ਪਿੰਡ ਬਹਾਦਰਪੁਰ ਦੀ ਟੀਮ ਨੇ ਕੀਤਾ ਟਰਾਫੀ 'ਤੇ ਕਬਜ਼ਾ
ਹਲਕਾ ਫਤਹਿਗੜ੍ਹ ਚੂੜੀਆਂ ਅਧੀਨ ਪੈਂਦੇ ਪਿੰਡ ਬਹਾਦਰਪੁਰ ਵਿਖੇ ਕ੍ਰਿਕਟ ਟੂਰਨਾਮੈਂਟ ਕਰਵਾਇਆ। ਇਸ ਟੂਰਨਾਮੈਂਟ 'ਚ ਅਲੱਗ ਅਲੱਗ ਪਿੰਡਾਂ ਤੋਂ ਕਰੀਬ ਅੱਧੀ ਦਰਜਨ ਟੀਮਾਂ ਨੇ ਹਿੱਸਾ ਲਿਆ। ਇਹਨਾਂ ਮੌਕੇ ਪਿੰਡ ਬਹਾਦਰਪੁਰ ਦੀ ਕ੍ਰਿਕਟ ਦੀ ਟੀਮ ਨੇ ਕੋਟਲਾ ਛਾਹੀਆਂ ਦੀ ਟੀਮ ਨੂੰ ਹਰਾ ਕੇ ਫਾਈਨਲ ਮੈਚ ਜਿੱਤਿਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਯੂਥ
Publish Date: Wed, 20 Mar 2024 03:43 PM (IST)
Updated Date: Wed, 20 Mar 2024 03:43 PM (IST)
ਨਿਸ਼ਾਨ ਸਿੰਘ ਰੰਧਾਵਾ, ਧਿਆਨਪੁਰ
ਹਲਕਾ ਫਤਹਿਗੜ੍ਹ ਚੂੜੀਆਂ ਅਧੀਨ ਪੈਂਦੇ ਪਿੰਡ ਬਹਾਦਰਪੁਰ ਵਿਖੇ ਕ੍ਰਿਕਟ ਟੂਰਨਾਮੈਂਟ ਕਰਵਾਇਆ। ਇਸ ਟੂਰਨਾਮੈਂਟ 'ਚ ਅਲੱਗ ਅਲੱਗ ਪਿੰਡਾਂ ਤੋਂ ਕਰੀਬ ਅੱਧੀ ਦਰਜਨ ਟੀਮਾਂ ਨੇ ਹਿੱਸਾ ਲਿਆ। ਇਹਨਾਂ ਮੌਕੇ ਪਿੰਡ ਬਹਾਦਰਪੁਰ ਦੀ ਕ੍ਰਿਕਟ ਦੀ ਟੀਮ ਨੇ ਕੋਟਲਾ ਛਾਹੀਆਂ ਦੀ ਟੀਮ ਨੂੰ ਹਰਾ ਕੇ ਫਾਈਨਲ ਮੈਚ ਜਿੱਤਿਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਮਨਜਿੰਦਰ ਸਿੰਘ ਮੰਨਾ ਨੇ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ। ਉਨਾਂ੍ਹ ਨੇ ਬੋਲਦਿਆਂ ਹੋਇਆਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਨੂੰ ਛੱਡ ਕੇ ਖੇਡਾਂ ਵੱਲ ਧਿਆਨ ਦੇਣ ਖੇਡਾਂ ਸਾਡੇ ਸਰੀਰ ਨੂੰ ਰਿਸ਼ਟ ਪੁਸ਼ਟ ਰੱਖਦੀਆਂ ਹਨ ਤੇ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ। ਖੇਡਾਂ ਦਾ ਸਾਡੀ ਜ਼ਿੰਦਗੀ 'ਚ ਬਹੁਤ ਵੱਡਾ ਯੋਗਦਾਨ ਹੈ। ਪੰਜਾਬ ਸਰਕਾਰ ਖੇਡਾਂ ਨੂੰ ਉੱਚਾ ਚੁੱਕਣ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਮਨਜਿੰਦਰ ਸਿੰਘ ਮੰਨਾ, ਮੋਹਣਜੀਤ ਸਿੰਘ, ਵੀਰ ਸਿੰਘ, ਸਰਬਜੀਤ ਸਿੰਘ, ਰਣਬੀਰ ਸਿੰਘ, ਸੋਨੂ ਗੁਰਾਇਆ, ਅੰਮਿ੍ਤਪਾਲ ਸਿੰਘ, ਆਕਾਸ਼ ਸਹੋਤਾ, ਜੱਜਬੀਰ ਸਿੰਘ, ਸੁਖਜੀਤ ਸਿੰਘ, ਸਾਜਨ, ਯੋਧਾ ਕਾਹਲੋਂ ਆਦਿ ਹਾਜ਼ਰ ਸਨ।