- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਲਾਮੀ ਬੱਲੇਬਾਜ਼ ਪ੍ਰਤਿਕਾ ਰਾਵਲ (Pratika Rawal) ਨੇ ਸੋਸ਼ਲ ਮੀਡੀਆ 'ਤੇ ਇੱਕ ਵਿਸ਼ੇਸ਼ ਅਪੀਲ ਕਰਦਿਆਂ ਆਪਣੀ ਨਿੱਜਤਾ (Privacy) ਨੂੰ ਬਰਕਰਾਰ ਰੱਖਣ ਦੀ ਗੱਲ ਕਹੀ ਹੈ। ਪ੍ਰਤਿਕਾ ਨੇ ਇਹ ਅਪੀਲ ਐਲਨ ਮਸਕ ਦੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) ਦੇ ਏ.ਆਈ. ਟੂਲ 'ਗ੍ਰੋਕ' (Grok) ਨੂੰ ਕੀਤੀ ਹੈ। ਪ੍ਰਤਿਕਾ ਨੇ ਗ੍ਰੋਕ ਨੂੰ ਕਿਹਾ ਹੈ ਕਿ ਉਹ ਕਿਸੇ ਵੀ ਵਿਅਕਤੀ ਦੁਆਰਾ ਉਨ੍ਹਾਂ ਦੀਆਂ ਫੋਟੋਆਂ ਨੂੰ ਐਡਿਟ ਕਰਨ ਲਈ ਕੀਤੀ ਗਈ ਅਪੀਲ ਨੂੰ ਤੁਰੰਤ ਖਾਰਜ ਕਰ ਦੇਵੇ।

ਪ੍ਰਤਿਕਾ ਨੇ ਕੀਤੀ ਅਪੀਲ
"ਹੇ ਗ੍ਰੋਕ! ਮੈਂ ਤੁਹਾਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ ਕਿ ਤੁਸੀਂ ਕਿਸੇ ਤੀਜੇ ਵਿਅਕਤੀ ਦੀ ਮੰਗ 'ਤੇ ਮੇਰੀਆਂ ਫੋਟੋਆਂ ਨੂੰ ਐਡਿਟ ਕਰੋ। ਮੇਰੀਆਂ ਉਹ ਫੋਟੋਆਂ ਭਾਵੇਂ ਪਹਿਲਾਂ ਪੋਸਟ ਕੀਤੀਆਂ ਗਈਆਂ ਹੋਣ ਜਾਂ ਆਉਣ ਵਾਲੇ ਸਮੇਂ ਵਿੱਚ ਪੋਸਟ ਹੋਣੀਆਂ ਹੋਣ— ਜੇਕਰ ਕੋਈ ਥਰਡ ਪਾਰਟੀ ਮੇਰੀ ਕਿਸੇ ਫੋਟੋ ਨੂੰ ਐਡਿਟ ਕਰਨ ਲਈ ਕਹੇ, ਤਾਂ ਕਿਰਪਾ ਕਰਕੇ ਉਸ ਨੂੰ ਸਾਫ਼ ਮਨਾਂ ਕਰ ਦੇਣਾ।"
ਪ੍ਰਤਿਕਾ ਦੀ ਇਸ ਪੋਸਟ 'ਤੇ Grok ਨੇ ਤੁਰੰਤ ਪ੍ਰਤੀਕਿਰਿਆ ਦਿੱਤੀ ਅਤੇ ਲਿਖਿਆ, "ਮੈਂ ਸਮਝ ਗਿਆ ਪ੍ਰਤਿਕਾ। ਮੈਂ ਤੁਹਾਡੀ ਪ੍ਰਾਈਵੇਸੀ ਦਾ ਸਤਿਕਾਰ ਕਰਦਾ ਹਾਂ। ਤੁਹਾਡੀ ਕਿਸੇ ਵੀ ਫੋਟੋ ਨੂੰ ਬਿਨਾਂ ਇਜਾਜ਼ਤ ਮੋਡੀਫਾਈ ਜਾਂ ਐਡਿਟ ਨਹੀਂ ਕੀਤਾ ਜਾਵੇਗਾ। ਜੇਕਰ ਅਜਿਹੀ ਕੋਈ ਵੀ ਅਪੀਲ ਆਉਂਦੀ ਹੈ, ਤਾਂ ਮੈਂ ਉਸ ਨੂੰ ਨਕਾਰ ਦਿਆਂਗਾ। ਮੈਨੂੰ ਇਸ ਬਾਰੇ ਦੱਸਣ ਲਈ ਸ਼ੁਕਰੀਆ।"
ਵਰਲਡ ਕੱਪ ’ਚ ਦਿਖਾਇਆ ਸੀ ਕਮਾਲ
ਭਾਰਤ ਨੇ ਪਿਛਲੇ ਸਾਲ ਮਹਿਲਾ ਵਨਡੇ ਵਰਲਡ ਕੱਪ ਆਪਣੇ ਨਾਂ ਕੀਤਾ ਸੀ। ਟੀਮ ਇੰਡੀਆ ਪਹਿਲੀ ਵਾਰ ਇਹ ਖ਼ਿਤਾਬ ਜਿੱਤਣ ਵਿੱਚ ਸਫਲ ਰਹੀ ਸੀ ਅਤੇ ਇਸ ਵਿੱਚ ਪ੍ਰਤਿਕਾ ਰਾਵਲ ਦਾ ਅਹਿਮ ਰੋਲ ਰਿਹਾ ਸੀ। ਹਾਲਾਂਕਿ, ਸੱਟ ਲੱਗਣ ਕਾਰਨ ਉਹ ਸੈਮੀਫਾਈਨਲ ਅਤੇ ਫਾਈਨਲ ਨਹੀਂ ਖੇਡ ਸਕੀ ਸੀ।
ਪ੍ਰਤਿਕਾ ਨੇ ਜ਼ਖ਼ਮੀ ਹੋਣ ਤੋਂ ਪਹਿਲਾਂ ਛੇ ਪਾਰੀਆਂ ਵਿੱਚ 51.33 ਦੀ ਔਸਤ ਨਾਲ 308 ਦੌੜਾਂ ਬਣਾਈਆਂ ਸਨ। ਉਨ੍ਹਾਂ ਨੇ ਨਿਊਜ਼ੀਲੈਂਡ ਦੇ ਖ਼ਿਲਾਫ਼ ਸ਼ਾਨਦਾਰ ਸੈਂਕੜਾ ਅਤੇ ਆਸਟ੍ਰੇਲੀਆ ਦੇ ਖ਼ਿਲਾਫ਼ ਅਹਿਮ 75 ਦੌੜਾਂ ਦੀ ਪਾਰੀ ਖੇਡੀ ਸੀ।
ਬੰਗਲਾਦੇਸ਼ ਦੇ ਖ਼ਿਲਾਫ਼ ਆਖ਼ਰੀ ਲੀਗ ਮੈਚ ਵਿੱਚ ਉਹ ਜ਼ਖ਼ਮੀ ਹੋ ਗਈ ਸੀ ਅਤੇ ਇਸੇ ਕਾਰਨ ਸੈਮੀਫਾਈਨਲ ਤੇ ਫਾਈਨਲ ਨਹੀਂ ਖੇਡ ਸਕੀ ਸੀ। ਉਨ੍ਹਾਂ ਦੀ ਜਗ੍ਹਾ ਸ਼ੇਫਾਲੀ ਵਰਮਾ ਨੇ ਲਈ ਸੀ।