Solah Somvar Vrat: ਜਾਣੋਂ, ਕਿਉਂ ਰੱਖੇ ਜਾਂਦੇ ਹਨ 16 ਸੋਮਵਾਰ ਵਰਤ ਅਤੇ ਕੀ ਹੈ ਇਸ ਵਰਤ ਦੀ ਕਥਾ
ਸੋਮਵਾਰ ਦਾ ਦਿਨ ਦੇਵਤਿਆਂ ਦੇ ਦੇਵਤਾ ਮਹਾਦੇਵ ਨੂੰ ਸਮਰਪਿਤ ਹੈ। ਇਸ ਦਿਨ ਭਗਵਾਨ ਭੋਲੇਨਾਥ ਦੀ ਪੂਜਾ ਕੀਤੀ ਜਾਂਦੀ ਹੈ। ਉਨ੍ਹਾਂ ਨੂੰ
Publish Date: Mon, 18 May 2020 12:48 PM (IST)
Updated Date: Mon, 18 May 2020 12:54 PM (IST)
ਨਵੀਂ ਦਿੱਲੀ, ਲਾਈਫਸਟਾਈਲ ਡੈਸਕ, solah somvar vrat: ਸੋਮਵਾਰ ਦਾ ਦਿਨ ਦੇਵਤਿਆਂ ਦੇ ਦੇਵਤਾ ਮਹਾਦੇਵ ਨੂੰ ਸਮਰਪਿਤ ਹੈ। ਇਸ ਦਿਨ ਭਗਵਾਨ ਭੋਲੇਨਾਥ ਦੀ ਪੂਜਾ ਕੀਤੀ ਜਾਂਦੀ ਹੈ। ਉਨ੍ਹਾਂ ਨੂੰ ਸ਼ਿਵ, ਭੋਲੇਨਾਥ, ਮਹਾਦੇਵ ਆਦਿ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਜਦੋਂ ਭਗਵਾਨ ਵਿਸ਼ਨੂੰ ਸਾਵਣ (ਸਾਉਣ) ਦੇ ਮਹੀਨੇ ਵਿਚ ਸ਼ੀਰ ਸਾਗਰ ਵਿਚ ਚੱਲੇ ਜਾਂਦੇ ਹਨ, ਉਸ ਸਮੇਂ ਸਾਰੇ ਸੰਸਾਰ ਦੇ ਪਾਲਣਹਾਰ ਸ਼ਿਵ ਜੀ ਹੀ ਹੁੰਦੇ ਹਨ। ਇਸ ਲਈ ਸਾਵਣ ਦੇ ਮਹੀਨੇ 'ਚ ਸ਼ਿਵ ਜੀ ਦੀ ਵਿਸ਼ੇਸ਼ ਪੂਜਾ ਅਤੇ ਪੂਜਾ-ਉਪਾਸਨਾ ਕੀਤੀ ਜਾਂਦੀ ਹੈ। ਇਸ ਮਹੀਨੇ ਤੋਂ 16 ਸੋਮਵਾਰ ਵਰਤ ਵੀ ਕੀਤਾ ਜਾਂਦਾ ਹੈ।ਜੇਕਰ ਤਹਾਨੂੰ ਸੋਲ੍ਹਾਂ ਸੋਮਵਾਰ ਦੀ ਕਥਾ ਬਾਰੇ ਵਿਚ ਨਹੀਂ ਪਤਾ ਹੈ ਤਾਂ ਆਓ ਤਹਾਨੂੰ ਦੱਸਦੇ ਹਾਂ-
16 ਸੋਮਵਾਰ ਵਰਤ ਕਥਾ
16 ਸੋਮਵਾਰ ਦੇ ਵਰਤ ਨੂੰ ਲੈ ਕੇ ਕਈ ਕਥਾਵਾਂ ਹਨ ਪਰ ਇਕ ਕਥਾ ਸਭ ਤੋਂ ਪ੍ਰਸਿੱਧ ਤੇ ਸਿੱਧ ਹੈ। ਸ਼ਿਵ ਪੁਰਾਣ ਦੇ ਮੁਤਾਬਕ ਇਕ ਵਾਰ ਜਦ ਕਾਮਦੇਵ ਦੇ ਕਾਰਨ ਭਗਵਾਨ ਸ਼ਿਵ ਜੀ ਦੀ ਤਪੱਸਿਆ ਭੰਗ ਹੋ ਸੀ ਤਾਂ ਉਸ ਵੇਲੇ ਭਗਵਾਨ ਸ਼ਿਵ ਨੇ ਆਪਣੇ ਤੀਜੇ ਨੇਤਰ (ਅੱਖ) ਨਾਲ ਕਾਮਦੇਵ ਨੂੰ ਭਸਮ ਕਰ ਦਿੱਤਾ ਸੀ। ਜਦੋਂ ਕਾਮਦੇਵ ਨੇ ਸ਼ਿਵ ਜੀ ਦੀ ਤਪੱਸਿਆ ਭੰਗ ਕੀਤੀ ਸੀ, ਉਸ ਵੇਲੇ ਮਾਤਾ ਪਾਰਵਤੀ ਵੀ ਉੱਥੇ ਹੀ ਮੌਜ਼ੂਦ ਸਨ। ਤਦ ਦੇਵੀ ਪਾਰਵਤੀ ਨੂੰ ਅਹਿਸਾਸ ਹੋਇਆ ਕਿ ਸ਼ਾਇਦ ਭਗਵਾਨ ਭੋਲੇਨਾਥ ਨੇ ਜਾਣੇ-ਅਣਜਾਣੇ ਵਿਚ ਉਨ੍ਹਾਂ ਦਾ ਵੀ ਅਪਮਾਨ ਕੀਤਾ ਹੈ। ਉਸ ਵੇਲੇ ਉਨ੍ਹਾਂ ਨੇ ਸਹੁੰ ਖਾਧੀ ਕਿ ਉਹ ਸ਼ਿਵ ਜੀ ਦੀ ਸਖਤ ਤਪੱਸਿਆ ਕਰੇਗੀ ਅਤੇ ਉਸਨੂੰ ਆਪਣੇ ਪਤੀ ਵਜੋਂ ਚੁਣੇਗੀ।
ਕਾਮਦੇਵ ਦਾ ਹੋਇਆ ਪੁਨਰ ਜਨਮ
ਇਸ ਤੋਂ ਬਾਅਦ ਮਾਤਾ ਪਾਰਵਤੀ ਨੇ ਸਖਤ ਤਪੱਸਿਆ ਕੀਤੀ। ਇਸ ਤਹਿਤ ਸ਼ਿਵ ਜੀ ਨੇ ਵੀ ਕਈ ਵਾਰ ਉਨ੍ਹਾਂ ਦੀਆਂ ਪ੍ਰੀਖਿਆਵਾਂ ਲਈਆਂ, ਪਰ ਮਹਾਦੇਵ ਮਾਂ ਪਾਰਵਤੀ ਦੀ ਅਟੱਲ ਸ਼ਰਧਾ ਅਤੇ ਸੰਕਲਪ ਨੂੰ ਢਾਹ ਨਹੀਂ ਲਗਾ ਸਕੇ। ਇਸ ਸਮੇਂ ਵਿਚ ਮਾਤਾ ਪਾਰਵਤੀ ਨੇ 16 ਸੋਮਵਾਰਾਂ ਦਾ ਵਰਤ ਵੀ ਰੱਖਿਆ ਸੀ। ਇਸ ਤੋਂ ਬਾਅਦ ਸ਼ਿਵ ਜੀ ਨੇ ਦੇਵੀ ਪਾਰਵਤੀ ਨੂੰ ਵਰਦਾਨ ਦਿੱਤਾ। ਇਸ ਵਰਦਾਨ ਨਾਲ ਨਾ ਸਿਰਫ ਮਾਤਾ ਪਾਰਵਤੀ ਦਾ ਵਿਆਹ ਸ਼ਿਵ ਜੀ ਨਾਲ ਹੋਇਆ ਬਲਕਿ ਕਾਮਦੇਵ ਦਾ ਵੀ ਪੁਨਰ ਜਨਮ ਹੋਇਆ। ਉਸ ਸਮੇਂ ਤੋਂ ਹੀ 16 ਸੋਮਵਾਰਾਂ ਦਾ ਵਰਤ ਕੀਤਾ ਜਾਂਦਾ ਹੈ। ਇਸ ਕਹਾਣੀ ਨੂੰ ਮਹਾਨ ਕਵੀ ਕਾਲੀਦਾਸ ਨੇ ਆਪਣੀ ਕਿਤਾਬ ਵਿਚ ਬਿਆਨ ਕੀਤਾ ਹੈ।
16 ਸੋਮਵਾਰ ਵਰਤ ਦੀ ਮਹੱਤਤਾ
ਇਸ ਵਰਤ ਦਾ ਇਕ ਵਿਸ਼ੇਸ਼ ਮਹੱਤਵ ਹੈ। ਕੁਆਰੀਆਂ ਕੁੜੀਆਂ ਇਨ੍ਹਾਂ ਨੂੰ ਵਧੇਰੇ ਰੱਖਦੀਆਂ ਹਨ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਸ ਵਰਤ ਨੂੰ ਕਰਨ ਨਾਲ ਵਿਅਕਤੀ ਜਾ ਜਲਦ ਵਿਆਹ ਹੋ ਜਾਂਦਾ ਹੈ। ਇਸ ਵਰਤ ਨੂੰ ਸ਼ੁਰੂ ਕਰਨ ਲਈ ਸਾਉਣ (ਸਾਵਣ) ਦਾ ਮਹੀਨਾ ਸਭ ਤੋਂ ਉੱਤਮ ਸਮਾਂ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਤੁਸੀਂ ਇਸ ਨੂੰ ਮਾਰਗਾਸ਼ਿਸ਼ ਮਤਲਬਕਿ ਆਗਿਆਨ ਮਹੀਨੇ ਵਿਚ ਵੀ ਸ਼ੁਰੂ ਕਰ ਸਕਦੇ ਹੋ। ਕੁਝ ਪੰਡਿਤ ਚੇਤ੍ਰ ਅਤੇ ਅਗਹਾਨ ਵਿਚ ਇਸ ਵਰਤ ਨੂੰ ਕਰਨ ਦੀ ਸਲਾਹ ਦਿੰਦੇ ਹਨ।