April 2021 Festivals List: ਅਪ੍ਰੈਲ ਵਿੱਤੀ ਸਾਲ ਦਾ ਪਹਿਲਾ ਮਹੀਨਾ ਹੁੰਦਾ ਹੈ, ਕਈ ਅਹਿਮ ਤੀਜ, ਤਿਉਹਾਰਾਂ ਦੇ ਕਾਰਨ ਵੀ ਇਸ ਦਾ ਮਹੱਤਵ ਵਧ ਜਾਂਦਾ ਹੈ। ਮਾਰਚ ’ਚ ਲੱਗੇ ਮਲਮਾਸ ਤੇ ਫਿਰ ਹੋਲਾਸ਼ਟਕ ਕਾਰਨ ਸ਼ੁੱਭ ਕੰਮ ਨਹੀਂ ਕੀਤੇ ਜਾ ਸਕਦੇ, ਜੋ ਇਸ ਮਹੀਨੇ ਤੋਂ ਫਿਰ ਸ਼ੁਰੂ ਹੋ ਜਾਣਗੇ। 13 ਅਪ੍ਰੈਲ ਤੋਂ ਚੇਤ ਦੇ ਨਰਾਤੇ ਸ਼ੁਰੂ ਹੋ ਜਾਣਗੇ। ਇਸ ਦੇ ਨਾਲ ਹੀ ਸਾਰੇ ਸ਼ੁੱਭ ਕਾਰਜ ਵੀ ਇਕ ਵਾਰ ਫਿਰ ਸ਼ੁਰੂ ਹੋ ਜਾਣਗੇ। ਇਸ ਮਹੀਨੇ ਰਾਮਨੌਮੀ ਤੇ ਹਨੂਮਾਨ ਜੈਅੰਤੀ ਵੀ ਮਨਾਈ ਜਾਵੇਗੀ। ਭਾਵ ਰਾਮ ਭਗਤਾਂ ਲਈ ਇਹ ਮਹੀਨਾ ਬਹੁਤ ਖ਼ਾਸ ਰਹਿਣ ਵਾਲਾ ਹੈ। ਮਹੀਨੇ ਦੇ ਸ਼ੁਰੂ ’ਚ ਸੀਤਲਾ ਸਪਤਮੀ ਤੇ ਸੀਤਲਾ ਅਸ਼ਟਮੀ ਆਵੇਗੀ ਜਿਸ ਦਾ ਔਰਤਾਂ ਲਈ ਵਿਸ਼ੇਸ਼ ਮਹੱਤਵ ਹੈ। ਇੱਥੇ ਜਾਣੋ ਅਪ੍ਰੈਲ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰਾਂ ਬਾਰੇ...


List of Indian festivals in April 2021


2 ਅਪ੍ਰੈਲ, 2021 , ਸ਼ੁੱਕਰਵਾਰ : ਰੰਗ ਪੰਚਮੀ


2 ਅਪ੍ਰੈਲ, 2021 - ਗੁੱਡ ਫਰਾਈਡੇ


3 ਅਪ੍ਰੈਲ, 2021, ਸ਼ਨੀਵਾਰ : ਸੀਤਲਾ ਸਪਤਮੀ


4 ਅਪ੍ਰੈਲ, 2021, ਐਤਵਾਰ : ਸੀਤਲਾ ਅਸ਼ਟਮੀ, ਬਾਸੌਦਾ, ਵਾਰਸ਼ਿਤਾਪਾ ਆਰੰਭ, ਈਸਟਰ, ਕਾਲਾਸ਼ਟਮੀ


7 ਅਪ੍ਰੈਲ 2021, ਬੁੱਧਵਾਰ : ਪਾਪਮੋਚਨੀ ਏਕਾਦਸ਼ੀ


9 ਅਪ੍ਰੈਲ, 2021, ਸ਼ਨੀਵਾਰ : ਪ੍ਰਦੋਸ਼ ਵਰਤ


10 ਅਪ੍ਰੈਲ, 2021, ਸ਼ਨੀਵਾਰ : ਮਾਸਿਕ ਸ਼ਿਵਰਾਤਰੀ


11 ਅਪ੍ਰੈਲ 2021, ਐਤਵਾਰ : ਦਰਸ਼ਨ ਮੱਸਿਆ


12 ਅਪ੍ਰੈਲ, 2021, ਸੋਮਵਾਰ : ਸੋਮਵਤੀ ਮੱਸਿਆ, ਚੇਤ ਦੀ ਮੱਸਿਆ


13 ਅਪ੍ਰੈਲ 2021, ਮੰਗਲਵਾਰ : ਉਗਾਦੀ, ਗੁੜੀ ਪੜਵਾ, ਚੇਤ ਦੇ ਨਰਾਤੇ, ਚੰਦਰ ਦਰਸ਼ਨ


14 ਅਪ੍ਰੈਲ, 2021, ਬੁੱਧਵਾਰ : ਮੇਖ ਸੰਕ੍ਰਾਂਤੀ, ਸੌਰ ਨਵਾਂ ਸਾਲ (ਹਿੰਦੂ ਸੌਰ ਕੈਲੰਡਰ ਦਾ ਪਹਿਲਾ ਦਿਨ) ਅੰਬੇਡਕਰ ਜੈਅੰਤੀ, ਵਿਸਾਖੀ


15 ਅਪ੍ਰੈਲ, 2021 : ਗੌਰੀ ਪੂਜਾ, ਗਣਗੌਰ, ਪੋਹੇਲਾ ਬੋਈਸ਼ਾਖਾ


16 ਅਪ੍ਰੈਲ, 2021 : ਰੋਹਿਣੀ ਵਰਤ (ਜੈਨ ਕੈਲੰਡਰ ’ਤੇ ਆਧਾਰਿਤ), ਵਿਨਾਯਕ ਚਤੁਰਥੀ


17 ਅਪ੍ਰੈਲ, 2021, ਸ਼ਨੀਵਾਰ : ਲਕਸ਼ਮੀ ਪੰਚਮੀ


18 ਅਪ੍ਰੈਲ, 2021, ਐਤਵਾਰ : ਯਮੁਨਾ ਛਠ, ਰਾਮਾਨੁਜ ਜੈਅੰਤੀ


19 ਅਪ੍ਰੈਲ, 2021, ਸੋਮਵਾਰ : ਚੇਤ ਨਵਪਦ ਓਲੀ ਸ਼ੁਰੂ


21 ਅਪ੍ਰੈਲ 2021, ਬੁੱਧਵਾਰ : ਰਮਾ ਨਵਮੀ, ਸਵਾਮੀ ਨਾਰਾਇਣ ਜੈਅੰਤੀ, ਤਾਰਾ ਜੈਅੰਤੀ


22 ਅਪ੍ਰੈਲ 2021, ਵੀਰਵਾਰ : ਪ੍ਰਿਥਵੀ ਦਿਵਸ


23 ਅਪ੍ਰੈਲ 2021, ਸ਼ੁੱਕਰਵਾਰ : ਕਾਮਦਾ ਏਕਾਦਸ਼ੀ


24 ਅਪ੍ਰੈਲ 2021, ਸਨੀਵਾਰ : ਪ੍ਰਦੋਸ਼ ਵਰਤ


25 ਅਪ੍ਰੈਲ 2021, ਐਤਵਾਰ : ਮਹਾਵੀਰ ਸਵਾਮੀ ਜੈਅੰਤੀ


26 ਅਪ੍ਰੈਲ, 2021, ਸੋਮਵਾਰ : ਚੇਤ ਪੁੰਨਿਆ ਵਰਤ


27 ਅਪ੍ਰੈਲ, 2021, ਮੰਗਲਵਾਰ : ਹਨੂਮਾਨ ਜੈਅੰਤੀ, ਚੇਤ ਨਵਪਦ ਓਲੀ ਸਮਾਪਤ, ਚੇਤ ਦੀ ਪੁੰਨਿਆ


30 ਅਪ੍ਰੈਲ, 2021, ਸ਼ੁੱਕਰਵਾਰ : ਵਿਕਟ ਸੰਕਸ਼ਟੀ ਚਤੁਰਥੀ।

Posted By: Rajnish Kaur