ਮਿਡਲ ਈਸਟ ਵਿੱਚ ਵਧਦੇ ਤਣਾਅ ਨੇ ਆਮ ਜਨਤਾ ਦੇ ਮਨ ਵਿੱਚ ਗੈਸ ਦੀ ਕਿੱਲਤ ਨੂੰ ਲੈ ਕੇ ਡਰ ਪੈਦਾ ਕਰ ਦਿੱਤਾ ਹੈ। ਇਸੇ ਘਬਰਾਹਟ ਦੇ ਚੱਲਦਿਆਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਸਮੇਂ ਤੋਂ ਪਹਿਲਾਂ ਹੀ ਸਿਲੰਡਰ ਬੁੱਕ ਕਰਨਾ ਸ਼ੁਰੂ ਕਰ ਦਿੱਤਾ ਹੈ। ਭਾਰੀ ਡਿਮਾਂਡ ਕਾਰਨ ਅਕਸਰ ਗੈਸ ਏਜੰਸੀਆਂ ਦੇ ਬੁਕਿੰਗ ਨੰਬਰ ਵਿਅਸਤ ਆ ਰਹੇ ਹਨ ਜਾਂ ਫ਼ੋਨ ਕਾਲ ਰਾਹੀਂ ਬੁਕਿੰਗ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

WhatsApp ਰਾਹੀਂ ਬੁਕਿੰਗ
ਅੱਜਕੱਲ੍ਹ ਲਗਪਗ ਹਰ ਕੋਈ ਵਟਸਐਪ ਦੀ ਵਰਤੋਂ ਕਰਦਾ ਹੈ। ਗੈਸ ਕੰਪਨੀਆਂ ਨੇ ਹੁਣ ਇਸਨੂੰ ਬੁਕਿੰਗ ਦਾ ਸਭ ਤੋਂ ਆਸਾਨ ਜ਼ਰੀਆ ਬਣਾ ਦਿੱਤਾ ਹੈ। ਤੁਹਾਨੂੰ ਬਸ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ ਸਬੰਧਤ ਕੰਪਨੀ ਦੇ ਨੰਬਰ 'ਤੇ ਇੱਕ ਮੈਸੇਜ ਭੇਜਣਾ ਹੋਵੇਗਾ-
Indane Gas: ਆਪਣੇ ਫ਼ੋਨ ਵਿੱਚ 7588888824 ਨੰਬਰ ਸੇਵ ਕਰੋ ਅਤੇ 'REFILL' ਲਿਖ ਕੇ ਭੇਜੋ।
HP Gas: 9222201122 ਨੰਬਰ 'ਤੇ 'Hi' ਜਾਂ 'Book' ਲਿਖ ਕੇ ਮੈਸੇਜ ਕਰੋ।
Bharat Gas: 1800224344 ਨੰਬਰ 'ਤੇ 'Hi' ਜਾਂ 'Book' ਲਿਖ ਕੇ ਆਪਣੀ ਬੁਕਿੰਗ ਪੂਰੀ ਕਰੋ।
SMS ਸੇਵਾ
ਜੇਕਰ ਤੁਹਾਡੇ ਕੋਲ ਸਮਾਰਟਫ਼ੋਨ ਨਹੀਂ ਹੈ ਜਾਂ ਇੰਟਰਨੈੱਟ ਕੰਮ ਨਹੀਂ ਕਰ ਰਿਹਾ, ਤਾਂ ਸਧਾਰਨ SMS ਰਾਹੀਂ ਵੀ ਬੁਕਿੰਗ ਸੰਭਵ ਹੈ। ਧਿਆਨ ਰਹੇ ਕਿ SMS ਹਮੇਸ਼ਾ ਆਪਣੇ ਰਜਿਸਟਰਡ ਨੰਬਰ ਤੋਂ ਹੀ ਭੇਜੋ-
Indane Gas: 7718955555 'ਤੇ 'REFILL' ਲਿਖ ਕੇ ਭੇਜੋ।
Bharat Gas: 7715012345 ਜਾਂ 7718012345 'ਤੇ 'LPG' ਲਿਖ ਕੇ SMS ਕਰੋ।
ਮਿਸਡ ਕਾਲ
ਇਹ ਤਰੀਕਾ ਉਨ੍ਹਾਂ ਲੋਕਾਂ ਲਈ ਸਭ ਤੋਂ ਵਧੀਆ ਹੈ ਜੋ ਟਾਈਪਿੰਗ ਦੇ ਝੰਜਟ ਤੋਂ ਬਚਣਾ ਚਾਹੁੰਦੇ ਹਨ। ਬਸ ਇੱਕ ਮਿਸਡ ਕਾਲ ਦਿਓ ਅਤੇ ਤੁਹਾਡੀ LPG ਸਿਲੰਡਰ ਦੀ ਬੁਕਿੰਗ ਸਵੀਕਾਰ ਕਰ ਲਈ ਜਾਵੇਗੀ-
Indane Gas: 8454955555 'ਤੇ ਮਿਸਡ ਕਾਲ ਦਿਓ।
HP Gas: 9493602222 'ਤੇ ਮਿਸਡ ਕਾਲ ਕਰੋ।
ਮੋਬਾਈਲ ਐਪਸ
ਅੱਜ ਦੇ ਡਿਜੀਟਲ ਯੁੱਗ ਵਿੱਚ ਕਈ ਅਜਿਹੀਆਂ ਮੋਬਾਈਲ ਐਪਸ ਹਨ ਜੋ ਗੈਸ ਬੁਕਿੰਗ ਦੀ ਸਹੂਲਤ ਦਿੰਦੀਆਂ ਹਨ। ਇਨ੍ਹਾਂ ਐਪਸ ਰਾਹੀਂ ਤੁਸੀਂ ਨਾ ਸਿਰਫ਼ ਬੁਕਿੰਗ ਕਰ ਸਕਦੇ ਹੋ, ਸਗੋਂ ਪੇਮੈਂਟ ਵੀ ਆਸਾਨੀ ਨਾਲ ਕਰ ਸਕਦੇ ਹੋ। ਤੁਸੀਂ ਇਨ੍ਹਾਂ ਵਿੱਚੋਂ ਕਿਸੇ ਵੀ ਐਪ ਤੋਂ ਗੈਸ ਸਿਲੰਡਰ ਦੀ ਬੁਕਿੰਗ ਕਰ ਸਕਦੇ ਹੋ-
Paytm
Amazon
PhonePe
UMANG ਐਪ
ਜ਼ਰੂਰੀ ਗੱਲ- ਚਾਹੇ ਤੁਸੀਂ ਕੋਈ ਵੀ ਤਰੀਕਾ ਅਪਣਾਓ, ਹਮੇਸ਼ਾ ਆਪਣੇ ਉਸ ਮੋਬਾਈਲ ਨੰਬਰ ਦੀ ਹੀ ਵਰਤੋਂ ਕਰੋ ਜੋ ਗੈਸ ਏਜੰਸੀ ਦੇ ਰਿਕਾਰਡ ਵਿੱਚ ਰਜਿਸਟਰਡ ਹੈ। ਇਸ ਨਾਲ ਤੁਹਾਡੀ ਪਛਾਣ ਤੁਰੰਤ ਹੋ ਜਾਂਦੀ ਹੈ ਅਤੇ ਬੁਕਿੰਗ ਪ੍ਰਕਿਰਿਆ ਬਿਨਾਂ ਕਿਸੇ ਰੁਕਾਵਟ ਦੇ ਪੂਰੀ ਹੁੰਦੀ ਹੈ।