ਅਭਿਆਸ ਨਾਲ ਪਿਆਰ ਤੇ ਨਫ਼ਰਤ ਤੋਂ ਉੱਪਰ ਉੱਠ ਕੇ ਵਿਕਸਿਤ ਹੁੰਦੀ ਐ ਸਮਾਨਤਾ ਦੀ ਭਾਵਨਾ
ਹਰੇਕ ਵਿਅਕਤੀ ਕਿਸੇ ਨਾ ਕਿਸੇ ਚਿੰਤਾ ਤੋਂ ਪਰੇਸ਼ਾਨ ਹੈ। ਇਨ੍ਹਾਂ ਸਾਰੇ ਹਾਲਾਤ ’ਚ ਵਿਪਸਨਾ ਇਕ ਸ਼ਾਨਦਾਰ ਧਿਆਨ ਦਾ ਤਰੀਕਾ ਹੈ। ਇਸ ’ਚ ਕਿਰਿਆ ਦੀ ਪ੍ਰਤੀਕਿਰਿਆ ਸਿਫਰ ਹੋ ਜਾਣ ’ਤੇ ਮਨ ਸ਼ਾਂਤ ਹੋ ਜਾਂਦਾ ਹੈ। ਇਸ ਅਭਿਆਸ ਨਾਲ ਪਿਆਰ ਤੇ ਨਫ਼ਰਤ ਤੋਂ ਉੱਪਰ ਉੱਠ ਕੇ ਸਮਾਨਤਾ ਦੀ ਭਾਵਨਾ ਵਿਕਸਿਤ ਹੁੰਦੀ ਹੈ। ਆਰਾਮਦਾਇਕ ਸਥਿਤੀ ’ਚ ਵੀ ਵਿਪਸਨਾ ਦਾ ਅਭਿਆਸ ਸੰਭਵ ਹੈ। ਦੋਵੇਂ ਅੱਖਾਂ ਬੰਦ ਕਰ ਕੇ ਕੁਦਰਤੀ ਸਾਹ ’ਤੇ ਧਿਆਨ ਕੇਂਦਰਿਤ ਕਰੋ।
Publish Date: Sun, 11 Jan 2026 10:52 PM (IST)
Updated Date: Mon, 12 Jan 2026 06:45 AM (IST)
ਵਿਪਸਨਾ ਦਾ ਮਤਲਬ ਹੈ ਵਿਸ਼ੇਸ਼ ਰੂਪ ਨਾਲ ਦੇਖਣਾ ਜਾਂ ਅੰਦਰੂਨੀ ਸਮਝ ਪ੍ਰਾਪਤ ਕਰਨਾ। ਭਾਵ ਇਹ ਇਕ ਡੂੰਘੀ ਮਾਨਸਿਕ ਸਿਖਲਾਈ ਹੈ, ਜੋ ਜੀਵਨ ਦੀਆਂ ਸੱਚਾਈਆਂ ਦਾ ਤਜਰਬਾ ਕਰਵਾ ਕੇ ਸੁਖੀ ਤੇ ਸੰਤੁਲਿਤ ਜੀਵਨ ਜਿਊਣ ’ਚ ਸਹਾਈ ਹੁੰਦੀ ਹੈ। ਇਸ ਧਿਆਨ-ਵਿਧੀ ਦਾ ਟੀਚਾ ਆਤਮ ਗਿਆਨ ਤੇ ਆਤਮ ਸ਼ੁੱਧੀ ਪ੍ਰਾਪਤ ਕਰਨਾ ਹੈ। ਇਸ ਤਰੀਕੇ ’ਚ ਚੀਜ਼ਾਂ ਦੀ ਸੁਭਾਵਿਕ ਸਰੰਚਨਾ ਤੇ ਭਾਵ ਨੂੰ ਸਵੀਕਾਰ ਕਰਦੇ ਹੋਏ, ਜੋ ਜਿਹਾ ਹੈ, ਉਸ ਨੂੰ ਉਸੇ ਰੂਪ ’ਚ ਜਾਨਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਸ ਨਾਲ ਅਸੀਂ ਆਪਣੇ ਤਨ-ਮਨ ਨੂੰ ਗਹਿਰਾਈ ਨਾਲ ਦੇਖ ਕੇ -ਸਮਝ ਕੇ ਜੀਵਨ ਨੂੰ ਵੱਧ ਚੌਕਸ ਤੇ ਜਾਗਰੂਕ ਬਣਾ ਸਕੀਏ। ਬਦਲਦੀ ਰੂਟੀਨ ਤੇ ਵਿਗੜਦੇ ਖਾਣ-ਪੀਣ ਨੇ ਮਨੁੱਖ ਨੂੰ ਕਈ ਰੋਗਾਂ ਦਾ ਸ਼ਿਕਾਰ ਬਣਾ ਦਿੱਤਾ ਹੈ।
ਹਰੇਕ ਵਿਅਕਤੀ ਕਿਸੇ ਨਾ ਕਿਸੇ ਚਿੰਤਾ ਤੋਂ ਪਰੇਸ਼ਾਨ ਹੈ। ਇਨ੍ਹਾਂ ਸਾਰੇ ਹਾਲਾਤ ’ਚ ਵਿਪਸਨਾ ਇਕ ਸ਼ਾਨਦਾਰ ਧਿਆਨ ਦਾ ਤਰੀਕਾ ਹੈ। ਇਸ ’ਚ ਕਿਰਿਆ ਦੀ ਪ੍ਰਤੀਕਿਰਿਆ ਸਿਫਰ ਹੋ ਜਾਣ ’ਤੇ ਮਨ ਸ਼ਾਂਤ ਹੋ ਜਾਂਦਾ ਹੈ। ਇਸ ਅਭਿਆਸ ਨਾਲ ਪਿਆਰ ਤੇ ਨਫ਼ਰਤ ਤੋਂ ਉੱਪਰ ਉੱਠ ਕੇ ਸਮਾਨਤਾ ਦੀ ਭਾਵਨਾ ਵਿਕਸਿਤ ਹੁੰਦੀ ਹੈ। ਆਰਾਮਦਾਇਕ ਸਥਿਤੀ ’ਚ ਵੀ ਵਿਪਸਨਾ ਦਾ ਅਭਿਆਸ ਸੰਭਵ ਹੈ। ਦੋਵੇਂ ਅੱਖਾਂ ਬੰਦ ਕਰ ਕੇ ਕੁਦਰਤੀ ਸਾਹ ’ਤੇ ਧਿਆਨ ਕੇਂਦਰਿਤ ਕਰੋ।
ਜਦ ਮਨ ਭਟਕੇ ਤਾਂ ਉਸ ਨੂੰ ਹੌਲੀ-ਹੌਲੀ ਸਾਹ ਜਾਂ ਸਰੀਰ ਦੀਆਂ ਸੰਵੇਦਨਾਵਾਂ ’ਤੇ ਵਾਪਸ ਲੈ ਆਓ। ਮਾਨਸਿਕ ਵਿਚਾਰਾਂ ’ਚ ਆ ਰਹੀਆਂ ਸਕਾਰਾਤਮਕ ਤਬਦੀਲੀਆਂ ’ਤੇ ਹੀ ਨਜ਼ਰ ਰੱਖੋ- ਨਾ ਤਾਂ ਉਨ੍ਹਾਂ ’ਚ ਸ਼ਾਮਲ ਹੋਵੋ ਤੇ ਨਾ ਹੀ ਉਨ੍ਹਾਂ ਦਾ ਵਿਰੋਧ ਕਰੋ। ਇਸ ਮਾਨਸਿਕ ਕਸਰਤ ਦੇ ਅਭਿਆਸ ਨਾਲ ਮਾਨਸਿਕ ਤਣਾਅ ਤੇ ਚਿੰਤਾ ’ਚ ਕਮੀ, ਇਕਾਗਰਤਾ ’ਚ ਵਾਧਾ, ਨਕਾਰਾਤਮਕਤਾ ’ਤੇ ਰੋਕ, ਨਸ਼ਿਆਂ ਤੋਂ ਮੁਕਤੀ ਤੇ ਆਤਮ ਵਿਸ਼ਵਾਸ ’ਚ ਵਾਧੇ ਦਾ ਅਹਿਸਾਸ ਕੀਤਾ ਜਾ ਸਕਦਾ ਹੈ।
ਜ਼ਰੂਰੀ ਹੈ ਕਿ ਜੋ ਕੁਝ ਵੀ ਅਹਿਸਾਸ ਕੀਤਾ ਜਾਵੇ, ਉਸ ਨੂੰ ਬਿਨਾਂ ਕਿਸੇ ਪਹਿਲਾਂ ਤੋਂ ਤੈਅ ਧਾਰਨਾ ਦੇ ਠੀਕ ਉਵੇਂ ਹੀ ਦੇਖਿਆ ਜਾਵੇ, ਜਿਵੇਂ ਉਹ ਹੈ। ਇਹ ਸਾਧਨਾ ਆਤਮ-ਦਰਸ਼ਨ ਦੀ ਸਾਧਨਾ ਹੈ, ਜਿਸ ਨੂੰ ਸਵੈ-ਦਰਸ਼ਨ ਅਤੇ ਸੱਚ-ਦਰਸ਼ਨ ਵੀ ਕਿਹਾ ਜਾ ਸਕਦਾ ਹੈ। ਇਹ ਆਪਣੀਆਂ ਹੀ ਭਾਵਨਾਵਾਂ ਰਾਹੀਂ ਮਾੜੇ ਗੁਣਾਂ ਨੂੰ ਦੂਰ ਕਰਨ ਵਾਲੀ ਤੇ ਸੁਖੀ ਜੀਵਨ ਜਿਊਣ ਦੀ ਇਕ ਅਦੁੱਤੀ ਕਲਾ ਹੈ।
-ਐੱਸਐੱਨ ਦੁਬੇ ‘ਸਨੇਹੀ’