ਏਕਤਾ ਇਨਸਾਨੀਅਤ ਦੀ ਸਭ ਤੋਂ ਵੱਡੀ ਪਛਾਣ
ਜੇ ਵਿਕਾਸ ਦੀ ਕਲਪਨਾ ਨੂੰ ਸਾਰਥਕ ਬਣਾਉਣਾ ਹੈ, ਤਾਂ ਜ਼ਰੂਰੀ ਹੈ ਕਿ ਬਚਪਨ ਤੋਂ ਹੀ ਸਮਾਨਤਾ, ਸਹਿ-ਹੋਂਦ ਦੀ ਸਿੱਖਿਆ ਦਿੱਤੀ ਜਾਵੇਗੀ। ਰੱਬ ਦੀ ਪ੍ਰਾਪਤੀ ਨੂੰ ਮੁਸ਼ਕਲ ਸਾਧਨਾ ਦਾ ਫਲ ਕਿਹਾ ਗਿਆ, ਪਰ ਸਿਰਫ਼ ਸਰੀਰਕ ਤਪ ਤੇ ਸੰਸਾਰਕ ਤਿਆਗ ਸਾਧਨਾ ਨਹੀਂ ਹੈ।
Publish Date: Sun, 12 Apr 2026 10:41 PM (IST)
Updated Date: Mon, 13 Apr 2026 06:45 AM (IST)
ਬੱਚੇ ਜਦ ਜੀਵਨ ’ਚ ਕਦਮ ਰੱਖਦੇ ਹਨ, ਤਦ ਉਨ੍ਹਾਂ ਨੂੰ ਕੁਝ ਵੀ ਗਿਆਨ ਨਹੀਂ ਹੁੰਦਾ ਕਿ ਤਮਾਮ ਖਾਮੀਆਂ ਨਾਲ ਗ੍ਰਸਤ ਸਮਾਜ ਇਕ ਦਿਨ ਉਨ੍ਹਾਂ ਨੂੰ ਇਨਸਾਨ ਤੋਂ ਇਲਾਵਾ ਸਭ ਕੁਝ ਬਣਾ ਦੇਵੇਗਾ। ਜਿਵੇਂ-ਜਿਵੇਂ ਉਹ ਵੱਡੇ ਹੁੰਦੇ ਹਨ, ਉਨ੍ਹਾਂ ਦੇ ਸਾਹਮਣੇ ਜਾਤੀ, ਵਰਗ, ਧਰਮ, ਭਾਸ਼ਾ ਦੇ ਆਧਾਰ ’ਤੇ ਖੜ੍ਹੀਆਂ ਕਈ ਅਦਿੱਖ ਕੰਧਾਂ ਸਪੱਸ਼ਟ ਹੋਣ ਲੱਗਦੀਆਂ ਹਨ।
ਮਾਸੂਮ ਮਨ, ਜੋ ਕਦੀ ਸਮਾਨਤਾ ਤੇ ਪ੍ਰੇਮ ਦੀ ਭਾਵਨਾ ਨਾਲ ਭਰਿਆ ਹੁੰਦਾ ਹੈ, ਸਮਾਜਿਕ ਸਰੰਚਨਾਵਾਂ ਦੇ ਦਬਾਅ ’ਚ ਵੰਡਿਆ ਜਾਣ ਲੱਗਦਾ ਹੈ। ਨਤੀਜੇ ਵਜੋਂ ਉਹ ਵੀ ਉਸੇ ਵਿਵਸਥਾ ਦਾ ਹਿੱਸਾ ਬਣ ਜਾਂਦੇ ਹਨ, ਜੋ ਇਨਸਾਨੀਅਤ ਤੋਂ ਵੱਧ ਪਛਾਣ ਦੀਆਂ ਤੰਗ ਪਰਿਭਾਸ਼ਾਵਾਂ ਨੂੰ ਮਹੱਤਵ ਦਿੰਦੀ ਹੈ। ਦੁਨੀਆ ਵਿਕਾਸ ਦੀਆਂ ਕਿੰਨੀਆਂ ਹੀ ਪਰਿਭਾਸ਼ਾਵਾਂ ਲਿਖ ਲਵੇ, ਪਰ ਵਿਤਕਰੇ ਦੇ ਖਾਤਮੇ ਤੋਂ ਬਿਨਾਂ ਨਾ ਆਤਮਿਕ ਸੁੱਖ-ਸ਼ਾਂਤੀ ਸੰਭਵ ਹੈ, ਨਾ ਵਿਕਸਤ ਅਤੇ ਖ਼ੁਸ਼ਹਾਲ ਸਮਾਜ ਦੀ ਸਥਾਪਨਾ।
ਜੇ ਵਿਕਾਸ ਦੀ ਕਲਪਨਾ ਨੂੰ ਸਾਰਥਕ ਬਣਾਉਣਾ ਹੈ, ਤਾਂ ਜ਼ਰੂਰੀ ਹੈ ਕਿ ਬਚਪਨ ਤੋਂ ਹੀ ਸਮਾਨਤਾ, ਸਹਿ-ਹੋਂਦ ਦੀ ਸਿੱਖਿਆ ਦਿੱਤੀ ਜਾਵੇਗੀ। ਰੱਬ ਦੀ ਪ੍ਰਾਪਤੀ ਨੂੰ ਮੁਸ਼ਕਲ ਸਾਧਨਾ ਦਾ ਫਲ ਕਿਹਾ ਗਿਆ, ਪਰ ਸਿਰਫ਼ ਸਰੀਰਕ ਤਪ ਤੇ ਸੰਸਾਰਕ ਤਿਆਗ ਸਾਧਨਾ ਨਹੀਂ ਹੈ। ਸਭ ਦੀ ਹਿੱਤ ਸਾਧਨਾ ਕਰਦੇ ਹੋਏ ਇਕੱਠੇ ਰਹਿਣ ਦੀ ਭਾਵਨਾ ਨਾਲ ਰਹਿਣਾ ਸਭ ਤੋਂ ਵੱਡੀ ਸਾਧਨਾ ਹੈ, ਜਿਸ ਤੋਂ ਬਿਨਾ ਨਾ ਰੱਬ ਦੀ ਪ੍ਰਾਪਤੀ ਸੰਭਵ ਹੈ, ਨਾ ਰੱਬ ਦੀ ਕਿਰਪਾ।
ਸਭ ਨਾਲ ਸਮਾਨ ਭਾਵਨਾ ਰੱਖਣ ਵਾਲਾ ਹਰ ਵਿਅਕਤੀ ਰੱਬ ਦਾ ਰੂਪ ਹੈ। ਇਸ ਲਈ ਬੱਚੇ ਭਗਵਾਨ ਦਾ ਰੂਪ ਹੁੰਦੇ ਹਨ। ਉਹ ਜੀਵਾਂ ’ਚ ਵਿਤਕਰਾ ਨਹੀਂ ਕਰਦੇ। ਉਨ੍ਹਾਂ ਦੇ ਮਨ ਅਜਿਹੇ ਨਿਰਮਲ ਹੁੰਦੇ ਹਨ, ਜੋ ਗੋਦ ’ਚ ਬੈਠਣ ਤੋਂ ਪਹਿਲਾਂ ਜਾਤ-ਪੰਥ ਨਹੀਂ ਪੁੱਛਦੇ। ਉਨ੍ਹਾਂ ਦੇ ਮਨ ’ਚ ਵਿਤਕਰੇ ਤੋਂ ਪੈਦਾ ਹੋਈ ਨਫ਼ਰਤ ਨਹੀਂ, ਪਿਆਰ ਦੀ ਸਦੀਵੀ ਧਾਰਾ ਵਹਿੰਦੀ ਹੈ। ਇਸ ਲਈ ਗੋਸਵਾਮੀ ਜੀ ਨੇ ਭਗਵਾਨ ਸ਼੍ਰੀ ਰਾਮ ਦੇ ਬਾਲ ਰੂਪ ਦੀ ਵੰਦਨਾ ਕੀਤੀ।
ਸ਼੍ਰੀ ਰਾਮ ਵੀ ਕਹਿੰਦੇ ਹਨ ਕਿ ਸੰਤਾਨ ਹੋਣ ਕਾਰਨ ਸਾਰੇ ਮੈਨੂੰ ਪਿਆਰੇ ਹਨ, ਪਰ ਮਨੁੱਖ ਸਭ ਤੋਂ ਵੱਧ ਕਿਉਂਕਿ ਏਕਤਾ ਦੀ ਭਾਵਨਾ ਨਾਲ ਭਰੇ ਮਨੁੱਖ ਹੀ ਮਾਨਵਤਾ ਦਾ ਵਿਸਥਾਰ ਕਰ ਕੇ ਧਰਤੀ ’ਤੇ ਸਵਰਗ ਦੀ ਸਥਾਪਨਾ ਕਰ ਸਕਦੇ ਹਨ। ਇਸ ਲਈ ਏਕਤਾ ਇਨਸਾਨੀਅਤ ਦੀ ਸਭ ਤੋਂ ਵੱਡੀ ਪਛਾਣ ਹੈ।
-ਡਾ. ਸੱਤਿਆਪ੍ਰਕਾਸ਼ ਮਿਸ਼ਰ।