ਵਿਚਾਰਾਂ ਦੀ ਸ਼ੁੱਧਤਾ
ਵਿਚਾਰਾਂ ਦੀ ਸ਼ੁੱਧਤਾ ਦਾ ਮਤਲਬ ਸਿਰਫ਼ ਚੰਗੇ ਜਾਂ ਸਕਾਰਾਤਮਕ ਵਿਚਾਰ ਰੱਖਣਾ ਹੀ ਨਹੀਂ, ਬਲਕਿ ਸੱਚ, ਵਿਵੇਕ ਤੇ ਸੰਵੇਦਨਸ਼ੀਲਤਾ ਵਾਲੇ ਵਿਚਾਰਾਂ ਨੂੰ ਅਪਣਾਉਣਾ ਹੈ। ਸ਼ੁੱਧ ਵਿਚਾਰ ਉਹ ਹੁੰਦੇ ਹਨ, ਜਿਨ੍ਹਾਂ ਦੇ ਮੂਲ ’ਚ ਗੁੱਸਾ, ਲੋਭ, ਹੰਕਾਰ ਅਤੇ ਨੈਤਿਕਤਾ ਲਈ ਕੋਈ ਥਾਂ ਨਹੀਂ ਹੁੰਦੀ।
Publish Date: Sun, 25 Jan 2026 11:35 PM (IST)
Updated Date: Mon, 26 Jan 2026 08:13 AM (IST)
ਸਾਡੇ ਦਿਲੋ ਦਿਮਾਗ ’ਚ ਪੈਦਾ ਵਿਚਾਰ ਜੇ ਸ਼ੁੱਧ ਹਨ ਤਾਂ ਜੀਵਨ ’ਚ ਸਥਿਰਤਾ, ਸੰਤੁਲਨ ਤੇ ਸਕਾਰਾਤਮਕ ਊਰਜਾ ਪ੍ਰਵਾਹਿਤ ਹੋਣ ਲਗਦੀ ਹੈ। ਉਥੇ ਜੇ ਵਿਚਾਰ ਦੂਸ਼ਿਤ ਹਨ ਤਾਂ ਮਨੁੱਖ ਦਾ ਪਤਨ ਯਕੀਨੀ ਹੈ। ਇਸ ਲਈ ਕਿਹਾ ਗਿਆ ਹੈ ਕਿ ਵਿਚਾਰਾਂ ਦੀ ਸ਼ੁੱਧਤਾ ਹੀ ਜੀਵਨ ਦੀ ਅਸਲੀ ਸ਼ੁੱਧਤਾ ਹੈ।
ਵਿਚਾਰਾਂ ਦੀ ਸ਼ੁੱਧਤਾ ਦਾ ਮਤਲਬ ਸਿਰਫ਼ ਚੰਗੇ ਜਾਂ ਸਕਾਰਾਤਮਕ ਵਿਚਾਰ ਰੱਖਣਾ ਹੀ ਨਹੀਂ, ਬਲਕਿ ਸੱਚ, ਵਿਵੇਕ ਤੇ ਸੰਵੇਦਨਸ਼ੀਲਤਾ ਵਾਲੇ ਵਿਚਾਰਾਂ ਨੂੰ ਅਪਣਾਉਣਾ ਹੈ। ਸ਼ੁੱਧ ਵਿਚਾਰ ਉਹ ਹੁੰਦੇ ਹਨ, ਜਿਨ੍ਹਾਂ ਦੇ ਮੂਲ ’ਚ ਗੁੱਸਾ, ਲੋਭ, ਹੰਕਾਰ ਅਤੇ ਨੈਤਿਕਤਾ ਲਈ ਕੋਈ ਥਾਂ ਨਹੀਂ ਹੁੰਦੀ। ਸ਼ੁੱਧ ਵਿਚਾਰ ਸਦਾ ਮਨੁੱਖਤਾ, ਦਇਆ, ਨੈਤਿਕਤਾ ਅਤੇ ਚੰਗੇ ਗੁਣਾਂ ਦੀ ਜ਼ਮੀਨ ’ਤੇ ਖੜ੍ਹੇ ਹੁੰਦੇ ਹਨ। ਅਜਿਹੇ ਵਿਚਾਰ ਨਾ ਸਿਰਫ਼ ਵਿਅਕਤੀ ਨੂੰ ਅੰਦਰ ਤੋਂ ਮਜ਼ਬੂਤ ਬਣਾਉਂਦੇ ਹਨ, ਬਲਕਿ ਸਮਾਜ ਨੂੰ ਵੀ ਇਕ ਸਕਾਰਾਤਮਕ ਦਿਸ਼ਾ ਪ੍ਰਦਾਨ ਕਰਦੇ ਹਨ। ਵਿਚਾਰਾਂ ਦੀ ਗੰਦਗੀ ਦਾ ਅਸਰ ਬਹੁਤ ਜਲਦ ਹੀ ਵਿਵਹਾਰ ’ਚ ਵੀ ਦਿਖਾਈ ਦੇਣ ਲੱਗਦਾ ਹੈ।
ਵਿਚਾਰਾਂ ਦੀ ਸ਼ੁੱਧਤਾ ਕਿਵੇਂ ਯਕੀਨੀ ਬਣਾਈ ਜਾਵੇ। ਇਸ ਦਾ ਜਵਾਬ ਬਹੁਤ ਆਸਾਨ ਹੈ, ਪਰ ਉਸ ਦੀ ਪਾਲਣਾ ਓਨੀ ਹੀ ਮੁਸ਼ਕਲ ਪ੍ਰਤੀਤ ਹੁੰਦੀ ਹੈ। ਸਭ ਤੋਂ ਪਹਿਲਾਂ ਅਤੇ ਮਹੱਤਵਪੂਰਨ ਉਪਾਅ ਹੈ-ਆਤਮਨਿਰੀਖਣ। ਅਰਥਾਤ ਰੋਜ਼ਾਨਾ ਦੇ ਕੰਮਕਾਰ ’ਚੋਂ ਸਮੇਂ ਦਾ ਥੋੜ੍ਹਾ ਜਿਹਾ ਹਿੱਸਾ ਆਪਣੇ ਲਈ ਸੁਰੱਖਿਅਤ ਕਰ ਕੇ ਆਪਣੇ ਨਾਲ ਗੱਲਬਾਤ ਕਰਨਾ, ਆਪਣੇ ਵਿਚਾਰਾਂ ਨੂੰ ਸ਼ੁੱਧਤਾ ਦੀ ਕਸੌਟੀ ’ਤੇ ਪਰਖਣਾ ਤੇ ਇਹ ਦੇਖਣਾ ਕਿ ਉਹ ਕਿਸ ਦਿਸ਼ਾ ’ਚ ਪ੍ਰਵਾਹਿਤ ਹੋ ਰਹੇ ਹਨ।
ਦੂਜਾ ਤਰੀਕਾ ਹੈ-ਸਤਿਸੰਗ। ਸਾਡੇ ਕੋਲ ਜਿਹੋ ਜਿਹਾ ਵਾਤਾਵਰਨ ਤੇ ਸੰਗਤ ਹੁੰਦੀ ਹੈ, ਉਸੇ ਮੁਤਾਬਕ ਸਾਡੀ ਸੋਚ ਵਿਕਸਤ ਹੁੰਦੀ ਹੈ। ਤੀਜਾ ਮਹੱਤਵਪੂਰਨ ਤਰੀਕਾ ਹੈ-ਮੌਨ ਤੇ ਧਿਆਨ। ਮੌਨ ਤੋਂ ਭਾਵ ਸਿਰਫ਼ ਸ਼ਬਦਾਂ ’ਤੇ ਰੋਕ ਨਹੀਂ, ਬਲਕਿ ਵਿਚਾਰਾਂ ’ਤੇ ਰੋਕ ਲਾਉਣੀ ਵੀ ਹੈ। ਧਿਆਨ ਰਾਹੀਂ ਅਸੀਂ ਮਨ ਦੇ ਅੰਦਰ ਉੱਠਣ ਵਾਲੇ ਵਿਚਾਰਾਂ ਨੂੰ ਪਰਖ਼ ਕੇ ਗ਼ੈਰਜ਼ਰੂਰੀ ਵਿਚਾਰਾਂ ਤੋਂ ਮੁਕਤ ਹੋਣਾ ਸਿੱਖ ਸਕਦੇ ਹਾਂ। ਵਿਚਾਰਾਂ ਦੀ ਸ਼ੁੱਧਤਾ ਕੋਈ ਥੋੜ੍ਹੇ ਸਮੇਂ ਦੀ ਸਾਧਨਾ ਨਹੀਂ, ਬਲਕਿ ਇਕ ਲਗਾਤਾਰ ਪ੍ਰਕਿਰਿਆ ਹੈ। ਇਕ ਸੰਤੁਲਿਤ, ਸੁਖੀ ਤੇ ਅਰਥਪੂਰਨ ਜੀਵਨ ਲਈ ਵਿਚਾਰਕ ਸ਼ੁੱਧੀ ਬਹੁਤ ਜ਼ਰੂਰੀ ਹੈ।
-ਪ੍ਰੇਰਣਾ ਅਵਸਥੀ।