ਸਭ ਤੋਂ ਵੱਡਾ ਧਰਮ
ਉਸ ਨਾਲ ਕਿਸੇ ਨੂੰ ਖ਼ੁਸ਼ ਕਰਨਾ ਵੀ ਆਸਾਨ ਨਹੀਂ ਹੁੰਦਾ। ਧਰਮ ਦਾ ਸਭ ਤੋਂ ਵੱਡਾ ਸਾਧਨ ਭਗਤੀ ਹੈ, ਜਿਸ ਦਾ ਮਤਲਬ ਵੀ ਸੇਵਾ ਹੈ। ਸੇਵਾ ਤੋਂ ਵੱਡੀ ਕੋਈ ਭਗਤੀ ਨਹੀਂ। ਸੇਵਾ ਧਰਮ ਅਪਣਾ ਕੇ ਹੀ ਮਹਾਵੀਰ ਹਨੂਮਾਨ ਪਰਮ ਭਗਤ ਕਹਿਲਾਏ। ਸੇਵਾ ਵੀ ਕੋਈ ਛੋਟੀ-ਵੱਡੀ ਨਹੀਂ ਹੁੰਦੀ।ਮੌਕਾ ਮਿਲਣ ’ਤੇ ਛੋਟੀ ਸੇਵਾ ਵੀ ਸਭ ਤੋਂ ਵੱਡੀ ਭਗਤੀ ਬਣ ਜਾਂਦੀ ਹੈ।
Publish Date: Sun, 01 Mar 2026 11:30 PM (IST)
Updated Date: Mon, 02 Mar 2026 07:38 AM (IST)
ਧਰਮ ਕੋਈ ਪੰਥ ਜਾਂ ਮਜ਼ਹਬ ਨਹੀਂ, ਮਨੁੱਖੀ ਸੱਭਿਅਤਾ ਅਤੇ ਸੱਭਿਆਚਾਰ ਦਾ ਆਧਾਰ ਹੈ। ਇਹੀ ਮਾਨਵਤਾ ਦੀ ਜ਼ਿੰਦਗੀ ਹੈ, ਜੋ ਆਤਮਾ ਦਾ ਵਿਸਥਾਰ ਕਰ ਕੇ ਅੰਦਰੂਨੀ ਮਨ ’ਚ ਜੀਵ ਮਾਤਰ ਦੇ ਪ੍ਰਤੀ ਹਮਦਰਦੀ ਦੀ ਭਾਵਨਾ ਜਗਾਉਂਦਾ ਹੈ ਤੇ ਸਦਾਚਾਰ ਦੇ ਰਾਹ ’ਤੇ ਅੱਗੇ ਵਧਾ ਕੇ ਸਭ ਦੇ ਜੀਵਨ ’ਚ ਸੁੱਖ-ਸ਼ਾਂਤੀ ਦੇ ਦਰਵਾਜ਼ੇ ਖੋਲ੍ਹਦਾ ਹੈ। ਧਰਮ ਸਿਹਤਮੰਦ ਜੀਵਨ ਦੀ ਸਮੁੱਚੀ ਪਰਿਭਾਸ਼ਾ ਹੈ। ਸੱਚ, ਅਹਿੰਸਾ, ਤਿਆਗ, ਪਰਉਪਕਾਰ ਸਦਗੁਣ ਧਰਮ ਨੂੰ ਅਸਲ ਸਵਰੂਪ ਪ੍ਰਦਾਨ ਕਰਦੇ ਹਨ।
ਜਦਕਿ ਸ਼ਾਸਤਰਾਂ ਨੇ ਕਿਤੇ ਅਹਿੰਸਾ, ਕਿਤੇ ਸੱਚ ਤੇ ਕਿਤੇ ਪਰਉਪਕਾਰ ਨੂੰ ਸਭ ਤੋਂ ਵੱਡਾ ਧਰਮ ਕਿਹਾ ਹੈ, ਪਰ ਚਿੱਤਰਕੂਟ ਗਮਨ ਪ੍ਰਸੰਗ ’ਚ ਗੋਸਵਾਮੀ ਜੀ ਨੇ ਭਰਤ ਜੀ ਦੇ ਰਾਹੀਂ ‘ਸਬਤੇ ਸੇਵਕ ਧਰਮੁ ਕਠੋਰਾ’ ਕਹਿ ਕੇ ਸੇਵਾ ਨੂੰ ਸਭ ਤੋਂ ਸਤਿਕਾਰਯੋਗ ਧਰਮ ਸਵੀਕਾਰ ਕੀਤਾ ਹੈ। ਭਗਵਾਨ ਸ਼੍ਰੀ ਰਾਮ ਨੇ ਆਪ ਕਿਹਾ-ਮੋਹਿੰ ਸੇਵਕ ਸਮ ਪ੍ਰਿਯ ਕਛੁ ਨਾਹੀਂ।’ ਭਾਵ ਮੈਨੂੰ ਸੇਵਕ ਤੋਂ ਵੱਧ ਕੋਈ ਪਿਆਰਾ ਨਹੀਂ। ਇਸ ਲਈ ਸੇਵਾ ਦੀ ਹੱਦ ਨਹੀਂ ਹੁੰਦੀ।
ਉਸ ਨਾਲ ਕਿਸੇ ਨੂੰ ਖ਼ੁਸ਼ ਕਰਨਾ ਵੀ ਆਸਾਨ ਨਹੀਂ ਹੁੰਦਾ। ਧਰਮ ਦਾ ਸਭ ਤੋਂ ਵੱਡਾ ਸਾਧਨ ਭਗਤੀ ਹੈ, ਜਿਸ ਦਾ ਮਤਲਬ ਵੀ ਸੇਵਾ ਹੈ। ਸੇਵਾ ਤੋਂ ਵੱਡੀ ਕੋਈ ਭਗਤੀ ਨਹੀਂ। ਸੇਵਾ ਧਰਮ ਅਪਣਾ ਕੇ ਹੀ ਮਹਾਵੀਰ ਹਨੂਮਾਨ ਪਰਮ ਭਗਤ ਕਹਿਲਾਏ। ਸੇਵਾ ਵੀ ਕੋਈ ਛੋਟੀ-ਵੱਡੀ ਨਹੀਂ ਹੁੰਦੀ।ਮੌਕਾ ਮਿਲਣ ’ਤੇ ਛੋਟੀ ਸੇਵਾ ਵੀ ਸਭ ਤੋਂ ਵੱਡੀ ਭਗਤੀ ਬਣ ਜਾਂਦੀ ਹੈ। ਯੁਧਿਸ਼ਠਰ ਦੇ ਯੱਗ ’ਚ ਜੂਠ ਚੁੱਕਣ ਦਾ ਕੰਮ ਸਵੀਕਾਰ ਕੇ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਆਪ ਇਸ ਨੂੰ ਸਿੱਧ ਕੀਤਾ ਹੈ। ਮਹਾਤਮਾ ਗਾਂਧੀ ਨੇ ਦੀਨ-ਦੁਖੀਆਂ ਦੀ ਸੇਵਾ ਨੂੰ ਸਭ ਤੋਂ ਵੱਡੀ ਪਰਮਾਤਮਾ ਦੀ ਭਗਤੀ ਕਿਹਾ।
ਫਲੋਰੈਂਸ ਨਾਈਟਿੰਗੇਲ ਨੇ ਰਾਤ ’ਚ ਲੈਂਪ ਲੈ ਕੇ ਜ਼ਖ਼ਮੀਆਂ ਦੀ ਸੇਵਾ ਨਾਲ ਜੀਵਨ ’ਚ ਭਗਤੀ ਨੂੰ ਸਾਕਾਰ ਕਰ ਦਿੱਤਾ। ਉਨ੍ਹਾਂ ਨੇ ਸੇਵਾ ਨੂੰ ਜੀਵਨ ਦਾ ਸਭ ਤੋਂ ਵੱਡਾ ਧਰਮ ਮੰਨ ਕੇ ਦਰਿੱਦਰਨਾਰਾਇਣ ਦੀ ਸੇਵਾ ਦਾ ਸੰਕਲਪ ਲਿਆ। ਮਨੁੱਖ ’ਚ ਸੇਵਾ ਦੀ ਭਾਵਨਾ ਆਉਂਦੇ ਹੀ ਹੰਕਾਰ ਦੀ ਭਾਵਨਾ ਖ਼ਤਮ ਹੋ ਜਾਂਦੀ ਹੈ, ਜਿਸ ਨਾਲ ਧਰਮ ਦੇ ਸਾਰੇ ਜ਼ਰੂਰੀ ਗੁਣ ਆਪਣੇ ਆਪ ਪੈਦਾ ਹੋ ਜਾਂਦੇ ਹਨ। ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਰਾਸ਼ਟਰ ਤੇ ਮਾਨਵਤਾ ਦੀ ਸੇਵਾ ਤੋਂ ਵੱਡਾ ਕੋਈ ਧਰਮ ਨਹੀਂ ਹੈ।
-ਡਾ. ਸੱਤਿਆਪ੍ਰਕਾਸ਼ ਮਿਸ਼ਰ