ਕੀ ਤੁਹਾਨੂੰ ਕਦੇ ਮਹਿਸੂਸ ਹੋਇਆ ਹੈ ਕਿ ਤੁਹਾਡਾ ਸਮਾਰਟਫ਼ੋਨ ਤੁਹਾਡੀਆਂ ਗੱਲਾਂ ਸੁਣ ਰਿਹਾ ਹੈ? ਸੈਨ ਫਰਾਂਸਿਸਕੋ ਦੇ ਸਟਾਰਟਅੱਪ 'Deveillance' ਨੇ ਇਸ ਚਿੰਤਾ ਦਾ ਹੱਲ ਕੱਢਣ ਦਾ ਦਾਅਵਾ ਕੀਤਾ ਹੈ। ਕੰਪਨੀ ਨੇ ਦੁਨੀਆ ਦਾ ਪਹਿਲਾ ਸਮਾਰਟ ਐਂਟੀ-ਸਰਵੀਲੈਂਸ ਡਿਵਾਈਸ Spectre I ਪੇਸ਼ ਕੀਤਾ ਹੈ, ਜੋ ਨਾ ਸਿਰਫ਼ ਲੁਕਵੇਂ ਮਾਈਕ੍ਰੋਫੋਨਾਂ ਨੂੰ ਲੱਭਦਾ ਹੈ, ਸਗੋਂ ਉਨ੍ਹਾਂ ਦੀ ਰਿਕਾਰਡਿੰਗ ਨੂੰ ਤੁਰੰਤ ਬਲਾਕ ਵੀ ਕਰ ਦਿੰਦਾ ਹੈ।

ਟੈਕਨਾਲੋਜੀ ਡੈਸਕ: ਕੀ ਤੁਹਾਨੂੰ ਕਦੇ ਮਹਿਸੂਸ ਹੋਇਆ ਹੈ ਕਿ ਤੁਹਾਡਾ ਸਮਾਰਟਫ਼ੋਨ ਤੁਹਾਡੀਆਂ ਗੱਲਾਂ ਸੁਣ ਰਿਹਾ ਹੈ? ਸੈਨ ਫਰਾਂਸਿਸਕੋ ਦੇ ਸਟਾਰਟਅੱਪ 'Deveillance' ਨੇ ਇਸ ਚਿੰਤਾ ਦਾ ਹੱਲ ਕੱਢਣ ਦਾ ਦਾਅਵਾ ਕੀਤਾ ਹੈ। ਕੰਪਨੀ ਨੇ ਦੁਨੀਆ ਦਾ ਪਹਿਲਾ ਸਮਾਰਟ ਐਂਟੀ-ਸਰਵੀਲੈਂਸ ਡਿਵਾਈਸ Spectre I ਪੇਸ਼ ਕੀਤਾ ਹੈ, ਜੋ ਨਾ ਸਿਰਫ਼ ਲੁਕਵੇਂ ਮਾਈਕ੍ਰੋਫੋਨਾਂ ਨੂੰ ਲੱਭਦਾ ਹੈ, ਸਗੋਂ ਉਨ੍ਹਾਂ ਦੀ ਰਿਕਾਰਡਿੰਗ ਨੂੰ ਤੁਰੰਤ ਬਲਾਕ ਵੀ ਕਰ ਦਿੰਦਾ ਹੈ।
ਕਿਵੇਂ ਕੰਮ ਕਰਦਾ ਹੈ ਇਹ ਜਾਦੂਈ ਡਿਵਾਈਸ?
Spectre I ਇੱਕ ਟੇਬਲ-ਟੌਪ ਡਿਵਾਈਸ ਹੈ ਜੋ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਕਰਦਾ ਹੈ। ਇਹ ਆਪਣੇ ਆਲੇ-ਦੁਆਲੇ 2 ਮੀਟਰ ਦੇ ਘੇਰੇ ਵਿੱਚ ਅਜਿਹੇ ਸਿਗਨਲ ਛੱਡਦਾ ਹੈ ਜੋ ਇਨਸਾਨਾਂ ਨੂੰ ਸੁਣਾਈ ਨਹੀਂ ਦਿੰਦੇ, ਪਰ ਮਾਈਕ੍ਰੋਫੋਨ ਦੇ ਰਿਕਾਰਡਿੰਗ ਸਿਸਟਮ ਨੂੰ ਪੂਰੀ ਤਰ੍ਹਾਂ 'ਜੈਮ' ਕਰ ਦਿੰਦੇ ਹਨ।
Today, we're introducing Spectre I, the first smart device to stop unwanted audio recordings.
We live in a world of always-on listening devices.
Smart devices and AI dominate our world in business and private conversations.
With Deveillance, you will @be_inaudible. pic.twitter.com/WdxmnyFq1I
— Aida Baradari (@aidaxbaradari) March 3, 2026
ਮਾਈਕ੍ਰੋਫੋਨ ਡਿਟੈਕਸ਼ਨ: ਇਹ ਡਿਵਾਈਸ ਆਸ-ਪਾਸ ਮੌਜੂਦ ਰਿਕਾਰਡਿੰਗ ਯੰਤਰਾਂ ਦਾ ਪਤਾ ਲਗਾ ਕੇ ਯੂਜ਼ਰ ਨੂੰ ਅਲਰਟ ਕਰਦਾ ਹੈ।
ਓਮਨੀਡਾਇਰੈਕਸ਼ਨਲ ਸੁਰੱਖਿਆ: ਇਹ ਹਰ ਦਿਸ਼ਾ ਵਿੱਚ ਬਰਾਬਰ ਸਿਗਨਲ ਭੇਜ ਕੇ ਸੁਰੱਖਿਆ ਯਕੀਨੀ ਬਣਾਉਂਦਾ ਹੈ।
ਪ੍ਰਾਈਵੇਸੀ ਦਾ ਪਹਿਰੇਦਾਰ: ਕੰਪਨੀ ਦਾ ਦਾਅਵਾ ਹੈ ਕਿ ਇਹ ਡਿਵਾਈਸ ਕਾਰਪੋਰੇਟ ਜਾਸੂਸੀ ਅਤੇ ਇਸ਼ਤਿਹਾਰਾਂ ਲਈ ਕੀਤੀ ਜਾਣ ਵਾਲੀ ਡਾਟਾ ਚੋਰੀ ਨੂੰ ਰੋਕਣ ਵਿੱਚ ਮਦਦਗਾਰ ਹੈ।
ਕੀਮਤ ਅਤੇ ਉਪਲਬਧਤਾ
ਇਸ ਹਾਈ-ਟੈਕ ਡਿਵਾਈਸ ਦੀ ਕੀਮਤ 1,199 ਡਾਲਰ (ਲਗਭਗ 1,14,482 ਰੁਪਏ) ਰੱਖੀ ਗਈ ਹੈ। ਕੰਪਨੀ ਨੇ ਇਸ ਦੀ ਪ੍ਰੀ-ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਇਸ ਦੀ ਡਿਲੀਵਰੀ 2026 ਦੇ ਦੂਜੇ ਅੱਧ ਵਿੱਚ ਸ਼ੁਰੂ ਹੋਣ ਦੀ ਉਮੀਦ ਹੈ।
ਕੰਪਨੀ ਦਾ ਦਾਅਵਾ: "ਅਸੀਂ ਸਿਰਫ਼ ਇੱਕ ਜੈਮਰ ਨਹੀਂ, ਸਗੋਂ ਇੱਕ ਅਜਿਹਾ ਸਮਾਰਟ ਸਿਸਟਮ ਬਣਾਇਆ ਹੈ ਜੋ ਭੌਤਿਕ ਵਿਗਿਆਨ (Physics) ਅਤੇ AI ਦੇ ਸੁਮੇਲ ਨਾਲ ਤੁਹਾਡੀ ਨਿੱਜੀ ਗੱਲਬਾਤ ਨੂੰ ਸੁਰੱਖਿਅਤ ਰੱਖਦਾ ਹੈ।"