ਭਾਰਤ ਦੀ ਚੇਤਨਾ ਹਨ ਸ੍ਰੀਰਾਮ
ਉਨ੍ਹਾਂ ਨੇ ਕਿਸੇ ਨੂੰ ਸਾਧਨ ਨਹੀਂ ਬਣਾਇਆ, ਸਗੋਂ ਸਾਰਿਆਂ ਨੂੰ ਬਰਾਬਰ ਸਤਿਕਾਰ ਦਿੱਤਾ। ਉਨ੍ਹਾਂ ਲਈ ਕੋਈ ਪਰਾਇਆ ਨਹੀਂ, ਸਾਰੇ ਆਪਣੇ ਹਨ। ਇਹੀ ਕਾਰਨ ਹੈ ਕਿ ਉਹ ਅਯੁੱਧਿਆ ਦੇ ਰਾਜ ਕੁਮਾਰ ਦੇ ਰੂਪ ਵਿਚ ਵਨਵਾਸ ਕੱਟਣ ਗਏ ਪਰ ਮਰਿਆਦਾ ਪੁਰਸ਼ੋਤਮ ਬਣ ਕੇ ਵਾਪਸ ਆਏ।
Publish Date: Wed, 25 Mar 2026 11:46 PM (IST)
Updated Date: Thu, 26 Mar 2026 07:41 AM (IST)
ਭਗਵਾਨ ਸ੍ਰੀਰਾਮ ਨੂੰ ਮਰਿਆਦਾ ਪੁਰਸ਼ੋਤਮ ਕਿਹਾ ਗਿਆ ਹੈ। ਰਾਮ ਅਜਿਹੇ ਪਾਤਰ ਹਨ ਜੋ ਪੁੱਤਰ, ਭਰਾ, ਪਤੀ, ਮਿੱਤਰ, ਰਾਜਾ ਅਤੇ ਵਨਵਾਸੀ-ਸਾਰੇ ਰੂਪਾਂ ਵਿਚ ਆਦਰਸ਼ ਹਨ। ਉਹ ਵਿਅਕਤੀ, ਸਮਾਜ ਅਤੇ ਰਾਸ਼ਟਰ ਨੂੰ ਵਿਨੈ, ਸੰਜਮ, ਸਬਰ ਨਾਲ ਅਤੇ ਅਨੁਸ਼ਾਸਨ ਦੀ ਸਿੱਖਿਆ ਦਿੰਦੇ ਹਨ। ਹਰ ਸਥਿਤੀ ਵਿਚ ਧਰਮ ਅਤੇ ਵਿਵਹਾਰ ਦੀ ਮਰਿਆਦਾ ਦਾ ਪਾਠ ਸ੍ਰੀਰਾਮ ਤੋਂ ਸਿੱਖਿਆ ਜਾ ਸਕਦਾ ਹੈ। ਸੱਤਾ ਅਕਸਰ ਨਿਰੰਕੁਸ਼ਤਾ ਨੂੰ ਜਨਮ ਦਿੰਦੀ ਹੈ ਅਤੇ ਨਿਰੰਕੁਸ਼ਤਾ ਤੋਂ ਹੰਕਾਰ ਅਤੇ ਮਨਮਾਨਾਪਣ ਪੈਦਾ ਹੁੰਦੇ ਹਨ ਪਰ ਭਗਵਾਨ ਰਾਮ ਨੂੰ ਹੰਕਾਰ ਛੂਹ ਤੱਕ ਨਹੀਂ ਸਕਿਆ।
ਉਹ ਜੀਵਨ ਭਰ ਸੱਚ, ਹਲੀਮੀ, ਕਰੁਣਾ ਅਤੇ ਦ੍ਰਿੜਤਾ ਦੇ ਪ੍ਰਤੀਕ ਬਣੇ ਰਹੇ ਅਤੇ ਇਹੀ ਉਨ੍ਹਾਂ ਦੇ ਚਰਿੱਤਰ ਦੀ ਸਰਬਉੱਚ ਪ੍ਰੇਰਨਾ ਹੈ। ਸ੍ਰੀਰਾਮ ਰਾਜਾ ਹੋਣ ਦੇ ਬਾਵਜੂਦ ਲੋਕਤੰਤਰੀ ਕਦਰਾਂ-ਕੀਮਤਾਂ ਦੇ ਪੋਸ਼ਕ ਅਤੇ ਰਾਖੇ ਸਨ। ਉਨ੍ਹਾਂ ਦਾ ਲੋਕਤੰਤਰ ਸਿਰਫ਼ ਬਹੁਮਤ ਤੱਕ ਸੀਮਤ ਨਾ ਹੋ ਕੇ ਸਰਬਸੰਮਤੀ ’ਤੇ ਆਧਾਰਤ ਸੀ। ਇਸ ਲਈ ਉਨ੍ਹਾਂ ਦੇ ਲੋਕਤੰਤਰ ਵਿਚ ਉੱਚ ਵਰਗ ਤੇ-ਪੱਛੜੇ, ਪੀੜਤ-ਲਤਾੜੇ, ਵਨਵਾਸੀ, ਦਿਹਾਤਕੀ ਅਤੇ ਨਗਰ ਵਾਸੀ, ਸਾਰੇ ਇਕ ਸਮਾਨ ਰੂਪ ’ਚ ਸ਼ਾਮਲ ਹਨ। ਮਨੁੱਖ, ਵਾਨਰ, ਆਦਿਵਾਸੀ, ਪਸ਼ੂਆਂ, ਸਭ ਨਾਲ ਉਨ੍ਹਾਂ ਦਾ ਆਤਮਿਕ ਸਬੰਧ ਹਨ।
ਉਨ੍ਹਾਂ ਨੇ ਕਿਸੇ ਨੂੰ ਸਾਧਨ ਨਹੀਂ ਬਣਾਇਆ, ਸਗੋਂ ਸਾਰਿਆਂ ਨੂੰ ਬਰਾਬਰ ਸਤਿਕਾਰ ਦਿੱਤਾ। ਉਨ੍ਹਾਂ ਲਈ ਕੋਈ ਪਰਾਇਆ ਨਹੀਂ, ਸਾਰੇ ਆਪਣੇ ਹਨ। ਇਹੀ ਕਾਰਨ ਹੈ ਕਿ ਉਹ ਅਯੁੱਧਿਆ ਦੇ ਰਾਜ ਕੁਮਾਰ ਦੇ ਰੂਪ ਵਿਚ ਵਨਵਾਸ ਕੱਟਣ ਗਏ ਪਰ ਮਰਿਆਦਾ ਪੁਰਸ਼ੋਤਮ ਬਣ ਕੇ ਵਾਪਸ ਆਏ। ਰਾਮ ਸਭ ਦੇ ਹਨ ਅਤੇ ਸਭ ਵਿਚ ਹਨ। ਉਹ ਜਿੰਨੇ ਨਿਰਗੁਣ ਹਨ, ਉਨ੍ਹਾਂ ਤੋਂ ਜ਼ਿਆਦਾ ਗੁਣਵਾਨ ਵੀ ਹਨ। ਜਿੰਨੇ ਤੁਲਸੀ ਦੇ ਹਨ, ਓਨੇ ਹੀ ਕਬੀਰ, ਨਾਨਕ ਅਤੇ ਰਵਿਦਾਸ ਦੇ ਵੀ ਹਨ। ਸਮੁੱਚੀ ਭਾਰਤੀ ਅਧਿਆਤਮਕ ਪਰੰਪਰਾ ਦੇ ਤਾਲਮੇਲਕਾਰੀ ਸੂਤਰ ਉਹੀ ਹਨ।
ਰਾਮ ਪਰਸਪਰ ਵਿਰੋਧੀ ਧਰੁਵਾਂ ਅਤੇ ਵਿਚਾਰਾਂ ਨੂੰ ਵੀ ਜੋੜਦੇ ਹਨ। ਉਨ੍ਹਾਂ ਦਾ ਪੂਰਾ ਜੀਵਨ ਹੀ ਵਿਰੋਧਾਂ ਦੇ ਤਾਲਮੇਲ ਦੀ ਅਦੁੱਤੀ ਉਦਾਹਰਨ ਹੈ। ਉਹ ਸੰਵਾਦ ਅਤੇ ਹੱਲ ਦੀ ਸੰਸਕ੍ਰਿਤੀ ਦੇ ਪ੍ਰਤੀਕ ਹਨ। ਅੱਜ ਜ਼ਰੂਰਤ ਇਸ ਦੀ ਹੈ ਕਿ ਹਰ ਹਿਰਦੇ ਰੂਪੀ ਅਯੁੱਧਿਆ ਵਿਚ ਰਾਮ ਅਤੇ ਰਾਮਤਵ ਦੀ ਵਾਸਤਵਿਕ ਸਥਾਪਨਾ ਹੋਵੇ ਤਾਂ ਜੋ ਰਾਮ-ਰਾਜ ਦੀ ਧਾਰਨਾ ਦਾ ਸਨਾਤਨ ਸੁਪਨਾ ਪੂਰਾ ਹੋ ਸਕੇ।
-ਪ੍ਰਣਯ ਕੁਮਾਰ