- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਂ-ਪੱਖੀ ਸੋਚ ਦਾ ਸਰਮਾਇਆ ਹਰੇਕ ਕੋਲ਼ ਨਹੀਂ ਹੁੰਦਾ ਪਰ ਆਲੋਚਨਾ ਦਾ ਗਹਿਣਾ ਵੀ ਕਿਸੇ ਵਿਰਲੇ ਦਾ ਹੀ ਹਾਸਲ ਹੁੰਦਾ ਹੈ। ਕਿਸੇ ਵੀ ਖ਼ੇਤਰ ’ਚ ਜੇਕਰ ਕੁਝ ਚੰਗੇ ਦੀ ਉਮੀਦ ਰੱਖਦੇ ਹੋ ਤਾਂ ਇਨ੍ਹਾਂ ਦੋਹਾਂ ’ਚ ਸਮਤੋਲ ਬਣਾ ਕੇ ਰੱਖਣਾ ਹੋਵੇਗਾ। ਸਿੱਖਿਆ ਦੇ ਖੇਤਰ ’ਚ ਵੀ ਇਸ ਦੀ ਅਹਿਮੀਅਤ ਹੈ ਤੇ ਸਮਾਜਿਕ ਸਰੋਕਾਰਾਂ ’ਚ ਵੀ ਇਸ ਦਾ ਦਖ਼ਲ ਬਣਦਾ ਹੈ। ਸਿਆਸੀ ਸੰਦਰਭ ’ਚ ਵੀ ਇਸ ਨੂੰ ਮਹੱਤਵ ਦੇਣ ਦੀ ਜ਼ਰੂਰਤ ਹੈ। ਬੇਸ਼ੱਕ ਕੋਈ ਕਿਸੇ ਵੀ ਖ਼ੇਤਰ ’ਚ ਵਿਚਰਦਾ ਹੋਵੇ,

ਹਾਂ-ਪੱਖੀ ਸੋਚ ਦਾ ਸਰਮਾਇਆ ਹਰੇਕ ਕੋਲ਼ ਨਹੀਂ ਹੁੰਦਾ ਪਰ ਆਲੋਚਨਾ ਦਾ ਗਹਿਣਾ ਵੀ ਕਿਸੇ ਵਿਰਲੇ ਦਾ ਹੀ ਹਾਸਲ ਹੁੰਦਾ ਹੈ। ਕਿਸੇ ਵੀ ਖ਼ੇਤਰ ’ਚ ਜੇਕਰ ਕੁਝ ਚੰਗੇ ਦੀ ਉਮੀਦ ਰੱਖਦੇ ਹੋ ਤਾਂ ਇਨ੍ਹਾਂ ਦੋਹਾਂ ’ਚ ਸਮਤੋਲ ਬਣਾ ਕੇ ਰੱਖਣਾ ਹੋਵੇਗਾ। ਸਿੱਖਿਆ ਦੇ ਖੇਤਰ ’ਚ ਵੀ ਇਸ ਦੀ ਅਹਿਮੀਅਤ ਹੈ ਤੇ ਸਮਾਜਿਕ ਸਰੋਕਾਰਾਂ ’ਚ ਵੀ ਇਸ ਦਾ ਦਖ਼ਲ ਬਣਦਾ ਹੈ। ਸਿਆਸੀ ਸੰਦਰਭ ’ਚ ਵੀ ਇਸ ਨੂੰ ਮਹੱਤਵ ਦੇਣ ਦੀ ਜ਼ਰੂਰਤ ਹੈ। ਬੇਸ਼ੱਕ ਕੋਈ ਕਿਸੇ ਵੀ ਖ਼ੇਤਰ ’ਚ ਵਿਚਰਦਾ ਹੋਵੇ, ਉਸਨੂੰ ਆਪਣੇ ਅੰਦਰ ਝਾਕਦਿਆਂ ਖ਼ੁਦ ਆਪਣਾ ਨਿਰੀਖਣ ਕਰਨਾ ਚਾਹੀਦਾ ਹੈ।
ਘਰ ਪਰਿਵਾਰ ’ਚ ਵੀ ਇਸ ਦੀ ਖ਼ਾਸ ਅਹਿਮੀਅਤ ਹੁੰਦੀ ਹੈ। ਦਰਅਸਲ, ਘਰ ਤੋਂ ਹੀ ਝੂਠ ਤੇ ਸੱਚ ਦਾ ਨਿਤਾਰਾ ਹੁੰਦਾ ਹੈ। ਫੇਰ ਸਫ਼ਰ ਆਰੰਭ ਹੁੰਦਾ ਹੈ ਸਕੂਲ ਤੇ ਸਾਥੀਆਂ ਨਾਲ। ਜਿਸ ਸਕੂਲ ’ਚ ਪੜ੍ਹਾਈ ਦਾ ਮਿਆਰ ਉੱਚਾ ਹੋਵੇਗਾ ਤੇ ਅਧਿਆਪਕ ਯੋਗ ਹੋਣਗੇ, ਉੱਥੇ ਵਿਦਿਆਰਥੀ ਵੀ ਪੜ੍ਹਨ ਤੋਂ ਇਲਾਵਾ ਹੋਰ ਵੀ ਕੁਝ ਨਵਾਂ ਤੇ ਚੰਗਾ ਸਿੱਖਣਗੇ। ਗੱਲ ਮਹਿੰਗੇ ਭਾਅ ਦੀ ਅੰਗਰੇਜ਼ੀ ਜਾਂ ਮੋਟੀਆਂ ਫ਼ੀਸਾਂ ਦੀ ਨਹੀਂ ਹੈ। ਜਿਸ ਵੀ ਆਮ ਖ਼ਾਸ ਸਕੂਲ ’ਚ ਮਾਹੌਲ ਖੁਸ਼ਨੁਮਾ ਹੋਵੇਗਾ ਤੇ ਅਧਿਆਪਕ ਆਪਣੀ ਉਚਿਤ ਭੂਮਿਕਾ ਨਿਭਾਉਂਦੇ ਹੋਣਗੇ, ਉੱਥੇ ਹੀ ਬੱਚੇ ਆਪਣੀ ਊਰਜਾ ਤੇ ਯੋਗਤਾ ਦਾ ਬਰਾਬਰ ਮੁਜ਼ਾਹਰਾ ਕਰ ਸਕਦੇ ਹਨ। ਗੁਆਂਢੀ ਵੀ ਚੰਗੇ ਹੋਣ ਤੇ ਤੁਸੀਂ ਖ਼ੁਦ ਵੀ ਪਰ ਚੰਗੀ ‘ਪਹਿਲ’ ਤੁਹਾਡੇ ’ਤੇ ਹੀ ਨਿਰਭਰ ਕਰਦੀ ਹੈ। ਉਸ ਤੋਂ ਬਾਅਦ ਭਰੋਸੇਮੰਦ ਕਾਲਜ, ਇੰਸਟੀਚਿਊਟ ਤੇ ਯੂਨੀਵਰਸਿਟੀਆਂ ਆਉਂਦੀਆਂ ਹਨ। ਇੱਥੇ ਵੀ ਗੱਲ ਕਿਰਦਾਰ ਤੇ ਲਿਆਕਤ ’ਤੇ ਆ ਟਿਕਦੀ ਹੈ।
ਇਨ੍ਹਾਂ ਕੇਂਦਰਾਂ ਵੱਲ ਖ਼ਾਸ ਤਵੱਜੋ ਦੇਣੀ ਹੋਵੇਗੀ। ਬੇਲੋੜੀ ਸਿਆਸੀ ਦਖਲਅੰਦਾਜ਼ੀ ਖ਼ਤਮ ਕਰਨੀ ਪਵੇਗੀ। ਕਿਉਂਕਿ ਇੱਥੋਂ ਹੀ ਅਧਿਆਪਕ, ਅਧਿਕਾਰੀ ਤੇ ਦਾਰਸ਼ਨਿਕ ਪੈਦਾ ਹੁੰਦੇ ਹਨ। ਗ਼ੈਰ-ਜ਼ਰੂਰੀ ਸਿਆਸੀ ਤੇ ਵਪਾਰਕ ਨਜ਼ਰੀਏ ਤੋਂ ਮੁਕਤੀ ਪਹਿਲੀ ਸ਼ਰਤ ਹੈ। ਸਕੂਲਾਂ ਤੇ ਉੱਚ ਵਿੱਦਿਅਕ ਅਦਾਰਿਆਂ ਨੂੰ ਧਰਮਾਂ ਦੀ ਬੇਲੋੜੀ ਜਕੜ ਤੋਂ ਵੀ ਛੁਟਕਾਰਾ ਦਿਵਾਉਣਾ ਇਕ ਮਹੱਤਵਪੂਰਣਨ ਮਸਲਾ ਹੈ। ਘਰਾਂ ਤੇ ਸਕੂਲਾਂ ਤੋਂ ਵੀ ਇਸ ਨੂੰ ਦੂਰ ਹੀ ਰੱਖਿਆ ਜਾਵੇ ਤਾਂ ਬੇਹਤਰ ਹੋਵੇਗਾ। ਸਰਕਾਰ ਕੋਈ ਅਜਿਹਾ ਬਿੱਲ ਲੈਣ ਕੇ ਆਵੇ, ਜਿਸ ਨਾਲ ਇਸ ਵਰਤਾਰੇ ਨੂੰ ਘਟਾਇਆ ਜਾ ਸਕੇ। ਨਿੱਜੀ ਤੌਰ ’ਤੇ ਵੀ ਆਪਣੀ ਉਸਾਰੂ ਸੋਚ ਦੇ ਤਹਿਤ ਬਹੁਤ ਕੁਝ ਕੀਤਾ ਜਾ ਸਕਦਾ ਹੈ। ਸਰਕਾਰਾਂ ਵੀ ਅਸੀਂ ਬਣਾਉਂਦੇ ਹਾਂ ਪਰ ਕਿੰਨੀ ਕੁ ਈਮਾਨਦਾਰੀ ਤੇ ਜ਼ਿਮੇਦਾਰੀ ਨਾਲ? ਅਸੀਂ ਖ਼ੁਦ ਚੰਗਿਆਂ ਦੀ ਗਿਣਤੀ ’ਚ ਕਦੋਂ ਆਵਾਂਗੇ। ਜਦੋਂ ਤੱਕ ਸਾਡੇ ਅੰਦਰ ਈਮਾਨਦਾਰੀ ਤੇ ਕੰਮ-ਸੱਭਿਆਚਾਰ ਦਾ ਬੀਜ ਨਹੀਂ ਪਨਪਦਾ ਉਦੋਂ ਤੱਕ ਤਾਂ ਇਹ ਆਸ ਰੱਖਣੀ ਹੀ ਬੇਲੋੜੀ ਹੋਵੇਗੀ। ਦਰਅਸਲ, ਸਾਰਥਕ ਨਜ਼ਰੀਆ ਹੀ ਪੰਜਾਬ ਤੇ ਭਾਰਤ ਦੀ ਤਕਦੀਰ ਬਦਲ ਸਕਦਾ ਹੈ। ਨਹੀਂ ਤਾਂ ਜਿਵੇਂ ਪਹਿਲਾਂ ਨ੍ਹੇਰੇ ’ਚ ਟੱਕਰਾਂ ਮਾਰਦੇ ਰਹੇ ਹਾਂ, ਅੱਗੇ ਵੀ ਮਾਰਦੇ ਰਹਾਂਗੇ।
- ਸੁਖਮਿੰਦਰ ਸੇਖੋਂ,
98145-07693 (ਪਟਿਆਲਾ)।