ਜੋ ਹੋਵੇ, ਉਹ ਸਭ ਵਾਸਤੇ ਹੋਵੇ। ਸਭ ਸੁਖੀ ਰਹਿਣ, ਸਾਰਿਆਂ ਦੇ ਆਨੰਦ ਅਤੇ ਸੁੱਖ ਦੀ ਕਾਮਨਾ ਕਰੀਏ, ਇਸ ਸਥਿਤੀ ਵਿਚ ਪਾਪ ਦੀ ਕੋਈ ਸੱਤਾ ਰਹਿ ਹੀ ਨਹੀਂ ਜਾਵੇਗੀ। ਸ੍ਰੀਰਾਮ ਚਰਿਤਮਾਨਸ ਵਿਚ ਰਾਮ ਰਾਜ ਵਿਚ ਗੁਣਾਂ ਦੇ ਸਬੰਧ ਵਿਚ ਇਸੇ ‘ਸਭ’ ਸ਼ਬਦ ਦਾ ਹੀ ਇਸਤੇਮਾਲ ਕੀਤਾ ਗਿਆ ਹੈ।

ਆਪਾ-ਵਿਰੋਧ ਸ੍ਰਿਸ਼ਟੀ ਤੇ ਕਾਲ ਦਾ ਅਟੱਲ ਸੱਚ ਹੈ। ਦੁੱਖ-ਸੁੱਖ, ਪਾਪ-ਪੁੰਨ, ਦਿਨ-ਰਾਤ, ਦਾਨਵ-ਦੇਵਤਾ, ਸਵਰਗ-ਨਰਕ, ਅੰਮ੍ਰਿਤ-ਜ਼ਹਿਰ, ਮਾਇਆ-ਬ੍ਰਹਮਾ, ਜੀਵ ਤੇ ਈਸ਼ਵਰ, ਸੰਪਤੀ-ਦਲਿੱਦਰੀ, ਇਹ ਸਾਰੇ ਇਕ-ਦੂਜੇ ਦੇ ਵਿਰੋਧੀ ਹਨ ਅਤੇ ਸ੍ਰਿਸ਼ਟੀ ਦੇ ਨਿਰਮਾਣ ਅਤੇ ਸੰਚਾਲਨ ਲਈ ਇਸਤੇਮਾਲ ਵਿਚ ਆਉਣ ਵਾਲੇ ਪਦਾਰਥ ਹਨ। ਗੋਸਵਾਮੀ ਤੁਲਸੀਦਾਸ ਦਾ ਕਹਿਣਾ ਹੈ ਕਿ ਸ੍ਰਿਸ਼ਟੀ ਗੁਣ-ਦੋਸ਼ਮਈ ਹੈ। ਇਸ ਵਿੱਚੋਂ ਗੁਣ ਨੂੰ ਗ੍ਰਹਿਣ ਕਰਨ ਅਤੇ ਦੋਸ਼ ਦਾ ਤਿਆਗ ਕਰਨ ਦੇ ਵਿਵੇਕ ਤੋਂ ਇਲਾਵਾ ਆਨੰਦਮਈ ਜੀਵਨ ਲਈ ਕੋਈ ਹੋਰ ਮਾਰਗ ਨਹੀਂ ਹੈ।
ਜੇ ਈਸ਼ਵਰ ਕਿਰਪਾ ਕਰੇ ਤਾਂ ਇਸ ਤਰ੍ਹਾਂ ਦੀ ਬੁੱਧੀ ਬਣ ਜਾਣੀ ਸੰਭਵ ਹੈ। ਪਾਪ ਤੇ ਪੁੰਨ, ਦੋਵਾਂ ਦੀਆਂ ਕਈ ਸ਼੍ਰੇਣੀਆਂ ਹਨ। ਨਾ ਤਾਂ ਸਾਰੇ ਪੁੰਨ ਨੇਕ ਰੂਹਾਂ ਦੁਆਰਾ ਹੁੰਦੇ ਹਨ, ਨਾ ਹੀ ਸਾਰੇ ਪਾਪ ਪਾਪੀ ਰੂਹਾਂ ਵੱਲੋਂ ਹੁੰਦੇ ਹਨ। ਮਹੱਤਵਪੂਰਨ ਸੂਤਰ ਇਹ ਹੈ ਕਿ ਪਾਪ ਜਾਂ ਪੁੰਨ ਕਿਸ ਭਾਵ ਨਾਲ ਕੀਤਾ ਗਿਆ। ਅਕਸਰ ਪਾਪ ਤੇ ਪੁੰਨ ਦੀ ਵਿਆਖਿਆ ਸਾਡੇ ਆਪਣੇ ਨਿੱਜੀ ਸਵਾਰਥ ’ਤੇ ਨਿਰਭਰ ਹੁੰਦੀ ਹੈ। ਜੇ ਉਹ ਦੂਜੇ ਦੇ ਪਾਪ ਦਾ ਨਤੀਜਾ ਹੈ, ਤਦ ਸਾਨੂੰ ਉਹ ਵੀ ਸ੍ਰੇਸ਼ਠ ਲੱਗਦਾ ਹੈ। ਇਸ ਦੇ ਉਲਟ ਜੇ ਸਾਡਾ ਨਿੱਜੀ ਕੋਈ ਲਾਭ ਨਹੀਂ ਹੈ, ਜੇ ਦੂਜੇ ਨੂੰ ਲਾਭ ਮਿਲ ਗਿਆ ਤਾਂ ਉਹ ਪੁੰਨ ਵੀ ਸਮਾਜ ਵਿਚ ਨਿੰਦਾ ਅਤੇ ਮਜ਼ਾਕ ਦਾ ਮਾਧਿਅਮ ਬਣ ਜਾਂਦਾ ਹੈ। ਇਸ ਲਈ ਵੇਦ ਕੁਝ ਦੇ ਸਥਾਨ ’ਤੇ ‘ਸਭ’ ਸ਼ਬਦ ਦਾ ਪ੍ਰਯੋਗ ਕਰਦੇ ਹਨ।
ਜੋ ਹੋਵੇ, ਉਹ ਸਭ ਵਾਸਤੇ ਹੋਵੇ। ਸਭ ਸੁਖੀ ਰਹਿਣ, ਸਾਰਿਆਂ ਦੇ ਆਨੰਦ ਅਤੇ ਸੁੱਖ ਦੀ ਕਾਮਨਾ ਕਰੀਏ, ਇਸ ਸਥਿਤੀ ਵਿਚ ਪਾਪ ਦੀ ਕੋਈ ਸੱਤਾ ਰਹਿ ਹੀ ਨਹੀਂ ਜਾਵੇਗੀ। ਸ੍ਰੀਰਾਮ ਚਰਿਤਮਾਨਸ ਵਿਚ ਰਾਮ ਰਾਜ ਵਿਚ ਗੁਣਾਂ ਦੇ ਸਬੰਧ ਵਿਚ ਇਸੇ ‘ਸਭ’ ਸ਼ਬਦ ਦਾ ਹੀ ਇਸਤੇਮਾਲ ਕੀਤਾ ਗਿਆ ਹੈ। ਭਗਵਾਨ ਰਾਮ ਜਦ ਜੀਵਨ ਅਤੇ ਹਿਰਦੇ ਵਿਚ ਆ ਜਾਂਦੇ ਹਨ ਤਾਂ ਪੁੰਨ ਵਾਧੇ ਦਾ ਵਿਸ਼ਾ ਨਾ ਰਹਿ ਕੇ ਸੁਭਾਅ ਬਣ ਜਾਂਦਾ ਹੈ। ਨਤੀਜੇ ਵਜੋਂ ਉਹ ਜੀਵਨ ਵਿਚ ਉਸ ਗੁਣ ਵਜੋਂ ਆ ਜਾਂਦਾ ਹੈ ਜਿੱਥੇ ਜੋ ਵੀ ਹੁੰਦਾ ਹੈ, ਉਹ ਸਭ ਲਈ ਸੁੱਖ ਤੇ ਆਨੰਦਦਾਇਕ ਹੁੰਦਾ ਹੈ।
ਪੁੰਨ ਦਾ ਕਰਤਾ ਜੇ ਹੰਕਾਰ ਹੈ ਅਤੇ ਪਾਪ ਦਾ ਕਰਤਾ ਵੀ ਹੰਕਾਰ ਹੈ ਤਾਂ ਨਤੀਜਾ ਦੋਵਾਂ ਦਾ ਖ਼ਰਾਬ ਹੋਵੇਗਾ। ਜਿਸ ਵਿਚ ਦੂਜਿਆਂ ਨੂੰ ਕਸ਼ਟ ਹੁੰਦਾ ਹੈ, ਉਹ ਪਾਪ ਹੈ। ਜਿਸ ਵਿਚ ਹੋਰਾਂ ਨੂੰ ਸੁੱਖ ਮਿਲਦਾ ਹੈ, ਉਹ ਪੁੰਨ ਹੈ। ਪੁੰਨ ਤੇ ਪਾਪ, ਬਿਰਤੀ ਹਨ, ਧਰਮ ਨਹੀਂ। ਪਾਪ ਪੁੰਨ ਬਾਣੀ ਨਾਲ ਵੀ ਹੁੰਦੇ ਹਨ, ਸਾਡੇ ਕੰਮਾਂ ਨਾਲ ਵੀ, ਚਿੰਤਨ ਨਾਲ ਵੀ, ਦਾਨ ਤੇ ਪਰਉਪਕਾਰ ਨਾਲ ਵੀ ਹੁੰਦੇ ਹਨ। ਧਰਮ ਨਾਲ ਜੁੜ ਕੇ ਪਾਪ ਤੇ ਪੁੰਨ ਜ਼ਿਆਦਾ ਵੱਡਾ ਰੂਪ ਧਾਰਨ ਕਰ ਲੈਂਦੇ ਹਨ। ਝੂਠ ਤੋਂ ਵਧ ਕੇ ਕੋਈ ਪਾਪ ਨਹੀਂ ਹੈ।
-ਸਵਾਮੀ ਮੈਥਿਲੀਸ਼ਰਨ।