ਕਰੋੜਾਂ ਇੰਸਟਾਗ੍ਰਾਮ ਅਕਾਊਂਟਸ ਦਾ ਡਾਟਾ ਲੀਕ, ਪਾਸਵਰਡ ਰੀਸੈੱਟ ਮੈਸੇਜ ਮਿਲੇ ਤਾਂ ਨਾ ਕਰਨਾ ਇਹ ਗਲਤੀ
ਜੇਕਰ ਤੁਸੀਂ ਇੰਸਟਾਗ੍ਰਾਮ ਦੀ ਵਰਤੋਂ ਕਰਦੇ ਹੋ, ਤਾਂ ਸਾਵਧਾਨ ਰਹੋ! ਹਾਲੀਆ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਲਗਪਗ 17.5 ਮਿਲੀਅਨ ਯਾਨੀ ਕਰੀਬ 1 ਕਰੋੜ 75 ਲੱਖ ਇੰਸਟਾਗ੍ਰਾਮ ਅਕਾਊਂਟਸ ਦਾ ਡਾਟਾ ਲੀਕ ਹੋ ਗਿਆ ਹੈ। ਇਸ ਡਾਟਾ ਲੀਕ ਤੋਂ ਬਾਅਦ ਵੱਡੀ ਗਿਣਤੀ ਵਿੱਚ ਯੂਜ਼ਰਸ ਨੂੰ ਆਪਣਾ ਪਾਸਵਰਡ ਰੀਸੈੱਟ ਕਰਨ ਨਾਲ ਸਬੰਧਤ ਈਮੇਲ ਅਤੇ ਨੋਟੀਫਿਕੇਸ਼ਨ ਮਿਲ ਰਹੇ ਹਨ। ਜੇਕਰ ਤੁਹਾਨੂੰ ਬਿਨਾਂ ਰਿਕੁਐਸਟ ਕੀਤੇ ਅਜਿਹਾ ਕੋਈ ਮੈਸੇਜ ਮਿਲਦਾ ਹੈ, ਤਾਂ ਤੁਰੰਤ ਸਾਵਧਾਨ ਹੋ ਜਾਓ।
Publish Date: Sun, 11 Jan 2026 11:29 AM (IST)
Updated Date: Sun, 11 Jan 2026 11:31 AM (IST)

ਤਕਨੋਲੋਜੀ ਡੈਸਕ, ਨਵੀਂ ਦਿੱਲੀ। ਜੇਕਰ ਤੁਸੀਂ ਇੰਸਟਾਗ੍ਰਾਮ ਦੀ ਵਰਤੋਂ ਕਰਦੇ ਹੋ, ਤਾਂ ਸਾਵਧਾਨ ਰਹੋ! ਹਾਲੀਆ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਲਗਪਗ 17.5 ਮਿਲੀਅਨ ਯਾਨੀ ਕਰੀਬ 1 ਕਰੋੜ 75 ਲੱਖ ਇੰਸਟਾਗ੍ਰਾਮ ਅਕਾਊਂਟਸ ਦਾ ਡਾਟਾ ਲੀਕ ਹੋ ਗਿਆ ਹੈ। ਇਸ ਡਾਟਾ ਲੀਕ ਤੋਂ ਬਾਅਦ ਵੱਡੀ ਗਿਣਤੀ ਵਿੱਚ ਯੂਜ਼ਰਸ ਨੂੰ ਆਪਣਾ ਪਾਸਵਰਡ ਰੀਸੈੱਟ ਕਰਨ ਨਾਲ ਸਬੰਧਤ ਈਮੇਲ ਅਤੇ ਨੋਟੀਫਿਕੇਸ਼ਨ ਮਿਲ ਰਹੇ ਹਨ। ਜੇਕਰ ਤੁਹਾਨੂੰ ਬਿਨਾਂ ਰਿਕੁਐਸਟ ਕੀਤੇ ਅਜਿਹਾ ਕੋਈ ਮੈਸੇਜ ਮਿਲਦਾ ਹੈ, ਤਾਂ ਤੁਰੰਤ ਸਾਵਧਾਨ ਹੋ ਜਾਓ।
ਸਾਈਬਰ ਸੁਰੱਖਿਆ ਮਾਹਰਾਂ ਅਨੁਸਾਰ ਇਹ ਸਿੱਧਾ ਅਕਾਊਂਟ ਹੈਕਿੰਗ ਨਾਲ ਜੁੜਿਆ ਹੋਇਆ ਹੈ, ਜਿੱਥੇ ਯੂਜ਼ਰਸ ਨੂੰ ਗੁਮਰਾਹ ਕਰਕੇ ਉਨ੍ਹਾਂ ਦੇ ਅਕਾਊਂਟਸ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਮਾਮਲਿਆਂ ਵਿੱਚ ਭੇਜੀਆਂ ਜਾ ਰਹੀਆਂ ਈਮੇਲਾਂ ਬਿਲਕੁਲ ਅਸਲੀ ਲੱਗਦੀਆਂ ਹਨ ਅਤੇ ਇੰਸਟਾਗ੍ਰਾਮ ਦੀ ਆਫੀਸ਼ੀਅਲ ਆਈਡੀ (Official ID) ਤੋਂ ਆਉਂਦੀਆਂ ਹਨ, ਜਿਸ ਕਾਰਨ ਯੂਜ਼ਰਸ ਆਸਾਨੀ ਨਾਲ ਇਸ ਜਾਲ ਵਿੱਚ ਫਸ ਜਾਂਦੇ ਹਨ। ਆਓ ਇਸ ਮਾਮਲੇ ਬਾਰੇ ਹੋਰ ਵਿਸਥਾਰ ਨਾਲ ਜਾਣਦੇ ਹਾਂ।
ਪਹਿਲਾਂ ਸਮਝੋ ਕੀ ਹੈ 'ਪਾਸਵਰਡ ਰੀਸੈੱਟ ਅਟੈਕ'
ਮੀਡੀਆ ਰਿਪੋਰਟਾਂ ਅਨੁਸਾਰ, BreachForums ਨਾਮ ਦੇ ਇੱਕ ਆਨਲਾਈਨ ਪਲੇਟਫਾਰਮ 'ਤੇ 17.5 ਮਿਲੀਅਨ (1 ਕਰੋੜ 75 ਲੱਖ) ਇੰਸਟਾਗ੍ਰਾਮ ਅਕਾਊਂਟਸ ਦਾ ਡਾਟਾ ਮੌਜੂਦ ਹੈ। ਇਸ ਤੋਂ ਬਾਅਦ ਹੈਕਰਾਂ ਨੇ ਇੱਕ ਨਵਾਂ ਤਰੀਕਾ ਅਪਣਾਇਆ ਹੈ, ਜਿਸ ਨੂੰ 'ਪਾਸਵਰਡ ਰੀਸੈੱਟ ਅਟੈਕ' ਕਿਹਾ ਜਾ ਰਿਹਾ ਹੈ। ਇਸ ਤਰੀਕੇ ਵਿੱਚ ਹੈਕਰ ਸਿੱਧੇ ਤੌਰ 'ਤੇ ਤੁਹਾਡੇ ਅਕਾਊਂਟ ਦਾ ਪਾਸਵਰਡ ਬਦਲਣ ਦੀ ਕੋਸ਼ਿਸ਼ ਨਹੀਂ ਕਰਦੇ, ਸਗੋਂ ਇੰਸਟਾਗ੍ਰਾਮ ਰਾਹੀਂ ਪਾਸਵਰਡ ਰੀਸੈੱਟ ਦੀ ਰਿਕੁਐਸਟ ਭੇਜਦੇ ਹਨ।
ਜਦੋਂ ਯੂਜ਼ਰਸ ਨੂੰ ਇਹ ਈਮੇਲ ਮਿਲਦੀ ਹੈ, ਤਾਂ ਉਹ ਗਲਤੀ ਨਾਲ ਇਸ ਨੂੰ ਇੰਸਟਾਗ੍ਰਾਮ ਦਾ ਅਸਲੀ ਸੁਰੱਖਿਆ ਅਲਰਟ ਸਮਝ ਲੈਂਦੇ ਹਨ ਅਤੇ 'ਰੀਸੈੱਟ ਪਾਸਵਰਡ' ਲਿੰਕ 'ਤੇ ਕਲਿੱਕ ਕਰ ਦਿੰਦੇ ਹਨ। ਇਸ ਇੱਕ ਗਲਤੀ ਨਾਲ ਅਕਾਊਂਟ ਖ਼ਤਰੇ ਵਿੱਚ ਪੈ ਜਾਂਦਾ ਹੈ ਅਤੇ ਕਈ ਮਾਮਲਿਆਂ ਵਿੱਚ ਹੈਕਰ ਅਕਾਊਂਟ 'ਤੇ ਪੂਰਾ ਕੰਟਰੋਲ ਹਾਸਲ ਕਰ ਲੈਂਦੇ ਹਨ।
ਅਜਿਹੀ ਈਮੇਲ ਆਵੇ ਤਾਂ ਕੀ ਕਰੀਏ ਅਤੇ ਅਕਾਊਂਟ ਨੂੰ ਕਿਵੇਂ ਸੁਰੱਖਿਅਤ ਰੱਖੀਏ?
ਜੇਕਰ ਤੁਸੀਂ ਖੁਦ ਪਾਸਵਰਡ ਬਦਲਣ ਦੀ ਰਿਕੁਐਸਟ ਨਹੀਂ ਭੇਜੀ ਹੈ, ਤਾਂ ਇਸ ਈਮੇਲ ਨੂੰ ਨਜ਼ਰਅੰਦਾਜ਼ ਕਰਨਾ ਹੀ ਬਿਹਤਰ ਹੈ। ਤੁਸੀਂ ਆਪਣੇ ਅਕਾਊਂਟ ਨੂੰ ਹੋਰ ਵੀ ਸੁਰੱਖਿਅਤ ਬਣਾਉਣ ਲਈ ਟੂ-ਫੈਕਟਰ ਔਥੈਂਟੀਕੇਸ਼ਨ (2FA) ਵੀ ਚਾਲੂ ਕਰ ਸਕਦੇ ਹੋ। ਇਸ ਫੀਚਰ ਦੇ ਚਾਲੂ ਹੋਣ 'ਤੇ, ਜੇਕਰ ਕਿਸੇ ਹੈਕਰ ਨੂੰ ਤੁਹਾਡਾ ਪਾਸਵਰਡ ਪਤਾ ਵੀ ਲੱਗ ਜਾਂਦਾ ਹੈ, ਤਾਂ ਵੀ ਉਸ ਨੂੰ ਤੁਹਾਡੇ ਅਕਾਊਂਟ ਵਿੱਚ ਲੋਗ-ਇਨ ਕਰਨ ਲਈ ਇੱਕ ਵਾਧੂ ਸੁਰੱਖਿਆ ਕੋਡ (Extra Security Check) ਭਰਨਾ ਪਵੇਗਾ।