ਪਿਆਰ ਦੇ ਹਨ ਵੱਖ-ਵੱਖ ਰੂਪ
ਪਿਆਰ ਦਾ ਰੂਪ ਵਿਸ਼ਾਲ ਹੋਣ ਕਰਕੇ ਇਹ ਸਾਰੇ ਸਬੰਧਾਂ ਦਾ ਆਧਾਰ ਹੈ। ਇਸ ਤੋਂ ਬਿਨਾਂ ਕੋਈ ਸੰਬੰਧ ਬਣਦਾ ਹੀ ਨਹੀਂ, ਜੇ ਬਣਦਾ ਹੈ ਤਾਂ ਟਿਕਦਾ ਨਹੀਂ। ਪਿਆਰ ਦੀ ਖਿੱਚ ਇਸ ਨੂੰ ਜੀਵੰਤ ਰੱਖਦੀ ਹੈ।
Publish Date: Sat, 14 Feb 2026 11:38 PM (IST)
Updated Date: Sun, 15 Feb 2026 06:45 AM (IST)
ਕਣ-ਕਣ ਵਿਚ ਮੌਜੂਦ ਆਕਰਸ਼ਣ ਨਾਲ ਸੰਸਾਰ ਦੀ ਹੋਂਦ ਹੈ। ਇਹੀ ਆਕਰਸ਼ਣ ਪਿਆਰ ਹੈ। ਪਿਆਰ ਸੰਸਾਰ ਲਈ ਓਨਾ ਹੀ ਸੱਚ ਹੈ, ਜਿੰਨਾ ਕਿ ਪਰਮਾਤਮਾ। ਪਿਆਰ ਨੂੰ ਸਮਝੇ ਬਿਨਾਂ ਰੱਬ ਨੂੰ ਸਮਝਣਾ ਸੰਭਵ ਨਹੀਂ। ‘ਪ੍ਰੇਮ ਹਰਿ ਕੋ ਰੂਪ ਹੈ, ਹਰਿ ਹੈਂ ਪ੍ਰੇਮ ਸਵਰੂਪ’ ਕਹਿ ਕੇ ਈਸ਼ਵਰ ਤੇ ਪ੍ਰੇਮ ਦੀ ਇਕਤਾਮਕਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਸ ਲਈ, ਪਿਆਰ ਤੋਂ ਬਿਨਾਂ ਤਾਂ ਸੰਸਾਰ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਪੱਛਮੀ ਸੱਭਿਆਚਾਰ ਦੀ ਬਿਮਾਰ ਮਾਨਸਿਕਤਾ ਕਾਰਨ ਇਸ ਨੂੰ ਪ੍ਰੇਮੀ-ਪ੍ਰੇਮਿਕਾ ਦੇ ਦੂਸ਼ਿਤ ਪਿਆਰ ਤੱਕ ਸੀਮਤ ਕਰ ਦਿੱਤਾ ਗਿਆ ਹੈ।
ਇਹ ਪਿਆਰ ਆਧਾਰਤ ਨਹੀਂ, ਸਗੋਂ ਵਾਸਨਾ ਦੇ ਆਕਰਸ਼ਣ ਦਾ ਨਤੀਜਾ ਹੁੰਦਾ ਹੈ। ਅੱਜ ਇਸ ਦੇ ਜਿਸ ਰੂਪ ਨੂੰ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਉੱਚਿਤ ਨਹੀਂ ਹੈ। ਭਾਰਤ ਵਰਗੇ ਦੇਸ਼ ’ਚ ਇਸ ਦੇ ਨਕਾਰਾਤਮਕ ਪ੍ਰਭਾਵ ਅਤੇ ਦੂਸ਼ਿਤ ਨਤੀਜੇ ਸਾਹਮਣੇ ਆ ਰਹੇ ਹਨ। ਜੇ ਸੱਚਾ ਪਿਆਰ ਹੋਵੇਗਾ ਤਾਂ ਉਸ ਦਾ ਨਤੀਜਾ ਪਤੀ-ਪਤਨੀ ਦੇ ਰੂਪ ਵਿਚ ਹੋਵੇਗਾ। ਭਾਰਤੀ ਸੱਭਿਆਚਾਰ ਵਿਚ ਇਸ ਦਾ ਕੋਈ ਬਦਲ ਨਹੀਂ। ਦੁਸ਼ਯੰਤ ਤੇ ਸ਼ਕੁੰਤਲਾ ਦਾ ਪ੍ਰੇਮ ਸਬੰਧ ਇਸ ਦੀ ਉਦਾਹਰਨ ਹੈ ਜਿਨ੍ਹਾਂ ਦੇ ਪੁੱਤਰ ਦਾ ਨਾਂ ਇਸ ਦੇਸ਼ ਦੇ ਨਾਮਕਰਨ ਦਾ ਆਧਾਰ ਬਣਿਆ।
ਪਿਆਰ ਦਾ ਰੂਪ ਵਿਸ਼ਾਲ ਹੋਣ ਕਰਕੇ ਇਹ ਸਾਰੇ ਸਬੰਧਾਂ ਦਾ ਆਧਾਰ ਹੈ। ਇਸ ਤੋਂ ਬਿਨਾਂ ਕੋਈ ਸੰਬੰਧ ਬਣਦਾ ਹੀ ਨਹੀਂ, ਜੇ ਬਣਦਾ ਹੈ ਤਾਂ ਟਿਕਦਾ ਨਹੀਂ। ਪਿਆਰ ਦੀ ਖਿੱਚ ਇਸ ਨੂੰ ਜੀਵੰਤ ਰੱਖਦੀ ਹੈ। ਭਾਰਤੀ ਸੱਭਿਆਚਾਰ ’ਚ ਪਤੀ-ਪਤਨੀ ਦੇ ਸਬੰਧ ਦੀ ਬੁਨਿਆਦ ਅੰਦਰੂਨੀ ਪਿਆਰ, ਤਿਆਗ ਤੇ ਸਮਰਪਣ ਹੈ, ਵਾਸਨਾ ਨਹੀਂ। ਇਸ ਲਈ ਇਹ ਸੱਤ ਜਨਮਾਂ ਦਾ ਹੁੰਦਾ ਹੈ। ਪਿਆਰ ਸਬੰਧਾਂ ਦੀ ਆਤਮਾ ਹੈ ਤੇ ਕਸੌਟੀ ਵੀ। ਪਿਆਰ ਤੋਂ ਬਿਨਾਂ ਗਹਿਰਾ ਰਿਸ਼ਤਾ ਵੀ ਬੇਜਾਨ ਹੁੰਦਾ ਹੈ ਪਰ ਪਿਆਰ ਹੋਣ ’ਤੇ ਕੋਈ ਵੀ ਸਬੰਧ ਗੂੜ੍ਹਾ ਹੋ ਜਾਂਦਾ ਹੈ।
ਪਿਆਰ ਵਿਚ ਸਜੀਵ-ਨਿਰਜੀਵ ਦਾ ਵੀ ਫ਼ਰਕ ਨਹੀਂ ਹੁੰਦਾ। ਇਸ ਲਈ ਧਰਤੀ ਮਾਂ ਬਣ ਜਾਂਦੀ ਹੈ, ਆਕਾਸ਼ ਪਿਤਾ ਤੇ ਚੰਨ ਮਾਮਾ। ਸੂਰਜਮੁਖੀ ਦਾ ਸੂਰਜ ਨਾਲ, ਚਕੋਰ ਦਾ ਚੰਨ ਨਾਲ ਰਿਸ਼ਤਾ ਪਿਆਰ ਦੀ ਵੱਡੀ ਨਿਰਪੱਖਤਾ ਦੇ ਪ੍ਰਮਾਣ ਹਨ। ਪਿਆਰ ਦੀ ਕੋਈ ਹੱਦ ਨਹੀਂ, ਇਹ ਰੱਬ ਵਾਂਗ ਅਨਾਦੀ-ਅਨੰਤ ਹੈ। ਅੱਜ ਪਿਆਰ ਦੀ ਪਵਿੱਤਰਤਾ ਨੂੰ ਸਮਝ ਕੇ ਰਿਸ਼ਤਿਆਂ ਨੂੰ ਲੰਬੇ ਸਮੇਂ ਤੱਕ ਚੱਲਣ ਵਾਲੇ ਬਣਾਉਣ ਦਾ ਸੰਕਲਪ ਲਓ। ਤਦ ਹੀ ਪਿਆਰ ਦੀ ਸਾਰਥਕਤਾ ਹੈ ਤੇ ਜੀਵਨ ਦੀ ਵੀ।
-ਡਾ. ਸੱਤਿਆਪ੍ਰਕਾਸ਼ ਮਿਸ਼ਰ।