ਸਵੇਦਨਸ਼ੀਲਤਾ ਇਕ ਮਹੱਤਵਪੂਰਨ ਮਨੁੱਖੀ ਗੁਣ
ਸਵੇਦਨਸ਼ੀਲਤਾ ਇਕ ਮਹੱਤਵਪੂਰਨ ਮਨੁੱਖੀ ਗੁਣ ਹੈ। ਇਸ ਦਾ ਅਰਥ ਹੈ ਕਿ ਦੂਜਿਆਂ ਨੂੰ ਸੁਖੀ ਦੇਖ ਕੇ ਸਾਨੂੰ ਵੀ ਖ਼ੁਸ਼ੀ ਹੋਵੇ ਤੇ ਦੂਸਰਿਆਂ ਨੂੰ ਦੁਖੀ ਦੇਖ ਕੇ ਸਾਡਾ ਵੀ ਦਿਲ ਵਲੂੰਧਰਿਆ ਜਾਵੇ ਅਤੇ ਮਨ ’ਚ ਦਇਆ ਦਾ ਭਾਵ ਪੈਦਾ ਹੋਵੇ। ਕਿਹਾ ਗਿਆ ਹੈ ਕਿ ਜੇਕਰ ਤੁਸੀਂ ਪੀੜ ਨੂੰ ਮਹਿਸੂਸ ਕਰਦੇ ਹੋ ਤਾਂ ਤੁਸੀਂ ਜਿਉਂਦੇ ਹੋ ਅਤੇ ਜੇਕਰ ਦੂਜਿਆਂ ਦੇ ਦੁਖ ਦਰਦ ਨੂੰ ਮਹਿਸੂਸ ਕਰਦੇ ਹੋ ਤਾਂ ਤੁਸੀਂ ਸੱਚਮੁੱਚ ਇਨਸਾਨ ਹੋ।
Publish Date: Sat, 06 Jun 2026 10:25 PM (IST)
Updated Date: Sun, 07 Jun 2026 07:49 AM (IST)

ਸਵੇਦਨਸ਼ੀਲਤਾ ਇਕ ਮਹੱਤਵਪੂਰਨ ਮਨੁੱਖੀ ਗੁਣ ਹੈ। ਇਸ ਦਾ ਅਰਥ ਹੈ ਕਿ ਦੂਜਿਆਂ ਨੂੰ ਸੁਖੀ ਦੇਖ ਕੇ ਸਾਨੂੰ ਵੀ ਖ਼ੁਸ਼ੀ ਹੋਵੇ ਤੇ ਦੂਸਰਿਆਂ ਨੂੰ ਦੁਖੀ ਦੇਖ ਕੇ ਸਾਡਾ ਵੀ ਦਿਲ ਵਲੂੰਧਰਿਆ ਜਾਵੇ ਅਤੇ ਮਨ ’ਚ ਦਇਆ ਦਾ ਭਾਵ ਪੈਦਾ ਹੋਵੇ। ਕਿਹਾ ਗਿਆ ਹੈ ਕਿ ਜੇਕਰ ਤੁਸੀਂ ਪੀੜ ਨੂੰ ਮਹਿਸੂਸ ਕਰਦੇ ਹੋ ਤਾਂ ਤੁਸੀਂ ਜਿਉਂਦੇ ਹੋ ਅਤੇ ਜੇਕਰ ਦੂਜਿਆਂ ਦੇ ਦੁਖ ਦਰਦ ਨੂੰ ਮਹਿਸੂਸ ਕਰਦੇ ਹੋ ਤਾਂ ਤੁਸੀਂ ਸੱਚਮੁੱਚ ਇਨਸਾਨ ਹੋ। ਸੰਵੇਦਨਸ਼ੀਲਤਾ ਸਿਰਫ਼ ਇਕ ਭਾਵਨਾ ਨਹੀਂ ਸਗੋਂ ਇਕ ਜੀਵਨਸ਼ੈਲੀ ਹੈ। ਇਸ ਨੂੰ ਸਾਨੂੰ ਹਰ ਛੋਟੇ-ਵੱਡੇ ਕੰਮ ’ਚ ਉਤਾਰਨਾ ਚਾਹੀਦਾ ਹੈ, ਬੇਸ਼ੱਕ ਉਹ ਗੱਲਬਾਤ ਹੋਵੇ, ਵਿਹਾਰ ਹੋਵੇ ਜਾਂ ਸਾਡੀਆਂ ਰੋਜ਼ਾਨਾ ਦੀਆਂ ਆਦਤਾਂ ਹੋਣ। ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ, ਜਿਨ੍ਹਾਂ ਦੀ ਸੰਵੇਦਨਸ਼ੀਲਤਾ ਉਨ੍ਹਾਂ ਦੇ ਵਰਤਾਓ ਤੋਂ ਸਪੱਸ਼ਟ ਹੁੰਦੀ ਹੈ। ਉਹ ਕਿਸੇ ਵੀ ਹਾਲਾਤ ’ਚ ਜਲਦਬਾਜ਼ੀ ਜਾਂ ਕ੍ਰੋਧ ’ਚ ਪ੍ਰਤਿਕਿਰਿਆ ਨਹੀਂ ਦਿੰਦੇ, ਸਗੋਂ ਸੋਚ ਸਮਝ ਕੇ ਆਪਣੀ ਪ੍ਰਤਿਕਿਰਿਆ ਦਿੰਦੇ ਹਨ। ਇਸ ਦੇ ਉਲਟ, ਜਿਨ੍ਹਾਂ ਲੋਕਾਂ ’ਚ ਸੰਵੇਦਨਸ਼ੀਲਤਾ ਦੀ ਘਾਟ ਹੁੰਦੀ ਹੈ, ਉਹ ਅਕਸਰ ਬਿਨਾਂ ਸੋਚੇ-ਵਿਚਾਰੇ ਹੀ ਬੋਲਦੇ ਹਨ, ਜਿਸ ਨਾਲ ਦੂਜਿਆਂ ਦੀਆਂ ਭਾਵਨਾਵਾਂ ਨੂੰ ਸੱਟ ਵੱਜਦੀ ਹੈ। ਸੰਵੇਦਨਸ਼ੀਲਤਾ ਦੇ ਦੋ ਮੁੱਖ ਰੂਪ ਦੇਖੇ ਜਾ ਸਕਦੇ ਹਨ। ਪਹਿਲਾ, ਕਿਸੇ ਪੀੜਤ ਵਿਅਕਤੀ ਦੇ ਦੁੱਖ ਨੂੰ ਮਹਿਸੂਸ ਕਰਨਾ ਤੇ ਉਸ ਦੀ ਸਹਾਇਤਾ ਕਰਨ ਲਈ ਅੱਗੇ ਆਉਣਾ। ਦੂਸਰਾ, ਕਿਸੇ ਨਾਲ ਗੱਲਬਾਤ ਕਰਦਿਆਂ ਸਖ਼ਤ ਸ਼ਬਦਾਂ ਦੀ ਥਾਂ ’ਤੇ ਨਿਮਰ, ਸਨਮਾਨਜਨਕ ਭਾਸ਼ਾ ਦੀ ਵਰਤੋਂ ਕਰਨਾ। ਇਹ ਗੁਣ ਮਨੁੱਖ ਨੂੰ ਬਿਹਤਰ ਬਣਾਉਂਦਾ ਹੈ। ਇਹ ਨਾ ਸਿਰਫ਼ ਲੋਕਾਂ ਨੂੰ ਇਕ ਦੂਜੇ ਦੇ ਨੇੜੇ ਲਿਆਉਂਦਾ ਹੈ, ਸਗੋਂ ਸ਼ਖ਼ਸੀਅਤ ਨੂੰ ਵੀ ਨਿਖਾਰਦਾ ਹੈ। ਜਦੋਂ ਅਸੀਂ ਸੰਵੇਦਨਸ਼ੀਲਤਾ ਨੂੰ ਅਸਲ ’ਚ ਆਪਣੇ ਜੀਵਨ ’ਚ ਉਤਾਰ ਲੈਂਦੇ ਹਾਂ, ਉਦੋਂ ਅਸੀਂ ਸੱਚੇ ਅਰਥਾਂ ’ਚ ਸੰਵੇਦਨਸ਼ੀਲ ਇਨਸਾਨ ਕਹਾਉਣ ਦੇ ਯੋਗ ਹੁੰਦੇ ਹਾਂ। ਸੰਵੇਦਨਸ਼ੀਲਤਾ ਸਿਰਫ਼ ਲੋਕਾਂ ਦੇ ਪ੍ਰਤੀ ਸਾਡੇ ਵਰਤਾਓ ਤੱਕ ਸੀਮਤ ਨਹੀਂ ਹੈ, ਸਗੋਂ ਇਹ ਚੀਜ਼ਾਂ ਦੇ ਪ੍ਰਤੀ ਸਾਡੇ ਦ੍ਰਿਸ਼ਟੀਕੋਣ ’ਚ ਵੀ ਦੱਸਦੀ ਹੈ। ਅਸੀਂ ਚੀਜ਼ਾਂ ਨੂੰ ਕਿੰਨੀ ਸਾਵਧਾਨੀ ਤੇ ਸੁਚੱਜੇ ਢੰਗ ਨਾਲ ਰੱਖਦੇ ਹਾਂ ਜਾਂ ਲਾਪਰਵਾਹੀ ਨਾਲ ਇੱਧਰ-ਉੱਧਰ ਸੁੱਟ ਦਿੰਦੇ ਹਾਂ। ਇਹ ਵੀ ਸਾਡੀ ਸੰਵੇਦਨਸ਼ੀਲਤਾ ਦਾ ਸੰਦੇਸ਼ ਹੈ।