ਬਟਨ ਖੁੰਬ ਦੀ ਤੁੜਾਈ ਅਤੇ ਸੰਭਾਲ ਕਰੋ।ਖੁੰਬ ਦੀ ਦੂਜੀ ਫ਼ਸਲ ਲਈ ਕੰਪੋਸਟ ਤਿਆਰ ਕਰਨਾ ਸ਼ੁਰੂ ਕਰ ਦਿਉ ਅਤੇ ਕਮਰਿਆਂ ਨੂੰ ਫਾਰਮਾਲੀਨ ਦਵਾਈ ਨਾਲ ਕੀਟਾਣੂ ਰਹਿਤ ਕਰ ਲਵੋ।ਢੀਂਗਰੀ ਦੀ ਕਟਾਈ ਕਰਦੇ ਰਹੋ ਅਤੇ ਇਸ ਦੀ ਲਗਾਤਾਰ ਪੈਦਾਵਾਰ ਲੈਣ ਲਈ ਨਵੇਂ ਲਿਫਾਫ਼ੇ ਲਗਾੳੇੁਣੇ ਜਾਰੀ ਰੱੱਖੋ

ਦਸੰਬਰ-ਜਨਵਰੀ ਦੇ ਮਹੀਨੇ ਮੌਸਮ ਠੰਢ ਆਪਣੇ ਪੂਰੇ ਜੋਬਨ ’ਤੇ ਹੁੰਦੀ ਹੈ ਅਤੇ ਅਜਿਹੇ ’ਚ ਬਾਗ਼ਬਾਨੀ ਫ਼ਸਲਾਂ ਲਈ ਇਹ ਸਮਾਂ ਚੁਣੌਤੀ ਭਰਿਆ ਹੁੰਦਾ ਹੈ। ਰਾਤ ਸਮੇਂ ਕੋਰਾ ਪੈਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਸਾਰੇ ਬੂਟਿਆਂ ’ਚ ਵਾਧਾ ਰੁੱਕ ਜਾਂਦਾ ਹੈ। ਪੱਤਝੜੀ ਬੂਟੇ ਆਪਣੇ ਪੱੱਤੇ ਝਾੜ ਦਿੰਦੇ ਹਨ।
ਫਲਦਾਰ ਬੂਟੇ
ਕੋਰੇ ਦੀ ਮਾਰ ਤੋਂ ਬਚਾਉਣ ਲਈ ਅੰਬ, ਲੀਚੀ, ਪਪੀਤਾ, ਅਮਰੂਦ ਦੇ ਬੂਟਿਆਂ ਦੇ ਦੁਆਲੇ ਕੁੱੱਲੀਆਂ ਬੰਨ੍ਹ ਦਿਉ ਅਤੇ ਕੋਰਾ ਪੈਣ ਦੀ ਸੰਭਾਵਨਾ ’ਤੇ ਰਾਤ ਸਮੇਂ ਹਲਕਾ ਪਾਣੀ ਲਾ ਦਿਉ। ਇਸ ਤੋਂ ਇਲਾਵਾ ਸੰਘਣੀ ਹਵਾ ਰੋਕੂ ਵਾੜ ਲਗਾ ਕੇ, ਬੂਟਿਆਂ ਨੂੰ ਹੈੱਡ ਬੈਕ ਕਰਕੇ, ਬੂਟਿਆਂ ਨੂੰ ਦੇਸੀ ਰੂੜੀ ਦੀ ਖਾਦ ਪਾ ਕੇ, ਬੂਟਿਆਂ ਦੁਆਲੇ ਧੰੂਆਂ ਕਰਕੇ ਵੀ ਕੋਰੇ ਦਾ ਅਸਰ ਘੱੱਟ ਕੀਤਾ ਜਾ ਸਕਦਾ ਹੈ।ਅਮਰੂਦ, ਬੇਰ, ਆਂਵਲਾ ਅਤੇ ਲੁਕਾਠ ਦੇ ਬੂਟਿਆਂ ਨੂੰ ਛੱੱਡ ਕੇ ਸਾਰੇ ਫਲਦਾਰ ਬੂਟਿਆਂ ਨੂੰ ਦੇਸੀ ਰੂੜੀ ਦੀ ਖਾਦ ਪਾ ਦਿਉ। ਨਾਸ਼ਪਾਤੀ, ਆੜੂ, ਅਲੂਚਾ ਅਤੇ ਲੀਚੀ ਦੇ ਬੂਟਿਆਂ ਨੂੰ ਸਿੰਗਲ ਸੁਪਰਫਾਸਫੇਟ ਅਤੇ ਪੋਟਾਸ਼ ਖਾਦ ਵੀ ਬੂਟੇ ਦੀ ਉਮਰ ਦੇ ਹਿਸਾਬ ਪਾ ਦਿਉ। ਪੱੱਤਝੜ ਰੁੱੱਤ ਦੇ ਫਲਦਾਰ ਬੂਟੇ ਜਿਵੇਂ ਨਾਸ਼ਪਾਤੀ, ਆੜੂ, ਅਲੂਚਾ, ਅੰਜ਼ੀਰ, ਅੰਗੂਰ ਨੂੰ ਲਗਾਉਣ ਦਾ ਢੁੱਕਵਾਂ ਸਮਾਂ ਨਜ਼ਦੀਕ ਆ ਰਿਹਾ ਹੈ। ਸੋ ਇਨ੍ਹਾਂ ਨੂੰ ਲਗਾਉਣ ਲਈ ਬਾਗ਼ਬਾਨੀ ਮਾਹਿਰ ਦੀ ਸਲਾਹ ਨਾਲ ਵਿਉਂਤਬੰਦੀ ਹੁਣ ਤੋਂ ਹੀ ਕਰ ਲਵੋ ਅਤੇ ਫਲਦਾਰ ਬੂਟਿਆਂ ਦਾ ਪ੍ਰਬੰਧ ਵੀ ਬਾਗ਼ਬਾਨੀ ਵਿਭਾਗ, ਪੀਏਯੂ. ਜਾਂ ਪ੍ਰਾਈਵੇਟ ਮਨਜ਼ੂਰਸ਼ੁਦਾ ਨਰਸਰੀ ਤੋਂ ਹੁਣ ਤੋਂ ਹੀ ਕਰ ਲਵੋ।ਬੇਰ ਦੇ ਫਲ ਦੇ ਵਾਧੇ ਲਈ ਲੋੜ ਅਨੁਸਾਰ ਪਾਣੀ ਲਾਉ ਅਤੇ ਚਿੱੱਟੇ ਧੂੜੇ ਰੋਗ ਤੋਂ ਬਚਾਅ ਲਈ 2.5 ਗ੍ਰਾਮ ਘੁਲਣਸ਼ੀਲ ਗੰਧਕ ਜਾਂ 0.5 ਮਿ.ਲਿ. ਕੈਰਾਥੇਨ ਦਵਾਈ 1 ਲਿਟਰ ਪਾਣੀ ਵਿਚ ਘੋਲ ਕੇ ਸਪਰੇਅ ਕਰੋ। ਅਮਰੂਦ, ਮਾਲਟਾ, ਗਰੇਪਫਰੂਟ ਦੇ ਫਲਾਂ ਦੀ ਤੁੜਾਈ ਕਰ ਲਵੋ। ਪੱਤਝੜ ਰੁੱੱਤ ਦੇ ਫਲਦਾਰ ਬੂਟਿਆਂ ਦੀ ਕਾਂਟ-ਛਾਂਟ, ਜਦੋਂ ਇਹ ਪੱੱਤੇ ਝਾੜ ਦੇਣ ਤਾਂ ਇਸ ਮਹੀਨੇ ਦੇ ਅਖ਼ੀਰ ਵਿਚ ਕਰ ਦਿਉ।ਅੰਬਾਂ ਦੇ ਬੂਟਿਆਂ ’ਤੇ ਮਿੱੱਲੀ ਬੱੱਗ ਕੀੜੇ ਨੂੰ ਬੂਟਿਆਂ ’ਤੇ ਚੜ੍ਹਨ ਤੋਂ ਰੋਕਣ ਲਈ ਇਨ੍ਹਾਂ ਦੇ ਤਣਿਆਂ ਦੁਆਲੇ ਇਕ ਮੀਟਰ ਉੱਚਾਈ ’ਤੇ ਪਲਾਸਟਿਕ ਸ਼ੀਟ ਦੀ ਤਿਲਕਵੀਂ ਪੱੱਟੀ ਬੰਨ੍ਹ ਦਿਉ। ਨਿੰਬੂ ਜਾਤੀ ਫਲਾਂ ਨੂੰ ਫਲਾਂ ਦੇ ਕੋਹੜ ਰੋਗ ਤੋਂ ਬਚਾਅ ਲਈ 0.1 ਗ੍ਰਾਮ ਸਟਰੈਪਟੋਸਾਈਕਲੀਨ ਤੇ 0.05 ਗ੍ਰਾਮ ਨੀਲਾ ਥੋਥਾ ਜਾਂ 3 ਗ੍ਰਾਮ ਕਾਪਰ ਆਕਸੀਕਲੋਰਾਈਡ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਸਪਰੇਅ ਕਰੋ।
ਸਬਜ਼ੀਆਂ
ਟਮਾਟਰ ਦੀ ਪਨੀਰੀ ਇਸ ਮਹੀਨੇ ਦੇ ਪਹਿਲੇ ਪੰਦਰਵਾੜੇ ਛੌਰਾ ਕਰਕੇ ਬਿਜਾਈ ਕਰ ਦਿਉ। ਪਿਆਜ਼ ਦੀ ਪਨੀਰੀ ਨੂੰ ਨਦੀਨ ਮੁਕਤ ਰੱੱਖਣ ਲਈ ਹਲਕੀ ਜਿਹੀ ਗੋਡੀ ਕਰ ਦਿਉ।ਮੂਲੀ, ਸ਼ਲਗਮ, ਗਾਜਰ ਦੀਆਂ ਅੰਗਰੇਜ਼ੀ ਕਿਸਮਾਂ ਦੀ ਬਿਜਾਈ ਹੁਣ ਖ਼ਤਮ ਕਰ ਦਿਉ।ਗੋਭੀ ਦੇ ਬੀਜ ਉਤਪਾਦਨ ਲਈ ਵੱੱਡੇ ਫੁੱੱਲ ਵਾਲੇ ਬੂਟਿਆਂ ਨੂੰ ਜੜ੍ਹਾਂ ਸਮੇਤ ਪੁੱੱਟ ਕੇ ਹੋਰ ਜਗ੍ਹਾ ’ਤੇ ਲਗਾ ਦਿਉ। ਮੂਲੀ, ਗਾਜਰ, ਸ਼ਲਗਮ ਦੇ ਬੀਜ ਉਤਪਾਦਨ ਲਈ ਡੱੱਕ ਲਾ ਦਿਉ ਅਤੇ ਲਾਉਣ ਤੋਂ ਪਹਿਲਾਂ 220 ਗ੍ਰਾਮ ਯੂਰੀਆ ਅਤੇ 315 ਗ੍ਰਾਮ ਸਿੰਗਲ ਸੁਪਰਫਾਸਫੇਟ ਖਾਦ ਪ੍ਰਤੀ ਮਰਲਾ ਪਾਉ। ਆਲੂ ਦੀ ਫ਼ਸਲ ਨੂੰ ਅੱੱਧ ਦਸੰਬਰ ਤੋਂ ਬਾਅਦ ਪਾਣੀ ਦੇਣਾ ਬੰਦ ਕਰ ਦਿਉ ਅਤੇ ਮਹੀਨੇ ਦੇ ਅੰਤ ਵਿਚ ਪੱੱਤੇ ਕੱੱਟ ਦਿਉ ਤਾਂ ਜੋ ਆਲੂ ਦਾ ਵਾਧਾ ਹੋ ਸਕੇ ਤੇ ਜੇਕਰ ਪਛੇਤੇ ਝੁਲਸ ਰੋਗ ਦਾ ਹਮਲਾ ਨਜ਼ਰ ਆਵੇ ਤਾਂ 2 ਗ੍ਰਾਮ ਰਿਡੋਮਿਲ ਗੋਲਡ ਜਾਂ ਕਰਜਟ ਐਮ-8 ਜਾਂ ਸੈਕਟਿਨ ਜਾਂ ਈਕੂਏਸ਼ਨ ਪ੍ਰੋ ਜਾਂ ਰੀਵਸ ਦਾ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਸਪਰੇਅ ਕਰੋ।
ਫੁੱੱਲ ਤੇ ਸਜਾਵਟੀ ਬੂਟੇ
ਗੇਦੇਂ ਦੇ ਬੀਜ ਉਤਪਾਦਨ ਲਈ ਫੁੱੱਲ ਛਾਂਟਣ ਦਾ ਢੁੱਕਵਾਂ ਸਮਾਂ ਹੈਇਸ ਲਈ ਗੁੰਦਵੇਂ ਤੇ ਤੰਦਰੁਸਤ ਫੁੱੱਲਾਂ ਦੀ ਚੋਣ ਕਰੋ।ਗਲੈਡੀਉਲਸ ਦੇ ਬੂਟਿਆਂ ਨੂੰ 3-6 ਪੱੱਤੇ ਆਉਣ ’ਤੇ ਨਾਈਟਰੋਜਨ ਖਾਦ ਦੀ ਪਹਿਲੀ ਜਾਂ ਦੂਜੀ ਕਿਸ਼ਤ ਪਾ ਦਿਉ ਅਤੇ ਮਿੱੱਟੀ ਚੜ੍ਹਾ ਦਿਉ। ਕਰੋਟਨ, ਡਾਈਫਨਬੇਚੀਆ, ਪਾਮ ਦੇ ਬੂਟਿਆਂ ਨੂੰ ਕੋਰੇ ਤੋਂ ਬਚਾਉਣ ਦਾ ਪ੍ਰਬੰਧ ਕਰੋ।ਗੁਲਾਬ ਦੀ ਪਿਉਂਦ ਦਾ ਢੁੱਕਵਾਂ ਸਮਾਂ ਹੈ। ਸੋ ਮਨਪਸੰਦ ਕਿਸਮਾਂ ਦੀ ਪਿਉਂਦ ਹੁਣ ਕਰ ਲਵੋ। ਮੌਸਮੀ ਫੁੱੱਲਾਂ ਅਤੇ ਘਾਹ ਦੇ ਲਾਅਨ ਨੂੰ ਕੋਰੇ ਤੋਂ ਬਚਾਅ ਲਈ ਹਲਕੀ ਸਿੰਚਾਈ ਵੀ ਕਰ ਦਿਉ। ਗੁਲਦਾਉਦੀ ਦੇ ਸੁੱੱਕੇ ਫੁੱੱਲਾਂ ਨੂੰ ਬੂਟਿਆਂ ਨਾਲੋਂ ਤੋੜ ਦਿਉ।
ਖੁੰਬਾਂ/ਢੀਂਗਰੀ
ਬਟਨ ਖੁੰਬ ਦੀ ਤੁੜਾਈ ਅਤੇ ਸੰਭਾਲ ਕਰੋ।ਖੁੰਬ ਦੀ ਦੂਜੀ ਫ਼ਸਲ ਲਈ ਕੰਪੋਸਟ ਤਿਆਰ ਕਰਨਾ ਸ਼ੁਰੂ ਕਰ ਦਿਉ ਅਤੇ ਕਮਰਿਆਂ ਨੂੰ ਫਾਰਮਾਲੀਨ ਦਵਾਈ ਨਾਲ ਕੀਟਾਣੂ ਰਹਿਤ ਕਰ ਲਵੋ।ਢੀਂਗਰੀ ਦੀ ਕਟਾਈ ਕਰਦੇ ਰਹੋ ਅਤੇ ਇਸ ਦੀ ਲਗਾਤਾਰ ਪੈਦਾਵਾਰ ਲੈਣ ਲਈ ਨਵੇਂ ਲਿਫਾਫ਼ੇ ਲਗਾੳੇੁਣੇ ਜਾਰੀ ਰੱੱਖੋ ਅਤੇ ਇਸ ਲਈ ਸਪਾਨ (ਬੀਜ) ਬਾਗ਼ਬਾਨੀ ਵਿਭਾਗ ਤੋਂ ਪ੍ਰਾਪਤ ਕਰੋ।
ਸਿਖਲਾਈ ਕੋਰਸ
ਸਕਿੱੱਲ ਡਿਵੈਲਪਮੈਂਟ ਸੈਂਟਰ ਪੀਏਯੂ. ਲੁਧਿਆਣਾ ਵੱੱਲੋਂ ਅਤੇ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰਕੇ ਸਿਖਲਾਈ ਕੋਰਸਾਂ ਬਾਰੇ ਜਾਣਕਾਰੀ ਲਈ ਜਾ ਸਕਦੀ ਹੈ। ਕਿਸਾਨਾਂ ਨੂੰ ਫ਼ਾਇਦਾ ਲੈਣਾ ਚਾਹੀਦਾ ਹੈ। •