- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਸਾਰੇ ਕਾਰਜ ਸਾਡੇ ਧਿਆਨ ਨੂੰ ਪਰਮਾਤਮਾ ਵੱਲ ਖਿੱਚਦੇ ਹਨ। ਹਾਲਾਂਕਿ, ਸਾਡੀ ਆਤਮਾ ਨੂੰ ਸਿੱਧਾ ਪਰਮਾਤਮਾ ਦਾ ਅਨੁਭਵ ਕਰਨ ਲਈ ਇਨ੍ਹਾਂ ਬਾਹਰਲੇ ਕਾਰਜਾਂ ਤੋਂ ਕੁਝ ਹੋਰ ਕਰਨ ਦੀ ਲੋੜ ਹੈ। ਜਦੋਂ ਅਸੀਂ ਆਪਣੇ ਅੰਦਰ ਪਰਮਾਤਮਾ ਨੂੰ ਪ੍ਰਾਪਤ ਕਰਨ ਦੀ ਲੋੜ ਮਹਿਸੂਸ ਕਰਦੇ ਹਾਂ ਅਤੇ ਉਸ ਦਿੱਵਿਆ ਚੰਗਿਆੜੀ ਦਾ ਸਿੱਧਾ ਅਨੁਭਵ ਕਰਨ ਲਈ ਉਤਸੁਕ ਹੋ ਜਾਂਦੇ ਹਾਂ ਤਾਂ ਅਸੀਂ ਪਰਮਾਤਮਾ ਦੀ ਭਾਲ ਸ਼ੁਰੂ ਕਰ ਦਿੰਦੇ ਹਾਂ।

ਜਦੋਂ ਅਸੀਂ ਆਪਣਾ ਜੀਵਨ ਗੁਜ਼ਾਰ ਰਹੇ ਹੁੰਦੇ ਹਾਂ ਤਾਂ ਜ਼ਿਆਦਾਤਰ ਲੋਕਾਂ ਨੂੰ ਇਹ ਲੱਗਦਾ ਹੈ ਕਿ ਪਰਮਾਤਮਾ ਸਾਨੂੰ ਭੁੱਲ ਗਿਆ ਹੈ ਜਾਂ ਉਸ ਨੇ ਸਾਨੂੰ ਛੱਡ ਦਿੱਤਾ ਹੈ। ਅਸੀਂ ਆਪਣੇ ਜੀਵਨ ਵਿਚ ਰੱਬ ਦੀ ਮੌਜੂਦਗੀ ਨੂੰ ਮਹਿਸੂਸ ਨਹੀਂ ਕਰਦੇ। ਕੁਝ ਲੋਕ ਤਾਂ ਉਸ ਦੀ ਹੋਂਦ ਨੂੰ ਹੀ ਨਕਾਰਦੇ ਹਨ ਕਿਉਂਕਿ ਅਸੀਂ ਬਾਹਰਲੀ ਦੁਨੀਆ ਵਿਚ ਇੰਨਾ ਖੋ ਜਾਂਦੇ ਹਾਂ ਕਿ ਸਾਡੇ ਅੰਦਰੂਨੀ ਜੀਵਨ ’ਚ ਕੀ ਹੋ ਰਿਹਾ ਹੈ? ਇਸ ਦਾ ਸਾਨੂੰ ਪਤਾ ਹੀ ਨਹੀਂ ਲੱਗਦਾ।
ਸੰਤ-ਮਹਾਪੁਰਸ਼ ਸਾਨੂੰ ਸਮਝਾਉਂਦੇ ਹਨ ਕਿ ਰੂਹਾਨੀ ਤੌਰ ’ਤੇ ਅਸੀਂ ਸਭ ਖ਼ੁਸ਼ਕਿਸਮਤ ਹਾਂ ਕਿਉਂਕਿ ਸਾਡੀ ਆਤਮਾ ਪਰਮਾਤਮਾ ਦੀ ਅੰਸ਼ ਹੈ। ਸਾਨੂੰ ਸਭ ਨੂੰ ਪਰਮਾਤਮਾ-ਪ੍ਰਾਪਤੀ ਦਾ ਇਕ ਸੁਨਹਿਰੀ ਮੌਕਾ ਦਿੱਤਾ ਗਿਆ ਹੈ। ਸਾਡੇ ’ਚੋਂ ਬਹੁਤ ਸਾਰੇ ਲੋਕ ਆਪਣੇ ਧਾਰਮਿਕ ਅਸਥਾਨਾਂ ’ਤੇ ਜਾਣ ਤੇ ਪਾਠ ਕਰਨ ਤੱਕ ਹੀ ਸੀਮਤ ਰਹਿੰਦੇ ਹਨ। ਇਹ ਉਨ੍ਹਾਂ ਲਈ ਪਰਮਾਤਮਾ ਨਾਲ ਜੁੜਨ ਦੀ ਸ਼ੁਰੂਆਤ ਹੈ। ਸਾਡੇ ਇਹ ਬਾਹਰਲੇ ਧਾਰਮਿਕ ਕਾਰਜ ਸਾਨੂੰ ਪਰਮਾਤਮਾ ਨੂੰ ਯਾਦ ਕਰਨ, ਉਸ ਦੀ ਪੂਜਾ, ਉਸਤੁਤ ਕਰਨ ਦਾ ਸਮਾਂ ਪ੍ਰਦਾਨ ਕਰਦੇ ਹਨ।
ਇਹ ਸਾਰੇ ਕਾਰਜ ਸਾਡੇ ਧਿਆਨ ਨੂੰ ਪਰਮਾਤਮਾ ਵੱਲ ਖਿੱਚਦੇ ਹਨ। ਹਾਲਾਂਕਿ, ਸਾਡੀ ਆਤਮਾ ਨੂੰ ਸਿੱਧਾ ਪਰਮਾਤਮਾ ਦਾ ਅਨੁਭਵ ਕਰਨ ਲਈ ਇਨ੍ਹਾਂ ਬਾਹਰਲੇ ਕਾਰਜਾਂ ਤੋਂ ਕੁਝ ਹੋਰ ਕਰਨ ਦੀ ਲੋੜ ਹੈ। ਜਦੋਂ ਅਸੀਂ ਆਪਣੇ ਅੰਦਰ ਪਰਮਾਤਮਾ ਨੂੰ ਪ੍ਰਾਪਤ ਕਰਨ ਦੀ ਲੋੜ ਮਹਿਸੂਸ ਕਰਦੇ ਹਾਂ ਅਤੇ ਉਸ ਦਿੱਵਿਆ ਚੰਗਿਆੜੀ ਦਾ ਸਿੱਧਾ ਅਨੁਭਵ ਕਰਨ ਲਈ ਉਤਸੁਕ ਹੋ ਜਾਂਦੇ ਹਾਂ ਤਾਂ ਅਸੀਂ ਪਰਮਾਤਮਾ ਦੀ ਭਾਲ ਸ਼ੁਰੂ ਕਰ ਦਿੰਦੇ ਹਾਂ।
ਈਸ਼ਵਰ ਬਹੁਤ ਦਿਆਲੂ ਹੈ। ਉਹ ਸਾਡੇ ਉੱਤੇ ਇੰਨੀ ਦਇਆ ਕਰਦਾ ਹੈ ਕਿ ਅਸੀਂ ਸਮੇਂ ਦੇ ਕਿਸੇ ਰੂਹਾਨੀ ਗੁਰੂ ਦੇ ਚਰਨਾਂ ਵਿਚ ਪਹੁੰਚ ਜਾਂਦੇ ਹਾਂ। ਪਿਤਾ-ਪਰਮੇਸ਼ਵਰ ਅਤੇ ਇਕ ਪੂਰਨ ਗੁਰੂ ਵਿਚ ਕੋਈ ਫ਼ਰਕ ਨਹੀਂ ਹੁੰਦਾ। ਉਹ ਸਾਨੂੰ ਪਰਮਾਤਮਾ ਦੇ ਘਰ ਵਾਪਸ ਜਾਣ ਦਾ ਰਸਤਾ ਦਿਖਾਉਂਦੇ ਹਨ। ਰੂਹਾਨੀ ਸਤਿਗੁਰੂ ਦਾ ਮਿਲਣਾ ਇਕ ਬਹੁਤ ਵੱਡੀ ਖ਼ੁਸ਼ਕਿਸਮਤੀ ਹੈ। ਸਤਿਗੁਰੂ ਮਿਲਣ ਦੇ ਸਾਨੂੰ ਕਈ ਫ਼ਾਇਦੇ ਹੁੰਦੇ ਹਨ।
ਜਦੋਂ ਅਸੀਂ ਰੂਹਾਨੀ ਰਸਤੇ ’ਤੇ ਤਰੱਕੀ ਕਰਦੇ ਹਾਂ ਤਾਂ ਸਾਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਜੀਵਨ ਸਿਰਫ਼ ਸਰੀਰਕ ਅਤੇ ਵਸਤਾਂ ਦੀਆਂ ਸੁੱਖ-ਸੁਵਿਧਾਵਾਂ ਤੋਂ ਕਿਤੇ ਵੱਧ ਹੈ। ਬਹੁਤੇ ਲੋਕ ਪਰਮਾਤਮਾ ਨਾਲ ਆਪਣੇ ਨਾਤੇ ਨੂੰ ਜਾਣੇ ਬਗ਼ੈਰ ਹੀ ਇਸ ਦੁਨੀਆ ਤੋਂ ਚਲੇ ਜਾਂਦੇ ਹਨ। ਸੰਤ-ਮਹਾਤਮਾ ਪ੍ਰਾਚੀਨ ਕਾਲ ਤੋਂ ਸਾਨੂੰ ਦੱਸਦੇ ਆ ਰਹੇ ਹਨ ਕਿ ਮਨੁੱਖ ਅਤੇ ਪਸ਼ੂਆਂ ਵਿਚ ਇਹੀ ਫ਼ਰਕ ਹੈ ਕਿ ਮਨੁੱਖ ਆਪਣੇ ਸੱਚੇ ਰੂਹਾਨੀ ਸਰੂਪ ਨੂੰ ਜਾਣ ਸਕਦਾ ਹੈ।
ਕੁਝ ਲੋਕ ਆਪਣੀਆਂ ਸਰੀਰਕ, ਮਾਨਸਿਕ ਅਤੇ ਬੌਧਿਕ ਜ਼ਰੂਰਤਾਂ ਨੂੰ ਪੂਰਾ ਕਰਨ ਵਿਚ ਹੀ ਰੁੱਝੇ ਰਹਿੰਦੇ ਹਨ ਪਰ ਕੁਝ ਲੋਕ ਜੀਵਨ ਅਤੇ ਮੌਤ ਦੇ ਰਹੱਸ ’ਤੇ ਪ੍ਰਸ਼ਨ ਉਠਾਉਂਦੇ ਹਨ। ਜਦੋਂ ਉਨ੍ਹਾਂ ਵਿਚ ਪ੍ਰਸ਼ਨਾਂ ਦੇ ਜਵਾਬ ਪ੍ਰਾਪਤ ਕਰਨ ਦੀ ਇਕ ਸੱਚੀ ਚਾਹਤ ਪੈਦਾ ਹੁੰਦੀ ਹੈ ਤਾਂ ਪਰਮਾਤਮਾ ਉਸ ਆਤਮਾ ਨੂੰ ਜਵਾਬ ਦੇਣ ਲਈ ਉਸ ਦਾ ਮਾਰਗਦਰਸ਼ਨ ਕਰਦਾ ਹੈ। ਅਸੀਂ ਕੌਣ ਹਾਂ? ਪਰਮਾਤਮਾ ਕਿੱਥੇ ਹੈ? ਅਤੇ ਜੀਵਨ ਦਾ ਟੀਚਾ ਕੀ ਹੈ?
ਜੇਕਰ ਅਸੀਂ ਅਜਿਹੇ ਪ੍ਰਸ਼ਨ ਪੁੱਛੇ ਹਨ, ਤਾਂ ਸਾਨੂੰ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ ਹੈ। ਜੇ ਪਰਮਾਤਮਾ ਨੇ ਸਾਨੂੰ ਕਿਸੇ ਸਤਿਗੁਰੂ ਨਾਲ ਮਿਲਾਇਆ ਹੈ ਤਾਂ ਸਾਨੂੰ ਉਸ ਦਾ ਧੰਨਵਾਦ ਕਰਨਾ ਚਾਹੀਦਾ ਹੈ। ਇਕ ਵਾਰ ਜਦੋਂ ਅਸੀਂ ਸਤਿਗੁਰੂ ਦੀ ਸੁਰੱਖਿਅਤ ਛਤਰ-ਛਾਇਆ ਵਿਚ ਆ ਜਾਂਦੇ ਹਾਂ ਤਾਂ ਸਾਡੀ ਆਵਾਗਮਨ ਤੋਂ ਮੁਕਤੀ ਯਕੀਨੀ ਬਣ ਜਾਂਦੀ ਹੈ।
ਸੰਤ ਰਾਜਿੰਦਰ ਸਿੰਘ