ਮਨੋਬਲ ਦੀ ਅਹਿਮੀਅਤ
ਨਤੀਜੇ ਵਜੋਂ, ਜਦੋਂ ਉਲਟ ਹਾਲਾਤ ਆਉਂਦੇ ਹਨ ਤਾਂ ਉਸ ਨੂੰ ਉਨ੍ਹਾਂ ਦਾ ਟਾਕਰਾ ਕਰਨ ਦਾ ਵੱਲ ਨਹੀਂ ਆਉਂਦਾ ਅਤੇ ਉਹ ਘਬਰਾ ਕੇ ਗ਼ਲਤੀਆਂ ਕਰਨ ਲੱਗਦਾ ਹੈ। ਮਨੁੱਖ ਦੀ ਅਸਲ ਤਾਕਤ ਬਾਹਰਲੇ ਸਰੋਤਾਂ ਵਿਚ ਨਹੀਂ, ਸਗੋਂ ਉਸ ਦੇ ਅੰਦਰ ਹੀ ਮੌਜੂਦ ਹੈ। ਜੇ ਕੋਈ ਵਿਅਕਤੀ ਚੋਰੀ ਕਰ ਕੇ ਆ ਰਿਹਾ ਹੋਵੇ ਅਤੇ ਅਚਾਨਕ ਸਾਹਮਣੇ ਪੁਲਿਸ ਆ ਜਾਵੇ ਤਾਂ ਭਾਵੇਂ ਪੁਲਿਸ ਕੁਝ ਨਾ ਪੁੱਛੇ ਪਰ ਉਸ ਦਾ ਅੰਤਰ-ਮਨ ਕੰਬਣ ਲੱਗਦਾ ਹੈ।
Publish Date: Mon, 23 Feb 2026 11:42 PM (IST)
Updated Date: Tue, 24 Feb 2026 06:45 AM (IST)
ਜੇਕਰ ਮਨੋਬਲ ਮਜ਼ਬੂਤ ਹੋਵੇ ਤਾਂ ਕਿਸੇ ਵੀ ਕਿਸਮ ਦਾ ਸੰਕਟ ਹੈਰਾਨ-ਪਰੇਸ਼ਾਨ ਨਹੀਂ ਕਰ ਸਕਦਾ ਕਿਉਂਕਿ ਇਸ ਬਲ ਦੇ ਸਹਾਰੇ ਹੀ ਸਾਰੀਆਂ ਸਮੱਸਿਆਵਾਂ ਦਾ ਹੱਲ ਸੰਭਵ ਹੈ। ਦਰਅਸਲ, ਮਨੋਬਲ ਆਪਣੇ-ਆਪ ਨਹੀਂ ਮਿਲਦਾ। ਇਸ ਲਈ ਸਾਤਵਿਕ ਜੀਵਨ ਅਤੇ ਉੱਚ ਆਚਰਣ ਦੀ ਲੋੜ ਹੁੰਦੀ ਹੈ। ਇਸ ਦੇ ਉਲਟ, ਝੂਠ, ਫਰੇਬ ਅਤੇ ਛਲ-ਕਪਟ ਨਾਲ ਮਨੁੱਖ ਦੀ ਬੁੱਧੀ ਕੁੰਠਿਤ ਹੋ ਜਾਂਦੀ ਹੈ।
ਨਤੀਜੇ ਵਜੋਂ, ਜਦੋਂ ਉਲਟ ਹਾਲਾਤ ਆਉਂਦੇ ਹਨ ਤਾਂ ਉਸ ਨੂੰ ਉਨ੍ਹਾਂ ਦਾ ਟਾਕਰਾ ਕਰਨ ਦਾ ਵੱਲ ਨਹੀਂ ਆਉਂਦਾ ਅਤੇ ਉਹ ਘਬਰਾ ਕੇ ਗ਼ਲਤੀਆਂ ਕਰਨ ਲੱਗਦਾ ਹੈ। ਮਨੁੱਖ ਦੀ ਅਸਲ ਤਾਕਤ ਬਾਹਰਲੇ ਸਰੋਤਾਂ ਵਿਚ ਨਹੀਂ, ਸਗੋਂ ਉਸ ਦੇ ਅੰਦਰ ਹੀ ਮੌਜੂਦ ਹੈ। ਜੇ ਕੋਈ ਵਿਅਕਤੀ ਚੋਰੀ ਕਰ ਕੇ ਆ ਰਿਹਾ ਹੋਵੇ ਅਤੇ ਅਚਾਨਕ ਸਾਹਮਣੇ ਪੁਲਿਸ ਆ ਜਾਵੇ ਤਾਂ ਭਾਵੇਂ ਪੁਲਿਸ ਕੁਝ ਨਾ ਪੁੱਛੇ ਪਰ ਉਸ ਦਾ ਅੰਤਰ-ਮਨ ਕੰਬਣ ਲੱਗਦਾ ਹੈ। ਮਨੋਬਲ ਨੂੰ ਮਜ਼ਬੂਤ ਕਰਨ ਦੀ ਅਦੁੱਤੀ ਉਦਾਹਰਨ ਗੋਸਵਾਮੀ ਤੁલਲਸੀਦਾਸ ਨੇ ਰਾਮਚਰਿਤਮਾਨਸ ਵਿਚ ‘ਰਾਵਨੁ ਰਥੀ ਬਿਰਥ ਰਘੁਬੀਰਾ, ਦੇਖਿ ਵਿਭੀਸ਼ਨ ਭਯਉ ਅਧੀਰਾ’ ਦੇ ਪ੍ਰਸੰਗ ਵਿਚ ਦਿੱਤਾ ਹੈ। ਸ੍ਰੀਰਾਮ ਨੇ ਵਿਭੀਸ਼ਣ ਨੂੰ ਅੰਦਰੂਨੀ ਸ਼ਕਤੀਆਂ ਦੇ ‘ਧਰਮ-ਰੱਥ’ ਬਾਰੇ ਵਿਸਥਾਰ ਨਾਲ ਦੱਸਦੇ ਹੋਏ ਕਿਹਾ, “ਇਸ ਸਰੀਰ ਰੂਪੀ ਰੱਥ ਦੇ ਪਹੀਏ ਬਹਾਦਰੀ ਅਤੇ ਸਬਰ ਹਨ। ਸੱਚਾਈ ਅਤੇ ਹਲੀਮੀ ਇਸ ਦਾ ਝੰਡਾ ਹਨ। ਤਾਕਤ, ਵਿਵੇਕ, ਇੰਦਰੀਆਂ ਅਤੇ ਪਰਉਪਕਾਰ ਇਸ ਰੱਥ ਦੇ ਘੋੜੇ ਹਨ ਜੋ ਮਾਫ਼ੀ, ਦਇਆ ਅਤੇ ਭਾਈਚਾਰੇ ਰੂਪੀ ਡੋਰੀ ਨਾਲ ਜੁੜੇ ਹੋਏ ਹਨ। ਪ੍ਰਭੂ ਦਾ ਭਜਨ ਹੀ ਇਸ ਦਾ ਸਾਰਥੀ ਹੈ, ਵੈਰਾਗ ਢਾਲ ਹੈ ਅਤੇ ਸੰਤੋਸ਼ ਤਲਵਾਰ ਹੈ। ਦਾਨ ਇਸ ਯੁੱਧ ਦਾ ਗੰਡਾਸਾ ਹੈ।”
ਸ੍ਰੀ ਰਾਮ ਨੇ ਸਭ ਤੋਂ ਵੱਧ ਜ਼ੋਰ ‘ਬੁੱਧੀ’ ਉੱਤੇ ਦਿੱਤਾ ਹੈ ਜੋ ਇਕ ਪ੍ਰਚੰਡ ਸ਼ਕਤੀ ਹੈ। ਅਸਲ ਵਿਚ ਜੋ ਵਿਅਕਤੀ ਬੁੱਧੀ ਅਤੇ ਵਿਵੇਕ ਦੇ ਸਹਾਰੇ ਫ਼ੈਸਲਾ ਲੈਂਦਾ ਹੈ, ਉਹ ਕਦੇ ਵੀ ਸੰਕਟ ਵਿਚ ਨਹੀਂ ਪੈਂਦਾ। ਵਿਵੇਕ ਨਿਆਂ-ਅਨਿਆਂ ਦੀ ਤਰ੍ਹਾਂ ਸਹੀ ਤੇ ਗ਼ਲਤ ਦਾ ਫ਼ਰਕ ਸਪਸ਼ਟ ਕਰਦਾ ਹੈ। ਸਾਡਾ ਅੰਤਰ-ਮਨ ਸਦਾ ਸਾਨੂੰ ਸਹੀ ਅਤੇ ਗ਼ਲਤ ਦਾ ਸੰਕੇਤ ਦਿੰਦਾ ਰਹਿੰਦਾ ਹੈ। ਇਸ ਲਈ, ਜਿੱਥੇ ਮਨ ਕਹਿੰਦਾ ਹੈ ਕਿ ਕੰਮ ਅਣ-ਉੱਚਿਤ ਹੈ, ਉਸ ਤੋਂ ਤੁਰੰਤ ਸਾਵਧਾਨ ਹੋ ਜਾਣਾ ਚਾਹੀਦਾ ਹੈ। ਅਜਿਹਾ ਆਚਰਣ ਕਰਨ ਨਾਲ ਸਾਡਾ ਮਨ ਸਦਾ ਪ੍ਰਸੰਨ ਅਤੇ ਮਨੋਬਲ ਨਾਲ ਭਰਪੂਰ ਰਹੇਗਾ।
-ਸਲਿਲ ਪਾਂਡੇ