ਅੱਜਕੱਲ੍ਹ ਜ਼ਿਆਦਾਤਰ ਐਪਸ ਇੰਸਟਾਲ ਹੁੰਦੇ ਹੀ ਪਰਮਿਸ਼ਨ (ਆਗਿਆ) ਮੰਗਦੇ ਹਨ। ਕੁਝ ਐਪਸ ਨੂੰ ਅਸਲ ਵਿੱਚ ਇਹਨਾਂ ਦੀ ਲੋੜ ਹੁੰਦੀ ਹੈ, ਜਦਕਿ ਦੂਜੇ ਚੁੱਪਚਾਪ ਤੁਹਾਡੀ ਲੋਕੇਸ਼ਨ, ਐਕਟੀਵਿਟੀ ਜਾਂ ਡਿਵਾਈਸ ਡੇਟਾ ਦੀ ਵਰਤੋਂ ਕਰਕੇ ਇਸ਼ਤਿਹਾਰਾਂ (Ads) ਨੂੰ ਪਰਸਨਲਾਈਜ਼ ਕਰਦੇ ਹਨ ਜਾਂ ਐਪ ਵਿੱਚ ਤੁਹਾਡੇ ਵਿਵਹਾਰ ਨੂੰ ਟ੍ਰੈਕ ਕਰਦੇ ਹਨ। ਚੰਗੀ ਗੱਲ ਇਹ ਹੈ ਕਿ iPhone ਅਤੇ Android ਦੋਵਾਂ ਵਿੱਚ ਹੁਣ ਤੁਹਾਨੂੰ ਇੰਨੇ ਟੂਲ ਮਿਲਦੇ ਹਨ ਕਿ ਤੁਸੀਂ ਕੰਟਰੋਲ ਕਰ ਸਕਦੇ ਹੋ ਕਿ ਐਪ ਕੀ ਟ੍ਰੈਕ ਕਰ ਸਕਦੇ ਹਨ ਅਤੇ ਕੀ ਨਹੀਂ। ਅਸੀਂ ਇੱਥੇ ਤੁਹਾਨੂੰ ਤੁਹਾਡੇ ਫ਼ੋਨ 'ਤੇ ਅਣਚਾਹੀ ਟ੍ਰੈਕਿੰਗ ਘੱਟ ਕਰਨ ਦੇ ਕੁਝ ਆਸਾਨ ਤਰੀਕੇ ਦੱਸਣ ਜਾ ਰਹੇ ਹਾਂ।

ਟ੍ਰੈਕਿੰਗ ਰੋਕਣ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਐਪ ਅਜਿਹਾ ਕਿਉਂ ਕਰਦੇ ਹਨ। ਐਪ ਟ੍ਰੈਕਿੰਗ ਇਹਨਾਂ ਕਾਰਨਾਂ ਕਰਕੇ ਕਰਦੇ ਹਨ:
ਤੁਹਾਡੀ ਲੋਕੇਸ਼ਨ ਜਾਣਨ ਲਈ।
ਤੁਸੀਂ ਐਪ ਨਾਲ ਕਿਵੇਂ ਇੰਟਰੈਕਟ ਕਰਦੇ ਹੋ।
ਤੁਹਾਡੀ ਐਡ ID (ਟਾਰਗੇਟਡ ਇਸ਼ਤਿਹਾਰਾਂ ਲਈ ਵਰਤੀ ਜਾਂਦੀ ਹੈ)।
ਡਿਵਾਈਸ ਦੀ ਡਿਟੇਲ ਲਈ।
ਬ੍ਰਾਊਜ਼ਿੰਗ ਪੈਟਰਨ ਲਈ।
ਇਹ ਡੇਟਾ ਐਡ ਨੈੱਟਵਰਕ ਨੂੰ ਤੁਹਾਨੂੰ ਪਰਸਨਲਾਈਜ਼ਡ ਇਸ਼ਤਿਹਾਰ ਦਿਖਾਉਣ ਵਿੱਚ ਮਦਦ ਕਰਦਾ ਹੈ, ਪਰ ਇਸ ਨਾਲ ਪ੍ਰਾਈਵੇਸੀ ਦੀ ਚਿੰਤਾ ਵੀ ਹੁੰਦੀ ਹੈ। ਤੁਸੀਂ ਇਸ ਟ੍ਰੈਕਿੰਗ ਦਾ ਜ਼ਿਆਦਾਤਰ ਹਿੱਸਾ ਮੈਨੂਅਲੀ (ਆਪਣੇ ਆਪ) ਬੰਦ ਕਰ ਸਕਦੇ ਹੋ।
Apple ਕੋਲ ਇਸਦੇ ਲਈ ਸਭ ਤੋਂ ਵਧੀਆ ਕੰਟਰੋਲ ਹੈ। ਐਪ ਟ੍ਰੈਕਿੰਗ ਬੰਦ ਕਰਨ ਲਈ:
Settings ਵਿੱਚ ਜਾਓ।
Privacy & Security 'ਤੇ ਟੈਪ ਕਰੋ।
Tracking ਸਿਲੈਕਟ ਕਰੋ।
Allow Apps to Request to Track ਨੂੰ ਬੰਦ ਕਰ ਦਿਓ।
ਇਹ ਸਾਰੇ ਐਪਸ ਨੂੰ ਦੂਜੇ ਐਪਸ ਅਤੇ ਵੈੱਬਸਾਈਟਾਂ 'ਤੇ ਤੁਹਾਨੂੰ ਟ੍ਰੈਕ ਕਰਨ ਤੋਂ ਰੋਕਦਾ ਹੈ। ਜੇਕਰ ਤੁਸੀਂ ਹਰ ਐਪ ਦੇ ਹਿਸਾਬ ਨਾਲ ਟ੍ਰੈਕਿੰਗ ਮੈਨੇਜ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਉਸੇ ਸੈਕਸ਼ਨ ਵਿੱਚ ਐਪਸ ਦੀ ਲਿਸਟ ਦਿਖਾਈ ਦੇਵੇਗੀ, ਉੱਥੋਂ ਲੋੜ ਮੁਤਾਬਕ ਟੌਗਲ ਆਫ਼ ਕਰ ਦਿਓ।
ਲੋਕੇਸ਼ਨ ਐਕਸੈਸ ਬੰਦ ਕਰਨ ਲਈ:
ਸੈਟਿੰਗਜ਼ ਵਿੱਚ ਜਾ ਕੇ Privacy & Security ਅਤੇ ਫਿਰ Location Services 'ਤੇ ਕਲਿੱਕ ਕਰੋ।
ਕਿਸੇ ਵੀ ਐਪ 'ਤੇ ਟੈਪ ਕਰੋ ਅਤੇ Never ਜਾਂ While Using the App ਸਿਲੈਕਟ ਕਰੋ।
ਐਂਡਰਾਇਡ ਤੁਹਾਨੂੰ ਜ਼ਿਆਦਾ ਬਾਰੀਕੀ ਨਾਲ ਕੰਟਰੋਲ ਦਿੰਦਾ ਹੈ, ਪਰ ਇਹ ਸੈਟਿੰਗਜ਼ ਵਿੱਚ ਫੈਲੇ ਹੋਏ ਹਨ।
ਇਸ਼ਤਿਹਾਰਾਂ ਦੀ ਪਰਸਨਲਾਈਜ਼ੇਸ਼ਨ ਬੰਦ ਕਰੋ:
ਸੈਟਿੰਗਜ਼ ਵਿੱਚ ਜਾ ਕੇ Ads ਸਰਚ ਕਰੋ।
Delete Advertising ID ਜਾਂ Opt out of Ads Personalisation 'ਤੇ ਟੈਪ ਕਰੋ। ਇਸ ਨਾਲ ਐਪਸ ਤੁਹਾਨੂੰ ਟ੍ਰੈਕ ਕਰਨ ਲਈ ਤੁਹਾਡੀ ਐਡ ID ਦੀ ਵਰਤੋਂ ਨਹੀਂ ਕਰ ਸਕਣਗੇ।
ਐਪ ਪਰਮਿਸ਼ਨ ਮੈਨੇਜ ਕਰੋ:
ਸੈਟਿੰਗਜ਼ > ਪ੍ਰਾਈਵੇਸੀ > Permission Manager 'ਤੇ ਜਾਓ।
ਲੋਕੇਸ਼ਨ, ਕੈਮਰਾ, ਮਾਈਕ੍ਰੋਫ਼ੋਨ ਅਤੇ ਕੰਟੈਕਟਸ ਵਰਗੀਆਂ ਪਰਮਿਸ਼ਨ ਚੈੱਕ ਕਰੋ ਅਤੇ ਗ਼ੈਰ-ਜ਼ਰੂਰੀ ਪਰਮਿਸ਼ਨ ਨੂੰ Deny (ਮਨ੍ਹਾ) 'ਤੇ ਸਵਿੱਚ ਕਰੋ।