ਜੇ ਅਸੀਂ ਇਸ ਬਾਰੇ ਸੋਚਾਂਗੇ ਤਾਂ ਦੇਖਾਂਗੇ ਕਿ ਹਰ ਸਥਿਤੀ ਵਿਚ ਅਸੀਂ ਸ਼ਾਂਤ ਅਤੇ ਸੁਖੀ ਰਹਾਂਗੇ। ਨਵਾਂ ਸਾਲ ਸਿਰਫ਼ ਬਾਹਰੋਂ ਹੀ ਖ਼ੁਸ਼ੀਆਂ ਮਨਾਉਣ ਦਾ ਸਮਾਂ ਨਹੀਂ ਹੈ ਸਗੋਂ ਇਹ ਸਾਡੇ ਜੀਵਨ ਵਿਚ ਸੁਧਾਰ ਲਿਆਉਣ ਦਾ ਇਕ ਸੁਨਹਿਰਾ ਮੌਕਾ ਵੀ ਪ੍ਰਦਾਨ ਕਰਦਾ ਹੈ। ਅਸੀਂ ਦੇਖਦੇ ਹਾਂ ਕਿ ਨਵੇਂ ਸਾਲ ’ਤੇ ਜ਼ਿਆਦਾਤਰ ਲੋਕ ਬੁਰੀਆਂ ਆਦਤਾਂ ਨੂੰ ਛੱਡ ਕੇ ਚੰਗੀਆਂ ਆਦਤਾਂ ਨੂੰ ਅਪਣਾਉਣ ਦਾ ਸੰਕਲਪ ਲੈਂਦੇ ਹਨ।

ਦੁਨੀਆ ਭਰ ਵਿਚ ਨਵੇਂ ਸਾਲ ਦਾ ਜਸ਼ਨ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਹ ਇਕ ਅਜਿਹਾ ਮੌਕਾ ਹੁੰਦਾ ਹੈ ਜਦੋਂ ਅਸੀਂ ਆਪਣੇ ਜੀਵਨ ਦੀਆਂ ਆਮ ਗਤੀਵਿਧੀਆਂ ਨੂੰ ਕੁਝ ਸਮੇਂ ਲਈ ਰੋਕ ਕੇ ਉਨ੍ਹਾਂ ਕੰਮਾਂ ਵੱਲ ਧਿਆਨ ਦਿੰਦੇ ਹਾਂ, ਜਿਨ੍ਹਾਂ ਨਾਲ ਸਾਨੂੰ ਖ਼ੁਸ਼ੀ ਮਿਲਣ ਦੀ ਉਮੀਦ ਹੁੰਦੀ ਹੈ। ਇਹ ਉਹ ਸਮਾਂ ਵੀ ਹੁੰਦਾ ਹੈ ਜਦੋਂ ਅਸੀਂ ਪਿਛਲੇ ਸਾਲ ਨੂੰ ਪਿੱਛੇ ਛੱਡ ਕੇ ਨਵੇਂ ਸਾਲ ਦਾ ਸਵਾਗਤ ਖ਼ੁਸ਼ੀ ਨਾਲ ਕਰਦੇ ਹਾਂ।
ਜੇ ਅਸੀਂ ਆਪਣੇ ਪਿਛਲੇ ਸਾਲ ’ਤੇ ਇਕ ਨਜ਼ਰ ਮਾਰਾਂਗੇ ਤਾਂ ਸਾਨੂੰ ਇਹ ਪਤਾ ਲੱਗੇਗਾ ਕਿ ਪਿਛਲੇ ਸਾਲ ਵਿਚ ਕਈ ਵਾਰ ਅਸੀਂ ਆਪਣੇ ਪ੍ਰਭੂ ਦੀ ਕਿਰਪਾ ਦਾ ਅਨੁਭਵ ਕੀਤਾ ਹੋਵੇਗਾ। ਇਸ ਦੇ ਉਲਟ, ਸਾਡੇ ਜੀਵਨ ਵਿਚ ਕਈ ਵਾਰ ਅਜਿਹੇ ਪਲ ਵੀ ਆਏ ਹੋਣਗੇ ਜਦੋਂ ਅਸੀਂ ਮੁਸ਼ਕਲਾਂ ਜਾਂ ਦੁੱਖ-ਦਰਦ ਦਾ ਸਾਹਮਣਾ ਕੀਤਾ ਹੋਵੇਗਾ। ਅਜਿਹੇ ਸਮੇਂ ਵਿਚ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਹਰ ਗੁਲਾਬ ਵਿਚ ਕੰਡੇ ਵੀ ਹੁੰਦੇ ਹਨ ਜੋ ਆਪਣੀ ਭੂਮਿਕਾ ਨਿਭਾਉਂਦੇ ਹਨ ਅਤੇ ਉਨ੍ਹਾਂ ਦਾ ਵੀ ਆਪਣਾ ਮਹੱਤਵ ਹੈ। ਇਸੇ ਤਰ੍ਹਾਂ, ਸਾਡੇ ਜੀਵਨ ਵਿਚ ਸੁੱਖ ਅਤੇ ਦੁੱਖ, ਦੋਵੇਂ ਆਉਂਦੇ ਹਨ।
ਜੇ ਅਸੀਂ ਇਸ ਬਾਰੇ ਸੋਚਾਂਗੇ ਤਾਂ ਦੇਖਾਂਗੇ ਕਿ ਹਰ ਸਥਿਤੀ ਵਿਚ ਅਸੀਂ ਸ਼ਾਂਤ ਅਤੇ ਸੁਖੀ ਰਹਾਂਗੇ। ਨਵਾਂ ਸਾਲ ਸਿਰਫ਼ ਬਾਹਰੋਂ ਹੀ ਖ਼ੁਸ਼ੀਆਂ ਮਨਾਉਣ ਦਾ ਸਮਾਂ ਨਹੀਂ ਹੈ ਸਗੋਂ ਇਹ ਸਾਡੇ ਜੀਵਨ ਵਿਚ ਸੁਧਾਰ ਲਿਆਉਣ ਦਾ ਇਕ ਸੁਨਹਿਰਾ ਮੌਕਾ ਵੀ ਪ੍ਰਦਾਨ ਕਰਦਾ ਹੈ। ਅਸੀਂ ਦੇਖਦੇ ਹਾਂ ਕਿ ਨਵੇਂ ਸਾਲ ’ਤੇ ਜ਼ਿਆਦਾਤਰ ਲੋਕ ਬੁਰੀਆਂ ਆਦਤਾਂ ਨੂੰ ਛੱਡ ਕੇ ਚੰਗੀਆਂ ਆਦਤਾਂ ਨੂੰ ਅਪਣਾਉਣ ਦਾ ਸੰਕਲਪ ਲੈਂਦੇ ਹਨ।
ਇਹ ਉਹ ਸਮਾਂ ਹੁੰਦਾ ਹੈ ਜਦੋਂ ਉਹ ਆਪਣੇ-ਆਪ ਵਿਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰਦੇ ਹਨ। ਕਈ ਲੋਕ ਸਿਗਰਟਨੋਸ਼ੀ ਨਾ ਕਰਨ ਦਾ ਪ੍ਰਣ ਲੈਂਦੇ ਹਨ ਜਦੋਂਕਿ ਬਹੁਤ ਸਾਰੇ ਲੋਕ ਮਾਸਾਹਾਰ ਛੱਡ ਕੇ ਸ਼ਾਕਾਹਾਰੀ ਜੀਵਨ ਜਿਉਣ ਦਾ ਸੰਕਲਪ ਲੈਂਦੇ ਹਨ। ਕਈ ਲੋਕਾਂ ਦਾ ਪ੍ਰਣ ਇਹ ਵੀ ਹੁੰਦਾ ਹੈ ਕਿ ਉਹ ਕਰੋਧ ਨਹੀਂ ਕਰਨਗੇ, ਸਾਰਿਆਂ ਨਾਲ ਪਿਆਰ ਨਾਲ ਪੇਸ਼ ਆਉਣਗੇ ਅਤੇ ਦੂਜਿਆਂ ਦੀ ਮਦਦ ਕਰਨਗੇ।
ਬਹੁਤ ਸਾਰੇ ਵਿਦਿਆਰਥੀ ਆਪਣੇ ਪੜ੍ਹਾਈ ਵਿਚ ਹੋਰਾਂ ਨਾਲੋਂ ਵਧੀਆ ਕਰਨ ਦਾ ਸੰਕਲਪ ਲੈਂਦੇ ਹਨ। ਜੇ ਧਿਆਨ ਨਾਲ ਦੇਖਿਆ ਜਾਵੇ ਤਾਂ ਹਰ ਕੋਈ ਆਪੋ-ਆਪਣੇ ਪੱਧਰ ’ਤੇ ਆਪਣੇ ਜੀਵਨ ਵਿਚ ਕੁਝ ਚੰਗਾ ਕਰਨ ਦੀ ਕੋਸ਼ਿਸ਼ ਕਰਦਾ ਹੈ।ਨਵੇਂ ਸਾਲ ਦੇ ਇਸ ਮੌਕੇ ’ਤੇ ਬਹੁਤ ਹੀ ਘੱਟ ਲੋਕ ਅਜਿਹੇ ਹੁੰਦੇ ਹਨ ਜੋ ਇਹ ਪ੍ਰਾਰਥਨਾ ਕਰਦੇ ਹਨ ਕਿ ਨਵੇਂ ਸਾਲ ਵਿਚ ਅਸੀਂ ਵੱਧ ਤੋਂ ਵੱਧ ਰੂਹਾਨੀ ਵਿਕਾਸ ਕਰਾਂਗੇ।
ਜੇ ਅਸੀਂ ਵੀ ਨਵੇਂ ਸਾਲ ’ਤੇ ਅਧਿਆਤਮਕ ਤੌਰ ’ਤੇ ਪ੍ਰਗਤੀ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਰੁਝੇਵਿਆਂ ਨੂੰ ਬਹੁਤ ਡੂੰਘਾਈ ਨਾਲ ਦੇਖਣਾ ਹੋਵੇਗਾ। ਰੂਹਾਨੀ ਪੱਖੋਂ ਤਰੱਕੀ ਕਰਨ ਲਈ ਸਾਨੂੰ ਧਿਆਨ-ਅਭਿਆਸ ਨੂੰ ਆਪਣੇ ਜੀਵਨ ਵਿਚ ਸ਼ਾਮਲ ਕਰਨਾ ਹੋਵੇਗਾ। ਇਸ ਲਈ, ਸਾਨੂੰ ਕਿਸੇ ਪੂਰਨ ਸੰਤ ਤੋਂ ਧਿਆਨ-ਅਭਿਆਸ ਕਰਨ ਦੀ ਵਿਧੀ ਸਿੱਖਣੀ ਹੋਵੇਗੀ।
-ਸੰਤ ਰਾਜਿੰਦਰ ਸਿੰਘ