ਆਤਮ-ਸ਼ੁੱਧੀ ਦੀ ਅਹਿਮੀਅਤ
ਸਾਰਾ ਪ੍ਰਪੰਚ ਪੰਜ ਗਿਆਨ ਇੰਦਰੀਆਂ ਅਤੇ ਪੰਜ ਕਰਮ ਇੰਦਰੀਆਂ ਦਾ ਹੈ। ਮਨੁੱਖ ਜਾਂ ਤਾਂ ਇਨ੍ਹਾਂ ਦੇ ਵਸ ਵਿਚ ਰਹਿ ਕੇ ਜ਼ਹਿਰ ਪੀਂਦਾ ਰਹੇ ਜਾਂ ਇਨ੍ਹਾਂ ਨੂੰ ਵਸ ਵਿਚ ਕਰ ਕੇ ਅੰਮ੍ਰਿਤ ਰਸ ਦਾ ਧਾਰਕ ਬਣ ਜਾਵੇ। ਹਕੀਕੀ ਸੱਤਾ ਤਾਂ ਮਨ ਹੈ। ਸਰੀਰ ਤਾਂ ਨਾਸ਼ਵਾਨ ਹੈ, ਸਾਰੇ ਰਸਾਂ ਦਾ ਭੋਗ ਕਰ ਕੇ ਅੰਤ ਵਿਚ ਪੰਜ ਤੱਤਾਂ ਵਿਚ ਲੀਨ ਹੋ ਜਾਵੇਗਾ।
Publish Date: Mon, 02 Feb 2026 10:50 PM (IST)
Updated Date: Tue, 03 Feb 2026 06:45 AM (IST)
ਦੁਨੀਆ ਵਿਚ ਮਾਇਆ ਦਾ ਪ੍ਰਭਾਵ ਬਹੁਤ ਜ਼ਿਆਦਾ ਹੈ। ਇਸ ਨਾਲ ਨਜਿੱਠਣ ਲਈ ਅਪਾਰ ਤਾਕਤ ਦੀ ਲੋੜ ਹੁੰਦੀ ਹੈ। ਵੱਡੇ-ਵੱਡੇ ਸਾਧਕ ਵੀ ਇਸ ਦੇ ਸਾਹਮਣੇ ਝੁਕ ਜਾਂਦੇ ਹਨ ਅਤੇ ਉਨ੍ਹਾਂ ਦੇ ਜੀਵਨ ਭਰ ਦੇ ਯਤਨ ਵਿਅਰਥ ਹੋ ਜਾਂਦੇ ਹਨ। ਜੀਵਨ ਦੀ ਸਾਰਥਕਤਾ ਆਪਣੇ ਅੰਦਰ ਦੀ ਸ਼ਕਤੀ ਨੂੰ ਲਗਾਤਾਰ ਵਿਕਸਿਤ ਕਰਨ ਅਤੇ ਪ੍ਰਾਪਤ ਸ਼ਕਤੀ ਨੂੰ ਸੰਭਾਲੀ ਰੱਖਣ ਵਿਚ ਹੈ। ਆਪਣੀਆਂ ਇੰਦਰੀਆਂ ਨੂੰ ਤਾਂ ਵਰਜਿਆ ਹੀ ਜਾ ਸਕਦਾ ਹੈ ਕਿ ਉਹ ਕੁਝ ਵੀ ਨਾ ਦੇਖਣ ਜਾਂ ਸੁਣਨ ਜੋ ਪਾਪ ਕਰਮਾਂ ਵੱਲ ਪ੍ਰੇਰਿਤ ਕਰੇ। ਜੇਕਰ ਚਿੱਕੜ ਵਿਚ ਖਿੜ ਕੇ ਵੀ ਕਮਲ ਆਪਣੀਆਂ ਪੱਤੀਆਂ ਨੂੰ ਚਿੱਕੜ ਤੋਂ ਉੱਪਰ ਰੱਖਣ ਵਿਚ ਸਫਲ ਹੋ ਜਾਂਦਾ ਹੈ ਤਾਂ ਮਨੁੱਖ ਮਾਇਆ ਵਿਚ ਰਹਿਣ ਦੇ ਬਾਵਜੂਦ ਉਸ ਤੋਂ ਨਿਵਰਤ ਹੋਣ ਵਿਚ ਕਿਉਂ ਨਹੀਂ ਸਫਲ ਹੋ ਸਕਦਾ।
ਸਾਰਾ ਪ੍ਰਪੰਚ ਪੰਜ ਗਿਆਨ ਇੰਦਰੀਆਂ ਅਤੇ ਪੰਜ ਕਰਮ ਇੰਦਰੀਆਂ ਦਾ ਹੈ। ਮਨੁੱਖ ਜਾਂ ਤਾਂ ਇਨ੍ਹਾਂ ਦੇ ਵਸ ਵਿਚ ਰਹਿ ਕੇ ਜ਼ਹਿਰ ਪੀਂਦਾ ਰਹੇ ਜਾਂ ਇਨ੍ਹਾਂ ਨੂੰ ਵਸ ਵਿਚ ਕਰ ਕੇ ਅੰਮ੍ਰਿਤ ਰਸ ਦਾ ਧਾਰਕ ਬਣ ਜਾਵੇ। ਹਕੀਕੀ ਸੱਤਾ ਤਾਂ ਮਨ ਹੈ। ਸਰੀਰ ਤਾਂ ਨਾਸ਼ਵਾਨ ਹੈ, ਸਾਰੇ ਰਸਾਂ ਦਾ ਭੋਗ ਕਰ ਕੇ ਅੰਤ ਵਿਚ ਪੰਜ ਤੱਤਾਂ ਵਿਚ ਲੀਨ ਹੋ ਜਾਵੇਗਾ।
ਪਾਪਾਂ ਦਾ ਬੋਝ ਤਾਂ ਮਨ, ਅਰਥਾਤ ਆਤਮ ਤੱਤ ਨੂੰ ਹੀ ਉਠਾਉਣਾ ਅਤੇ ਭੋਗਣਾ ਪਵੇਗਾ। ਮਨ ਇਸ ਸਾਰ ਨੂੰ ਸਮਝ ਕੇ ਹੀ ਤਨ ਅਤੇ ਇੰਦਰੀਆਂ ਨੂੰ ਵਸ ਵਿਚ ਕਰਨ ਲਈ ਦ੍ਰਿੜ੍ਹ ਸੰਕਲਪਿਤ ਹੋ ਸਕਦਾ ਹੈ। ਮਨ ਜੇ ਸ਼ਕਤੀਸ਼ਾਲੀ ਹੈ ਤਾਂ ਮੋਹ ਦਾ ਸਥਾਨ ਪ੍ਰੇਮ, ਲੋਭ ਦਾ ਸਥਾਨ ਸਬਰ, ਕਾਮ ਦਾ ਸਥਾਨ ਮਰਿਆਦਾ, ਕਰੋਧ ਦੀ ਥਾਂ ਹਲੀਮੀ ਅਤੇ ਹੰਕਾਰ ਦੀ ਜਗ੍ਹਾ ਮਾਣ ਲੈ ਲਵੇਗਾ। ਪ੍ਰੇਮ, ਸੰਤੋਸ਼, ਮਰਿਆਦਾ, ਹਲੀਮੀ ਅਤੇ ਮਾਣ-ਇਹ ਪੰਜ ਰੋਕਾਂ ਇਕੱਠੀਆਂ ਲਗਾਏ ਰੱਖਣ ਨਾਲ ਹੀ ਇੰਦਰੀਆਂ ਨੂੰ ਸੇਧਿਆ ਜਾ ਸਕਦਾ ਹੈ। ਮਨੁੱਖ ਜਿਸ ਵੀ ਹਾਲਤ ਵਿਚ ਹੋਵੇ, ਉਹ ਸਦਾ ਸਹਿਜ ਰਹੇ।
ਮਨੁੱਖ ਦਾ ਸੰਗ ਦੂਜਿਆਂ ਨੂੰ ਸੁਖਦ ਅਹਿਸਾਸ ਪ੍ਰਦਾਨ ਕਰੇ। ਕੋਮਲਤਾ ਉਸ ਦੀ ਬੋਲੀ ਵਿੱਚੋਂ ਝਲਕਦੀ ਹੋਵੇ। ਸ੍ਰਿਸ਼ਟੀ ਦੀਆਂ ਸਾਰੀਆਂ ਰਚਨਾਵਾਂ ਵਿਚ ਮਨੁੱਖ ਦਾ ਮਨ ਸਭ ਤੋਂ ਵੱਧ ਕੋਮਲ ਹੈ। ਜਦੋਂ ਇੰਦਰੀਆਂ ਮਜ਼ਬੂਤ ਹੁੰਦੀਆਂ ਹਨ ਤਾਂ ਮਨ ਦੀ ਕੋਮਲਤਾ ਨੂੰ ਦੁਰਭਾਵਨਾਵਾਂ ਦਾ ਕਠੋਰ ਪਰਦਾ ਢਕ ਲੈਂਦਾ ਹੈ। ਮਨ ਨੂੰ ਉਸ ਤੋਂ ਮੁਕਤ ਕਰਨਾ ਅਤੇ ਸਦਾ ਮੁਕਤ ਰੱਖਣਾ ਉਸੇ ਤਰ੍ਹਾਂ ਹੈ, ਜਿਵੇਂ ਕਿਸੇ ਦੇਸ਼ ਨੂੰ ਜਿੱਤ ਲੈਣਾ ਅਤੇ ਉਸ ’ਤੇ ਅਧਿਕਾਰ ਬਣਾਈ ਰੱਖਣਾ।
-ਡਾ. ਸਤਿੰਦਰ ਪਾਲ ਸਿੰਘ