ਲਿਓਨਲ ਮੈਸੀ ਦੁਨੀਆ ਦੇ ਸਭ ਤੋਂ ਮਹਾਨ ਫੁੱਟਬਾਲਰਾਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਆਪਣੀ ਕਪਤਾਨੀ ਹੇਠ ਅਰਜਨਟੀਨਾ ਨੂੰ ਫੀਫਾ ਵਰਲਡ ਕੱਪ ਵਿੱਚ ਜਿੱਤ ਦਿਵਾਈ। ਉਹ ਅਮਰੀਕਾ ਦੇ ਇੱਕ ਕਲੱਬ ਇੰਟਰ ਮਿਆਮੀ ਲਈ ਖੇਡਦੇ ਹਨ ਅਤੇ ਹਾਲ ਹੀ ਵਿੱਚ ਇੱਕ ਮੈਚ ਦੌਰਾਨ ਇੱਕ ਪ੍ਰਸ਼ੰਸਕ ਨੇ ਉਨ੍ਹਾਂ ਨੂੰ ਧੱਕਾ ਦੇ ਕੇ ਮੈਦਾਨ 'ਤੇ ਸੁੱਟ ਦਿੱਤਾ। ਇਸ ਤੋਂ ਬਾਅਦ ਮੈਸੀ ਨੇ ਜੋ ਪ੍ਰਤੀਕਿਰਿਆ ਦਿੱਤੀ, ਉਹ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਮੈਸੀ ਇਸ ਘਟਨਾ ਤੋਂ ਬਾਅਦ ਬਿਲਕੁਲ ਸ਼ਾਂਤ ਦਿਖਾਈ ਦਿੱਤੇ।

ਲਿਓਨਲ ਮੈਸੀ ਨੂੰ ਪ੍ਰਸ਼ੰਸਕ ਨੇ ਡੇਗਿਆ
ਇੰਟਰ ਮਿਆਮੀ ਦੇ ਇੱਕ ਦੋਸਤਾਨਾ ਮੈਚ ਦੌਰਾਨ ਇੱਕ ਪ੍ਰਸ਼ੰਸਕ ਸਟੇਡੀਅਮ ਵਿੱਚ ਵੜ ਆਇਆ। ਉਹ ਦੌੜਦਾ ਹੋਇਆ ਮੈਸੀ ਦੇ ਕੋਲ ਗਿਆ ਅਤੇ ਉਨ੍ਹਾਂ ਦੇ ਗਲੇ ਲੱਗਣ ਲੱਗਾ। ਹਾਲਾਂਕਿ, ਹੱਦ ਤਾਂ ਉਦੋਂ ਹੋ ਗਈ ਜਦੋਂ ਪ੍ਰਸ਼ੰਸਕ ਨੇ ਮੈਸੀ ਨੂੰ ਹੇਠਾਂ ਸੁੱਟ ਦਿੱਤਾ। ਪਰ ਮੈਸੀ ਖੁਦ ਨੂੰ ਛੁਡਾ ਕੇ ਖੜ੍ਹੇ ਹੋ ਗਏ। ਇਸ ਘਟਨਾ ਦੇ ਬਾਵਜੂਦ ਉਹ ਗੁੱਸੇ ਵਿੱਚ ਨਹੀਂ ਦਿਖੇ ਅਤੇ ਬਹੁਤ ਸ਼ਾਂਤ ਰਹੇ।
ਉਨ੍ਹਾਂ ਦੇ ਚਿਹਰੇ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਸੀ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਜਿਹੜਾ ਪ੍ਰਸ਼ੰਸਕ ਸਟੇਡੀਅਮ ਵਿੱਚ ਵੜਿਆ ਸੀ, ਉਸ ਨੂੰ ਸੁਰੱਖਿਆ ਕਰਮਚਾਰੀ ਬਾਹਰ ਲੈ ਗਏ। ਮਹਾਨ ਫੁੱਟਬਾਲਰ ਦਾ ਅਜਿਹਾ ਰਿਐਕਸ਼ਨ ਦੇਖ ਕੇ ਪ੍ਰਸ਼ੰਸਕ ਵੀ ਉਨ੍ਹਾਂ ਦੀ ਤਾਰੀਫ਼ ਕਰ ਰਹੇ ਹਨ।
ਇਹ ਮੈਚ ਬਯਾਮੋਨ ਦੇ ਜੁਆਨ ਰਾਮੋਨ ਲੌਬ੍ਰੀਏਲ ਸਟੇਡੀਅਮ ਵਿੱਚ ਖੇਡਿਆ ਗਿਆ। ਖੇਡ ਦੇ 88ਵੇਂ ਮਿੰਟ ਵਿੱਚ ਸਮਰਥਕ ਮੈਦਾਨ ਵਿੱਚ ਵੜਿਆ। ਦੱਸ ਦੇਈਏ ਕਿ ਮੈਚ ਦੌਰਾਨ ਕੋਈ ਇੱਕ ਨਹੀਂ ਸਗੋਂ ਕਈ ਪ੍ਰਸ਼ੰਸਕ ਮੈਦਾਨ ਵਿੱਚ ਵੜੇ ਸਨ। ਇੱਕ ਪ੍ਰਸ਼ੰਸਕ ਪਿੱਛੇ ਤੋਂ ਆਇਆ ਅਤੇ ਮੈਸੀ ਨੂੰ ਫੜ ਲਿਆ। ਸੁਰੱਖਿਆ ਕਰਮਚਾਰੀ ਉਸ ਨੂੰ ਛੁਡਾ ਰਹੇ ਸਨ ਪਰ ਇਸੇ ਚੱਕਰ ਵਿੱਚ ਮੈਸੀ ਵੀ ਹੇਠਾਂ ਡਿੱਗ ਗਏ। ਪ੍ਰਸ਼ੰਸਕ ਸੈਲਫੀ ਲੈਣ ਲਈ ਮੈਦਾਨ ਵਿੱਚ ਵੜੇ ਸਨ ਪਰ ਉਹ ਅਜਿਹਾ ਨਹੀਂ ਕਰ ਸਕੇ।
ਮੈਸੀ ਕਾਰਨ ਟਲ ਗਿਆ ਸੀ ਮੈਚ
ਜੇਕਰ ਇਸ ਮੈਚ ਦੀ ਗੱਲ ਕਰੀਏ ਤਾਂ ਇਹ 13 ਫਰਵਰੀ ਨੂੰ ਹੀ ਖੇਡਿਆ ਜਾਣਾ ਸੀ। ਹਾਲਾਂਕਿ, ਬਾਰਸੀਲੋਨਾ ਦੇ ਖਿਲਾਫ ਪਿਛਲੇ ਪ੍ਰਦਰਸ਼ਨੀ ਮੈਚ ਦੌਰਾਨ ਮੈਸੀ ਦੇ ਪੈਰ ਵਿੱਚ ਕੁਝ ਸਮੱਸਿਆ ਪੈਦਾ ਹੋ ਗਈ ਸੀ। ਇਸ ਤੋਂ ਬਾਅਦ ਮੁਕਾਬਲਾ ਮੁਲਤਵੀ ਕਰ ਦਿੱਤਾ ਗਿਆ ਸੀ। ਸੈਂਟੀਆਗੋ ਮੋਰਾਲੇਸ ਨੇ 16ਵੇਂ ਅਤੇ ਮੈਸੀ ਨੇ 70ਵੇਂ ਮਿੰਟ ਵਿੱਚ ਗੋਲ ਕੀਤਾ। ਇਸ ਦੇ ਨਾਲ ਹੀ ਇੰਟਰ ਮਿਆਮੀ ਨੇ 2-1 ਦੇ ਫਰਕ ਨਾਲ ਜਿੱਤ ਹਾਸਲ ਕੀਤੀ।