ਦੁਨੀਆ ਵਿਚ ਸਦਾ ਇਕ ਦੌਰ ਚੱਲਦਾ ਰਹਿੰਦਾ ਹੈ ਜਿਸ ਵਿਚ ਸੱਚ ਅਤੇ ਝੂਠ ਦੀ ਲੜਾਈ ਹੁੰਦੀ ਰਹਿੰਦੀ ਹੈ। ਸੱਚ ਨੂੰ ਦਬਾਉਣ ਲਈ ਝੂਠ ਬਹੁਤ ਕੋਸ਼ਿਸ਼ਾਂ ਕਰਦਾ ਹੈ ਕਿ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਛੁਪ ਜਾਵੇ ਪਰ ਸੱਚ ਇਕ ਅਜਿਹੀ ਚੀਜ਼ ਹੈ ਜੋ ਕਦੇ ਵੀ ਛੁਪ ਨਹੀਂ ਸਕਦੀ ਕਿਉਂਕਿ ਪਿਤਾ-ਪਰਮੇਸ਼ਵਰ ਸ੍ਰਿਸ਼ਟੀ ਦੀ ਸ਼ੁਰੂਆਤ ਵਿਚ ਸੱਚ ਸਨ, ਅੱਜ ਵੀ ਸੱਚ ਹਨ ਅਤੇ ਸ੍ਰਿਸ਼ਟੀ ਦੇ ਅੰਤ ਤੱਕ ਵੀ ਸੱਚ ਰਹਿਣਗੇ।

ਫੱਗਣ ਦੇ ਮਹੀਨੇ ਵਿਚ ਹਰ ਪਾਸੇ ਫੁੱਲ ਖਿੜਦੇ ਹਨ ਅਤੇ ਚੁਫੇਰੇ ਰੰਗ-ਬਿਰੰਗੀ ਬਹਾਰ ਹੁੰਦੀ ਹੈ। ਹੋਲੀ ਦਾ ਤਿਉਹਾਰ ਇਸ ਫੱਗਣ ਮਹੀਨੇ ਵਿਚ ਬਹੁਤ ਹੀ ਖ਼ੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਜਿਸ ਵਿਚ ਲੋਕ ਇਕ-ਦੂਜੇ ਨੂੰ ਗਲੇ ਲਾ ਕੇ ਹੋਲੀ ਦੀਆਂ ਸ਼ੁਭਕਾਮਨਾਵਾਂ ਦਿੰਦੇ ਹਨ। ਜਿਵੇਂ ਹੋਲੀ ਦੇ ਤਿਉਹਾਰ ਦਾ ਇਕ ਬਾਹਰਲਾ ਪਹਿਲੂ ਹੈ ਜਿਸ ਵਿਚ ਇਕ ਦਿਨ ਹੋਲਿਕਾ ਸਾੜੀ ਜਾਂਦੀ ਹੈ ਅਤੇ ਦੂਜੇ ਦਿਨ ਇਕ-ਦੂਜੇ ’ਤੇ ਰੰਗ ਅਤੇ ਗੁਲਾਲ ਕੇ ਇਸ ਤਿਉਹਾਰ ਨੂੰ ਰਵਾਇਤੀ ਤੌਰ ’ਤੇ ਮਨਾਇਆ ਜਾਂਦਾ ਹੈ ਪਰ ਉਸ ਦਾ ਇਕ ਰੂਹਾਨੀ ਪਹਿਲੂ ਵੀ ਹੈ।
ਦੁਨੀਆ ਵਿਚ ਸਦਾ ਇਕ ਦੌਰ ਚੱਲਦਾ ਰਹਿੰਦਾ ਹੈ ਜਿਸ ਵਿਚ ਸੱਚ ਅਤੇ ਝੂਠ ਦੀ ਲੜਾਈ ਹੁੰਦੀ ਰਹਿੰਦੀ ਹੈ। ਸੱਚ ਨੂੰ ਦਬਾਉਣ ਲਈ ਝੂਠ ਬਹੁਤ ਕੋਸ਼ਿਸ਼ਾਂ ਕਰਦਾ ਹੈ ਕਿ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਛੁਪ ਜਾਵੇ ਪਰ ਸੱਚ ਇਕ ਅਜਿਹੀ ਚੀਜ਼ ਹੈ ਜੋ ਕਦੇ ਵੀ ਛੁਪ ਨਹੀਂ ਸਕਦੀ ਕਿਉਂਕਿ ਪਿਤਾ-ਪਰਮੇਸ਼ਵਰ ਸ੍ਰਿਸ਼ਟੀ ਦੀ ਸ਼ੁਰੂਆਤ ਵਿਚ ਸੱਚ ਸਨ, ਅੱਜ ਵੀ ਸੱਚ ਹਨ ਅਤੇ ਸ੍ਰਿਸ਼ਟੀ ਦੇ ਅੰਤ ਤੱਕ ਵੀ ਸੱਚ ਰਹਿਣਗੇ।
ਹੋਲੀ ਦਾ ਦਿਨ ਇਸ ਗੱਲ ਦਾ ਪ੍ਰਤੀਕ ਹੈ ਕਿ ਆਖ਼ਰ ਸੱਚ ਦੀ ਜਿੱਤ ਅਤੇ ਝੂਠ ਦੀ ਹਮੇਸ਼ਾ ਹਾਰ ਹੁੰਦੀ ਹੈ।
ਪੂਰਨ ਸੰਤਾਂ ਮੁਤਾਬਕ ਹੋਲੀ ਜਲਾਉਣ ਦਾ ਰੂਹਾਨੀ ਮਹੱਤਵ ਇਹ ਹੈ ਕਿ ਅਸੀਂ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਸਾੜ ਕੇ ਸਦਾਚਾਰੀ ਜੀਵਨ ਬਤੀਤ ਕਰੀਏ ਅਤੇ ਜਿਸ ਤਰ੍ਹਾਂ ਅਸੀਂ ਬਾਹਰ ਇਕ-ਦੂਜੇ ’ਤੇ ਰੰਗ ਅਤੇ ਗੁਲਾਲ ਪਾ ਕੇ ਇਸ ਤਿਉਹਾਰ ਨੂੰ ਮਨਾਉਂਦੇ ਹਾਂ, ਉਸੇ ਤਰ੍ਹਾਂ ਸਾਨੂੰ ਪੂਰਨ ਗੁਰੂ ਦੀ ਸਹਾਇਤਾ ਨਾਲ ਧਿਆਨ-ਅਭਿਆਸ ਦੁਆਰਾ ਆਪਣੇ ਅੰਦਰ ਪ੍ਰਭੂ ਦੇ ਵੱਖ-ਵੱਖ ਰੰਗਾਂ ਨੂੰ ਦੇਖ ਕੇ ਸੱਚੀ ਹੋਲੀ ਆਪਣੇ ਅੰਦਰ ਖੇਡਣੀ ਚਾਹੀਦੀ ਹੈ।
ਇਸ ਤਿਉਹਾਰ ਦਾ ਇਕ ਹੋਰ ਪਹਿਲੂ ਇਕ-ਦੂਜੇ ਨੂੰ ਰੰਗ ਲਗਾਉਣਾ ਵੀ ਹੈ। ਹੋਲੀ ’ਤੇ ਲੋਕ ਸਫ਼ੇਦ ਕੱਪੜੇ ਪਹਿਨਦੇ ਹਨ ਜਿਸ ਦਾ ਇਕ ਰੂਹਾਨੀ ਪਹਿਲੂ ਵੀ ਹੈ। ਸਫ਼ੇਦ ਰੰਗ ਵਿਚ ਹੋਰ ਸਾਰੇ ਰੰਗ ਸ਼ਾਮਲ ਹਨ। ਇਸੇ ਤਰ੍ਹਾਂ ਪਿਤਾ-ਪਰਮੇਸ਼ਵਰ ਸਾਡੇ ਸਭ ਦੇ ਅੰਦਰ ਹਨ। ਜਿਵੇਂ ਚਿੱਟਾ ਰੰਗ ਸਾਰੇ ਰੰਗਾਂ ਦਾ ਸਰੋਤ ਹੈ, ਉਸੇ ਤਰ੍ਹਾਂ ਪਿਤਾ-ਪਰਮੇਸ਼ਵਰ ਸਾਰੀ ਸ੍ਰਿਸ਼ਟੀ ਦੇ ਸਰੋਤ ਹਨ। ਜਿਵੇਂ ਹੋਲੀ ਮੌਕੇ ਵੱਖ-ਵੱਖ ਰੰਗ ਸਾਡੇ ਕੱਪੜਿਆਂ ’ਤੇ ਬਹੁ-ਰੰਗੀ ਆਕ੍ਰਿਤੀਆਂ ਬਣਾਉਂਦੇ ਹਨ ਅਤੇ ਅਸੀਂ ਉਨ੍ਹਾਂ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕਰਦੇ, ਉਸੇ ਤਰ੍ਹਾਂ ਸਾਨੂੰ ਆਪਣੇ ਜੀਵਨ ਵਿਚ ਇਕ-ਦੂਜੇ ਨੂੰ ਪ੍ਰੇਮ ਨਾਲ ਸਵੀਕਾਰ ਕਰਨਾ ਚਾਹੀਦਾ ਹੈ।
ਜੇ ਅਸੀਂ ਇਕ ਦੇਸ਼ ਜਾਂ ਸਮੁਦਾਇ ਦੇ ਮੈਂਬਰ ਹਾਂ ਤਾਂ ਸਾਨੂੰ ਦੂਜਿਆਂ ਨੂੰ ਉਸੇ ਤਰ੍ਹਾਂ ਸਵੀਕਾਰ ਕਰਨਾ ਚਾਹੀਦਾ ਹੈ ਜਿਵੇਂ ਪਰਮਾਤਮਾ ਸਾਰਿਆਂ ਨੂੰ ਸਵੀਕਾਰ ਕਰਦੇ ਹਨ। ਆਓ, ਹੋਲੀ ਦੇ ਇਸ ਤਿਉਹਾਰ ’ਤੇ ਅਸੀਂ ਆਪਣੇ ਅੰਦਰ ਫੈਲੀਆਂ ਸਾਰੀਆਂ ਬੁਰਾਈਆਂ ਨੂੰ ਸਾੜ ਕੇ ਅਤੇ ਇਕ-ਦੂਜੇ ’ਤੇ ਪ੍ਰੇਮ ਅਤੇ ਭਾਈਚਾਰੇ ਦਾ ਰੰਗ ਪਾਉਂਦੇ ਹੋਏ ਮਨੁੱਖੀ ਜੀਵਨ ਦੇ ਮੁੱਖ ਟੀਚੇ ਨੂੰ ਪ੍ਰਾਪਤ ਕਰੀਏ।
-ਸੰਤ ਰਾਜਿੰਦਰ ਸਿੰਘ।