੋਸੈਸਡ ਆਲੂ, ਵਿਦੇਸ਼ੀ ਸਬਜ਼ੀਆਂ, ਚਾਕਲੇਟ, ਕੈਂਡੀ ਅਤੇ ਨਾਸ਼ਤੇ ਲਈ ਅਨਾਜ (ਸੀਰੀਅਲਜ਼ ਤੇ ਓਟਸ) ਵੀ ਅਮਰੀਕੀ ਬ੍ਰਾਂਡਾਂ ਰਾਹੀਂ ਭਾਰਤੀ ਰਸੋਈਆਂ ਤੱਕ ਪਹੁੰਚ ਰਹੇ ਹਨ।
ਪੈਕੇਜਡ ਫੂਡ : ਰੈਡੀ-ਟੂ-ਈਟ ਖਾਣਾ, ਸੌਸ ਅਤੇ ਡੱਬਾਬੰਦ ਫਲ ਆਨਲਾਈਨ ਅਤੇ ਆਫਲਾਈਨ ਬਾਜ਼ਾਰਾਂ 'ਚ ਤੇਜ਼ੀ ਨਾਲ ਆਪਣੀ ਜਗ੍ਹਾ ਬਣਾ ਰਹੇ ਹਨ।
ਡੋਨਾਲਡ ਟਰੰਪ ਦੀ ਭਾਰਤ 'ਤੇ 500% ਟੈਰਿਫ ਲਗਾਉਣ ਦੀ ਧਮਕੀ ਨੇ ਵਪਾਰਕ ਜਗਤ 'ਚ ਚਿੰਤਾ ਪੈਦਾ ਕਰ ਦਿੱਤੀ ਹੈ। ਮਾਹਰਾਂ ਦਾ ਕੀ ਕਹਿਣਾ ਹੈ ਆਓ ਸਮਝਦੇ ਹਾਂ:
ਬਰਾਮਦ 'ਤੇ ਸੰਕਟ : ਜੀਟੀਆਰਆਈ (GTRI) ਦੇ ਅਜੈ ਸ਼੍ਰੀਵਾਸਤਵ ਅਨੁਸਾਰ, ਜੇਕਰ ਇਹ ਟੈਰਿਫ ਲਾਗੂ ਹੁੰਦਾ ਹੈ ਤਾਂ ਅਮਰੀਕਾ ਨੂੰ ਹੋਣ ਵਾਲਾ ਭਾਰਤ ਦਾ 87.4 ਅਰਬ ਡਾਲਰ ਦੀ ਬਰਾਮਦ (Export) ਲਗਪਗ ਠੱਪ ਹੋ ਸਕਦੀ ਹੈ। 500 ਪ੍ਰਤੀਸ਼ਤ ਡਿਊਟੀ ਦਾ ਮਤਲਬ ਹੈ ਕਿ ਭਾਰਤੀ ਸਾਮਾਨ ਅਮਰੀਕੀ ਬਾਜ਼ਾਰ 'ਚ ਇੰਨਾ ਮਹਿੰਗਾ ਹੋ ਜਾਵੇਗਾ ਕਿ ਕੋਈ ਨਹੀਂ ਖਰੀਦੇਗਾ।
ਰਣਨੀਤਕ ਸਪੱਸ਼ਟਤਾ ਦੀ ਲੋੜ : ਮਾਹਰਾਂ ਦਾ ਮੰਨਣਾ ਹੈ ਕਿ ਭਾਰਤ ਨੂੰ ਆਪਣੀ ਵਿਦੇਸ਼ੀ ਅਤੇ ਵਪਾਰਕ ਨੀਤੀ 'ਤੇ ਸਖ਼ਤ ਰੁਖ ਅਪਣਾਉਣਾ ਚਾਹੀਦਾ ਹੈ। ਰੂਸ ਤੋਂ ਤੇਲ ਖਰੀਦਣ ਵਰਗੇ ਮੁੱਦਿਆਂ 'ਤੇ ਭਾਰਤ ਨੂੰ ਆਪਣੀ ਪ੍ਰਭੂਸੱਤਾ ਸਪੱਸ਼ਟ ਕਰਨੀ ਹੋਵੇਗੀ।
ਬਿੱਲ ਦੀ ਰਾਹ ਆਸਾਨ ਨਹੀਂ : ਹਾਲਾਂਕਿ ਟਰੰਪ ਨੇ ਸਖ਼ਤ ਟੈਰਿਫ ਦੀ ਗੱਲ ਕਹੀ ਹੈ, ਪਰ ਇਸ ਨੂੰ ਅਮਰੀਕੀ ਕਾਂਗਰਸ ਅਤੇ ਸੈਨੇਟ ਤੋਂ ਪਾਸ ਕਰਵਾਉਣਾ ਪਵੇਗਾ, ਜੋ ਇੰਨਾ ਆਸਾਨ ਨਹੀਂ ਹੈ।
ਆਪਸ਼ਨਲ ਬਾਜ਼ਾਰਾਂ ਦੀ ਭਾਲ: ਸਾਬਕਾ ਵਣਜ ਸਕੱਤਰ ਅਜੈ ਦੁਆ ਵਰਗੇ ਮਾਹਰਾਂ ਅਨੁਸਾਰ, ਵਪਾਰ ਨੂੰ ਇਕ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ। ਅਜਿਹੇ ਵਿੱਚ ਭਾਰਤ ਲਈ ਇਹ ਜ਼ਰੂਰੀ ਹੋ ਗਿਆ ਹੈ ਕਿ ਉਹ ਜਲਦ ਤੋਂ ਜਲਦ ਹੋਰ ਦੇਸ਼ਾਂ ਵਿੱਚ ਆਪਣੇ ਸਾਮਾਨ ਲਈ ਨਵੇਂ ਬਾਜ਼ਾਰ ਲੱਭੇ।