ਅੱਜ ਦੇ ਸਮੇਂ ਵਿੱਚ ਸਮਾਰਟਫ਼ੋਨ ਸਿਰਫ਼ ਕਾਲਿੰਗ ਅਤੇ ਸੋਸ਼ਲ ਮੀਡੀਆ ਸਕ੍ਰੋਲ ਕਰਨ ਤੱਕ ਸੀਮਤ ਨਹੀਂ ਰਹਿ ਗਏ ਹਨ, ਸਗੋਂ ਹੁਣ ਇਹ AI-ਪਾਵਰਡ ਮਸ਼ੀਨਾਂ ਵੀ ਬਣ ਗਏ ਹਨ। AI ਨੇ ਅੱਜ ਸਾਡੇ ਕਈ ਕੰਮ ਆਸਾਨ ਕਰ ਦਿੱਤੇ ਹਨ। ਅਜਿਹੇ 'ਚ ਨਵਾਂ ਫ਼ੋਨ ਖਰੀਦਦੇ ਸਮੇਂ ਸਿਰਫ਼ ਕੈਮਰਾ ਜਾਂ ਬੈਟਰੀ ਦੇਖਣਾ ਹੀ ਜ਼ਰੂਰੀ ਨਹੀਂ ਹੈ, ਸਗੋਂ ਇਸ ਦੇ ਨਾਲ ਕਈ ਹੋਰ ਚੀਜ਼ਾਂ ਨੂੰ ਚੈੱਕ ਕਰਨਾ ਵੀ ਲਾਜ਼ਮੀ ਹੈ। ਜੇਕਰ ਤੁਸੀਂ ਸਹੀ ਚੋਣ ਕਰਨਾ ਚਾਹੁੰਦੇ ਹੋ, ਤਾਂ ਇਸ ਲੇਟੈਸਟ ਚੈੱਕਲਿਸਟ ਨੂੰ ਜ਼ਰੂਰ ਫਾਲੋ ਕਰੋ।

ਪ੍ਰੋਸੈਸਰ ਅਤੇ RAM
ਲੇਟੈਸਟ ਚਿੱਪਸੈੱਟ ਜਿਵੇਂ ਐਪਲ ਦਾ A19 ਪ੍ਰੋ, ਐਂਡਰਾਇਡ ਵਿੱਚ Snapdragon 8 Elite Gen 5 ਜਾਂ Tensor G5 ਵਾਲੇ ਫ਼ੋਨ ਬਿਹਤਰ ਪ੍ਰਦਰਸ਼ਨ ਕਰਦੇ ਹਨ। ਘੱਟੋ-ਘੱਟ 12GB RAM ਵਾਲਾ ਫ਼ੋਨ ਹੀ ਲਓ, ਕਿਉਂਕਿ AI ਫੀਚਰਸ ਲਈ ਜ਼ਿਆਦਾ ਰੈਮ ਹੋਣਾ ਹੁਣ ਜ਼ਰੂਰੀ ਹੋ ਗਿਆ ਹੈ। ਘੱਟ ਰੈਮ ਵਾਲਾ ਫ਼ੋਨ ਜਲਦੀ ਸਲੋਅ ਲੱਗ ਸਕਦਾ ਹੈ।
ਬੈਟਰੀ
2026 ਵਿੱਚ 7000mAh ਤੋਂ ਲੈ ਕੇ 10000mAh ਤੱਕ ਦੀਆਂ ਬੈਟਰੀਆਂ ਆਮ ਹੋ ਰਹੀਆਂ ਹਨ। 5000mAh ਹੁਣ ਸਿਰਫ਼ ਬੇਸਿਕ ਰਹਿ ਗਿਆ ਹੈ। ਇਸ ਦੇ ਨਾਲ ਹੀ ਇਹ ਵੀ ਦੇਖੋ ਕਿ ਫਾਸਟ ਚਾਰਜਿੰਗ ਕਿੰਨੀ ਹੈ ਅਤੇ ਕੀ ਫ਼ੋਨ ਵਾਇਰਲੈੱਸ ਚਾਰਜਿੰਗ ਅਤੇ ਰਿਵਰਸ ਚਾਰਜਿੰਗ ਨੂੰ ਸਪੋਰਟ ਕਰਦਾ ਹੈ। 'ਮਲਟੀ-ਡੇਅ' ਬੈਟਰੀ ਹੁਣ ਇੱਕ ਨਵਾਂ ਰਿਵਾਜ ਬਣ ਰਹੀ ਹੈ।
ਕੈਮਰਾ
ਹੁਣ ਤਾਂ 200MP ਕੈਮਰੇ ਵਾਲੇ ਵੀ ਕਈ ਫ਼ੋਨ ਆ ਚੁੱਕੇ ਹਨ, ਪਰ ਅਸਲੀ ਫ਼ਰਕ AI ਪ੍ਰੋਸੈਸਿੰਗ ਨਾਲ ਪੈਂਦਾ ਹੈ। ਨਾਈਟ ਫੋਟੋਗ੍ਰਾਫੀ, AI ਵੀਡੀਓ ਸਟੇਬਲਾਈਜ਼ੇਸ਼ਨ ਅਤੇ 5x ਜਾਂ ਇਸ ਤੋਂ ਵੱਧ ਆਪਟੀਕਲ ਜ਼ੂਮ ਜਿੱਥੇ ਬਿਹਤਰ ਮਿਲ ਰਿਹਾ ਹੋਵੇ, ਉਹੀ ਫ਼ੋਨ ਲਓ। ਸਿਰਫ਼ ਮੈਗਾਪਿਕਸਲ ਦੇਖ ਕੇ ਫ਼ੋਨ ਨਾ ਖਰੀਦੋ।
ਕਨੈਕਟੀਵਿਟੀ
2026 ਵਿੱਚ ਫ਼ੋਨ ਵਿੱਚ ਇਹ ਚੀਜ਼ਾਂ ਹੋਣੀਆਂ ਬਹੁਤ ਜ਼ਰੂਰੀ ਹਨ: ਕੀ ਡਿਵਾਈਸ 5G (SA/NSA ਦੋਵੇਂ), Wi-Fi 6E ਜਾਂ Wi-Fi 7, ਅਪਗ੍ਰੇਡਡ NFC ਅਤੇ ਸੈਟੇਲਾਈਟ ਕਨੈਕਟੀਵਿਟੀ ਦੀ ਸਹੂਲਤ ਦੇ ਰਿਹਾ ਹੈ?
ਡਿਸਪਲੇਅ
ਨਵਾਂ ਫ਼ੋਨ ਲੈਂਦੇ ਸਮੇਂ ਧਿਆਨ ਰੱਖੋ ਕਿ ਉਸ ਵਿੱਚ AMOLED ਜਾਂ OLED ਪੈਨਲ ਹੋਵੇ। ਨਾਲ ਹੀ, ਘੱਟੋ-ਘੱਟ 120Hz ਜਾਂ ਇਸ ਤੋਂ ਵੱਧ ਦਾ ਰਿਫ੍ਰੈਸ਼ ਰੇਟ ਸਪੋਰਟ ਹੋਣਾ ਚਾਹੀਦਾ ਹੈ। ਫ਼ੋਨ ਵਿੱਚ ਹਾਈ ਬ੍ਰਾਈਟਨੈੱਸ ਹੋਣੀ ਵੀ ਜ਼ਰੂਰੀ ਹੈ, ਜੋ ਬਾਹਰ (ਧੁੱਪ ਵਿੱਚ) ਵਰਤਣ ਲਈ ਸਹੀ ਰਹੇਗੀ।
ਡਿਜ਼ਾਈਨ ਅਤੇ ਬਿਲਡ
ਇਸ ਗੱਲ ਦਾ ਵੀ ਧਿਆਨ ਰੱਖੋ ਕਿ ਫ਼ੋਨ ਦਾ ਡਿਜ਼ਾਈਨ ਅਤੇ ਬਿਲਡ ਕਿਹੋ ਜਿਹਾ ਹੈ। ਫ਼ੋਨ ਵਿੱਚ ਘੱਟੋ-ਘੱਟ IP68 ਰੇਟਿੰਗ (ਪਾਣੀ ਅਤੇ ਧੂੜ ਤੋਂ ਬਚਾਅ), ਗੋਰਿਲਾ ਗਲਾਸ ਜਾਂ ਮਜ਼ਬੂਤ ਬਾਡੀ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ, ਹੁਣ ਫੋਲਡੇਬਲ ਫ਼ੋਨ ਵੀ ਤੇਜ਼ੀ ਨਾਲ ਪ੍ਰਸਿੱਧ ਹੋ ਰਹੇ ਹਨ।