ਹਰ ਵਰ੍ਹੇ 14 ਫਰਵਰੀ ਵੈਲੇਨਟਾਈਨ ਡੇ ਵਜੋਂ ਮਨਾਈ ਜਾਂਦੀ ਹੈ। ਇਸ ਬਾਰੇ ਇਕ ਕਹਾਣੀ ਪ੍ਰਚਲਿਤ ਹੈ ਕਿ ਸੇਂਟ ਵੈਲੇਨਟਾਈਨ ਬੱਚਿਆਂ ਨਾਲ ਬਹੁਤ ਪਿਆਰ ਕਰਦੇ ਸਨ। ਇਕ ਵਾਰ ਵੈਲੇਨਟਾਈਨ ਨੂੰ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੇ ਪਿਆਰੇ ਬੱਚੇ ਇਹ ਸਹਿਣ ਨਹੀਂ ਕਰ ਪਾਏ। ਇਨ੍ਹਾਂ ਬੱਚਿਆਂ ਨੇ ਕਾਗਜ਼ ਦੇ ਛੋਟੇ-ਛੋਟੇ ਟੁਕੜਿਆਂ ’ਤੇ ਆਪਣੀਆਂ ਕੋਮਲ ਭਾਵਨਾਵਾਂ ਲਿਖੀਆਂ ਅਤੇ ਜੇਲ੍ਹ ਦੀਆਂ ਸਲਾਖਾਂ ਵਿੱਚੋਂ ਉਨ੍ਹਾਂ ਤੱਕ ਪਹੁੰਚਾ ਦਿੱਤੀਆਂ।

ਹਰ ਵਰ੍ਹੇ 14 ਫਰਵਰੀ ਵੈਲੇਨਟਾਈਨ ਡੇ ਵਜੋਂ ਮਨਾਈ ਜਾਂਦੀ ਹੈ। ਇਸ ਬਾਰੇ ਇਕ ਕਹਾਣੀ ਪ੍ਰਚਲਿਤ ਹੈ ਕਿ ਸੇਂਟ ਵੈਲੇਨਟਾਈਨ ਬੱਚਿਆਂ ਨਾਲ ਬਹੁਤ ਪਿਆਰ ਕਰਦੇ ਸਨ। ਇਕ ਵਾਰ ਵੈਲੇਨਟਾਈਨ ਨੂੰ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੇ ਪਿਆਰੇ ਬੱਚੇ ਇਹ ਸਹਿਣ ਨਹੀਂ ਕਰ ਪਾਏ। ਇਨ੍ਹਾਂ ਬੱਚਿਆਂ ਨੇ ਕਾਗਜ਼ ਦੇ ਛੋਟੇ-ਛੋਟੇ ਟੁਕੜਿਆਂ ’ਤੇ ਆਪਣੀਆਂ ਕੋਮਲ ਭਾਵਨਾਵਾਂ ਲਿਖੀਆਂ ਅਤੇ ਜੇਲ੍ਹ ਦੀਆਂ ਸਲਾਖਾਂ ਵਿੱਚੋਂ ਉਨ੍ਹਾਂ ਤੱਕ ਪਹੁੰਚਾ ਦਿੱਤੀਆਂ। ਇਸ ਤਰ੍ਹਾਂ ਇੱਥੋਂ ਹੀ ਪਿਆਰ ਨਾਲ ਭਰਪੂਰ ਭਾਵਨਾਵਾਂ ਦੇ ਅਦਾਨ-ਪ੍ਰਦਾਨ ਦਾ ਸਿਲਸਿਲਾ ਸ਼ੁਰੂ ਹੋਇਆ ਜੋ ਸਮੇਂ ਦੇ ਨਾਲ ਕਈ ਰੂਪਾਂ ਵਿਚ ਬਦਲ ਚੁੱਕਾ ਹੈ। ਭਾਵੇਂ ਅੱਜ ਦੇ ਯੁੱਗ ਵਿਚ ਵੈਲੇਨਟਾਈਨ ਡੇ ਸਿਰਫ਼ ਪ੍ਰੇਮੀ ਅਤੇ ਪ੍ਰੇਮਿਕਾ ਦੇ ਵਿਚਕਾਰ ਦਾ ਇਕ ਉਤਸਵ ਬਣ ਕੇ ਰਹਿ ਗਿਆ ਹੈ ਪਰ ਇਸ ਦਾ ਇਕ ਰੂਹਾਨੀ ਪਹਿਲੂ ਵੀ ਹੈ। ਵੈਲੇਨਟਾਈਨ ਡੇ ਸੰਤ ਵੈਲੇਨਟਾਈਨ ਅਤੇ ਉਨ੍ਹਾਂ ਦੇ ਸ਼ਿਸ਼ਾਂ ਦੇ ਵਿਚਕਾਰ ਪਿਆਰ ਦਾ ਪ੍ਰਤੀਕ ਹੈ ਜੋ ਇਕ ਗੁਰੂ ਅਤੇ ਸ਼ਿਸ਼ਾਂ ਦੇ ਵਿਚਕਾਰ ਜਾਂ ਪ੍ਰਭੂ ਅਤੇ ਭਗਤ ਦੇ ਵਿਚਕਾਰ ਹੁੰਦਾ ਹੈ ਜੋ ਕਿ ਇਕ ਮਨੁੱਖ ਦਾ ਪੂਰੀ ਸ੍ਰਿਸ਼ਟੀ ਅਤੇ ਮਨੁੱਖਤਾ ਲਈ ਹੁੰਦਾ ਹੈ। ਸਾਡੇ ਮਨੁੱਖ ਹੋਣ ਦਾ ਪਰਮ ਟੀਚਾ, ਆਪਣੇ-ਆਪ ਨੂੰ ਜਾਣਨਾ ਅਤੇ ਪਰਮ ਪਿਤਾ ਪਰਮਾਤਮਾ ਨੂੰ ਪਾਉਣਾ ਹੈ ਅਤੇ ਇਸ ਟੀਚੇ ਨੂੰ ਪ੍ਰਾਪਤ ਕਰਨ ਦਾ ਸਾਧਨ ਪਿਆਰ ਹੀ ਹੈ।
ਪਰਮਾਤਮਾ ਪਿਆਰ ਦਾ ਸਰੂਪ ਹੈ, ਸਾਡੀ ਆਤਮਾ ਪਰਮਾਤਮਾ ਦੀ ਅੰਸ਼ ਹੋਣ ਦੇ ਨਾਤੇ ਉਹੀ ਸਾਰੇ ਗੁਣ ਰੱਖਦੀ ਹੈ ਜੋ ਪਰਮਾਤਮਾ ਦੇ ਹਨ। ਇਸ ਤਰ੍ਹਾਂ ਸਾਡੀ ਆਤਮਾ ਵੀ ਪ੍ਰਭੂ ਪਿਆਰ ਦਾ ਹੀ ਇਕ ਅੰਸ਼ ਹੈ ਅਤੇ ਪਰਮਾਤਮਾ ਨੂੰ ਪਾਉਣ ਦਾ ਰਸਤਾ ਵੀ ਪਿਆਰ ਦਾ ਹੀ ਰਾਹ ਹੈ। ਸਵਾਲ ਇਹ ਉੱਠਦਾ ਹੈ ਕਿ ਇਹ ਪਿਆਰ ਮਿਲਦਾ ਕਿੱਥੋਂ ਹੈ? ਇਸ ਦਿੱਵਿਆ ਪਿਆਰ ਦੀਆਂ ਕਿਰਨਾਂ ਇਕ ਪੂਰਨ ਮਹਾਪੁਰਸ਼ ਦੀਆਂ ਪ੍ਰਭੂ ਪ੍ਰੇਮ ਵਿਚ ਮਦਮਸਤ ਅੱਖਾਂ ਤੋਂ ਸਾਡੇ ਤੱਕ ਆਉਂਦੀਆਂ ਹਨ ਜੋ ਸਾਡੀ ਸਦੀਆਂ ਤੋਂ ਸੁੱਤੀ ਆਤਮਾ ਨੂੰ ਹੌਲੀ-ਹੌਲੀ ਜਾਗਰੂਕ ਕਰਦੀਆਂ ਹਨ ਅਤੇ ਚੇਤਨਤਾ ਦੇ ਮਹਾਸਾਗਰ ਤੱਕ ਦੀ ਯਾਤਰਾ ਪੂਰੀ ਕਰਵਾਉਂਦੀਆਂ ਹਨ। ਅਸਲ ਵਿਚ, ਖ਼ੁਦ ਪਰਮਾਤਮਾ ਹੀ ਸੰਤ ਸਤਿਗੁਰੂ ਦੇ ਰੂਪ ਵਿਚ ਆਪਣੇ ਅੰਸ਼ਾਂ ਨੂੰ ਵਾਪਸ ਲਿਜਾਣ ਲਈ ਇਸ ਧਰਤੀ '’ਤੇ ਆਉਂਦੇ ਹਨ। ਸੰਤ-ਸਤਿਗੁਰੂ ਇਨ੍ਹਾਂ ਨੂੰ ਜਗਾਉਣ ਲਈ ਸਿਰਫ਼ ਪਿਆਰ ਦਾ ਇਸਤੇਮਾਲ ਕਰਦੇ ਹਨ। ਇਹ ਸਮਰੱਥਾ ਸਿਰਫ਼ ਇਕ ਸੰਤ-ਸਤਿਗੁਰੂ ਵਿਚ ਹੁੰਦੀ ਹੈ ਕਿ ਉਹ ਪਿਆਰ ਦਾ ਪਾਤਰ ਬਦਲ ਕੇ ਕਿਸੇ ਹਿਰਦੇ ਨੂੰ ਪਰਮਾਰਥ ਦੇ ਰਾਹ ’ਤੇ ਚਲਾ ਦੇਵੇ। ਸੰਤ-ਸਤਿਗੁਰੂ ਦੇ ਅਨੰਤ ਪਿਆਰ ਦਾ ਅਨੁਭਵ ਪਾ ਕੇ ਹੀ ਆਤਮਾ ਭੈਅ, ਭਰਮ ਅਤੇ ਸਾੜੇ ਦੀ ਜਕੜਨ ਤੋਂ ਮੁਕਤ ਹੋ ਸਕਦੀ ਹੈ।
-ਸੰਤ ਰਾਜਿੰਦਰ ਸਿੰਘ।